ਜਲੰਧਰ (ਧਵਨ) : ਰਾਸ਼ਟਰੀ ਪੱਧਰ ’ਤੇ ਭਾਜਪਾ ਅਤੇ ਸਹਿਯੋਗੀ ਪਾਰਟੀਆਂ ਦੇ ਖ਼ਿਲਾਫ਼ ਬਣੇ ‘ਇੰਡੀਆ’ ਨਾਮੀ ਗਠਜੋੜ ਤੋਂ ਬਾਅਦ ਪੰਜਾਬ ਵਿਚ ਆਮ ਆਦਮੀ ਪਾਰਟੀ ਸੀਟਾਂ ਦੇ ਤਾਲਮੇਲ ਦੇ ਸਮੇਂ 8 ਸੀਟਾਂ ਦੀ ਮੰਗ ਰੱਖੇਗੀ। ਪੰਜਾਬ ਵਿਚ ਲੋਕ ਸਭਾ ਦੀਆਂ ਕੁੱਲ 13 ਸੀਟਾਂ ਪੈਂਦੀਆਂ ਹਨ।
ਇਹ ਵੀ ਪੜ੍ਹੋ : ਯਾਤਰੀਆਂ ਲਈ ਅਹਿਮ ਖ਼ਬਰ, 3 ਦਿਨ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ
ਸਿਆਸੀ ਹਲਕਿਆਂ ’ਚ ਚਰਚਾ ਚੱਲ ਰਹੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਚਾਹੁੰਦੇ ਹਨ ਕਿ ਸੂਬੇ ਵਿਚ ਆਮ ਆਦਮੀ ਪਾਰਟੀ ਕੋਲ ਇਸ ਸਮੇਂ ਵਿਧਾਨ ਸਭਾ ਵਿਚ 92 ਵਿਧਾਇਕ ਹਨ ਅਤੇ ਉਸਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਦਾ ਕਾਂਗਰਸ ਨਾਲ ਤਾਲਮੇਲ ਹੋਣਾ ਚਾਹੀਦਾ ਹੈ। ਇਸ ਸਥਿਤੀ ਵਿਚ ਆਮ ਆਦਮੀ ਪਾਰਟੀ ਆਪਣੇ ਲਈ ਘੱਟ ਤੋਂ ਘੱਟ 8 ਸੀਟਾਂ ਰੱਖਣਾ ਚਾਹੁੰਦੀ ਹੈ ਜਿਸ ਵਿਚ ਲੁਧਿਆਣਾ ਦੀ ਸੀਟ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ : ਪੰਜਾਬ ਦੇ 2 ਜ਼ਿਲ੍ਹਿਆਂ 'ਚ ਪ੍ਰਸ਼ਾਸਨ ਨੇ ਲਗਾਈ ਧਾਰਾ 144, 5 ਬੰਦਿਆਂ ਦੇ ਇਕੱਠ 'ਤੇ ਪਾਬੰਦੀ
ਹਾਲਾਂਕਿ ਰਸਮੀ ਤੌਰ ’ਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਸੀਟਾਂ ਦੀ ਵੰਡ ਨੂੰ ਲੈ ਕੇ ਕੋਈ ਸਿੱਧੀ ਗੱਲਬਾਤ ਨਹੀਂ ਹੋਈ ਹੈ। ਇਸ ਲਈ ਜਦੋਂ ਵੀ ਇਹ ਗੱਲਬਾਤ ਸ਼ੁਰੂ ਹੋਵੇਗੀ, ਉਸ ਸਮੇਂ ਆਮ ਆਦਮੀ ਪਾਰਟੀ ਆਪਣੇ ਪੱਖ ਤੋਂ 8 ਸੀਟਾਂ ਦੀ ਮੰਗ ਕਰੇਗੀ। ਜਲੰਧਰ ਤੋਂ ਪਾਰਟੀ ਦੇ ਸੰਸਦ ਮੈਂਬਰ ਸੁਸ਼ੀਲ ਰਿੰਕੂ ਹਨ, ਇਸ ਲਈ ਜਲੰਧਰ ਸੀਟ ’ਤੋਂ ਤਾਂ ਸਿਟਿੰਗ ਉਮੀਦਵਾਰ ਹੋਣ ਕਾਰਨ ‘ਆਪ’ ਦਾ ਹੀ ਕਬਜ਼ਾ ਰਹੇਗਾ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਸੰਗਰੂਰ ਸੀਟ ਵੀ ਆਪਣੇ ਕੋਲ ਰੱਖੇਗੀ। ਦੂਸਰੇ ਪਾਸੇ ਕਾਂਗਰਸ ਦੇ ਨੇਤਾ ਇਹ ਚਾਹੁੰਦੇ ਹਨ ਕਿ ਸਮਝੌਤਾ ਜਾਂ ਸੀਟਾਂ ਦਾ ਤਾਲਮੇਲ ਹੋਣ ਦੀ ਸਥਿਤੀ ਵਿਚ ਦੋਨੋਂ ਪਾਰਟੀਆਂ ਚੰਡੀਗੜ੍ਹ ਦੀ ਲੋਕ ਸਭਾ ਸੀਟ ਨੂੰ ਮਿਲਾ ਕੇ ਕੁੱਲ 14 ਸੀਟਾਂ ’ਤੇ ਚਰਚਾ ਕੀਤੀ ਜਾਵੇ।
ਇਹ ਵੀ ਪੜ੍ਹੋ : ਆਸ਼ੀਰਵਾਦ ਸਕੀਮ ਦੇ ਲਾਭਪਾਤਰੀਆਂ ਨੂੰ ਪੰਜਾਬ ਸਰਕਾਰ ਨੇ ਦਿੱਤੀ ਵੱਡੀ ਖ਼ੁਸ਼ਖ਼ਬਰੀ
ਕਾਂਗਰਸ ਦੇ ਨੇਤਾ ਇਹ ਵੀ ਕਹਿ ਰਹੇ ਹਨ ਕਿ ਪੰਜਾਬ ਤੇੇ ਚੰਡੀਗੜ੍ਹ ਦੀਆਂ ਸੀਟਾਂ ਨੂੰ ਮਿਲਾ ਕੇ 14 ਸੀਟਾਂ ਵਿਚੋਂ ਅੱਧੀਆਂ ਸੀਟਾਂ ਕਾਂਗਰਸ ਨੂੰ ਦਿੱਤੀਆਂ ਜਾਣ ਅਤੇ ਅੱਧੀਆਂ ’ਤੇ ਆਮ ਆਦਮੀ ਪਾਰਟੀ ਆਪਣੇ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਪਰ ਆਮ ਆਦਮੀ ਪਾਰਟੀ ਇਸਦੇ ਲਈ ਤਿਆਰ ਨਹੀਂ ਹੋਵੇਗੀ ਕਿਉਂਕਿ ਇਸ ਸਮੇਂ ਪੰਜਾਬ ਵਿਧਾਨ ਸਭਾ ਵਿਚ ਆਮ ਆਦਮੀ ਪਾਰਟੀ ਦੇ ਕੋਲ ਭਾਰੀ ਬਹੁਮਤ ਹੈ। ਜਲੰਧਰ ਲੋਕ ਸਭਾ ਸੀਟ ਦੀ ਉਪ ਚੋਣ ਵੀ ਆਮ ਆਦਮੀ ਪਾਰਟੀ ਨੇ ਜਿੱਤੀ ਹੈ। ਸੀਟਾਂ ਦੇ ਤਾਲਮੇਲ ਨੂੰ ਲੈ ਕੇ ਅੰਤਿਮ ਫ਼ੈਸਲਾ ਰਾਸ਼ਟਰੀ ਨੇਤਾਵਾਂ ਦੀ ਮੌਜੂਦਗੀ ਵਿਚ ਹੋਵੇਗਾ।
ਇਹ ਵੀ ਪੜ੍ਹੋ : ਗੁਰੂ ਨਗਰੀ ਅੰਮ੍ਰਿਤਸਰ 'ਤੇ ਮੰਡਰਾਉਣ ਲੱਗਾ ਵੱਡਾ ਖ਼ਤਰਾ, ਲੋਕਾਂ ਲਈ ਹਦਾਇਤਾਂ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿੱਲੀ ਬਿੱਲ ਕਾਲਾ ਕਾਨੂੰਨ, ਲੋਕਤੰਤਰ ਨੂੰ ਬਚਾਉਣ ਲਈ 140 ਕਰੋੜ ਦੇਸ਼ ਭਗਤਾਂ ਨੂੰ ਅੱਗੇ ਆਉਣਾ ਪਵੇਗਾ : CM ਮਾਨ
NEXT STORY