Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, MAY 22, 2026

    11:22:54 PM

  • rcb vs srh hyderabad set a target of 256 runs for bangalore

    RCB vs SRH :ਹੈਦਰਾਬਾਦ ਨੇ ਬੈਂਗਲੁਰੂ ਨੂੰ ਦਿੱਤਾ...

  • h 1b registrations decline in fy27

    ਭਾਰਤੀਆਂ ਲਈ US ਵੀਜ਼ਾ ਹੋਇਆ ਔਖਾ! H-1B ਵੀਜ਼ਾ...

  • rcb vs srh hyderabad won the toss and invited bengaluru to bowl

    RCB vs SRH : ਹੈਦਰਾਬਾਦ ਨੇ ਟਾਸ ਜਿੱਤ ਕੇ...

  • major accident in punjab private school bus

    ਪੰਜਾਬ 'ਚ ਵੱਡਾ ਹਾਦਸਾ! ਨਿੱਜੀ ਸਕੂਲ ਬੱਸ ਤੇ ਟਿੱਪਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Amritsar News
  • ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸਿੱਖ ਜਥੇਬੰਦੀਆਂ ਦੀ ਵਿਸ਼ਾਲ ਇਕੱਤਰਤਾ

AMRITSAR News Punjabi(ਅੰਮ੍ਰਿਤਸਰ)

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸਿੱਖ ਜਥੇਬੰਦੀਆਂ ਦੀ ਵਿਸ਼ਾਲ ਇਕੱਤਰਤਾ

  • Edited By Baljit Singh,
  • Updated: 18 May, 2026 08:54 PM
Amritsar
a large gathering of sikh organizations at takht sri kesgarh sahib
  • Share
    • Facebook
    • Tumblr
    • Linkedin
    • Twitter
  • Comment

ਜੈਤੋ (ਰਘੂਨੰਦਨ ਪਰਾਸ਼ਰ ) : ਪੰਜਾਬ ਸਰਕਾਰ ਵਲੋਂ ਹੋਂਦ ਵਿਚ ਲਿਆਂਦੇ ਨਵੇਂ ‘ਦ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026’ ਵਿਚ ਗੁਰਮਤਿ ਸਿਧਾਂਤ ਅਤੇ ਸਿੱਖ ਪਰੰਪਰਾ ਦੇ ਉਲਟ ਕੀਤੀ ਗਈ ਕਾਨੂੰਨੀ ਵਿਆਖਿਆ ਅਤੇ ਵਿਵਾਦਤ ਮੱਦਾਂ ਨੂੰ ਲੈ ਕੇ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਦੁਆਬਾ ਖੇਤਰ ਦੀਆਂ ਵੱਖ-ਵੱਖ ਸਿੱਖ ਸੰਪਰਦਾਵਾਂ, ਸੰਸਥਾਵਾਂ, ਧਾਰਮਿਕ ਜਥੇਬੰਦੀਆਂ ਅਤੇ ਪੰਥਕ ਆਗੂਆਂ ਦੀ ਭਰਵੀਂ ਇਕੱਤਰਤਾ ਹੋਈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਅਨੁਸਾਰ ਹੋਈ ਇਸ ਇਕੱਤਰਤਾ ਵਿਚ ਵੱਡੀ ਗਿਣਤੀ ਵਿੱਚ ਸੰਤ, ਵਿਦਵਾਨ, ਵਕੀਲ, ਗ੍ਰੰਥੀ ਸਿੰਘ, ਪ੍ਰਚਾਰਕ ਅਤੇ ਸੰਗਤੀ ਨੁਮਾਇੰਦਿਆਂ ਨੇ ਸ਼ਮੂਲੀਅਤ ਕਰਦਿਆਂ ਖੁੱਲ੍ਹੇ ਰੂਪ ਵਿਚ ਆਪਣੇ ਵਿਚਾਰ ਪ੍ਰਗਟ ਕੀਤੇ।

PunjabKesari

ਇਕੱਤਰਤਾ ਦੌਰਾਨ ਬੋਲਣ ਵਾਲੇ ਬੁਲਾਰਿਆਂ ਨੇ ਇਕ ਸੁਰ ਵਿਚ ਕਿਹਾ ਕਿ ਸਰਕਾਰ ਵਲੋਂ ਬਣਾਇਆ ਗਿਆ ਇਹ ਐਕਟ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਨਾਲੋਂ ਵੱਧ ਸਿੱਖ ਗੁਰਦੁਆਰਾ ਪ੍ਰਬੰਧ, ਸਿੱਖ ਰਹਿਤ ਮਰਯਾਦਾ ਅਤੇ ਗੁਰੂ-ਘਰਾਂ ਨਾਲ ਜੁੜੇ ਸੇਵਾਦਾਰ ਧਿਰ ਦੀ ਜ਼ਿੰਮੇਵਾਰੀ ਤੈਅ ਕਰਨ ਵੱਲ ਵਧੇਰੇ ਕੇਂਦਰਿਤ ਦਿਖਾਈ ਦਿੰਦਾ ਹੈ। ਉਨ੍ਹਾਂ ਆਖਿਆ ਕਿ ਸਿੱਖ ਪੰਥ ਦੇ ਅੰਦਰੂਨੀ ਮਾਮਲਿਆਂ ਵਿਚ ਸਰਕਾਰੀ ਦਖਲ ਸਿੱਖਾਂ ਦੀ ਕੌਮੀ ਚੁਣੌਤੀ ਬਣ ਕੇ ਸਾਹਮਣੇ ਆਇਆ ਹੈ, ਜਿਸ ਦਾ ਡੱਟ ਕੇ ਮੁਕਾਬਲਾ ਕੀਤਾ ਜਾਵੇਗਾ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਹਾਨੀ ਆਭਾ-ਮੰਡਲ ਨੂੰ ਦੁਨਿਆਵੀ ਕਾਨੂੰਨ ਅਧੀਨ ਲਿਆਉਣ ਦੀ ਸਰਕਾਰੀ ਸਾਜ਼ਿਸ਼ ਇਕ ਕੌਮੀ ਚੁਣੌਤੀ ਬਣ ਗਈ ਹੈ, ਜਿਸ ਦਾ ਮੁਕਾਬਲਾ ਸਾਰੀਆਂ ਧੜੇਬੰਦੀਆਂ ਤੋਂ ਉੱਪਰ ਉੱਠ ਕੇ ਇਕਮੁਠਤਾ ਨਾਲ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਬੇਅਦਬੀਆਂ ਨੂੰ ਰੋਕਣ ਦੇ ਕਾਨੂੰਨ ਦੇ ਨਾਮ ‘ਤੇ ਸਿਆਸੀ ਦਾਅ ਖੇਡ ਕੇ ਪੰਜਾਬ ਦੇ ਹੋਰ ਸਾਰੇ ਤਰਜੀਹੀ ਮੁੱਦੇ ਅਣਗੌਲੇ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸਿੱਖ ਕੌਮ ਬੇਅਦਬੀ ਕਰਨ ਵਾਲਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦੇਣ ਦੇ ਖਿਲਾਫ ਨਹੀਂ, ਪਰ ਐਕਟ ਅੰਦਰ ਸ਼ਾਮਲ ਉਹ ਮੱਦਾਂ ਜਿਹੜੀਆਂ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀਆਂ ਹਨ, ਉਨ੍ਹਾਂ ਨੂੰ ਤੁਰੰਤ ਹਟਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਟਕਰਾਅ ਦੀ ਬਜਾਏ ਸਿੱਖ ਭਾਵਨਾਵਾਂ ਅਤੇ ਪੰਥਕ ਮਰਯਾਦਾ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਇਹ ਵੀ ਆਖਿਆ ਕਿ ਐਕਟ ਨੂੰ ਲੈ ਕੇ ਮੁੱਖ ਮੰਤਰੀ ਵਲੋਂ ਕੀਤੇ ਜਾ ਰਹੇ ਕੁਝ ਦਾਅਵੇ ਕਾਨੂੰਨੀ ਲਿਖਤ ਨਾਲ ਮੇਲ ਨਹੀਂ ਖਾਂਦੇ, ਜਿਸ ਨਾਲ ਸਿੱਖ ਸੰਗਤ ਅੰਦਰ ਹੋਰ ਸ਼ੰਕੇ ਪੈਦਾ ਹੋ ਰਹੇ ਹਨ।

PunjabKesari

ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਅੱਜ ਸਰਕਾਰਾਂ ਸਿੱਖਾਂ ਦੀ ਵਿਲੱਖਣ ਪਛਾਣ ਨੂੰ ਢਾਹ ਲਾਉਣ ਦੀ ਕੋਸ਼ਿਸ਼ ਵਿਚ ਹਨ ਅਤੇ ਇਸੇ ਦਿਸ਼ਾ ਵਿਚ ਬੇਅਦਬੀ ਦੇ ਵਿਰੁੱਧ ਕਥਿਤ ਕਾਨੂੰਨ ਵੀ ਮਿੱਠੇ ਵਿਚ ਲਬੇੜ ਕੇ ਜ਼ਹਿਰ ਦੇਣ ਵਰਗੀ ਕਾਰਵਾਈ ਸਾਬਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਕਾਨੂੰਨ ਦੇ ਬਹਾਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੂਹਾਨੀ ਅਜ਼ਮਤ ਨੂੰ ਕਾਨੂੰਨੀ ਦਾਇਰੇ ਵਿਚ ਬੰਨਣ ਦੀ ਕੋਸ਼ਿਸ਼ ਬੇਹੱਦ ਘਿਨਾਉਣੀ ਹੈ ਅਤੇ ਇਸ ਕਾਨੂੰਨ ਦੇ ਨੁਕਸਾਨਦੇਹ ਸਿੱਟੇ ਭਵਿੱਖ ਵਿਚ ਪੰਥ ਨੂੰ ਭੁਗਤਣੇ ਪੈਣਗੇ। ਉਨ੍ਹਾਂ ਕਿਹਾ ਕਿ ਦੁਨੀਆ ਦੀ ਕੋਈ ਵੀ ਸਰਕਾਰ ਕਿਸੇ ਵੀ ਧਰਮ ਦੇ ਅੰਦਰੂਨੀ ਮਾਮਲਿਆਂ ਵਿਚ ਉਸ ਧਰਮ ਦੀ ਮਰਜ਼ੀ ਦੇ ਉਲਟ ਕੋਈ ਕਾਨੂੰਨ ਨਹੀਂ ਬਣਾ ਸਕਦੀ ਪਰ ਪੰਜਾਬ ਸਰਕਾਰ ਨੇ ਸਿੱਖਾਂ ਦੀ ਸਹਿਮਤੀ ਤੋਂ ਬਗੈਰ ਨਾ-ਸਿਰਫ ਕਾਨੂੰਨ ਹੀ ਬਣਾਇਆ ਬਲਕਿ ਸਿੱਖ ਰਹਿਤ ਮਰਿਆਦਾ ਨੂੰ ਵੀ ਕਾਨੂੰਨੀ ਵਿਆਖਿਆ ਅਧੀਨ ਲਿਆਉਣ ਦੀ ਕੋਝੀ ਹਰਕਤ ਕੀਤੀ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਸਰਕਾਰ ਅਤੇ ਉਸ ਦੇ ਮੂੰਹਬੋਲੇ ਬੁਲਾਰੇ ਸਮਝ ਲੈਣ ਕਿ ਸਿੱਖਾਂ ਵੱਲੋਂ ਅਜਿਹੇ ਕਿਸੇ ਵੀ ਕਾਨੂੰਨ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਕਾਨੂੰਨ ਦੇ ਭੈਅ ਨਾਲ ਆਮ ਸਿੱਖ ਸਾਧਕ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਹਾਨੀ ਗਿਆਨ ਤੋਂ ਵਾਂਝੇ ਕਰਨ ਦੀ ਡੂੰਘੀ ਸਾਜ਼ਿਸ਼ ਹੈ, ਜਿਸ ਨੂੰ ਸਿੱਖ ਕਿਸੇ ਵੀ ਕੀਮਤ ‘ਤੇ ਕਾਮਯਾਬ ਨਹੀਂ ਹੋਣ ਦੇਣਗੇ।

ਇਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਦੇ ਜਥੇਦਾਰ ਗਿਆਨੀ ਟੇਕ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਜਾਣ-ਬੁੱਝ ਕੇ ਸਾਜਿਸ਼ ਤਹਿਤ ‘ਜਾਗਤ-ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿਲ-2026’ ਦਾ ਖਰੜਾ ਅੰਗਰੇਜ਼ੀ ਭਾਸ਼ਾ ਵਿਚ ਪਾਸ ਕੀਤਾ ਹੈ ਤਾਂ ਜੋ ਆਮ ਸਿੱਖ ਸੰਗਤ ਨੂੰ ਗੁੰਮਰਾਹ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕਾਨੂੰਨ ਵਿਚ ਬੇਅਦਬੀ ਦੇ ਨਾਬਾਲਗ ਜਾਂ ਮਾਨਸਿਕ ਰੋਗੀ ਦੋਸ਼ੀਆਂ ਦੇ ਵਾਰਿਸਾਂ ਦੀ ਜਵਾਬਦੇਹੀ ਤੈਅ ਕਰਨ ਦੀ ਬਜਾਇ ਉਲਟਾ ਗ੍ਰੰਥੀ ਸਿੰਘਾਂ, ਪ੍ਰਚਾਰਕਾਂ ਅਤੇ ਗੁਰਦੁਆਰਾ ਕਮੇਟੀਆਂ ਨੂੰ ਕਟਹਿਰੇ ਵਿਚ ਖੜ੍ਹਾ ਕਰਨਾ ਨਿਦਣਯੋਗ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਪੰਥ ਵਿਚ ਗ੍ਰੰਥੀ ਸਿੰਘ ਬਣਨ ਲਈ ਨਵੀਂ ਪੀੜ੍ਹੀ ਅੰਦਰ ਉਦਾਸੀਨਤਾ ਹੈ ਅਤੇ ਅਜਿਹਾ ਗੁੰਮਰਾਹਕੁੰਨ ਕਾਨੂੰਨ ਆਪਣੀਆਂ ਕੁਝ ਵਿਵਾਦਤ ਮੱਦਾਂ ਕਾਰਨ ਸਿੱਖਾਂ ਨੂੰ ਆਪਣੇ ਸ਼ਬਦ ਗੁਰੂ ਨਾਲੋਂ ਤੋੜਨ ਦਾ ਕਾਰਨ ਬਣੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਅੜੀ ਛੱਡਣੀ ਪਵੇਗੀ ਅਤੇ ਪੰਥ ਦੀਆਂ ਭਾਵਨਾਵਾਂ ਅੱਗੇ ਝੁਕਣਾ ਪਵੇਗਾ। ਉਨ੍ਹਾਂ ਕਿਹਾ ਕਿ ਕਾਨੂੰਨ ਦੀਆਂ ਕੁਝ ਮੱਦਾਂ ਕਾਰਨ ਸੰਗਤ ਵਿਚ ਡਰ ਅਤੇ ਦੁਬਿਧਾ ਦੀ ਸਥਿਤੀ ਬਣ ਰਹੀ ਹੈ, ਜਿਸ ਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਲੋਕ ਆਪਣੇ ਘਰਾਂ ਵਿਚ ਰੱਖੇ ਗੁਟਕਾ ਸਾਹਿਬ ਅਤੇ ਧਾਰਮਿਕ ਸਰੂਪ ਗੁਰਦੁਆਰਾ ਸਾਹਿਬਾਨ ਵਿੱਚ ਜਮ੍ਹਾ ਕਰਵਾਉਣ ਲਈ ਮਜਬੂਰ ਹੋ ਰਹੇ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਇਹ ਹਾਲਾਤ ਸਿੱਖੀ ਦੇ ਪ੍ਰਚਾਰ ਅਤੇ ਘਰ-ਘਰ ਗੁਰਬਾਣੀ ਪਹੁੰਚਾਉਣ ਦੇ ਮਿਸ਼ਨ ਲਈ ਘਾਤਕ ਸਾਬਤ ਹੋ ਸਕਦੇ ਹਨ।

PunjabKesari

ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਸਿੱਖ ਚਿੰਤਕ ਸ. ਤਲਵਿੰਦਰ ਸਿੰਘ ਬੁੱਟਰ, ਪ੍ਰਚਾਰਕ ਭਾਈ ਸੁਖਵਿੰਦਰ ਸਿੰਘ ਰਟੌਲ, ਪ੍ਰੋ. ਸੁਖਵਿੰਦਰ ਸਿੰਘ, ਸ. ਇੰਦਰਜੀਤ ਸਿੰਘ ਬਾਬਾ ਬਕਾਲਾ ਅਤੇ ਸੰਤ ਮਹਾਂਵੀਰ ਸਿੰਘ ਤਾਜੇਵਾਲਾ ਨੇ ਵੀ ਸੰਬੋਧਨ ਕਰਦਿਆਂ ਸਤਿਕਾਰ ਸੋਧ ਕਾਨੂੰਨ ਨੂੰ ਸਿੱਖਾਂ ਅਤੇ ਸ਼ਬਦ ਗੁਰੂ ਵਿਚਾਲੇ ਸਰਕਾਰੀ ਨਿਗਰਾਨੀ ਵਾਲਾ ਯਤਨ ਕਰਾਰ ਦਿੰਦਿਆਂ ਸੰਗਤ ਨੂੰ ਜਾਗਰੂਕ ਹੋ ਕੇ ਇਸ ਵਿਚਲੀਆਂ ਦੋਸ਼ਪੂਰਨ ਮੱਦਾਂ ਦਾ ਖੁੱਲ੍ਹ ਕੇ ਵਿਰੋਧ ਕਰਨ ਦੀ ਗੱਲ ਆਖੀ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ. ਕੁਲਵੰਤ ਸਿੰਘ ਮੰਨਣ, ਸ਼੍ਰੋਮਣੀ ਕਮੇਟੀ ਮੈਂਬਰ ਸ. ਅਵਤਾਰ ਸਿੰਘ ਰਿਆ, ਸ਼੍ਰੋਮਣੀ ਕਮੇਟੀ ਮੈਂਬਰ ਸ. ਹਰਪਾਲ ਸਿੰਘ ਜੱਲ੍ਹਾ, ਸੀਨੀਅਰ ਅਕਾਲੀ ਆਗੂ ਸ. ਹੀਰਾ ਸਿੰਘ ਗਾਬੜੀਆ, ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਸਕੱਤਰ ਸ. ਗੁਰਿੰਦਰ ਸਿੰਘ ਮਥਰੇਵਾਲ, ਮੀਤ ਸਕੱਤਰ ਸ. ਸੁਖਬੀਰ ਸਿੰਘ, ਡਾ. ਸੁਖਬੀਰ ਸਿੰਘ, ਬਾਬਾ ਅਮਰਜੀਤ ਸਿੰਘ ਹਰਖੋਵਾਲ, ਬਾਬਾ ਸੰਤੋਖ਼ ਸਿੰਘ, ਸਿੱਖ ਮਿਸ਼ਨਰੀ ਕਾਲਜ ਸਾਹਿਬਜ਼ਾਦਾ ਜੁਝਾਰ ਸਿੰਘ ਨਗਰ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ, ਬਾਬਾ ਅਜੀਤ ਸਿੰਘ, ਸਮੁੱਚੀਆਂ ਸਭਾਵਾਂ ਲੁਧਿਆਣਾ, ਕਬੀਰ ਪੰਥੀ ਬਾਬਾ ਭੋਲਾ ਨਾਥ, ਨਿਰਮਲ ਕੁਟੀਆ ਜੌਹਲਾਂ, ਜਥੇਦਾਰ ਰਣਜੀਤ ਸਿੰਘ ਕਾਹਲੋਂ ਕਰਤਾਰਪੁਰ, ਬੀਬੀ ਦਵਿੰਦਰ ਕੌਰ ਕਾਲਰਾ ਆਦਮਪੁਰ, ਸ. ਕਵਲਜੀਤ ਸਿੰਘ ਮੈਨੇਜਰ ਗੁਰਦੁਆਰਾ ਗੰਗਸਰ ਸਾਹਿਬ, ਕਰਤਾਰਪੁਰ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਸ. ਮਲਕੀਤ ਸਿੰਘ ਤਲਵੰਡੀ ਸੱਲਾ, ਵਧੀਕ ਮੈਨੇਜਰ ਸ. ਹਰਦੇਵ ਸਿੰਘ ਐਡਵੋਕੇਟ, ਸ. ਮੈਨੇਜਰ ਸ. ਗੁਰਦੀਪ ਸਿੰਘ ਕੰਗ, ਮੈਨੇਜਰ ਸ. ਅਮਰਜੀਤ ਸਿੰਘ ਅਤੇ ਮੈਨੇਜਰ ਸ. ਸੁਖਬੀਰ ਸਿੰਘ ਆਦਿ ਵੀ ਹਾਜ਼ਰ ਸਨ। ਮੰਚ ਸੰਚਾਲਨ ਹੈੱਡ ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆਂ ਨੇ ਬਾਖੂਬ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

  • Sri Kesgarh Sahib
  • Sikh organizations
  • gathering
  • ਸ੍ਰੀ ਕੇਸਗੜ੍ਹ ਸਾਹਿਬ
  • ਸਿੱਖ ਜਥੇਬੰਦੀਆਂ
  • ਇਕੱਤਰਤਾ

ਗਠਜੋੜ ਨੂੰ ਲੈ ਕੇ MP ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਦਿੱਤਾ ਵੱਡਾ ਬਿਆਨ

NEXT STORY

Stories You May Like

  • sikh organizations hold massive gathering at takht sri damdama sahib
    ਸਿੱਖ ਜਥੇਬੰਦੀਆਂ ਦੀ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਹੋਈ ਭਰਵੀਂ ਇਕੱਤਰਤਾ
  • gutka sahib  sacrilege incident
    ਗੁਟਕਾ ਸਾਹਿਬ ਬੇਅਦਬੀ ਮਾਮਲੇ ’ਚ ਕਾਰਵਾਈ ਨਾ ਹੋਣ ’ਤੇ ਸਿੱਖ ਜਥੇਬੰਦੀਆਂ ਵੱਲੋਂ ਰੋਸ ਮਾਰਚ
  • speaker kultar singh sandhwan reaches sri akal takht sahib
    ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਸਪੱਸ਼ਟੀਕਰਨ ਦੇਣ ਪੁੱਜੇ ਸਪੀਕਰ ਕੁਲਤਾਰ ਸਿੰਘ ਸੰਧਵਾਂ
  • chapparchirri programe
    ਸ੍ਰੀ ਫ਼ਤਿਹ ਜੰਗ ਸਾਹਿਬ ਚੱਪੜਚਿੜੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ
  • amritpal singh appointed as chief information officer at sri harmandir sahib
    ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੁੱਖ ਸੂਚਨਾ ਅਧਿਕਾਰੀ ਬਣੇ ਅੰਮ੍ਰਿਤਪਾਲ ਸਿੰਘ
  • kubbra sait pays obeisance at the golden temple
    ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ ਅਦਾਕਾਰਾ ਕੁਬਰਾ ਸੈਤ ​​
  • harsimrat kaur badal pays obeisance at sachkhand sri harmandir sahib
    ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨਤਮਸਤਕ
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (11 ਮਈ 2026)
  • big on punjab s weather
    ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਵਿਭਾਗ ਵੱਲੋਂ 26 ਮਈ...
  • jalandhar  social workers pour cold water near bsf chowk
    ਜਲੰਧਰ: BSF ਚੌਕ ਨੇੜੇ ਸਮਾਜ ਸੇਵੀਆਂ ਵੱਲੋਂ ਲਗਾਈ ਗਈ ਠੰਡੇ ਜਲ ਦੀ ਛਬੀਲ
  • dispute between two parties over installation of transformer in jalandhar
    ਜਲੰਧਰ: ਟਰਾਂਸਫਾਰਮਰ ਲਗਾਉਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਇਆ ਝਗੜਾ
  • punjab schools timing
    ਪੰਜਾਬ 'ਚ ਗਰਮੀ ਵਿਚਾਲੇ ਵੱਡਾ ਫ਼ੈਸਲਾ, ਸਾਰੇ ਸਕੂਲਾਂ ਤੇ ਦਫ਼ਤਰਾਂ ਦਾ ਸਮਾਂ...
  • anand sweet shop targeted by thieves in jalandhar
    ਜਲੰਧਰ: ਚੋਰਾਂ ਨੇ ਆਨੰਦ ਸਵੀਟ ਸ਼ਾਪ ਨੂੰ ਨਿਸ਼ਾਨਾ ਬਣਾਇਆ, 38,000 ਦੀ ਨਕਦੀ ਲੈ...
  • massive fire breaks out in jassal market
    ਢਿੱਲਵਾਂ ਰੋਡ ’ਤੇ ਜੱਸਲ ਮਾਰਕੀਟ ’ਚ ਲੱਗੀ ਭਿਆਨਕ ਅੱਗ
  • pspcl outsourced employees announce indefinite strike
    PSPCL ਦੇ ਆਊਟਸੋਰਸ ਮੁਲਾਜ਼ਮਾਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ
  • 2 brothers arrested with 5 5 kg heroin and 4 pistols
    2 ਭਰਾ ਸਾਢੇ 5 ਕਿਲੋ ਹੈਰੋਇਨ ਤੇ 4 ਪਿਸਤੌਲਾਂ ਸਣੇ ਗ੍ਰਿਫ਼ਤਾਰ
Trending
Ek Nazar
ipl 2026 kkr

KKR ਨੂੰ ਲੱਗਾ ਵੱਡਾ ਝਟਕਾ, ਟੂਰਨਾਮੈਂਟ 'ਚੋਂ ਬਾਹਰ ਹੋਇਆ ਧਾਕੜ ਖ਼ਿਡਾਰੀ

pakistan odi squad

ਪਾਕਿ ਵਨਡੇ ਟੀਮ 'ਚ ਵੱਡਾ ਫੇਰਬਦਲ: ਬਾਬਰ ਆਜ਼ਮ ਦੀ ਵਾਪਸੀ, ਮੁਹੰਮਦ ਰਿਜ਼ਵਾਨ ਦੀ...

demand for holidays in schools due to extreme heat

ਅੱਤ ਦੀ ਗਰਮੀ ਕਾਰਨ ਸਕੂਲਾਂ ’ਚ ਛੁੱਟੀਆਂ ਕਰਨ ਦੀ ਮੰਗ

cockroach awami party formed in pakistan

ਭਾਰਤ ਦੀ ਤਰਜ਼ 'ਤੇ ਪਾਕਿਸਤਾਨ 'ਚ ਬਣੀ 'ਕਾਕਰੋਚ ਅਵਾਮੀ ਪਾਰਟੀ'

gunisha kaur appointed federal commissioner

ਡਾ. ਗੁਣੀਸ਼ਾ ਕੌਰ ਯੂ.ਐਸ. ਕਮਿਸ਼ਨ ਆਨ ਇੰਟਰਨੈਸ਼ਨਲ ਰਿਲੀਜੀਅਸ ਫ੍ਰੀਡਮ 'ਚ ਫੈਡਰਲ...

pakistan to issue commemorative coin

ਪਾਕਿਸਤਾਨ ਚੀਨ ਨਾਲ ਸਬੰਧਾਂ ਦੇ 75 ਸਾਲ ਪੂਰੇ ਹੋਣ 'ਤੇ ਜਾਰੀ ਕਰੇਗਾ ਯਾਦਗਾਰੀ...

government bus free travel women

1 ਜੂਨ ਤੋਂ ਸਰਕਾਰੀ ਬੱਸਾਂ 'ਚ ਮੁਫ਼ਤ ਸਫ਼ਰ ਕਰ ਸਕਣਗੀਆਂ ਔਰਤਾਂ, ਬੰਗਾਲ ਸਰਕਾਰ...

shehnaaz gill opens up about the one who has her heart

ਕਿਸ ਦੇ ਕੋਲ ਹੈ ਸ਼ਹਿਨਾਜ਼ ਗਿੱਲ ਦਾ ਦਿਲ ? ਅਦਾਕਾਰਾ ਨੇ ਵੀਡੀਓ ਸਾਂਝੀ ਕਰਕੇ ਖੁਦ...

amritsar bsf seizes huge consignment of heroin in 7 days

ਅੰਮ੍ਰਿਤਸਰ: BSF ਨੇ 7 ਦਿਨਾਂ ’ਚ ਫੜੀ ਹੈਰੋਇਨ ਦੀ ਵੱਡੀ ਖੇਪ; ਖੇਪ ਸੁੱਟ ਕੇ ਵਾਪਸ...

punjab s daughter harleen kaur shines in italy

ਪੰਜਾਬ ਦੀ ਧੀ ਹਰਲੀਨ ਕੌਰ ਨੇ ਇਟਲੀ 'ਚ ਚਮਕਾਇਆ ਮਾਪਿਆਂ ਦਾ ਨਾਮ

madhuri shot dola re dola while she was 4 months pregnant

4 ਮਹੀਨੇ ਦੀ ਪ੍ਰੈਗਨੈਂਸੀ ਦੌਰਾਨ ਮਾਧੁਰੀ ਨੇ ਸ਼ੂਟ ਕੀਤਾ ਸੀ 'ਡੋਲਾ ਰੇ ਡੋਲਾ',...

massive explosion in power bank

ਪਾਵਰ ਬੈਂਕ 'ਚ ਹੋਇਆ ਜ਼ਬਰਦਸਤ ਧਮਾਕਾ; ਲਿਫਟ 'ਚ ਫਸੀ ਕੁੜੀ ਦਾ ਘੁਟਿਆ ਦਮ

lottery prize worth rs 57 crore found in old pants

ਕਿਸਮਤ ਹੋਵੇ ਤਾਂ ਅਜਿਹੀ! ਪੁਰਾਣੀ ਪੈਂਟ ਦੀ ਜੇਬ 'ਚੋਂ ਮਿਲੀ 57 ਕਰੋੜ ਦੀ ਲਾਟਰੀ

cockroach janata party  account closed  cockroach is back  new account

ਕਾਕਰੋਚ ਜਨਤਾ ਪਾਰਟੀ ਦੇ ‘X’ ਹੈਂਡਲ ’ਤੇ ਰੋਕ, Cockroach Is Back ਨਾਲ ਨਵਾਂ...

ahmedabad crime branch arrests actor who jumped parole 12 years ago

ਆਮਿਰ ਖਾਨ ਤੇ ਰਣਵੀਰ ਸਿੰਘ ਨਾਲ ਕੰਮ ਕਰ ਰਿਹਾ ਸਾਥੀ ਅਦਾਕਾਰ ਨਿਕਲਿਆ ਕਾਤਲ, ਜੇਲ੍ਹ...

kangana ranaut

ਕੀ ਕੰਗਨਾ ਰਣੌਤ ਨੇ ਕਰਵਾ ਲਿਆ ਹੈ ਵਿਆਹ? ਗਲੇ 'ਚ ਮੰਗਲਸੂਤਰ, ਹੱਥਾਂ 'ਚ ਹਰੀਆਂ...

2 indian players banned

2 ਭਾਰਤੀ ਖਿਡਾਰੀਆਂ 'ਤੇ ਲੱਗ ਗਿਆ ਬੈਨ! ਇਸ ਮਾਮਲੇ 'ਚ ਹੋਈ ਵੱਡੀ ਕਾਰਵਾਈ

200mp camera smartphone

200MP ਕੈਮਰਾ ਤੇ 8000mAh ਬੈਟਰੀ ਨਾਲ ਲਾਂਚ ਹੋਇਆ ਇਹ ਧਾਕੜ ਫੋਨ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਅੰਮ੍ਰਿਤਸਰ ਦੀਆਂ ਖਬਰਾਂ
    • mankirt aulakh paid obeisance at sachkhand sri harmandir sahib
      ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਪੰਜਾਬੀ ਗਾਇਕ ਮਨਕੀਰਤ ਔਲਖ
    • gang of bomb threats to schools busted
      ਸਕੂਲਾਂ ਨੂੰ ਬੰਬ ਦੀਆਂ ਧਮਕੀਆਂ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼, ਪੱਛਮੀ ਬੰਗਾਲ...
    • heat wave will increase further in punjab today
      ਪੰਜਾਬ 'ਚ ਇਸ ਦਿਨ ਨੂੰ ਹੋਰ ਵਧੇਗਾ ਗਰਮੀ ਦਾ ਕਹਿਰ, ਮੌਸਮ ਵਿਭਾਗ ਨੇ ਦਿੱਤੀ ਵੱਡੀ...
    • power supply to these villages of punjab cut off amid scorching heat
      ਭਿਆਨਕ ਗਰਮੀ ਵਿਚਾਲੇ ਪੰਜਾਬ ਦੇ ਇਨ੍ਹਾਂ ਪਿੰਡਾਂ 'ਚ ਬੰਦ ਹੋ ਗਈ ਬਿਜਲੀ ਸਪਲਾਈ
    • amritsar airport passengers
      ਅੰਮ੍ਰਿਤਸਰ ਏਅਰਪੋਰਟ 'ਤੇ ਪੈ ਗਿਆ ਭੜਥੂ, ਦੁਬਈ ਜਾ ਰਹੀ ਮਹਿਲਾ ਯਾਤਰੀ ਦੀ ਤਲਾਸ਼ੀ...
    • ncb raids in jandiala guru
      ਜੰਡਿਆਲਾ ਗੁਰੂ 'ਚ NCB ਦੀ ਰੇਡ, ਸ਼ੱਕੀ ਵਿਅਕਤੀਆਂ ਦੇ ਘਰਾਂ 'ਚ ਛਾਪੇਮਾਰੀ
    • punjab huge blast in house
      ਪੰਜਾਬ: ਘਰ 'ਚ ਹੋ ਗਿਆ ਵੱਡਾ BLAST, ਲੈਂਟਰ ਸਣੇ ਟੁੱਟੀਆਂ ਕੰਧਾਂ, ਦੋ ਔਰਤਾਂ...
    • sacrilege law shiromani committee
      ਬੇਅਦਬੀ ਕਾਨੂੰਨ ਵਾਲੇ ਮਸਲੇ 'ਤੇ ਸ਼੍ਰੋਮਣੀ ਕਮੇਟੀ ਨੇ ਸੱਦੀ ਵਿਸ਼ਾਲ ਪੰਥਕ ਕਾਨਫਰੰਸ
    • punjab employees fir will be registered
      ਪੰਜਾਬ 'ਚ ਇਨ੍ਹਾਂ ਮੁਲਾਜ਼ਮਾਂ 'ਤੇ ਦਰਜ ਹੋਵੇਗੀ ਐੱਫ. ਆਈ. ਆਰ., ਤਨਖ਼ਾਹਾਂ...
    • rp singh  sri harmandir sahib  roads  poor condition
      ਸ੍ਰੀ ਹਰਿਮੰਦਰ ਸਾਹਿਬ ਦੇ ਰਸਤਿਆਂ ਦੀ ਮੰਦੀ ਹਾਲਤ ਨੂੰ ਲੈ ਕੇ RP ਸਿੰਘ ਨੇ ਚੁੱਕੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +