ਅੰਮ੍ਰਿਤਸਰ (ਰਮਨ) : ਜਨਗਣਨਾ ਡਿਊਟੀ ਨੂੰ ਗੰਭੀਰਤਾ ਨਾਲ ਨਾ ਲੈਣ ਵਾਲੇ ਅਤੇ ਲਗਾਤਾਰ ਗੈਰ-ਹਾਜ਼ਰ ਰਹਿਣ ਵਾਲੇ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਖ਼ਿਲਾਫ਼ ਪ੍ਰਸ਼ਾਸਨ ਨੇ ਬੇਹੱਦ ਸਖ਼ਤ ਰੁਖ ਅਪਣਾ ਲਿਆ ਹੈ। ਵਾਰ-ਵਾਰ ਦਿੱਤੀਆਂ ਹਦਾਇਤਾਂ, ਅਧਿਕਾਰਕ ਯਾਦ ਪੱਤਰਾਂ ਅਤੇ ਲਾਜ਼ਮੀ ਟ੍ਰੇਨਿੰਗ ਸੈਸ਼ਨਾਂ ਵਿਚ ਸ਼ਾਮਲ ਨਾ ਹੋਣ ਵਾਲੇ ਕਰਮਚਾਰੀਆਂ ਨੂੰ ਹੁਣ ਜੇਲ ਦੀ ਹਵਾ ਵੀ ਖਾਣੀ ਪੈ ਸਕਦੀ ਹੈ। ਮਾਮਲੇ ਨੂੰ ਬੇਹੱਦ ਗੰਭੀਰਤਾ ਨਾਲ ਲੈਂਦੇ ਹੋਏ ਸੀ. ਐੱਮ. ਸੀ./ਐੱਮ. ਸੀ. ਏ.-ਕਮ-ਪ੍ਰਿੰਸੀਪਲ ਜਨਗਣਨਾ ਅਧਿਕਾਰੀ ਅਤੇ ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਪੁਲਸ ਕਮਿਸ਼ਨਰ ਅੰਮ੍ਰਿਤਸਰ ਨੂੰ ਇਕ ਅਧਿਕਾਰਕ ਪੱਤਰ ਲਿਖ ਕੇ ਜਨਗਣਨਾ ਐਕਟ 1948 ਦੀਆਂ ਸਬੰਧਤ ਧਾਰਾਵਾਂ ਤਹਿਤ ਗੈਰ-ਹਾਜ਼ਰ ਮੁਲਾਜ਼ਮਾਂ ਖ਼ਿਲਾਫ਼ ਤੁਰੰਤ ਐੱਫ. ਆਈ. ਆਰ. ਦਰਜ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਇਸ ਦੇ ਨਾਲ ਹੀ ਸਿੱਖਿਆ ਵਿਭਾਗ ਅਤੇ ਹੋਰ ਸਬੰਧਤ ਵਿਭਾਗਾਂ ਦੇ ਉੱਚ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਇਨ੍ਹਾਂ ਗੈਰ-ਹਾਜ਼ਰ ਕਰਮਚਾਰੀਆਂ ਦੀਆਂ ਤਨਖ਼ਾਹਾਂ ’ਤੇ ਤੁਰੰਤ ਪ੍ਰਭਾਵ ਤੋਂ ਰੋਕ ਲਗਾਈ ਜਾਵੇ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਨੂੰ ਲੈ ਕੇ ਵੱਡੀ ਖ਼ਬਰ, ਜਲਦ ਹੋ ਸਕਦੈ ਐਲਾਨ
ਪ੍ਰਸ਼ਾਸਨ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਹੈ ਕਿ ਜਨਗਣਨਾ ਦਾ ਕੰਮ ਕੋਈ ਆਮ ਕੰਮ ਨਹੀਂ ਬਲਕਿ ਰਾਸ਼ਟਰੀ ਮਹੱਤਤਾ ਵਾਲਾ ਅਹਿਮ ਕਾਰਜ ਹੈ। ਇਸ ਵਿਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ, ਜਾਣਬੁੱਝ ਕੇ ਕੀਤੀ ਗਈ ਗੈਰ-ਹਾਜ਼ਰੀ ਜਾਂ ਅਸਹਿਯੋਗ ਦੇ ਚਲਦਿਆਂ ਦੇਸ਼ ਦੀਆਂ ਭਵਿੱਖੀ ਸਰਕਾਰੀ ਯੋਜਨਾਵਾਂ, ਵਿਕਾਸ ਕਾਰਜਾਂ, ਲੋਕ ਭਲਾਈ ਸਕੀਮਾਂ ਅਤੇ ਨੀਤੀ ਨਿਰਧਾਰਣ ’ਤੇ ਬਹੁਤ ਮਾੜਾ ਅਸਰ ਪੈਂਦਾ ਹੈ। ਅਧਿਕਾਰਕ ਜਾਣਕਾਰੀ ਅਨੁਸਾਰ, ਜਨਗਣਨਾ ਸੁਪਰਵਾਈਜ਼ਰ ਵਜੋਂ ਤਾਇਨਾਤ ਕੀਤੇ ਗਏ ਇਹ ਕਰਮਚਾਰੀ ਵਾਰ-ਵਾਰ ਫ਼ੋਨ ’ਤੇ ਦਿੱਤੀ ਗਈ ਸੂਚਨਾ ਅਤੇ ਲਿਖਤੀ ਯਾਦ ਪੱਤਰਾਂ ਦੇ ਬਾਵਜੂਦ ਜਾਣਬੁੱਝ ਕੇ ਡਿਊਟੀ ’ਤੇ ਹਾਜ਼ਰ ਨਹੀਂ ਹੋ ਰਹੇ ਸਨ।
ਇਹ ਵੀ ਪੜ੍ਹੋ : ਪੰਜਾਬ ਵਿਚ ਸ਼ੁੱਕਰਵਾਰ ਤੋਂ ਗਰਮੀਆਂ ਦੀਆਂ ਛੁੱਟੀਆਂ, ਪੱਤਰ ਹੋਇਆ ਵਾਇਰਲ, ਜਾਣੋ ਪੂਰੀ ਸੱਚਾਈ
ਇਨ੍ਹਾਂ ਅਧਿਕਾਰੀਆਂ ਖ਼ਿਲਾਫ਼ ਐੱਫ. ਆਈ. ਆਰ. ਦੀ ਕਾਰਵਾਈ ਸ਼ੁਰੂ
ਜਨਗਣਨਾ ਦਫ਼ਤਰ ਵੱਲੋਂ ਮਿਲੀ ਜਾਣਕਾਰੀ ਅਨੁਸਾਰ, ਡਿਊਟੀ ਤੋਂ ਭੱਜਣ ਵਾਲੇ ਜਿਨ੍ਹਾਂ ਮੁਲਾਜ਼ਮਾਂ ’ਤੇ ਕਾਨੂੰਨੀ ਸ਼ਿਕੰਜਾ ਕੱਸਿਆ ਗਿਆ ਹੈ, ਉਨ੍ਹਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ:
–ਨਿਧੀ ਅਗਰਵਾਲ (ਅਸਿਸਟੈਂਟ ਪ੍ਰੋਫੈਸਰ, ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ, ਲਾਰੈਂਸ ਰੋਡ, ਅੰਮ੍ਰਿਤਸਰ)
–ਦਲਜੀਤ ਕੌਰ (ਸੀਨੀਅਰ ਅਸਿਸਟੈਂਟ, ਜ਼ਿਲਾ ਭਲਾਈ ਅਧਿਕਾਰੀ ਦਫ਼ਤਰ, ਅੰਮ੍ਰਿਤਸਰ)
–ਰਿਤੂ ਸੈਣੀ (ਫਾਇਨੈਂਸ ਵਿਭਾਗ, ਡੀ. ਪੀ. ਓ. ਮਜੀਠਾ ਰੋਡ, ਅੰਮ੍ਰਿਤਸਰ)
–ਹਰਿਸ਼ਵਰ ਸ਼ਰਮਾ (ਇੰਟਰਨਲ ਆਡੀਟਰ, ਡਿਪਟੀ ਚੀਫ ਆਡੀਟਰ ਬਾਰਡਰ ਜ਼ੋਨ ਪੀ.ਐੱਸ.ਪੀ.ਸੀ.ਐੱਲ., ਪਾਵਰ ਕਾਲੋਨੀ ਮਜੀਠਾ)
–ਪਦਮਜੀਤ (ਲੈਕਚਰਾਰ, ਮਾਈ ਭਾਗੋ ਸਰਕਾਰੀ ਗਾਰਮੈਂਟ ਟੈਕਨਾਲੋਜੀ ਇੰਸਟੀਚਿਊਟ, ਮਜੀਠਾ ਰੋਡ, ਅੰਮ੍ਰਿਤਸਰ)
–ਵਿਜੇ (ਲੈਕਚਰਾਰ, ਜੀ. ਐੱਚ. ਐੱਸ. ਤੁੰਗ ਬਾਲਾ)
–ਪੂਨਮ ਬਾਲਾ (ਸੁਪਰਿੰਟੈਂਡੈਂਟ, ਪੂਡਾ, ਅੰਮ੍ਰਿਤਸਰ)
–ਡਿੰਪਲ ਗਾਖੜ (ਲੈਕਚਰਾਰ, ਐੱਸ. ਓ. ਈ. ਸੁਲਤਾਨਵਿੰਡ)
–ਰਾਜਿੰਦਰ ਸਿੰਘ (ਲੈਕਚਰਾਰ, ਜੀ. ਐੱਚ .ਐੱਸ. ਭਗਤਾਂਵਾਲਾ)
–ਮਨਜੀਤ ਕੌਰ (ਲੈਕਚਰਾਰ, ਐੱਸ. ਓ. ਈ. ਜੰਡਿਆਲਾ ਗੁਰੂ)
–ਵੀਣਾ (ਅਧਿਆਪਕਾ, ਜੀ.ਐੱਚ.ਐੱਸ. ਪੁਤਲੀਘਰ)
ਇਹ ਵੀ ਪੜ੍ਹੋ : ਅਸਲੇ ਨੂੰ ਲੈ ਕੇ ਪੰਜਾਬ ਵਿਚ ਜਾਰੀ ਹੋ ਗਏ ਸਖ਼ਤ ਹੁਕਮ, ਮੰਗੀ ਗਈ ਰਿਪੋਰਟ
ਲਾਪ੍ਰਵਾਹੀ ਬਰਦਾਸ਼ਤ ਨਹੀਂ, ਨਿਗਮ ਅਧਿਕਾਰੀਆਂ ’ਤੇ ਵੀ ਡਿੱਗੇਗੀ ਗਾਜ
ਨਗਰ ਨਿਗਮ ਨੇ ਸਪੱਸ਼ਟ ਕੀਤਾ ਹੈ ਕਿ ਜਨਗਣਨਾ ਡਿਊਟੀ ਵਿਚ ਕਿਸੇ ਵੀ ਪੱਧਰ ’ਤੇ ਲਾਪਰਵਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪ੍ਰਿੰਸੀਪਲ ਜਨਗਣਨਾ ਅਧਿਕਾਰੀ ਸ਼ੇਰਗਿੱਲ ਨੇ ਦੱਸਿਆ ਕਿ ਡਿਊਟੀ ਵਿਚ ਢਿੱਲ-ਮੱਠ ਵਰਤਣ ਵਾਲੇ ਖ਼ੁਦ ਨਗਰ ਨਿਗਮ ਦੇ ਅਧਿਕਾਰੀਆਂ ਖ਼ਿਲਾਫ਼ ਵੀ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਸ਼ਾਸਨ ਸ਼ਹਿਰ ਵਿਚ ਇਸ ਕਾਰਜ ਨੂੰ ਪੂਰੀ ਪਾਰਦਰਸ਼ਤਾ, ਸੁਚੱਜੇ ਢੰਗ ਅਤੇ ਨਿਰਧਾਰਿਤ ਸਮੇਂ ਸਿਰ ਪੂਰਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਪ੍ਰਸ਼ਾਸਨ ਨੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਖ਼ਰੀ ਮੌਕਾ ਦਿੰਦੇ ਹੋਏ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਸਜ਼ਾਮੂਲਕ ਕਾਰਵਾਈ ਤੋਂ ਬਚਣ ਲਈ ਤੁਰੰਤ ਆਪਣੀ ਡਿਊਟੀ ਜੁਆਇਨ ਕਰਨ ਅਤੇ ਬਾਕੀ ਰਹਿੰਦੇ ਟ੍ਰੇਨਿੰਗ ਸੈਸ਼ਨਾਂ ਵਿਚ ਹਿੱਸਾ ਲੈ ਕੇ ਪ੍ਰਸ਼ਾਸਨ ਦਾ ਸਹਿਯੋਗ ਕਰਨ। ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਭਵਿੱਖ ਵਿਚ ਵੀ ਕਿਸੇ ਨੇ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ, ਤਾਂ ਬਿਨਾਂ ਕੋਈ ਹੋਰ ਨੋਟਿਸ ਦਿੱਤੇ ਸਿੱਧੀ ਜੇਲ ਭੇਜਣ ਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ : 200 ਪਿੱਛੇ ਮਾਰ 'ਤਾ ਮਾਪਿਆਂ ਦਾ ਸੋਹਣਾ-ਸੁਣੱਖਾ ਪੁੱਤ, ਵਾਰਦਾਤ ਨਾਲ ਕੰਬਿਆ ਪੂਰਾ ਪਿੰਡ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ : ਭਿਆਨਕ ਹਾਦਸੇ ਮਗਰੋਂ ਪਿਕਅੱਪ 'ਚ ਫਸਿਆ ਡਰਾਈਵਰ, ਗੱਡੀ 'ਚੋਂ ਬੜੀ ਮੁਸ਼ਕਲ ਨਾਲ ਕੱਢੀ ਲਾਸ਼
NEXT STORY