Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, JUN 15, 2026

    12:53:22 PM

  • punjabi people  danger for punjab  rainy season

    ਪੰਜਾਬ ਵਾਸੀਆਂ 'ਤੇ ਫਿਰ ਮੰਡਰਾਇਆ ਵੱਡਾ ਖ਼ਤਰਾ,...

  • voting continues in ward no 6 of dinanagar

    ਦੀਨਾਨਗਰ ਦੇ ਵਾਰਡ ਨੰਬਰ-6 'ਚ ਵੋਟਾਂ ਪੈਣ ਦਾ...

  • chandigarh  cashier shot dead by 13 bullets

    ਚੰਡੀਗੜ੍ਹ : 13 ਗੋਲੀਆਂ ਮਾਰ ਕੈਸ਼ੀਅਰ ਦਾ ਕਤਲ, ਭੇਸ...

  • important meeting convened at sri akal takht sahib today

    ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੱਦੀ ਗਈ ਅਹਿਮ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Malwa News
  • ਸਿੱਖ ਜਥੇਬੰਦੀਆਂ ਦੀ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਹੋਈ ਭਰਵੀਂ ਇਕੱਤਰਤਾ

MALWA News Punjabi(ਮਾਲਵਾ)

ਸਿੱਖ ਜਥੇਬੰਦੀਆਂ ਦੀ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਹੋਈ ਭਰਵੀਂ ਇਕੱਤਰਤਾ

  • Edited By Shubam Kumar,
  • Updated: 17 May, 2026 07:33 PM
Malwa
sikh organizations hold massive gathering at takht sri damdama sahib
  • Share
    • Facebook
    • Tumblr
    • Linkedin
    • Twitter
  • Comment

ਜੈਤੋ,( ਰਘੂਨੰਦਨ ਪਰਾਸ਼ਰ) : ਪੰਜਾਬ ਸਰਕਾਰ ਦੁਆਰਾ ਪਾਸ ਕੀਤੇ ਗਏ ‘ਦ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026’ ਵਿੱਚ ਸਿੱਖ ਭਾਵਨਾਵਾਂ ਵਿਰੁੱਧ ਦਰਜ ਮੱਦਾਂ ਨੂੰ ਲੈਣ ਕੇ ਖਾਲਸਾ ਪੰਥ ਵੱਲੋਂ ਪ੍ਰਗਟਾਏ ਜਾ ਰਹੇ ਸੰਕਿਆਂ ਬਾਰੇ ਵਿਚਾਰ ਵਟਾਂਦਰੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਅਨੁਸਾਰ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਟੇਕ ਸਿੰਘ ਵੱਲੋਂ ਅਹਿਮ ਇਕੱਤਰਤਾ ਬੁਲਾਈ ਗਈ। ਇਕੱਤਰਤਾ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਵਿਚਾਰਵਾਨ ਸਿੱਖਾਂ ਅਤੇ ਵੱਖ-ਵੱਖ ਸੰਸਥਾਵਾਂ ਤੇ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਭਰਵੀਂ ਸ਼ਮੂਲੀਅਤ ਕਰਦਿਆਂ ਖੁੱਲ੍ਹੇ ਮਾਹੌਲ ਵਿੱਚ ਆਪਣੇ ਵਿਚਾਰ ਰੱਖੇ। ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ‘ਦ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026’ ਬਾਰੇ ਇਕੱਤਰਤਾ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਵੱਲੋਂ ਪਾਸ ਕੀਤਾ ਗਿਆ ਐਕਟ ਸਿੱਖਾਂ ਦੇ ਧਾਰਮਿਕ ਮਾਮਲਿਆਂ ਅੰਦਰ ਸਿੱਧਾ ਦਖਲ ਹੈ ਅਤੇ ਇਸ ਨਾਲ ਬੇਅਦਬੀ ਦੇ ਮਾਮਲਿਆਂ ਅੰਦਰ ਦੋਸ਼ੀਆਂ ਨੂੰ ਸਜ਼ਾਵਾਂ 'ਤੇ ਕੇਂਦ੍ਰਿਤ ਹੋਣ ਅਤੇ ਸਿੱਖਾਂ ਨੂੰ ਇਨਸਾਫ਼ ਦੇਣ ਦੀ ਥਾਂ ਸਿੱਖ ਸੰਸਥਾਵਾਂ, ਗੁਰਦੁਆਰਾ ਪ੍ਰਬੰਧਕਾਂ, ਸ਼ਰਧਾਲੂ ਸੰਗਤ, ਗ੍ਰੰਥੀ ਸਿੰਘਾਂ ਦੀ ਵਧੇਰੇ ਜ਼ਿੰਮੇਵਾਰੀ ਤੈਅ ਕੀਤੀ ਹੈ।

ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਅਸੀਂ ਐਕਟ ਵਿੱਚ ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੇ ਖਿਲਾਫ ਨਹੀਂ ਕੇਵਲ ਸਿੱਖ ਭਾਵਨਾਵਾਂ ਦੇ ਵਿਰੁੱਧ ਦਰਜ ਮੱਦਾਂ ਨੂੰ ਹਟਾਉਣ ਦੀ ਮੰਗ ਕਰਦੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਨਾਲ ਟਕਰਾ ਨਹੀਂ ਚਹੁੰਦੇ ਅਤੇ ਸਰਕਾਰ ਨੂੰ ਵੀ ਸਿੱਖ ਭਾਵਨਾਵਾਂ ਨੂੰ ਸਮਝਣਾ ਚਾਹੀਦਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸਰਕਾਰ ਵੱਲੋਂ ਪ੍ਰਚਾਰਿਆ ਜਾ ਰਿਹਾ ਹੈ ਕਿ ਇਸ ਐਕਟ ਨਾਲ ਕੋਈ ਵੀ ਦੋਸ਼ੀ ਮੰਦਬੁੱਧੀ ਕਹਿ ਕੇ ਬੱਚ ਨਹੀਂ ਸਕੇਗਾ ਪ੍ਰੰਤੂ ਐਕਟ ਵਿੱਚ ਮੰਦਬੁੱਧੀ ਬਾਰੇ ਕਿਤੇ ਵੀ ਜਿਕਰ ਨਹੀਂ ਕੀ ਇਹ ਸਰਕਾਰ ਦੀ ਮਨਸ਼ਾ ਤੇ ਸਵਾਲ ਨਹੀਂ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਐਕਟ ਨਵਾਂ ਨਹੀਂ ਸਗੋਂ 2008 ਦੇ ਐਕਟ ਵਿੱਚ ਸੋਧ ਹੈ ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਾਸ਼ਨਾ ਦੇ ਅਧਿਕਾਰ ਸ਼੍ਰੋਮਣੀ ਕਮੇਟੀ ਨੂੰ ਦਿੱਤੇ ਗਏ ਸਨ। ਉਨ੍ਹਾਂ ਕਿਹਾ ਸਰਕਾਰ ਨੇ ਬੇਅਦਬੀਆਂ ਰੋਕਣ ਲਈ ਐਕਟ ਬਨਾਉਣ ਲਈ ਜੋ ਕਮੇਟੀ ਬਣਾਈ ਸੀ ਉਸ ਕਮੇਟੀ ਦੇ ਸਮੇਂ ਵਿੱਚ ਵਾਧਾ ਕਰ ਦਿੱਤਾ ਗਿਆ ਜਦਕਿ ਬਿਨਾਂ ਕਿਸੇ ਦੀ ਰਾਏ ਲਏ ਪਹਿਲਾਂ ਮੌਜੂਦ ਕਨੂੰਨ ਵਿਚ ਸੋਧਾਂ ਕਰ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਐਕਟ ਵਿੱਚ ਦਰਜ਼ ਕੁਝ ਮੱਦਾਂ ਸਿੱਖ ਸ਼ਰਧਾਲੂਆਂ ਨੂੰ ਗੁਰਬਾਣੀ ਨਾਲੋਂ ਤੋੜਨ ਦਾ ਕਾਰਨ ਬਣਨਗੀਆਂ, ਜਿਸ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਸਰਕਾਰ ਨੂੰ ਹਠਧਰਮੀ ਛੱਡ ਕੇ ਸਿੱਖ ਭਾਵਨਾਵਾਂ ਵਿਰੁੱਧ ਦਰਜ ਸ਼ਬਦਾਵਲੀ ਨੂੰ ਬਦਲਣ ਲਈ ਆਖਿਆ। 
ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਬੋਲਦਿਆਂ ਸਰਕਾਰ ਨੂੰ ਕਰੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਕੋਈ ਵੀ ਸਰਕਾਰ ਪੰਥ ਦੇ ਨਿਯਮ ਨਹੀਂ ਘੜ ਸਕਦੀ। ਸਿੰਘ ਸਾਹਿਬ ਨੇ ਵੀ ਬੁਲਾਰਿਆਂ ਦੀ ਗੱਲ ਨੂੰ ਦੁਹਰਾਉਂਦਿਆਂ ਕਿਹਾ ਕਿ ਸਰਕਾਰ ਦਾ ਮਕਸਦ ਸਿਰਫ ਇੱਕੋ ਹੈ ਕਿ ਕਿਵੇਂ ਨਾ ਕਿਵੇਂ ਪੰਥ ਨੂੰ ਗ੍ਰੰਥ ਨਾਲੋਂ ਤੋੜਿਆ ਜਾਵੇ। ਉਨ੍ਹਾਂ ਮੁੱਖ ਮੰਤਰੀ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਸ਼ਰੇਆਮ ਮੁੱਖ ਮੰਤਰੀ ਵੱਲੋਂ ਝੂਠ ਬੋਲਿਆ ਜਾ ਰਿਹਾ ਹੈ। ਮੁੱਖ ਮੰਤਰੀ ਇਹ ਕਹਿ ਰਿਹਾ ਹੈ ਕਿ ਉਨ੍ਹਾਂ ਜੋ ਕਨੂੰਨ ਬਣਾਇਆ ਹੈ ਇਸ ਨਾਲ ਹੁਣ ਬੇਅਦਬੀ ਕਰਨ ਵਾਲਾ ਭਾਵੇਂ ਮੰਦਬੁੱਦੀ ਵੀ ਕਿਉਂ ਨਾ ਹੋਵੇ ਉਸ ਨੂੰ ਸਜ਼ਾ ਮਿਲੇਗੀ ਇਸ ਤੋਂ ਸਿੱਧ ਹੁੰਦਾ ਹੈ ਕਿ ਉਸ ਨੇ ਇਹ ਕਨੂੰਨ ਪੜਿਆ ਹੀ ਨਹੀਂ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇੱਕ ਚਿੱਠੀ ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਪੰਜਾਬ ਸਰਕਾਰ ਨੇ ਇੱਕ ਕੰਪਨੀ ਹਾਇਰ ਕੀਤੀ ਹੈ ਜਿਹੜੀ ਕਿ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਵੇਗੀ ਅਤੇ ਪ੍ਰੋਪੋਗੰਡਾ ਸੈੱਟ ਕਰੇਗੀ ਇਸ ਵਿਸ਼ੇ 'ਤੇ ਵੀ ਸਿੰਘ ਸਾਹਿਬ ਨੇ ਸਖਤ ਪ੍ਰਤੀਕਰਮ ਦਿੱਤਾ। ਸਿੰਘ ਸਾਹਿਬ ਨੇ ਕਿਹਾ ਕਿ ਜਿਨ੍ਹਾਂ ਸਮਾਂ ਸਰੀਰ 'ਚ ਜਾਨ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਯਾਦਾ ਲਈ ਜੂਝਦੇ ਰਹਿਣਗੇ।  ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਕੋਈ ਵੀ ਅਜਿਹਾ ਕਨੂੰਨ ਪ੍ਰਵਾਨ ਨਹੀਂ ਹੈ ਜੋ ਪੰਥ ਦੀ ਮਰਜੀ ਤੋਂ ਬਿਨਾਂ ਬਣੇਗਾ।ਇਸ ਮੌਕੇ ਸਿੰਘ ਸਾਹਿਬ ਬਾਬਾ ਟੇਕ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਾਂ ਦੇ ਅੰਦਰੂਨੀ ਧਾਰਮਿਕ ਮਾਮਲਿਆਂ ਵਿੱਚ ਕੀਤਾ ਗਿਆ ਦਖਲ ਕਦਾਚਿਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਸਰਕਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭਰੋਸੇ ਵਿੱਚ ਲਏ ਬਿਨਾਂ ਜੋ ਕਾਨੂੰਨ ਪਾਸ ਕੀਤਾ ਹੈ, ਉਹ ਸਿੱਖੀ ਪ੍ਰਚਾਰ ਦੇ ਰਾਹ ਵਿੱਚ ਰੁਕਾਵਟਾਂ ਪੈਦਾ ਕਰਨ ਦੀ ਸਾਜ਼ਿਸ਼ ਜਾਪਦਾ ਹੈ। ਸਿੰਘ ਸਾਹਿਬ ਜੀ ਨੇ ਕਿਹਾ ਕਿ  "ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਯਾਦਾ ਅਤੇ ਸਤਿਕਾਰ ਦਾ ਮਾਮਲਾ ਪੰਥ ਦਾ ਅੰਦਰੂਨੀ ਮਾਮਲਾ ਹੈ। ਸਰਕਾਰ ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਲਈ ਕਾਨੂੰਨ ਬਣਾਏ, ਪਰ ਗੁਰੂ ਸਾਹਿਬ ਦੇ ਸਰੂਪਾਂ ਦੀ ਸੇਵਾ-ਸੰਭਾਲ ਅਤੇ ਪ੍ਰਚਾਰ ਵਿੱਚ ਸਰਕਾਰੀ ਦਖਲਅੰਦਾਜ਼ੀ ਪ੍ਰਵਾਨ ਨਹੀਂ ਕੀਤੀ ਜਾ ਸਕਦੀ।" ਉਨ੍ਹਾਂ ਕਿਹਾ ਕਿ ਕਸਟੋਡੀਅਨ ਮੱਦ ਦੀ ਆੜ ਵਿੱਚ ਘਰਾਂ ਅੰਦਰ ਸ੍ਰੀ ਅਖੰਡ ਪਾਠ ਸਾਹਿਬ ਜਾਂ ਸ੍ਰੀ ਸਹਿਜ ਪਾਠ ਸਾਹਿਬ ਦੀ ਜ਼ਿੰਮੇਵਾਰੀ ਤੈਅ ਕਰਨ ਨਾਲ ਸੰਗਤ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਇਸੇ ਸਹਿਮ ਕਾਰਨ ਸੰਗਤ ਆਪਣੇ ਘਰਾਂ ਵਿੱਚੋਂ ਪਵਿੱਤਰ ਪੋਥੀਆਂ ਅਤੇ ਗੁਟਕਾ ਸਾਹਿਬ ਗੁਰਦੁਆਰਾ ਸਾਹਿਬਾਨ ਵਿੱਚ ਜਮ੍ਹਾ ਕਰਵਾ ਰਹੀ ਹੈ। ਇਹ ਰੁਝਾਨ ਸਿੱਖੀ ਦੇ ਪ੍ਰਚਾਰ ਅਤੇ ਘਰ-ਘਰ ਬਾਣੀ ਪਹੁੰਚਾਉਣ ਦੇ ਮਿਸ਼ਨ ਲਈ ਇੱਕ ਵੱਡੀ ਚੁਣੌਤੀ ਹੈ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਸ. ਗੁਰਪ੍ਰੀਤ ਸਿੰਘ ਝੱਬਰ ਨੇ ਕਿਹਾ ਕਿ ਅੱਜ ਸਰਕਾਰ ਇਸ ਕਨੂੰਨ ਰਾਹੀਂ ਸਿੱਖ ਸੰਗਤ ਨੂੰ ਗੁਰਬਾਣੀ ਨਾਲੋਂ ਤੋੜਨ ਦਾ ਯਤਨ ਕਰ ਰਹੀ ਹੈ। ਸ. ਝੱਬਰ ਨੇ ਕਿਹਾ ਕਿ ਜਿਸ ਤਰੀਕੇ ਕਦੀ ਮੁਗਲ ਸਰਕਾਰ ਅਤੇ ਅੰਗਰੇਜ਼ ਸਰਕਾਰ ਤਾਨਾਸ਼ਾਹੀ ਕਰਦੀ ਰਹੀ ਹੈ ਉਸੇ ਤਰ੍ਹਾਂ ਹੀ ਇਹ ਸਰਕਾਰ ਸਿੱਖ ਪੰਥ ਨਾਲ ਧੱਕਾ ਕਰ ਰਹੀ ਹੈ। ਜੇਕਰ ਅੱਜ ਅਸੀਂ ਇਸ ਵਿਰੁੱਧ ਕਮਰਕੱਸਾ ਕਰਕੇ ਨਾ ਤੁਰੇ ਤਾਂ ਆਉਣ ਵਾਲੀਆਂ ਪੀੜੀ੍ਆਂ ਸਾਨੂੰ ਕੋਸਣਗੀਆਂ।ਇਸ ਮੌਕੇ ਗ੍ਰੰਥੀ ਸਭਾ ਦੇ ਪ੍ਰਧਾਨ ਸ. ਜਗਮੇਲ ਸਿੰਘ ਛਾਜਲਾ ਨੇ ਬੋਲਦਿਆਂ ਕਿਹਾ ਕਿ ਨਵੇਂ ਕਾਨੂੰਨ ਦੇ ਡਰੋਂ ਉਨ੍ਹਾਂ ਕੋਲ ਲਗਾਤਾਰ ਸਿੱਖ ਸੰਗਤ ਵੱਡੀ ਗਿਣਤੀ 'ਚ ਗੁੱਟਕੇ ਜਮ੍ਹਾਂ ਕਰਵਾ ਰਹੀ ਹੈ। ਸ. ਛਾਜਲਾ ਨੇ ਕਿਹਾ ਕਿ ਕਨੂੰਨ ਦੀ ਆੜ 'ਚ ਸਰਕਾਰ ਗ੍ਰੰਥੀ ਸਿੰਘਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਨਿਸ਼ਾਨਾ ਬਣਾ ਰਹੀ ਹੈ। ਇਸ ਮੌਕੇ ਸਮੁੱਚੇ ਸੰਤ ਸਮਾਜ ਵੱਲੋਂ ਬਾਬਾ ਪ੍ਰੀਤਮ ਸਿੰਘ ਮੱਲੜੀ ਵਾਲਿਆਂ ਨੇ ਸੰਬੋਧਨ ਹੁੰਦਿਆਂ ਕਨੂੰਨ ਵਿਚਲੀਆਂ ਖਾਮੀਆਂ ਨੂੰ ਸੰਗਤ ਦੇ ਸਾਹਮਣੇ ਰੱਖਿਆ।

 ਉਨ੍ਹਾਂ ਕਿਹਾ ਕਿ ਇਹ ਪੰਜਾਬ ਦੀ ਧਰਤੀ ਹੈ ਤੇ ਸਰਕਾਰ ਨੇ ਕਨੂੰਨ ਅੰਗਰੇਜ਼ੀ ਭਾਸ਼ਾ 'ਚ ਲਿਖਿਆ ਹੈ ਜਿਸ ਤੋਂ ਸਿੱਧ ਹੁੰਦਾ ਹੈ ਕਿ ਸਰਕਾਰ ਕੁਝ ਚੋਰ ਮੋਰੀਆਂ ਰੱਖ ਰਹੀ ਹੈ।ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਸ. ਮੋਹਨ ਸਿੰਘ ਬੰਗੀ, ਸ. ਮੇਜਰ ਸਿੰਘ ਢਿੱਲੋਂ, ਬਾਬਾ ਬੂਟਾ ਸਿੰਘ, ਬੀਬੀ ਜੋਗਿੰਦਰ ਕੌਰ, ਸ. ਸੁਰਜੀਤ ਸਿੰਘ ਰਾਏਪੁਰ, ਬਾਬਾ ਗੁਰਮੀਤ ਸਿੰਘ ਤਿਲੋਕਾਵਾਲਾ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਗੁਰਿੰਦਰ ਸਿੰਘ ਮਥਰੇਵਾਲ, ਮੀਤ ਸਕੱਤਰ ਸੁਖਬੀਰ ਸਿੰਘ, ਗਿਆਨੀ ਪ੍ਰਨਾਮ ਸਿੰਘ ਮੁੱਖ ਗ੍ਰੰਥੀ ਗੁ. ਦੂਖ ਨਿਵਾਰਨ ਸਾਹਿਬ ਪਟਿਆਲਾ, ਨਰਿੰਦਰਜੀਤ ਸਿੰਘ ਮੈਂਨੇਜਰ ਤਖਤ ਸ੍ਰੀ ਦਮਦਮਾ ਸਾਹਿਬ, ਮੈਨੇਜਰ ਸੁਰਜੀਤ ਸਿੰਘ, ਭਾਗ ਸਿੰਘ, ਰਜਿੰਦਰ ਸਿੰਘ, ਨਿਰਮਲ ਸਿੰਘ, ਜਗਜੀਤ ਸਿੰਘ,  ਹਰਭਗਵਾਨ ਸਿੰਘ,   ਸੁਖਦੇਵ ਸਿੰਘ ਮੀਤ ਮੈਨੇਜਰ,  ਭੋਲਾ ਸਿੰਘ ਇੰਚਾਰਜ ਸਬ ਆਫਿਸ ਧਰਮ ਪ੍ਰਚਾਰ ਕਮੇਟੀ, ਰਵਿੰਦਰ ਸਿੰਘ ਖਾਲਸਾ,  ਮਨਿੰਦਰ ਸਿੰਘ ਇੰਚਾਰਜ ਸਬ ਆਫਿਸ ਸ਼੍ਰੋਮਣੀ ਕਮੇਟੀ, ਅਵਤਾਰ ਸਿੰਘ ਇੰਚਾਰਜ,  ਬਹਾਲ ਸਿੰਘ ਇੰਚਾਰਜ, ਹੈੱਡ ਪ੍ਰਚਾਰਕ ਗਿਆਨੀ ਸਰਬਜੀਤ ਸਿੰਘ ਢੋਟੀਆਂ, ਸ. ਜਸਪ੍ਰੀਤ ਸਿੰਘ, ਸ. ਆਤਮਜੀਤ ਸਿੰਘ,  ਸ. ਸੁਰਜੀਤ ਸਿੰਘ, ਬਾਬਾ ਨਾਰਾਇਣ ਸਿੰਘ ਪ੍ਰਧਾਨ ਬਾਬਾ ਬੀਰ ਸਿੰਘ ਬਾਬਾ ਧੀਰ ਸਿੰਘ ਗ੍ਰੰਥੀ ਸਭਾ, ਗਿਆਨੀ ਜਗਬੀਰ ਸਿੰਘ ਗ੍ਰੰਥੀ, ਸ. ਰਾਜਪਾਲ ਸਿੰਘ, ਸ. ਤਰਸੇਮ ਸਿੰਘ, ਨੇਤਰਹੀਨ ਸੰਸਥਾ ਗੁ. ਚੰਦੂਆਣਾ ਸਾਹਿਬ ਪਿੰਡ ਦੀਵਾਨਾ, ਸੰਤ ਬਾਬਾ ਮੋਹਨ ਦਾਸ ਜੀ, ਸੰਤ ਬਾਬਾ ਕਰਤਾਰ ਦਾਸ ਜੀ, ਸੰਤ ਬਾਬਾ ਲਾਲ ਦਾਸ ਜੀ, ਬਾਬਾ ਸੁੱਖਾ ਸਿੰਘ ਜੀ, ਬਾਬਾ ਸੁਖਦੇਵ ਸਿੰਘ ਜੀ, ਸ. ਜਰਨੈਲ ਸਿੰਘ ਹੀਰੋਂ, ਸ. ਰਣਧੀਰ ਸਿੰਘ ਚੈਨੇਵਾਲਾ, ਪ੍ਰਧਾਨ ਦਰਸ਼ਨ ਸਿੰਘ ਪੱਕਾ ਸ਼ਹੀਦਾਂ, ਬਾਬਾ ਭੋਲਾ ਸਿੰਘ ਮੁਕਤਸਰ ਸਾਹਿਬ, ਰੁਪਿੰਦਰ ਸਿੰਘ ਦੀਦਾਰੀਵਾਲਾ, ਸੰਤ ਬਾਬਾ ਭਰਭੂਰ ਸਿੰਘ ਘਨੌਰ ਕਲਾਂ ਵਾਲੇ, ਬਾਬਾ ਸੁਖਦੇਵ ਸਿੰਘ ਜੀ, ਬਾਬਾ ਹਰਬੇਅੰਤ ਸਿੰਘ ਜੀ ਮਸਤੂਆਣਾ ਸਾਹਿਬ, ਬਾਬਾ ਵਾਹਿਗੁਰੂ ਸਿੰਘ ਜੀ, ਬਾਬਾ ਸਤਪਾਲ ਸਿੰਘ ਜੀ,ਬਾਬਾ ਨਾਮਦੇਵ ਸਭਾ ਬਰੇਟਾ ਮੰਡੀ, ਗੁਰਮਤਿ ਪ੍ਰਚਾਰ ਗ੍ਰੰਥੀ ਸਭਾ ਬਰਨਾਲਾ, ਬਾਬਾ ਬੀਰ ਸਿੰਘ ਬਾਬਾ ਧੀਰ ਸਿੰਘ ਗ੍ਰੰਥੀ ਸਭਾ ਆਲ ਇੰਡਿਆ ਸਰਪ੍ਰਸਤ ਬਾਬਾ ਬੂਟਾ ਸਿੰਘ, ਹਰੀ ਨਰੈਣ ਸਿੰਘ ਬੋਹਾ, ਰਾਮਪੁਰਾ ਅਤੇ ਬਠਿੰਡਾ ਤੋਂ ਸਮੂਹ ਗ੍ਰੰਥੀ ਸਿੰਘ, ਸਮੂਹ ਪ੍ਰਬੰਧਕ ਕਮੇਟੀ ਗੁ. ਝੋਟਾਸਰ ਸਾਹਿਬ, ਸੰਤ ਬਾਬਾ ਘਾਲਾ ਸਿੰਘ ਨਾਨਕਸਰ ਸਾਹਿਬ, ਬਾਬਾ ਜਗਰੂਪ ਸਿੰਘ ਨਿਰਮਲੇ, ਬਾਬਾ ਜਗਸੀਰ ਸਿੰਘ, ਬਾਬਾ ਪ੍ਰਦੀਪ ਸਿੰਘ ਜੀ, ਭਾਈ ਮੱਖਣ ਸਿੰਘ ਸ. ਜਗਮੇਲ ਸਿੰਘ ਛਾਜਲਾ, ਸੰਤ ਬਾਬਾ ਹਰਵਿੰਦਰ ਸਿੰਘ ਨਿਰਮਲੇ ਸਮੇਤ ਵੱਡੀ ਗਿਣਤੀ 'ਚ ਸੰਗਤ ਹਾਜ਼ਰ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 

  • Sikh organizations
  • gathering
  • Takht Sri Damdama Sahib

ਮੰਦਭਾਗੀ ਖ਼ਬਰ! ਪਿੰਡ ਦੀਪਗੜ੍ਹ ਦੇ ਨੌਜਵਾਨ ਦੀ ਨਿਊਜ਼ੀਲੈਂਡ ’ਚ ਸੜਕ ਹਾਦਸੇ ਦੌਰਾਨ ਹੋਈ ਮੌਤ

NEXT STORY

Stories You May Like

  • five singh sahibs will be held tomorrow at the secretariat of akal takht sahib
    ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਭਲਕੇ ਹੋਵੇਗੀ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ
  • jathedar sri akal takht sahib gave a message to the sikh community
    ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ 1984 ਦੇ ਘੱਲੂਘਾਰਾ ਦੀ ਵਰ੍ਹੇਗੰਢ 'ਤੇ ਸਿੱਖ ਕੌਮ ਨੂੰ ਦਿੱਤਾ ਸੰਦੇਸ਼
  • sri darbar sahib on the occasion of ghallughara anniversary
    ਘੱਲੂਘਾਰਾ ਬਰਸੀ ਮੌਕੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਈਆਂ ਨਿਹੰਗ ਸਿੰਘ ਜਥੇਬੰਦੀਆਂ
  • important meeting convened at sri akal takht sahib today
    ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੱਦੀ ਗਈ ਅਹਿਮ ਮੀਟਿੰਗ, ਕਈ ਮੁੱਦਿਆਂ 'ਤੇ ਕੀਤਾ ਜਾਵੇਗਾ ਵਿਚਾਰ-ਵਟਾਂਦਰਾ
  • on the occasion of completion of 12 years of modi government
    ਮੋਦੀ ਸਰਕਾਰ ਦੇ 12 ਸਾਲ ਪੂਰੇ ਹੋਣ ਮੌਕੇ ਰਵੀਸ਼ੰਕਰ ਪ੍ਰਸਾਦ ਨੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਟੇਕਿਆ...
  • sgpc demands investigation against accused who attempted sacrilege
    ਸ੍ਰੀ ਦਰਬਾਰ ਸਾਹਿਬ ਕੰਪਲੈਕਸ ਸਥਿਤ ਗੁਰਦੁਆਰਾ ਸਾਹਿਬ ਵਿਖੇ ਬੇਅਦਬੀ ਦੀ ਕੋਸ਼ਿਸ਼, SGPC ਵੱਲੋਂ ਜਾਂਚ ਦੀ ਮੰਗ
  • controversy over yoga classes being held in gurdwaras
    ਗੁਰਦੁਆਰਿਆਂ 'ਚ ਚੱਲ ਰਹੀਆਂ ਯੋਗਾ ਕਲਾਸਾਂ 'ਤੇ ਵਿਵਾਦ! ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਹੁਕਮਨਾਮੇ ਦੀ ਕੀਤੀ ਮੰਗ
  • akhand path sahib begins at akal takht sahib
    ਆਪਰੇਸ਼ਨ ਬਲੂ ਸਟਾਰ ਦੀ 42ਵੀਂ ਬਰਸੀ ਮੌਕੇ ਅਕਾਲ ਤਖ਼ਤ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਆਰੰਭ
  • readymade garment shops in lohian will remain closed from 26th to 28th
    ਜਲੰਧਰ ਦੇ ਇਸ ਇਲਾਕੇ 'ਚ 26 ਤੋਂ 28 ਤੱਕ ਬੰਦ ਰਹਿਣਗੀਆਂ ਇਹ ਦੁਕਾਨਾਂ, ਜਾਣੋ...
  • 2 ips officers from punjab included in the panel for dg posts in the centre
    ਪੰਜਾਬ ਦੇ 2 IPS ਅਧਿਕਾਰੀਆਂ ਦੇ ਨਾਂ ਕੇਂਦਰ ਵਿਚ ਡੀ. ਜੀ. ਅਹੁਦਿਆਂ ਲਈ ਪੈਨਲ ’ਚ...
  • mother and daughter die in road accident in jalandhar
    ਕਹਿਰ ਓ ਰੱਬਾ! ਪਲਾਂ 'ਚ ਉੱਜੜਿਆ ਪਰਿਵਾਰ, ਜਲੰਧਰ 'ਚ ਸੜਕ ਹਾਦਸੇ ਦੌਰਾਨ ਮਾਂ-ਧੀ...
  • dasmesh nagar murder case
    ਦਸਮੇਸ਼ ਨਗਰ ਕਤਲਕਾਂਡ: ਗੈਂਗਸਟਰ ਜੋਗਾ ਫੋਲੜੀਵਾਲ ਨੇ ਇੰਸਟਾਗ੍ਰਾਮ ’ਤੇ ਪੋਸਟ ਪਾ...
  • terrible accident on jalandhar highway
    ਜਲੰਧਰ ਹਾਈਵੇਅ 'ਤੇ ਭਿਆਨਕ ਹਾਦਸਾ: ਗਰਿੱਲਾਂ ਤੋੜ ਕੇ ਫੁੱਟਪਾਥ 'ਤੇ ਚੜ੍ਹੀ ਕਾਰ,...
  • big announcement made in punjab for 16th and 17th
    ਪੰਜਾਬ 'ਚ 16 ਤੇ 17 ਤਾਰੀਖ਼ ਲਈ ਹੋਇਆ ਵੱਡਾ ਐਲਾਨ! ਝਲਣੀ ਪਵੇਗੀ ਵੱਡੀ ਮੁਸੀਬਤ,...
  • dental cleaning brush your teeth pinkoo tv video
    ਬੱਚਿਆਂ ਨੂੰ ਜ਼ਰੂਰ ਵਿਖਾਓ Pinkoo Tv ਦੀ ਨਵੀਂ ਵੀਡੀਓ! ਸਿਖਾਓ ਕਿਵੇਂ ਕਰੀਏ...
  • punjab weather raining
    ਪੰਜਾਬ ਦੇ 8 ਜ਼ਿਲ੍ਹਿਆਂ 'ਚ Alert! ਹਨ੍ਹੇਰੀ-ਤੂਫ਼ਾਨ ਨਾਲ ਪਵੇਗਾ ਮੀਂਹ, IMD ਨੇ...
Trending
Ek Nazar
controversial statement of a famous influencer

'ਜੇ ਕੋਈ ਸ਼ੇਖ ਮੈਨੂੰ ਸੌਣ ਲਈ 15 ਕਰੋੜ ਦੇਵੇ ਤਾਂ..!', ਮਸ਼ਹੂਰ ਇਨਫਲੂਐਂਸਰ ਨੇ...

surbhi jyoti  sumit suri welcome baby girl

38 ਸਾਲ ਦੀ ਉਮਰ 'ਚ ਪਹਿਲੇ ਬੱਚੇ ਦੀ ਮਾਂ ਬਣੀ ਮਸ਼ਹੂਰ ਅਦਾਕਾਰਾ, ਧੀ ਨੂੰ ਦਿੱਤਾ...

harmanpreet kaur did not shake hands with pakistan captain

‘ਨੋ ਹੈਂਡਸ਼ੇਕ’ ਦਾ ਸਿਲਸਿਲਾ ਬਰਕਰਾਰ, ਹਰਮਨਪ੍ਰੀਤ ਕੌਰ ਨੇ ਨਹੀਂ ਮਿਲਾਇਆ Pak...

bollywood actress krishna bhakti

ਗਲੈਮਰ ਦੀ ਦੁਨੀਆ ਛੱਡ ਕ੍ਰਿਸ਼ਨ ਭਗਤੀ 'ਚ ਲੀਨ ਹੋਈ ਅਦਾਕਾਰਾ! ਪਛਾਣਨਾ ਹੋਇਆ...

jasdeep singh jassi honored

ਅਮਰੀਕਾ ਦੇ ਹਾਊਸ ਆਫ਼ ਰਿਪ੍ਰੈਜ਼ੈਂਟੇਟਿਵਜ਼ ਨੇ ਸਮਾਜ ਸੇਵੀ ਜਸਦੀਪ ਸਿੰਘ ਜੱਸੀ ਨੂੰ...

indian american couple donated

ਭਾਰਤੀ-ਅਮਰੀਕੀ ਜੋੜੇ ਨੇ ਸਿਹਤ ਸੇਵਾਵਾਂ ਲਈ ਦਾਨ ਕੀਤੇ 55 ਲੱਖ ਡਾਲਰ

storms  rains lash khyber pakhtunkhwa

KP 'ਚ ਤੂਫਾਨ ਅਤੇ ਮੀਂਹ ਦਾ ਕਹਿਰ, ਸੱਤ ਲੋਕਾਂ ਦੀ ਮੌਤ ਤੇ ਦਰਜਨਾਂ ਜ਼ਖਮੀ

us fighter jet crashes in washington state report

ਅਸਮਾਨੋਂ ਧੜੰਮ ਡਿੱਗਿਆ ਅਮਰੀਕੀ ਫੌਜ ਦਾ ਜਹਾਜ਼! ਪਾਇਲਟ ਨੇ ਦਿੱਤੀ ਮੌਤ ਨੂੰ ਮਾਤ...

punjabis in canada

ਕੈਨੇਡਾ 'ਚ ਹਜ਼ਾਰਾਂ ਪੰਜਾਬੀਆਂ ਦੇ ਵੀਜ਼ੇ ਰੱਦ ਹੋਣ ਦਾ ਖ਼ਦਸ਼ਾ!

lover love wife husband incident

ਪ੍ਰੇਮੀ ਦੇ ਪਿਆਰ 'ਚ ਅੰਨ੍ਹੀ ਹੋਈ ਇਕ ਹੋਰ ਘਰਵਾਲੀ ! ਆਪਣੇ ਹੀ ਪਤੀ ਦਾ ਕਰ 'ਤਾ...

heavy rain next 48 hours monsoon

Heavy Rain: ਅਗਲੇ 48 ਘੰਟੇ ਅਹਿਮ! ਮਾਨਸੂਨ ਮਚਾਏਗਾ ਤਬਾਹੀ, 19 ਸੂਬਿਆਂ 'ਚ ਮੌਸਮ...

senior us and iranian officials

ਅਗਲੇ ਹਫਤੇ ਸਵਿਟਜ਼ਰਲੈਂਡ 'ਚ ਹੋ ਸਕਦੀ ਹੈ ਸੀਨੀਅਰ ਅਮਰੀਕੀ-ਈਰਾਨੀ ਅਧਿਕਾਰੀਆਂ ਦੀ...

new committee of australian sikh sports

ਆਸਟ੍ਰੇਲੀਆਈ ਸਿੱਖ ਖੇਡ ਕਮੇਟੀ ਦੀ ਨਵੀਂ ਕਮੇਟੀ ਦੀ ਹੋਈ ਚੋਣ, ਦਲਜੀਤ ਸਿੰਘ ਧਾਮੀ...

ayushman card holders july 1 services closed warning

ਆਯੁਸ਼ਮਾਨ ਕਾਰਡ ਧਾਰਕਾਂ ਨੂੰ 1 ਜੁਲਾਈ ਤੋਂ ਲੱਗੇਗਾ ਵੱਡਾ ਝਟਕਾ! ਜੰਮੂ 'ਚ...

brick merchant wife head hammer

ਗੁਰੂਗ੍ਰਾਮ 'ਚ ਵੱਡੀ ਵਾਰਦਾਤ: ਕਾਰੋਬਾਰੀ ਨੇ ਸਿਰ ’ਤੇ ਹਥੌੜਾ ਮਾਰ ਕਰ'ਤਾ ਪਤਨੀ...

know what the new week will be like for you

ਸਿੰਘ ਰਾਸ਼ੀ ਵਾਲਿਆਂ ਨੂੰ ਹੋਵੇਗਾ ਧਨ ਦਾ ਲਾਭ! ਜਾਣੋ ਤੁਹਾਡੇ ਲਈ ਕਿਹੋ ਜਿਹਾ ਰਹੇਗਾ...

youtuber  family dispute

Youtuber ਦਾ ਬੇਰਹਿਮੀ ਨਾਲ ਕਤਲ ! ਸਾਲੇ ਨੇ ਹੀ ਦੋਸਤਾਂ ਨਾਲ ਮਿਲ ਕੇ ਦਿੱਤਾ...

this famous couple could not become parents even after 9 years of marriage

ਵਿਆਹ ਦੇ 9 ਸਾਲ ਬਾਅਦ ਵੀ ਮਾਂ-ਪਿਓ ਨਹੀਂ ਬਣ ਸਕਿਆ ਫ਼ਿਲਮ ਜਗਤ ਦਾ ਇਹ ਮਸ਼ਹੂਰ ਜੋੜਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਮਾਲਵਾ ਦੀਆਂ ਖਬਰਾਂ
    • 20 year old youth dies under mysterious circumstances
      20 ਸਾਲ ਦੇ ਨੌਜਵਾਨ ਦੀ ਰਹੱਸਮਈ ਹਾਲਾਤ ’ਚ ਮੌਤ, ਪਰਿਵਾਰ ਨੇ ਲਾਏ ਕਤਲ ਦੇ ਇਲਜ਼ਾਮ
    • farmers should get kyc done for pm kisan yojana  agriculture officer
      ਕਿਸਾਨ ਪੀ. ਐੱਮ. ਕਿਸਾਨ ਯੋਜਨਾ ਲਈ KYC ਕਰਵਾਉਣ : ਖੇਤੀਬਾੜੀ ਅਫ਼ਸਰ
    • powercom gave big relief to consumers
      ਪਾਵਰਕਾਮ ਨੇ ਖ਼ਪਤਕਾਰਾਂ ਨੂੰ ਦਿੱਤੀ ਵੱਡੀ ਰਾਹਤ! ਬਿਜਲੀ ਮੀਟਰਾਂ ਨੂੰ ਲੈ ਕੇ...
    • nagar nigam ludhiana
      ਵਾਟਰ ਸਪਲਾਈ ਕੰਪਨੀ ਦੀ ਲਾਪ੍ਰਵਾਹੀ ਕਾਰਨ ਨਗਰ ਨਿਗਮ ਦਾ ਨਿਕਲ ਰਿਹੈ ਜਲੂਸ, ਲੋਕਾਂ...
    • neeru katyal retired within 4 months
      4 ਮਹੀਨਿਆਂ 'ਚ ਹੀ ਨੀਰੂ ਕਤਿਆਲ ਦੀ ਛੁੱਟੀ, ਓਜਸਵੀ ਹੋਣਗੇ ਲੁਧਿਆਣਾ ਦੇ ਨਵੇਂ ਨਗਰ...
    • transfers of 27 tehsildars and 71 naib tehsildars  see full list
      27 ਤਹਿਸੀਲਦਾਰਾਂ ਤੇ 71 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ, ਦੇਖੋ ਪੂਰੀ ਲਿਸਟ
    • bjp has launched the panch tirath yatra scheme
      ਭਾਜਪਾ ਨੇ ਸ਼ੁਰੂ ਕੀਤੀ 'ਪੰਚ ਤੀਰਥ ਯਾਤਰਾ' ਯੋਜਨਾ, ਕੇਵਲ ਸਿੰਘ ਢਿੱਲੋਂ ਨੇ...
    • big announcement made in punjab for 16th and 17th
      ਪੰਜਾਬ 'ਚ 16 ਤੇ 17 ਤਾਰੀਖ਼ ਲਈ ਹੋਇਆ ਵੱਡਾ ਐਲਾਨ! ਝਲਣੀ ਪਵੇਗੀ ਵੱਡੀ ਮੁਸੀਬਤ,...
    • nayab singh saini speech
      CM ਨਾਇਬ ਸੈਣੀ ਨੇ 346ਵੇਂ ਰਾਸ਼ਨ ਤੇ ਸਹਾਇਤਾ ਵੰਡ ਸਮਾਰੋਹ 'ਚ ਕੀਤੀ ਸ਼ਿਰੱਕਤ...
    • firing in malout one youth injured
      ਗੋਲ਼ੀਆਂ ਦੀ ਠਾਹ-ਠਾਹ ਨਾਲ ਕੰਬਿਆ ਮਲੋਟ ਦਾ ਇਹ ਇਲਾਕਾ, ਫ਼ੈਲੀ ਦਹਿਸ਼ਤ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +