ਅੰਮ੍ਰਿਤਸਰ (ਬਲਜੀਤ)-ਕੈਪਟਨ ਸਰਕਾਰ ਦੀਅਾਂ ਹਦਾਇਤਾਂ ਅਨੁਸਾਰ ਸਿਹਤ ਵਿਭਾਗ ਦੇ ਡਾਇਰੈਕਟਰ ਕਾਹਨ ਸਿੰਘ ਪੰਨੂ ਵੱਲੋਂ ਮਿਲਾਟਖੋਰਾਂ ਖਿਲਾਫ ਚਲਾਈ ਮੁਹਿੰਮ ਦਾ ਅਸਰ ਸ਼ਹਿਰੀ ਇਲਾਕਿਅਾਂ ਵਿਚ ਤਾਂ ਦਿਖਾਈ ਦੇ ਰਿਹਾ ਹੈ ਪਰ ਦਿਹਾਤੀ ਇਲਾਕਿਅਾਂ ’ਚ ਸਿਹਤ ਵਿਭਾਗ ਦੇ ਅਧਿਕਾਰੀਅਾਂ ਦੀ ਮਿਲੀਭੁਗਤ ਨਾਲ ਲੋਕਾਂ ਦੀ ਸਿਹਤ ਨਾਲ ਖਿਲਵਾਡ਼ ਹੋ ਰਿਹਾ ਹੈ। ਇਸੇ ਰੋਸ ਨੂੰ ਲੈ ਕੇ ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਇੰਚਾਰਜ ਅਸ਼ਵਨੀ ਸ਼ਰਮਾ ਤੇ ਜ਼ਿਲਾ ਦਿਹਾਤੀ ਪ੍ਰਧਾਨ ਬਲਵਿੰਦਰ ਸ਼ਰਮਾ ਦੀ ਅਗਵਾਈ ਹੇਠ ਸਿਹਤ ਵਿਭਾਗ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਅਾਂ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਬਲਵਿੰਦਰ ਸ਼ਰਮਾ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਸਿਹਤ ਵਿਭਾਗ ਵੱਲੋਂ ਮਹਿਜ਼ ਡਰਾਮਾ ਰਚ ਕੇ ਕਾਰਵਾਈ ਦੇ ਨਾਂ ’ਤੇ ਛਾਪੇਮਾਰੀ ਕੀਤੀ ਜਾਂਦੀ ਹੈ ਅਤੇ ਮੋਟੀਅਾਂ ਰਕਮਾਂ ਵਸੂਲ ਕੇ ਮਿਲਾਵਟਖੋਰਾਂ ਨੂੰ ਛੱਡ ਦਿੱਤਾ ਜਾਂਦਾ ਹੈ। ਦਿਹਾਤੀ ਇਲਾਕਿਅਾਂ ’ਚ ਪੈਂਦੇ ਕਸਬਾ ਚਵਿੰਡਾ ਦੇਵੀ ਵਿਖੇ ਸਿਹਤ ਸਹੂਲਤਾਂ ਦੇ ਨਾਂ ’ਤੇ ਹਸਪਤਾਲ ਤਾਂ ਹੈ ਪਰ ਐਮਰਜੈਂਸੀ ਸਮੇਂ ਕੋਈ ਡਾਕਟਰ ਨਾ ਹੋਣ ਕਾਰਨ ਲੋਕਾਂ ਨੂੰ ਪ੍ਰਾਈਵੇਟ ਹਸਪਤਾਲਾਂ ’ਚ ਇਲਾਜ ਕਰਵਾਉਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਜਲਦ ਹੀ ਸਰਕਾਰੀ ਦਿਹਾਤੀ ਹਸਪਤਡਾ ਦੇਵੀ ਵਿਖੇ ਪਹਿਲਾਂ ਦੀ ਤਰ੍ਹਾਂ 24 ਘੰਟੇ ਐਮਰਜੈਂਸੀ ਸੇਵਾਵਾਂ ਜਾਰੀ ਨਾ ਕੀਤੀਅਾਂ ਗਈਅਾਂ ਤਾਂ ਮਜਬੂਰਨ ਸਿਵਲ ਸਰਜਨ ਅੰਮ੍ਰਿਤਸਰ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਧਰਨਾਕਾਰੀਅਾਂ ਨੂੰ ਸ਼ਾਂਤ ਕਰਨ ਪਹੁੰਚੇ ਡਾ. ਮਦਨ ਤੇ ਡਾ. ਪ੍ਰਿਤਪਾਲ ਨੇ ਭਰੋਸਾ ਦਿਵਾਇਆ ਕਿ ਉਪਰੋਕਤ ਮੰਗਾਂ ਸਬੰਧੀ ਤੁਰੰਤ ਉੱਚ ਅਧਿਕਾਰੀਅਾਂ ਨੂੰ ਜਾਣੂ ਕਰਵਾ ਦਿੱਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਤਿਨ ਦੁੱਗਲ, ਰਾਜੀਵ ਕੁਮਾਰ ਥਰੀਏਵਾਲ, ਸ਼ਿਵ ਸੈਨਾ ਬਾਲ ਠਾਕਰੇ ਦੇ ਹਲਕਾ ਮਜੀਠਾ ਦੇ ਪ੍ਰਧਾਨ ਗਗਨਦੀਪ ਸ਼ਰਮਾ, ਸੁਨੀਲ ਕੁਮਾਰ, ਸਟੈਨੀ, ਮੁਨੀਸ਼ ਚੌਹਾਨ, ਧੰਨਾ ਸਿੰਘ, ਕਰਨ ਸ਼ਰਮਾ ਆਦਿ ਹਾਜ਼ਰ ਸਨ।
ਬਿਹਤਰ ਸੇਵਾਵਾਂ ਲਈ ਸਨਮਾਨਿਤ ਹੋਏ ਸਤਪਾਲ ਸਿੰਘ
NEXT STORY