ਅੰਮ੍ਰਿਤਸਰ (ਫਰਿਆਦ) - ਟਕਸਾਲੀ ਬਾਗੀ ਅਕਾਲੀ ਆਗੂਆਂ ਵੱਲੋਂ ਅਜਨਾਲਾ ਪਰਿਵਾਰ ਦੇ ਹੱਕ ’ਚ ਕੀਤੀਆਂ ਜਾ ਰਹੀਆਂ ਮੀਟਿੰਗਾਂ ਦੇ ਜਾਰੀ ਸਿਲਸਿਲੇ ਤਹਿਤ ਅਕਾਲੀ ਆਗੂ ਕੰਵਰਜਗਦੀਪ ਸਿੰਘ ਗੁਰਾਲਾ, ਅਕਾਲੀ ਦਲ ਕਿਸਾਨ ਵਿੰਗ ਦੇ ਮੀਤ ਪ੍ਰਧਾਨ ਅਮਨਦੀਪ ਸਿੰਘ ਗੁਰਾਲਾ ਤੇ ਸਾਬਕਾ ਜ਼ਿਲਾ ਪ੍ਰੀਸ਼ਦ ਮੈਂਬਰ ਅਤੇ ਸਾਬਕਾ ਸਰਪੰਚ ਨਵਚੰਦ ਸਿੰਘ ਹਰਡ਼ ਕਲਾਂ ਦੀ ਸਾਂਝੀ ਅਗਵਾਈ ’ਚ ਵਿਧਾਨ ਸਭਾ ਹਲਕਾ ਅਜਨਾਲਾ ਦੇ ਸਰਹੱਦੀ ਪਿੰਡਾਂ ਦੇ ਬਾਗੀ ਟਕਸਾਲੀ ਅਕਾਲੀ ਆਗੂਆਂ ਤੇ ਵਰਕਰਾਂ ਦੀ ਭਰਵੀਂ ਮੀਟਿੰਗ ਹੋਈ। ਇਸ ਮੌਕੇ ਕੰਵਰਜਗਦੀਪ ਸਿੰਘ ਗੁਰਾਲਾ ਤੇ ਸਾਬਕਾ ਸਰਪੰਚ ਨਵਚੰਦ ਸਿੰਘ ਨੇ ਕਿਹਾ ਕਿ ਸਾਬਕਾ ਐੱਮ. ਪੀ. ਡਾ. ਰਤਨ ਸਿੰਘ ਅਜਨਾਲਾ ਤੇ ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ ਉਨ੍ਹਾਂ ਦੇ ਸਿਰਮੌਰ ਆਗੂ ਹਨ ਤੇ ਉਨ੍ਹਾਂ ਵੱਲੋਂ ਲਿਆ ਗਿਆ ਹਰ ਫੈਸਲਾ ਉਨ੍ਹਾਂ ਨੂੰ ਮਨਜ਼ੂਰ ਹੋਵੇਗਾ। ਇਸ ਮੌਕੇ ਹੱਥ ਖਡ਼੍ਹੇ ਕਰ ਕੇ ਉਕਤ ਆਗੂਆਂ ਨੇ ਅਜਨਾਲਾ ਪਰਿਵਾਰ ਦੇ ਹੱਕ ’ਚ ਨਾਅਰੇਬਾਜ਼ੀ ਕਰਦਿਆਂ ਫਤਵਾ ਵੀ ਦਿੱਤਾ। ਇਸ ਮੌਕੇ ਹਰਜੀਤ ਸਿੰਘ ਵਾਹਲਾ, ਗੁਰਵੰਤ ਸਿੰਘ ਵਾਹਲਾ, ਸਾਬਕਾ ਸਰਪੰਚ ਪਲਵਿੰਦਰ ਸਿੰਘ, ਸਾਬਕਾ ਸਰਪੰਚ ਸੁਖਵੰਤ ਸਿੰਘ ਸੂਰੇਪੁਰ, ਪੰਚ ਹਰਜੀਤ ਸਿੰਘ, ਬਲਜਿੰਦਰ ਸਿੰਘ ਗੁਰਾਲਾ, ਸਾਬਕਾ ਸਰਪੰਚ ਪ੍ਰਗਟ ਸਿੰਘ ਚੱਕ ਬਾਲਾ, ਅਜੀਤ ਸਿੰਘ ਗੁਰਾਲਾ, ਚਰਨਜੀਤ ਸਿੰਘ ਗੁਰਾਲਾ, ਭੁਪਿੰਦਰ ਸਿੰਘ ਮਾਣਾ, ਗੋਲਡੀ ਮਸੀਹ ਲੱਖੂਵਾਲ, ਪੰਚ ਬਲਵਿੰਦਰ ਸਿੰਘ ਕੋਟਲੀ ਅੰਬ, ਗੁਰਪਾਲ ਸਿੰਘ ਸ਼ੌਂਕੀ, ਦਿਲਬਾਗ ਸਿੰਘ ਕੋਟਲੀ ਅੰਬ, ਕਸ਼ਮੀਰ ਸਿੰਘ, ਬਾਬਾ ਵਜ਼ੀਰ ਸਿੰਘ ਡੱਲਾ, ਗ੍ਰੰਥੀ ਚੰਦ ਸਿੰਘ, ਤਾਰਾ ਸਿੰਘ ਡੱਲਾ, ਬਲਜੀਤ ਸਿੰਘ ਆਦਿ ਵੱਡੀ ਗਿਣਤੀ ’ਚ ਟਕਸਾਲੀ ਅਕਾਲੀ ਆਗੂ ਹਾਜ਼ਰ ਸਨ।
ਖਤਰਾਏ ਕਲਾਂ ਵਾਲੇ ਭੱਟੀ ਪਰਿਵਾਰ ਨੂੰ ਸਦਮਾ, ਮਾਤਾ ਦਾ ਦਿਹਾਂਤ
NEXT STORY