ਜਲੰਧਰ- ਕੈਲੀਫੋਰਨੀਆ 'ਚ ਐਪਲ ਦੀ ਇਕ ਸੈਲਫ-ਡਰਾਈਵਿੰਗ ਕਾਰ ਟੈਸਟ ਡਰਾਈਵ ਦੇ ਦੌਰਾਨ ਦੁਰਘਟਨਾ ਦਾ ਸ਼ਿਕਾਰ ਹੋ ਗਈ ਹੈ ਤੇ ਦੁਰਘਟਨਾ 'ਚ ਕਾਰ ਨੂੰ ਥੋੜ੍ਹਾ ਨੁਕਸਾਨ ਪਹੁੰਚਿਆ ਹੈ। ਦੁਰਘਟਨਾ ਦੇ ਸਮੇਂ ਕਾਰ ਆਟੋਨੋਮਸ ਮੋਡ 'ਚ ਸੀ, ਵਿਸ਼ੇਸ਼ ਸੈਂਸਰ ਤੋਂ ਲੈਸ ਐਪਲ ਕਾਰ ਨੂੰ ਪਿੱਛੇ ਤੋਂ ਨਿਸਾਨ ਕਾਰ ਨੇ ਟੱਕਰ ਮਾਰੀ। ਹਾਲਾਂਕਿ ਅਜਿਹਾ ਨਹੀਂ ਲਗ ਰਿਹਾ ਹੈ ਕਿ ਕਾਰ ਟਕਰਾਉਣ ਲਈ ਐਪਲ ਜ਼ਿੰਮੇਦਾਰ ਹੈ ਕਿਉਂਕਿ ਉਸ ਸਮੇਂ ਸਾਫਟਵੇਅਰ ਕੰਮ ਕਰ ਰਿਹਾ ਸੀ। ਦਸ ਦੇਈਏ ਕਿ ਐਪਲ ਫਿਲਹਾਲ ਕੈਲੀਫੋਰਨੀਆ 'ਚ ਕਈ ਐੱਸ. ਯੂ. ਵੀ ਦਾ ਟੈਸਟ ਕਰ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਦੁਰਘਟਨਾ 'ਚ ਦੋਨਾਂ ਕਾਰਾਂ ਨੂੰ ਨੁਕਸਾਨ ਪਹੁੰਚਿਆ ਹੈ, ਪਰ ਦੋਨਾਂ ਕਾਰਾਂ ਦੇ ਮੁਸਾਫਰਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚੀ। ਸੈਲਫ ਡਰਾਈਵਿੰਗ ਕਾਰ ਨੂੰ ਭਵਿੱਖ ਲਈ ਸੁਰੱਖਿਅਤ ਯਾਤਰਾ ਦਾ ਸਾਧਨ ਮੰਨਿਆ ਜਾ ਰਿਹਾ ਹੈ, ਪਰ ਇਸ ਤਰ੍ਹਾਂ ਦੀ ਕਾਰ ਤੋਂ ਹੁਣ ਤੱਕ ਕਈ ਦੁਰਘਟਨਾਵਾਂ ਵੀ ਹੋ ਚੁੱਕੀਆਂ ਹਨ। ਜਿਸ 'ਚ 18 ਮਾਰਚ ਨੂੰ ਐਰੀਜੋਨਾ ਦੀ ਇਕ ਮਹਿਲਾ ਊਬਰ ਦੀ ਸੈਲਫ-ਡਰਾਈਵਿੰਗ ਕਾਰ ਦੀ ਚਪੇਟ 'ਚ ਆ ਕੇ ਮਾਰੀ ਗਈ ਸੀ।

ਜਿਸ ਤੋਂ ਬਾਅਦ ਟੈਸਲਾ ਮਾਡਲ ਐਕਸ ਵਾਹਨ ਦੇ ਮਾਲਿਕ ਦੀ ਕੈਲੀਫੋਰਨੀਆ 'ਚ ਉਸ ਸਮੇਂ ਮੌਤ ਹੋ ਗਈ ਸੀ, ਜਦੋਂ ਵਾਹਨ ਨੇ ਹਾਈਵੇ ਦੇ ਬੈਰੀਅਰ 'ਚ ਟੱਕਰ ਮਾਰ ਦਿੱਤੀ ਤੇ ਉਸ ਤੋਂ ਬਾਅਦ ਵਾਹਨ 'ਚ ਅੱਗ ਲੱਗ ਗਈ ਸੀ। ਉਥੇ ਹੀ ਇਸ ਤੋਂ ਪਹਿਲਾਂ ਦੀ ਰਿਪੋਟਰਸ 'ਚ ਹਾਂਗਕਾਂਗ ਦੇ ਟੀ. ਐੱਫ ਇੰਟਰਨੈਸ਼ਨਲ ਸਕਿਓਰਿਟੀਜ਼ ਦੇ ਇਕ ਸਿਖਰ ਵਿਸ਼ਲੇਸ਼ਕ ਨੇ ਦਾਅਵਾ ਕੀਤਾ ਹੈ ਕਿ ਐਪਲ ਆਪਣੀ ਕਾਰ ਨੂੰ 2023 ਤੋਂ 2025 ਦੇ 'ਚ ਲਾਂਚ ਕਰ ਸਕਦੀ ਹੈ।
ਇਸ ਮਹੀਨੇ ਲਾਂਚ ਹੋਣਗੀਆਂ 3 ਕਾਰਾਂ, ਧੂੰਮ ਮਚਾਏਗੀ ਮਹਿੰਦਰਾ ਦੀ ਇਹ ਗੱਡੀ!
NEXT STORY