ਜਲੰਧਰ- ਹੁੰਡਈ ਮੋਟਰ ਇੰਡੀਆ ਨੇ ਆਪਣੇ ਨੈਕਸਟ ਜੇਨ ਨਵੀਂ ਵੇਰਨਾ ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਨਵੀਂ ਵਰਨਾ ਹੁਣ ਨਵੇਂ ਡਿਜ਼ਾਇਨ 'ਚ ਆਈ ਹੈ ਅਤੇ ਇਸ 'ਚ ਇਸ ਨੂੰ ਨਵੇਂ ਫੀਚਰਸ ਨੂੰ ਵੀ ਵੇਖਿਆ ਜਾ ਸਕਦਾ ਹੈ। ਕਾਰ ਪੈਟਰੋਲ ਅਤੇ ਡੀਜ਼ਲ ਇੰਜਣ 'ਚ ਉਪਲੱਬਧ ਹੋਵੇਗੀ।
ਹੁੰਡਈ ਨੇ ਨਿਊ-ਜੇਨ ਵੇਰਨਾ 'ਚ 1.6-ਲਿਟਰ ਡੀਜ਼ਲ ਅਤੇ ਪੈਟਰੋਲ ਇੰਜਣ ਆਪਸ਼ਨਸ ਦਿੱਤੇ ਹਨ। ਪਹਿਲਾਂ ਇਸ ਕਾਰ ਦੇ ਨਾਲ 1.4-ਲਿਟਰ ਡੀਜ਼ਲ ਅਤੇ ਪੈਟਰੋਲ ਇੰਜਣ ਮਿਲਣ ਦੇ ਵੀ ਅੰਦਾਜੇ ਲਗਾਏ ਜਾ ਰਹੇ ਸਨ, ਪਰ ਕੰਪਨੀ ਨੇ ਇਸ ਕਾਰ ਨੂੰ ਸਿਰਫ ਇਕ ਹੀ ਪਾਵਰਟਰੇਨ ਦਿੱਤੀ ਹੈ। ਇਸ ਦਾ ਪੈਟਰੋਲ ਇੰਜਣ 1591 cc ਦਾ ਹੈ ਅਤੇ 121 bhp ਪਾਵਰ ਦੇ ਨਾਲ 151 Nm ਟਾਰਕ ਜਨਰੇਟ ਕਰਦਾ ਹੈ। ਡੀਜ਼ਲ ਵੇਰੀਐਂਟ ਦੀ ਗੱਲ ਕਰੀਏ ਤਾਂ ਕੰਪਨੀ ਨੇ ਇਸ ਕਾਰ 'ਚ 1582 cc ਦਾ ਇੰਜਣ ਲਗਾਇਆ ਹੈ ਜੋ 126 bhp ਪਾਵਰ ਦੇ ਨਾਲ 260 Nm ਟਾਰਕ ਜਨਰੇਟ ਕਰਦਾ ਹੈ। ਹੁੰਡਈ ਨੇ 2017 ਨਿਊ-ਜੇਨ ਵੇਰਨਾ ਦੇ ਡੀਜ਼ਲ ਅਤੇ ਪੈਟਰੋਲ ਦੋਨ੍ਹਾਂ ਹੀ ਵੇਰੀਐਂਟਸ ਦੇ ਨਾਲ 6-ਸਪੀਡ ਮੈਂਨੂਅਲ ਅਤੇ 6-ਸਪੀਡ ਆਟੋਮੈਟਿਕ ਟਰਾਂਸਮਿਸ਼ਨ ਦਿੱਤਾ ਹੈ।
ਕੀਮਤ
ਨਵੀਂ ਵਰਨਾ ਦੇ ਪੈਟਰੋਲ ਮਾਡਲ ਦੀ ਦਿੱਲੀ 'ਚ ਐਕਸ ਸ਼ੋ ਰੂਮ ਕੀਮਤ 7.99 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਜਦ ਕਿ ਇਸ ਦੇ ਡੀਜ਼ਲ ਮਾਡਲ ਦੀ ਕੀਮਤ 9.19 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।
ਕਲਰਸ ਅਤੇ ਵੇਰੀਐਂਟਸ
ਨਵੀਂ ਹੁੰਡਈ ਵਰਨਾ ਨਵੇਂ 7 ਕਲਰਸ 'ਚ ਉਪਲੱਬਧ ਹੋਵੇਗੀ ਇਨ੍ਹਾਂ 'ਚ 4 ਨਵੇਂ ਕਲਰਸ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਹ ਕਾਰ 12 ਵੇਰੀਐਂਟਸ 'ਚ ਵੀ ਹੈ।
ਸੇਫਟੀ ਫੀਚਰਸ ਅਤੇ ਕਸਟਮਰ ਕੇਅਰ ਪ੍ਰੋਗਰਾਮ
ਨਵੀਂ ਵੇਰਨਾ 'ਚ 6 ਏਅਰਬੈਗਸ,ਕੋਰਨਿੰਗ ਲੈਂਪਸ, ਫ੍ਰੰਟ ਪ੍ਰਾਜੈਕਟਰ ਫੋਗ ਲੈਂਪਸ,ABS, EBD ਜਿਹੇ ਫੀਚਰਸ ਦਿੱਤੇ ਗਏ ਹਨ।। ਇਸ ਤੋਂ ਇਲਾਵਾ ਕਾਰ 'ਚ ਇੰਪੈਕਟ ਸੈਂਸਿੰਗ ਆਟੋ ਡੋਰ ਅਨਲਾਕ ਦੀ ਸਹੂਲਤ ਹੈ। 3 ਸਾਲ ਦੀ ਅਨਲਿਮਟਿਡ ਕਿਲੋਮੀਟਰ ਵਾਰੰਟੀ, 3 ਸਾਲ ਦੀ ਰੋਡ ਸਾਈਡ ਅੱਸਿਟੇਂਟ ਸਹੂਲਤ ਅਤੇ ਤਿੰਨ ਸਾਲ ਤੱਕ ਮੈਪ ਅਪਡੇਟ ਦੀ ਵੀ ਸਹੂਲਤ ਦਿੱਤੀ ਜਾ ਰਹੀ ਹੈ
ਇਨ੍ਹਾਂ ਨਾਲ ਹੋਵੇਗਾ ਮੁਕਾਬਲਾ
ਨਵੀਂ ਵੇਰਨਾ ਦਾ ਸਿੱਧਾ ਮੁਕਾਬਲਾ ਮਾਰੂਤੀ ਸੁਜ਼ਕੀ ਸਿਆਜ਼, ਹੌਂਡਾ ਸਿਟੀ, ਫਾਕਸਵੈਗਨ ਵੇਂਟੋ, ਸਕੌਡਾ ਰੈਪਿਡ ਵਰਗੀ ਕਾਰਾਂ ਨਾਲ ਹੋਵੇਗਾ। ਹੁਣ ਵੇਖਣਾ ਹੋਵੇਗਾ ਨਵੀਂ ਵਰਨਾ ਫਿਰ ਤੋਂ ਆਪਣੇ ਸੇਗਮੈਂਟ 'ਚ ਵਾਪਸੀ ਕਰ ਪਾਵੇਗੀ।
ਭਾਰਤ 'ਚ ਲਾਂਚ ਹੋਈ Skoda ਦੀ ਨਵੀਂ ਸੇਡਾਨ ਦਾ ਸਪੈਸ਼ਲ ਐਡੀਸ਼ਨ Monte Carlo, ਜਾਣੋ ਖਾਸੀਅਤਾਂ
NEXT STORY