ਆਟੋ ਡੈਸਕ - ਟਾਟਾ ਮੋਟਰਜ਼ ਨੇ ਆਪਣੀ ਨਵੀਂ ਇਲੈਕਟ੍ਰਿਕ ਐਸਯੂਵੀ Harrier EV ਦੇ AWD (ਆਲ ਵਹੀਕਲ ਡਰਾਈਵ) ਵੇਰੀਐਂਟ ਦੀ ਕੀਮਤ ਦਾ ਐਲਾਨ ਕੀਤਾ ਹੈ। ਇਸ ਮਾਡਲ ਦੀ ਸ਼ੁਰੂਆਤੀ ਕੀਮਤ ₹28.99 ਲੱਖ ਐਕਸ-ਸ਼ੋਰੂਮ ਰੱਖੀ ਗਈ ਹੈ। ਇਹ ਹੈਰੀਅਰ ਈਵੀ ਦਾ ਟਾਪ ਮਾਡਲ ਹੋਵੇਗਾ। ਇਸ ਤੋਂ ਪਹਿਲਾਂ, ਕੰਪਨੀ ਨੇ ਈਵੀ ਦੇ RWD ਵੇਰੀਐਂਟ ਦੀ ਕੀਮਤ ਦਾ ਐਲਾਨ ਕੀਤਾ ਸੀ, ਜੋ ਕਿ ₹21.49 ਲੱਖ ਤੋਂ ਸ਼ੁਰੂ ਹੋਈ ਸੀ। ਇਹ ਐਸਯੂਵੀ ਭਾਰਤ ਵਿੱਚ ਮਹਿੰਦਰਾ XEV 9e, BYD Atto 3 ਅਤੇ ਹੁੰਡਈ ਆਇਓਨਿਕ 5 ਵਰਗੀਆਂ ਕਾਰਾਂ ਨਾਲ ਮੁਕਾਬਲਾ ਕਰੇਗੀ।
Harrier EV ਪੰਜ ਰੰਗਾਂ ਵਿੱਚ ਉਪਲਬਧ ਹੈ। ਇਸ ਵਿੱਚ ਨੌਕਟਰਨਲ, ਐਂਪਾਵਰਡ ਆਕਸਾਈਡ, ਪਿਓਰ ਗ੍ਰੇ, ਪ੍ਰਿਸਟਾਈਨ ਵ੍ਹਾਈਟ ਅਤੇ ਇੱਕ ਵਿਸ਼ੇਸ਼ ਬਲੈਕ ਸਟੀਲਥ ਐਡੀਸ਼ਨ ਦਾ ਵਿਕਲਪ ਹੈ। ਇਸਦੀ ਬੁਕਿੰਗ 2 ਜੁਲਾਈ ਤੋਂ ਸ਼ੁਰੂ ਹੋਵੇਗੀ। Harrier EV ਦਾ ਬਾਹਰੀ ਡਿਜ਼ਾਈਨ ਡੀਜ਼ਲ ਹੈਰੀਅਰ ਵਰਗਾ ਹੈ, ਪਰ ਈਵੀ ਦੇ ਅਨੁਸਾਰ ਇਸ ਵਿੱਚ ਕੁਝ ਬਦਲਾਅ ਕੀਤੇ ਗਏ ਹਨ। ਫਰੰਟ ਗਰਿੱਲ ਸੀਲ ਕੀਤੀ ਗਈ ਹੈ, ਜੋ ਹਵਾ ਨੂੰ ਬਿਹਤਰ ਢੰਗ ਨਾਲ ਵਹਿਣ ਦਿੰਦੀ ਹੈ ਅਤੇ ਬੈਟਰੀ ਅਤੇ ਮੋਟਰ ਨੂੰ ਠੰਡਾ ਰੱਖਦੀ ਹੈ। ਫਰੰਟ ਬੰਪਰ ਨੂੰ ਥੋੜ੍ਹਾ ਸੋਧਿਆ ਗਿਆ ਹੈ ਅਤੇ ਸਿਲਵਰ ਸਲੇਟ ਲਗਾਏ ਗਏ ਹਨ। DRL ਲਾਈਟਾਂ ਹੁਣ ਇੱਕ ਲਾਈਨ ਵਿੱਚ ਜੁੜੀਆਂ ਹੋਈਆਂ ਹਨ। ਵੱਡੇ 18-ਇੰਚ ਅਲੌਏ ਵ੍ਹੀਲ ਦਿੱਤੇ ਗਏ ਹਨ।
ਟਾਟਾ ਹੈਰੀਅਰ EV ਦੇ ਸਪੈਸੀਫਿਕੇਸ਼ਨ
ਹੈਰੀਅਰ EV ਟਾਟਾ ਦੀ ਨਵੀਂ acti.ev ਪਲੱਸ ਤਕਨਾਲੋਜੀ 'ਤੇ ਬਣਾਈ ਗਈ ਹੈ, ਜਿਸ ਵਿੱਚ ਬਹੁਤ ਸਾਰੀਆਂ ਨਵੀਆਂ ਵਿਸ਼ੇਸ਼ਤਾਵਾਂ ਹਨ। ਇਹ ਟਾਟਾ ਦੀ ਪਹਿਲੀ ਇਲੈਕਟ੍ਰਿਕ ਕਾਰ ਹੈ ਜਿਸ ਵਿੱਚ AWD (ਆਲ-ਵ੍ਹੀਲ ਡਰਾਈਵ) ਸਿਸਟਮ ਹੈ। ਪਹਿਲਾਂ, ਸਿਰਫ਼ Safari ਅਤੇ Hexa ਵਰਗੀਆਂ ਡੀਜ਼ਲ ਕਾਰਾਂ ਵਿੱਚ ਹੀ 4X4 ਜਾਂ AWD ਸੀ। Harrier EV ਦੋ ਬੈਟਰੀ ਵਿਕਲਪਾਂ ਵਿੱਚ ਉਪਲਬਧ ਹੈ। 65 kWh ਬੈਟਰੀ ਪੈਕ ਵਾਲੇ ਹੇਠਲੇ ਵੇਰੀਐਂਟ ਹਨ। ਜਿਸਦੀ ਰੇਂਜ 538 ਕਿਲੋਮੀਟਰ ਹੈ। 75 kWh ਬੈਟਰੀ ਪੈਕ ਵਾਲਾ ਇੱਕ ਉੱਚ ਵੇਰੀਐਂਟ ਹੈ, ਜਿਸਦੀ ਰੇਂਜ 627 ਕਿਲੋਮੀਟਰ ਹੈ। ਆਲ-ਵ੍ਹੀਲ ਡਰਾਈਵ ਮਾਡਲ ਉੱਪਰਲੇ ਮਾਡਲ ਦੇ ਨਾਲ ਆਇਆ ਹੈ, ਇਸਦੀ ਰੇਂਜ 622 ਕਿਲੋਮੀਟਰ ਦੱਸੀ ਜਾਂਦੀ ਹੈ।
ਹੈਰੀਅਰ ਈਵੀ ਦੇ ਫੀਚਰ
ਅੰਦਰੋਂ ਇਸਦਾ ਡਿਜ਼ਾਈਨ ਡੀਜ਼ਲ ਹੈਰੀਅਰ ਵਰਗਾ ਹੈ। ਇਸਦਾ ਡਿਊਲ-ਟੋਨ ਇੰਟੀਰੀਅਰ ਮਿਲਦਾ ਹੈ, ਜੋ ਕਿ ਵੇਰੀਐਂਟ 'ਤੇ ਨਿਰਭਰ ਕਰਦਾ ਹੈ। ਇੱਕ ਨਵਾਂ 14.5-ਇੰਚ ਸੈਮਸੰਗ ਨਿਓ QLED ਟੱਚਸਕ੍ਰੀਨ ਅਤੇ ਇੱਕ 10.25-ਇੰਚ ਡਿਜੀਟਲ ਇੰਸਟਰੂਮੈਂਟ ਕਲੱਸਟਰ ਦਿੱਤਾ ਗਿਆ ਹੈ। ਤੁਸੀਂ ਸਕ੍ਰੀਨ 'ਤੇ ਨਕਸ਼ਾ ਵੀ ਦੇਖ ਸਕਦੇ ਹੋ। ਇਸ ਵਿੱਚ ਵਾਇਰਲੈੱਸ ਐਂਡਰਾਇਡ ਆਟੋ ਅਤੇ ਐਪਲ ਕਾਰਪਲੇ ਦੀ ਸਹੂਲਤ ਹੈ। ਕੈਬਿਨ ਵਿੱਚ ਇੱਕ ਨਵਾਂ ਰੋਟਰੀ ਡਾਇਲ ਦਿੱਤਾ ਗਿਆ ਹੈ ਜਿਸ ਤੋਂ ਤੁਸੀਂ 6 ਤਰ੍ਹਾਂ ਦੇ ਡਰਾਈਵਿੰਗ ਮੋਡ ਚੁਣ ਸਕਦੇ ਹੋ।
ਚਾਰਜਿੰਗ ਪੂਰੀ ਹੋਣ ਤੋਂ ਬਾਅਦ ਵੀ Plug On ਹੈ, ਤਾਂ ਕੀ ਚੱਲਦਾ ਰਹਿੰਦਾ ਹੈ ਬਿਜਲੀ ਦਾ ਮੀਟਰ?
NEXT STORY