ਜਲੰਧਰ- ਤੇਜ਼ ਰਫਤਾਰ ਅਤੇ ਸਟਾਈਲਿਸ਼ ਕਾਰ ਬਣਾਉਣ ਵਾਲਾ ਲਗਜ਼ਰੀ ਬਰਾਂਡ ਲੈਕਸਸ ਨੇ 2017 ਟੋਕਿਓ ਮੋਟਰ ਸ਼ੋਅ 'ਚ ਆਪਣੀ ਨਵੀਂ ਆਟੋਮੇਟਡ ਡਰਾਈਵਿੰਗ ਸਿਸਟਮ ਵਾਲੀ ਕਾਂਸੈਪਟ ਕਾਰ LS +ਸ਼ੋਅ-ਕੇਸ ਕੀਤੀ। ਇਸ ਦੇ ਨਾਲ ਹੀ ਕੰਪਨੀ ਨੇ ਆਪਣੇ ਐਫ ਐਡੀਸ਼ਨ ਸਪੋਰਟਸ ਮਾਡਲਸ ਦੇ 10 ਸਾਲ ਪੂਰੇ ਹੋਣ 'ਤੇ RC-F ਅਤੇ GS-F ਨੂੰ ਲਿਮਿਟਡ ਐਡੀਸ਼ਨ 'ਚ ਸ਼ੋਕੇਸ ਕੀਤਾ. ਇਸ ਸ਼ੋਅ-ਕੇਸ ਦੇ ਨਾਲ ਹੀ ਲੈਕਸਸ ਨੇ ਲੈਵਲ 4 ਸੈਲਫ- ਡਰਾਈਵਿੰਗ ਟੈਕਨਾਲੌਜੀ ਵਾਲੀ ਕਾਰਾਂ ਬਣਾਉਣ ਦੀ ਘੋਸ਼ਣਾ ਵੀ ਕੀਤੀ। ਇਸ ਕਾਰਾਂ 'ਚ ਲੈਕਸਸ ਦੀ ਮਦਰ ਕੰਪਨੀ ਟੋਇਟਾ ਵਲੋਂ ਸੈਫਟੀ ਫੀਚਰਸ ਲਈ ਜਾਣਗੇ ਜੋ ਪਹਿਲਾਂ ਸੁਰੱਖਿਆ ਦੇ ਮੋਟੋ 'ਤੇ ਕੰਮ ਕਰਦੀ ਹੈ।
ਲੈਕਸਸ 2020 ਦੀ ਸ਼ੁਰੂਆਤ ਤੱਕ ਇਸ ਤਰ੍ਹਾਂ ਦੀ ਕਾਰ ਨੂੰ ਬਾਜ਼ਾਰ 'ਚ ਲਿਆਉਣ ਦਾ ਪਲਾਨ ਬਣਾ ਰਹੀ ਹੈ। ਲੈਕਸਸ ਦੀ ਇਹ ਨਵੀਂ ਕਾਰ LS + ਕਾਂਸੈਪਟ ਡਾਟਾ ਸੈਂਟਰ ਨਾਲ ਸੰਪਰਕ ਬਣਾਉਣ ਦੇ ਕਾਬਿਲ ਹੈ। ਇਸ ਤੋਂ ਕਾਰ ਦਾ ਸਿਸਟਮ ਸਾਫਟਵੇਅਰ ਅਪਡੇਟ ਹੋਣ ਦੇ ਨਾਲ ਹੀ ਨਵੇਂ ਫੰਕਸ਼ਨ ਵੀ ਐਡ ਕੀਤੇ ਜਾ ਸਕਣਗੇ। ਇਹ ਕਾਰ ਸੜਕਾਂ ਦੀ ਜਾਣਕਾਰੀ ਅਤੇ ਆਲੇ ਦੁਆਲੇ ਦੀ ਪਰਿਸਥਿਤੀ ਜਿਵੇਂ ਭਾਰੀ ਡਾਟਾ ਨਾਲ ਚੱਲੇਗੀ ਅਤੇ ਆਪਣੇ ਆਪ ਚੱਲਣ ਵਾਲੀ ਕਾਰਾਂ ਦੇ ਹੋਰ ਵੀ ਉੱਨਤ ਪੱਧਰ 'ਤੇ ਕੰਮ ਕਰੇਗੀ। ਇਸ ਕਾਰ ਦਾ ਇਸਤੇਮਾਲ ਕਰਨ ਵਾਲੇ ਲੋਕਾਂ ਦੇ ਹਿਸਾਬ ਨਾਲ ਇਹ ਕਾਰ ਕਈ ਪਹਿਲੂਆਂ 'ਚ ਉਨ੍ਹਾਂ ਨਾਲ ਜੁੜ ਜਾਵੇਗੀ।
ਭਾਰਤ 'ਚ 17 ਨਵੰਬਰ ਨੂੰ ਲਾਂਚ ਹੋਵੇਗੀ lexus nx 300h ਕਾਰ
NEXT STORY