ਜਲੰਧਰ- ਨਵੀਂ ਸਵਿਫਟ ਤੋਂ ਬਾਅਦ ਹੁਣ ਮਾਰੂਤੀ ਸੁਜ਼ੂਕੀ ਇਸ ਕਾਰ ਦਾ ਇਕ ਹੋਰ ਨਵਾਂ ਮਾਡਲ ਜਲਦ ਭਾਰਤ 'ਚ ਲਿਆਉਣ ਦੀ ਯੋਜਨਾ ਬਣਾ ਰਹੀ ਹੈ, ਮੀਡੀਆ ਰਿਪੋਰਟਸ ਮੁਤਾਬਕ ਸਵਿਫਟ ਦਾ ਸਪੋਰਟੀ ਮਾਡਲ ਇਸ ਸਾਲ ਤਕ ਜਾਂ ਅਗਲੇ ਸਾਲ ਦੀ ਸ਼ੁਰੂਆਤ 'ਚ ਲਾਂਚ ਕੀਤਾ ਜਾ ਸਕਦਾ ਹੈ। ਹਾਲਾਂਕਿ ਕੰਪਨੀ ਵਲੋਂ ਇਸ ਬਾਰੇ 'ਚ ਕੋਈ ਜਾਣਕਾਰੀ ਨਹੀਂ ਮਿਲੀ ਹੈ। ਫਿਲਹਾਲ ਇਸ ਵਾਰ ਭਾਰਤ 'ਚ ਆਉਣ ਵਾਲੀ ਨਵੀਂ ਸਵਿਫਟ ਦਾ ਨਵਾਂ ਸਪੋਰਟ ਮਾਡਲ 'ਚ ਬੇਹੱਦ ਹੀ ਖਾਸ ਹੋ ਸਕਦਾ ਹੈ।
ਵਿਦੇਸ਼ੀ ਮਾਰਕੀਟ 'ਚ ਪਹਿਲਾਂ ਤੋਂ ਹੀ ਹੈ ਮਾਰੂਤੀ ਸਵਿਫਟ ਦਾ ਸਪੋਰਟ ਮਾਡਲ
ਨਵੀਂ ਜਨਰੇਸ਼ਨ ਮਾਰੂਤੀ ਸਵਿਫਟ ਦਾ ਸਪੋਰਟ ਮਾਡਲ ਵਿਦੇਸ਼ੀ ਮਾਰਕੀਟ 'ਚ ਪਹਿਲਾਂ ਤੋਂ ਹੀ ਵਿਕ ਰਿਹਾ ਹੈ। ਹੁਣ ਹਾਲਾਂਕਿ ਇਹ ਇਕ ਸਪੋਰਟੀ ਮਾਡਲ ਹੈ ਤਾਂ ਅਜਿਹੇ 'ਚ ਇਸ 'ਚ ਪਾਵਰ ਵੀ ਕਾਫ਼ੀ ਹੋਵੇਗੀ। ਜਾਣਕਾਰਾਂ ਦੀ ਮੰਨੀਏ ਤਾਂ ਇਹ ਭਾਰਤ 'ਚ ਮਾਰੂਤੀ ਸੁਜ਼ੂਕੀ ਦਾ ਸਭ ਤੋਂ ਪਾਵਰਫੁਲ ਹੈਚਬੈਕ ਮਾਡਲ ਹੋਵੇਗਾ।
ਇੰਜਣ ਪਾਵਰ
ਨਵੀਂ ਸਵਿਫਟ ਸਪੋਰਟ ਮਾਡਲ ਦੇ ਇੰਜਣ ਪਾਵਰ ਦੀ ਗੱਲ ਕਰੀਏ ਤਾਂ ਇਸ 'ਚ 1.4 ਲਿਟਰ ਬੂਸਟਰਜੈੱਟ ਟਰਬੋਚਾਰਜਡ ਪੈਟਰੋਲ ਇੰਜਣ ਹੋਵੇਗਾ ਜਿਸ ਦੀ ਵੱਧ ਤੋਂ ਵੱਧ ਆਉਟਪੁਟ 140 ਬੀ. ਐੱਚ. ਪੀ ਅਤੇ ਪੀਕ ਟਾਰਕ 230 ਨਿਊਟਨ ਮੀਟਰ ਹੋਵੇਗਾ। ਇਸ ਕਾਰ ਦੇ ਇੰਜਨ ਨੂੰ 6 ਸਪੀਡ ਮੈਨੂਅਲ ਟਰਾਂਸਮਿਸ਼ਨ ਨਾਲ ਲੈਸ ਕੀਤਾ ਜਾਵੇਗਾ। ਇਸ 'ਚ 17 ਇੰਚ ਦੇ ਅਲੌਏ ਵ੍ਹੀਲਜ਼ ਦਿੱਤੇ ਜਾਣਗੇ।
ਫ੍ਰੀਸਟਾਈਲ ਤੋਂ ਮਿਲੇਗੀ ਚੁਣੌਤੀ
ਫੋਰਡ ਫ੍ਰੀਸਟਾਈਲ 'ਚ ਪੈਟਰੋਲ ਅਤੇ ਡੀਜ਼ਲ ਦੋਨਾਂ ਇੰਜਣਾਂ ਦੀ ਆਪਸ਼ਨਾਂ ਮਿਲੇਗੀ। ਪੈਟਰੋਲ ਵੇਰੀਐਂਟ 'ਚ ਡ੍ਰੈਗਨ ਫੈਮਿਲੀ ਦਾ ਨਵਾਂ 1.2 ਲਿਟਰ 3-ਸਿਲੈਂਡਰ ਇੰਜਣ ਮਿਲੇਗਾ, ਜੋ 96 ਪੀ. ਐੱਸ ਦੀ ਪਾਵਰ ਅਤੇ 120 ਐੱਨ. ਐੱਮ ਦਾ ਟਾਰਕ ਦੇਵੇਗਾ। ਇਸ ਦੀ ਮਾਈਲੇਜ ਦਾ ਦਾਅਵਾ 19 ਕਿ. ਮੀ ਪ੍ਰਤੀ ਲਿਟਰ ਹੈ। ਡੀਜ਼ਲ ਵੇਰੀਐਂਟ 'ਚ ਐਸਪਾਇਰ ਅਤੇ ਈਕੋਸਪੋਰਟ ਵਾਲਾ 1.5 ਲਿਟਰ ਇੰਜਣ ਮਿਲੇਗਾ, ਜੋ 100 ਪੀ. ਐੈੱਸ ਦੀ ਪਾਵਰ ਅਤੇ 215 ਐੈੱਨ. ਐੱਮ ਦਾ ਟਾਰਕ ਦੇਵੇਗਾ।
ਮਾਰੂਤੀ ਸੁਜ਼ੂਕੀ ਨੇ ਵਿਟਾਰਾ ਬ੍ਰੇਜ਼ਾ ਦੀਆਂ ਵੇਚੀਆਂ 2.75 ਲੱਖ ਯੂਨੀਟਸ
NEXT STORY