ਮੁੰਬਈ : ਅਦਾਕਾਰ ਬੌਬੀ ਦਿਓਲ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਆਪਣੇ ਦਿਲ ਦੀ ਗੱਲ ਸਾਂਝੀ ਕਰਦਿਆਂ ਦੱਸਿਆ ਕਿ ਪਿਤਾ ਧਰਮਿੰਦਰ ਦੇ ਜਾਣ ਤੋਂ ਬਾਅਦ ਉਹ ਆਪਣੀਆਂ ਭੈਣਾਂ ਈਸ਼ਾ ਦਿਓਲ ਅਤੇ ਅਹਾਨਾ ਦਿਓਲ ਦੇ ਹੋਰ ਵੀ ਕਰੀਬ ਆ ਗਏ ਹਨ। ਅਦਾਕਾਰ ਨੇ ਦੱਸਿਆ ਕਿ ਪਿਤਾ ਨੂੰ ਗੁਆਉਣ ਦੇ ਸਾਂਝੇ ਦੁੱਖ ਨੇ ਉਨ੍ਹਾਂ ਦੇ ਆਪਸੀ ਰਿਸ਼ਤੇ ਨੂੰ ਮਜ਼ਬੂਤ ਕੀਤਾ ਹੈ।
ਇਹ ਵੀ ਪੜ੍ਹੋ: ਆਖਿਰ ਕੀ ਸੀ ਰਾਜੇਸ਼ ਖੰਨਾ ਦੀ ਮੌਤ ਮਗਰੋਂ ਉਨ੍ਹਾਂ ਦੇ ਬੰਗਲੇ 'ਚੋਂ ਮਿਲੇ 64 ਬੰਦ ਸੂਟਕੇਸਾਂ ਦਾ ਰਾਜ਼ ?
ਉਨ੍ਹਾਂ ਦੱਸਿਆ ਕਿ ਦੁੱਖ ਦੇ ਸਮੇਂ ਹਰੇਕ ਵਿਅਕਤੀ ਵੱਖ ਤਰੀਕੇ ਨਾਲ ਪ੍ਰਤੀਕਿਰਿਆ ਦਿੰਦਾ, ਜਿਸ ਕਾਰਨ ਕਈ ਵਾਰ ਗਲਤਫਹਿਮੀਆਂ ਵੀ ਹੋ ਜਾਂਦੀਆਂ ਹਨ। ਪਰ ਸਮੇਂ ਦੇ ਨਾਲ, ਇਹ ਜ਼ਖ਼ਮ ਠੀਕ ਹੋ ਜਾਂਦੇ ਹਨ ਅਤੇ ਰਿਸ਼ਤੇ ਮਜ਼ਬੂਤ ਹੋ ਜਾਂਦੇ ਹਨ। ਬੌਬੀ ਦੇ ਅਨੁਸਾਰ, ਇਹ ਦੁੱਖ ਹੀ ਸੀ ਜਿਸਨੇ ਉਨ੍ਹਾਂ ਨੂੰ ਇੱਕ ਦੂਜੇ ਦੇ ਨੇੜੇ ਲਿਆਂਦਾ ਹੈ।
ਇਹ ਵੀ ਪੜ੍ਹੋ: ਕ੍ਰਿਕਟ ਮੈਦਾਨ 'ਤੇ ਬਣਾਈ ਰੀਲ, ਖਰਚਾ ਆਇਆ 70,000 ! ਪੂਰਾ ਮਾਮਲਾ ਉਡਾ ਦੇਵੇਗਾ ਹੋਸ਼
ਆਪਣੇ ਪਿਤਾ ਨੂੰ ਯਾਦ ਕਰਦਿਆਂ ਬੌਬੀ ਕਾਫ਼ੀ ਭਾਵੁਕ ਨਜ਼ਰ ਆਏ। ਉਨ੍ਹਾਂ ਅਫ਼ਸੋਸ ਜ਼ਾਹਰ ਕਰਦਿਆਂ ਕਿਹਾ ਕਿ ਉਹ ਅਕਸਰ ਮਹਿਸੂਸ ਕਰਦੇ ਹਨ ਕਿ ਕਾਸ਼ ਉਨ੍ਹਾਂ ਨੇ ਆਪਣੇ ਪਿਤਾ ਨਾਲ ਹੋਰ ਸਮਾਂ ਬਿਤਾਇਆ ਹੁੰਦਾ। ਉਨ੍ਹਾਂ ਕਿਹਾ, ਕਈ ਵਾਰ ਮੈਂ ਸੋਚਦਾ ਹਾਂ ਕਿ ਕਾਸ਼ ਮੈਂ ਪਾਪਾ ਨਾਲ ਬੈਠ ਕੇ ਹੋਰ ਗੱਲਾਂ ਕੀਤੀਆਂ ਹੁੰਦੀਆਂ, ਉਨ੍ਹਾਂ ਕੋਲੋਂ ਹੋਰ ਸਵਾਲ ਪੁੱਛੇ ਹੁੰਦੇ। ਇਹ ਖਾਲੀਪਨ ਹੁਣ ਮੇਰੇ ਦਿਲ ਵਿੱਚ ਹਮੇਸ਼ਾ ਰਹੇਗਾ। ਦੱਸ ਦੇਈਏ ਕਿ 24 ਨਵੰਬਰ ਨੂੰ ਮੁੰਬਈ ਵਿੱਚ 89 ਸਾਲ ਦੀ ਉਮਰ ਵਿੱਚ ਧਰਮਿੰਦਰ ਦਾ ਦੇਹਾਂਤ ਹੋ ਗਿਆ ਸੀ।
ਇਹ ਵੀ ਪੜ੍ਹੋ: ਜਦੋਂ ਮਾਂ ਵੈਸ਼ਣੋ ਦੇਵੀ ਨੇ ਬਚਾਈ ਅਕਸ਼ੈ ਕੁਮਾਰ ਦੀ ਜਾਨ..! ਅਦਾਕਾਰ ਨੇ ਖ਼ੁਦ ਸੁਣਾਇਆ 'ਚਮਤਕਾਰ' ਦਾ ਕਿੱਸਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਆਖਿਰ ਕੀ ਸੀ ਰਾਜੇਸ਼ ਖੰਨਾ ਦੀ ਮੌਤ ਮਗਰੋਂ ਉਨ੍ਹਾਂ ਦੇ ਬੰਗਲੇ 'ਚੋਂ ਮਿਲੇ 64 ਬੰਦ ਸੂਟਕੇਸਾਂ ਦਾ ਰਾਜ਼ ?
NEXT STORY