ਨਾਗੌਰ- ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ਦੇ ਪਿੰਡ ਸ਼ਿਆਮਸਰ 'ਚ ਭੈਣ-ਭਰਾ ਦੇ ਰਿਸ਼ਤੇ ਦੀ ਇਕ ਅਜਿਹੀ ਮਿਸਾਲ ਸਾਹਮਣੇ ਆਈ ਹੈ, ਜਿਸ ਨੇ ਪੂਰੇ ਮਾਰਵਾੜ ਸਮੇਤ ਰਾਜਸਥਾਨ 'ਚ ਚਰਚਾ ਛੇੜ ਦਿੱਤੀ ਹੈ। ਇੱਥੇ ਚਾਰ ਭਰਾਵਾਂ ਨੇ ਮਿਲ ਕੇ ਆਪਣੀ ਭੈਣ ਲਈ 1 ਕਰੋੜ 51 ਲੱਖ ਰੁਪਏ ਦਾ 'ਮਾਇਰਾ' (ਰਾਜਸਥਾਨੀ ਪਰੰਪਰਾ ਅਨੁਸਾਰ ਦਿੱਤਾ ਜਾਣ ਵਾਲਾ ਤੋਹਫ਼ਾ) ਭਰ ਦਿੱਤਾ।
ਸ਼ਿਆਮਸਰ ਦੇ ਰਹਿਣ ਵਾਲੇ ਸੁਰਜਾਰਾਮ ਸਿਆਗ ਦੀ ਬੇਟੀ ਰਾਮੀ ਦੇਵੀ ਦੇ ਬੱਚਿਆਂ ਦਾ ਵਿਆਹ ਸੀ। ਇਸ ਮੌਕੇ ਰਾਮੀ ਦੇਵੀ ਦੇ ਚਾਰ ਭਰਾਵਾਂ ਗੰਗਾਰਾਮ, ਸ਼ਿਵਲਾਲ, ਖੀਆਰਾਮ ਅਤੇ ਸ਼ਰਵਣਰਾਮ ਨੇ ਦਿਲ ਖੋਲ੍ਹ ਕੇ ਮਾਇਰਾ ਭਰਿਆ। ਇਸ ਮਾਇਰੇ 'ਚ 21 ਲੱਖ 51 ਹਜ਼ਾਰ ਰੁਪਏ ਨਕਦ, 25 ਬੀਘਾ ਖੇਤੀਯੋਗ ਜ਼ਮੀਨ, 7 ਬਰੀ ਸੋਨਾ ਅਤੇ 21 ਬਰੀ ਚਾਂਦੀ ਦੇ ਗਹਿਣੇ, 51 ਹਜ਼ਾਰ ਰੁਪਏ ਟਿੱਕਾ ਰਸਮ ਲਈ ਸ਼ਾਮਲ ਸਨ।
ਰਾਜਸਥਾਨੀ ਸੰਸਕ੍ਰਿਤੀ 'ਚ 'ਮਾਇਰਾ' ਕੇਵਲ ਇਕ ਰਸਮ ਨਹੀਂ, ਸਗੋਂ ਭਰਾ ਵੱਲੋਂ ਆਪਣੀ ਭੈਣ ਪ੍ਰਤੀ ਜ਼ਿੰਮੇਵਾਰੀ ਅਤੇ ਸਤਿਕਾਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਪਿੰਡ ਦੇ ਬਜ਼ੁਰਗਾਂ ਅਤੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਜਿਹਾ ਵਿਸ਼ਾਲ ਮਾਇਰਾ ਪਹਿਲਾਂ ਕਦੇ ਨਹੀਂ ਦੇਖਿਆ। ਲੋਕ ਇਸ ਨੂੰ ਭੈਣ-ਭਰਾ ਦੇ ਅਟੁੱਟ ਪ੍ਰੇਮ ਅਤੇ ਰਾਜਸਥਾਨੀ ਸੱਭਿਆਚਾਰ ਦੀ ਸ਼ਾਨਦਾਰ ਮਿਸਾਲ ਵਜੋਂ ਦੇਖ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਵੱਡੀ ਖ਼ਬਰ ; ਡੁੱਬ ਗਈ 'ਡੌਂਕੀ' ਲਾਉਂਦੇ ਪ੍ਰਵਾਸੀਆਂ ਦੀ ਕਿਸ਼ਤੀ ! ਸਮੁੰਦਰ ਵਿਚਾਲੇ 250 ਲੋਕ...
NEXT STORY