ਬੁਢਲਾਡਾ (ਬਾਂਸਲ) : ਸਥਾਨਕ ਸ਼ਹਿਰ ਦੇ ਫੁਹਾਰਾ ਚੌਂਕ ਦੇ ਨਜ਼ਦੀਕ ਪੀ.ਐਨ.ਬੀ.ਬੈਂਕ ਦੇ ਏ.ਟੀ.ਐਮ. ਵਿਚੋਂ ਪੈਸੇ ਕਢਵਾ ਕੇ ਬਾਹਰ ਆ ਰਹੇ ਬਜ਼ੁਰਗ ਤੋਂ ਅਣਪਛਾਤੇ ਨੌਜਵਾਨ ਵੱਲੋਂ ਪੈਸੇ ਖੋਹ ਕੇ ਫਰਾਰ ਹੋਣ ਵਾਲੇ 2 ਨੌਜਵਾਨਾਂ ਨੂੰ ਨਕਦੀ ਸਮੇਤ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਐੱਸ.ਐੱਚ.ਓ. ਸਿਟੀ ਕਮਲਜੀਤ ਸਿੰਘ ਨੇ ਦੱਸਿਆ ਕਿ ਨਗਰ ਕੌਂਸਲ ਬੁਢਲਾਡਾ ਦੇ ਸਾਬਕਾ ਕਰਮਚਾਰੀ ਪਵਨ ਕੁਮਾਰ ਤੋਂ ਏ.ਟੀ.ਐਮ ਦੇ ਬਾਹਰੋਂ ਨਕਦੀ ਦੀ ਖੋਹ ਹੋ ਗਈ ਸੀ ਜਿਸ 'ਤੇ ਸੀਸੀਟੀਵੀ ਕੈਮਰਿਆ ਦੀ ਮਦਦ ਨਾਲ 2 ਵਿਅਕਤੀਆਂ ਦੀ ਪਹਿਚਾਣ ਕਰ ਲਈ ਗਈ ਜਿਸ ਵਿਚੋਂ ਇਕ ਵਿਅਕਤੀ ਕੁਲਦੀਪ ਸਿੰਘ ਵਾਂਰਡ ਨੰ. 6 ਨੂੰ 5 ਹਜ਼ਾਰ ਰੁਪਏ ਦੀ ਨਕਦੀ ਸਮੇਤ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਉਪਰੋਕਤ ਨਕਦੀ ਵਿੱਚੋਂ 5 ਹਜ਼ਾਰ ਖਰਚ ਕਰ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਦੂਸਰੇ ਵਿਅਕਤੀ ਦੀ ਭਾਲ ਜਾਰੀ ਹੈ ਜਲਦ ਕਾਬੂ ਕਰ ਲਿਆ ਜਾਵੇਗਾ।
15ਵੇਂ ਵਿੱਤ ਕਮਿਸ਼ਨ 'ਚੋਂ ਸਰਕਾਰ ਨਵੇਂ ਆਰ.ਓ ਲਗਾਉਣ ਦੀ ਦੇਵੇ ਮਨਜ਼ੂਰੀ : ਐਡਵੋਕੇਟ ਮਾਹਲ
NEXT STORY