ਬਠਿੰਡਾ (ਵਿਜੈ ਵਰਮਾ) : ਅਮਰੀਕਾ ਅਤੇ ਇਰਾਨ ਦਰਮਿਆਨ ਵੱਧ ਰਹੇ ਜੰਗੀ ਤਣਾਅ ਦਾ ਅਸਰ ਹੁਣ ਆਮ ਭਾਰਤੀਆਂ ’ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ। ਇਸੇ ਸੰਦਰਭ 'ਚ ਬਠਿੰਡਾ ਦੀ ਪ੍ਰਿੰਸੀਪਲ ਡਾ. ਨੀਰੂ ਗਰਗ ਆਪਣੇ ਪਰਿਵਾਰ ਸਮੇਤ ਦੁਬਈ 'ਚ ਫਸ ਗਈ ਹਨ। ਉਨ੍ਹਾਂ ਨੇ ਦੁਬਈ ਦੇ ਇੱਕ ਹੋਟਲ ਤੋਂ ਵੀਡੀਓ ਜਾਰੀ ਕਰਕੇ ਭਾਰਤ ਸਰਕਾਰ ਕੋਲੋਂ ਤੁਰੰਤ ਮਦਦ ਦੀ ਅਪੀਲ ਕੀਤੀ ਹੈ। ਡਾ. ਨੀਰੂ ਗਰਗ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ 23 ਫਰਵਰੀ ਤੋਂ 28 ਫਰਵਰੀ ਤੱਕ ਘੁੰਮਣ ਲਈ ਦੁਬਈ ਗਈ ਸੀ। 28 ਫਰਵਰੀ ਨੂੰ ਜਦੋਂ ਉਹ ਵਾਪਸ ਭਾਰਤ ਆਉਣ ਲਈ ਦੁਬਈ ਏਅਰਪੋਰਟ ਪਹੁੰਚੀ ਤਾਂ ਸਵੇਰੇ 11 ਵਜੇ ਅਚਾਨਕ ਏਅਰਪੋਰਟ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਮੋਹਾਲੀ ਜ਼ਿਲ੍ਹੇ 'ਚ ਪਲਾਟਾਂ ਦੀ ਕੀਮਤ ਹੋਈ ਦੁੱਗਣੀ, ਪੂਰੀ ਖ਼ਬਰ ਪੜ੍ਹ ਤੁਸੀਂ ਵੀ ਹੋ ਜਾਵੋਗੇ ਹੈਰਾਨ
ਯਾਤਰੀਆਂ ਨੂੰ ਭਾਰਤੀ ਦੂਤਾਵਾਸ ਨਾਲ ਸੰਪਰਕ ਕਰਨ ਲਈ ਕਿਹਾ ਗਿਆ, ਪਰ ਜਦੋਂ ਉਹ ਦਫ਼ਤਰ ਪਹੁੰਚੀ ਤਾਂ ਉੱਥੇ ਤਾਲਾ ਲੱਗਾ ਮਿਲਿਆ। ਉਨ੍ਹਾਂ ਦੱਸਿਆ ਕਿ ਸਾਰਾ ਦਿਨ ਭਟਕਣ ਤੋਂ ਬਾਅਦ ਰਾਤ 10 ਵਜੇ ਕਰੀਬ 20 ਕਿਲੋਮੀਟਰ ਦੂਰ ਇੱਕ ਹੋਟਲ 'ਚ ਰਹਿਣ ਦਾ ਉਨ੍ਹਾਂ ਨੇ ਇੰਤਜ਼ਾਮ ਕੀਤਾ ਪਰ ਇਕ ਮਾਰਚ ਸਵੇਰੇ 11 ਵਜੇ ਹੋਟਲ ਪ੍ਰਬੰਧਨ ਵੱਲੋਂ ਕਮਰਾ ਖ਼ਾਲੀ ਕਰਨ ਲਈ ਕਹਿ ਦਿੱਤਾ ਗਿਆ।
ਡਾ. ਗਰਗ ਦੇ ਅਨੁਸਾਰ ਹੁਣ ਉਨ੍ਹਾਂ ਕੋਲ ਪੈਸੇ ਵੀ ਖ਼ਤਮ ਹੋ ਚੁੱਕੇ ਹਨ ਅਤੇ ਉਹ ਆਪਣੀ ਬਲੱਡ ਪ੍ਰੈਸ਼ਰ ਦੀ ਦਵਾਈ ਵੀ ਨਾਲ ਨਹੀਂ ਲਿਆ ਸਕੀ। ਅਜਿਹੇ ਹਾਲਾਤ 'ਚ ਪਰਿਵਾਰ ਸਮੇਤ ਪਰਦੇਸ 'ਚ ਫਸੀ ਡਾ. ਗਰਗ ਨੇ ਭਾਵੁਕ ਅਪੀਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਸੁਰੱਖਿਅਤ ਤੌਰ ’ਤੇ ਭਾਰਤ ਵਾਪਸ ਲਿਆਂਦਾ ਜਾਵੇ।
ਇਹ ਵੀ ਪੜ੍ਹੋ : ਪੰਜਾਬ 'ਚ ਮੁਫ਼ਤ ਕਣਕ ਲੈਣ ਵਾਲੇ ਰਾਸ਼ਨ ਕਾਰਡ ਧਾਰਕਾਂ ਲਈ ਜ਼ਰੂਰੀ ਖ਼ਬਰ, 31 ਮਾਰਚ ਤੱਕ...
ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤਾਂ ਕਾਰਨ ਦੁਬਈ 'ਚ ਦਹਿਸ਼ਤ ਦਾ ਮਾਹੌਲ ਹੈ ਅਤੇ ਉਡਾਣਾਂ ਬੰਦ ਹੋਣ ਨਾਲ ਸੈਂਕੜੇ ਭਾਰਤੀ ਯਾਤਰੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਡਾ. ਨੀਰੂ ਗਰਗ ਦੀ ਇਸ ਵੀਡੀਓ ਅਪੀਲ ਤੋਂ ਬਾਅਦ ਬਠਿੰਡਾ 'ਚ ਵੀ ਚਿੰਤਾ ਦਾ ਮਾਹੌਲ ਬਣ ਗਿਆ ਹੈ। ਸ਼ਹਿਰ ਵਾਸੀਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੁਬਈ 'ਚ ਫਸੇ ਭਾਰਤੀਆਂ ਨੂੰ ਤੁਰੰਤ ਸੁਰੱਖਿਅਤ ਬਾਹਰ ਕੱਢਿਆ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਰੀਕਾ-ਇਰਾਨ ਜੰਗ 'ਤੇ ਸੁਖਬੀਰ ਬਾਦਲ ਦਾ ਵੱਡਾ ਬਿਆਨ! ਪੰਜਾਬੀਆਂ ਦੀ ਸੁਰੱਖਿਆ ਨੂੰ ਲੈ ਕੇ ਕੇਂਦਰ ਅੱਗੇ ਰੱਖੀ ਇਹ ਮੰਗ
NEXT STORY