ਬੁਢਲਾਡਾ (ਬਾਂਸਲ) : ਜ਼ਮੀਨੀ ਝਗੜੇ ਤੋਂ ਪ੍ਰੇਸ਼ਾਨ ਕਿਸਾਨ ਨੇ ਰੇਲ ਗੱਡੀ ਹੇਠਾਂ ਆ ਕੇ ਆਤਮਹੱਤਿਆ ਕਰ ਲਈ। ਐੱਸ.ਐੱਚ.ਓ. ਰੇਲਵੇ ਪੁਲਸ ਜਸਵੀਰ ਸਿੰਘ ਨੇ ਘਟਨਾ ਦਾ ਮੌਕੇ 'ਤੇ ਜਾਇਜ਼ਾ ਲੈਂਦਿਆਂ ਮ੍ਰਿਤਕ ਦੀ ਪਛਾਣ ਗੁਰਦੀਪ ਸਿੰਘ (55) ਪਿੰਡ ਚੱਕ ਭਾਈਕੇ ਬੁਢਲਾਡਾ ਵਜੋਂ ਕੀਤੀ। ਮ੍ਰਿਤਕ ਦੀ ਜੇਬ ਵਿਚੋਂ ਸੁਸਾਈਡ ਨੋਟ ਵੀ ਪ੍ਰਾਪਤ ਹੋਇਆ। ਜਿਸ ਵਿਚ ਇਕ ਜ਼ਮੀਨ 4.5 ਕਿੱਲੇ ਡਸਕਾ ਵਿਖੇ ਲਈ ਹੋਈ ਸੀ ਅਤੇ 4 ਵਿਅਕਤੀਆਂ ਵੱਲੋਂ ਤੰਗ ਪ੍ਰੇਸ਼ਾਨ ਕਰਨ ਬਾਰੇ ਲਿਖਿਆ ਹੋਇਆ ਹੈ। ਮ੍ਰਿਤਕ ਨੇ ਇਹ ਵੀ ਲਿਖਿਆ ਕਿ 4 ਵਿਅਕਤੀ ਮੈਨੂੰ ਮਾਰ ਦੇਣਗੇ ਜਾਂ ਮੇਰੀ ਮੌਤ ਹੋ ਜਾਏਗੀ ਅਤੇ ਇਹ 4 ਵਿਅਕਤੀ ਮੇਰੀ ਮੌਤ ਦੇ ਜ਼ਿੰਮੇਵਾਰ ਹੋਣਗੇ ਮੇਰੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ।
ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈਂਦਿਆਂ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਭੇਜ ਦਿੱਤੀ। ਦੂਸਰੇ ਪਾਸੇ ਮ੍ਰਿਤਕ ਦੀ ਪਤਨੀ ਕੁਲਵਿੰਦਰ ਕੌਰ ਅਤੇ ਪੁੱਤਰ ਕਰਨਦੀਪ ਸਿੰਘ ਨੇ ਮੌਤ ਦੇ ਦੋਸ਼ੀਆਂ ਖ਼ਿਲਾਫ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਇਨਸਾਫ ਦੀ ਗੁਹਾਰ ਲਗਾਈ ਹੈ।
ਵਿਆਹ ਵਿਚ ਗਏ ਫੋਟੋਗ੍ਰਾਫ਼ਰ ਨੂੰ ਅਚਾਨਕ ਪਿਆ ਦੌਰਾ, ਕੁਝ ਦੇਰ 'ਚ ਹੋ ਗਈ ਮੌਤ
NEXT STORY