ਮਾਨਸਾ : ਗ੍ਰਾਮ ਪੰਚਾਇਤ ਕੈਂਚੀਆਂ ਮਾਨਸਾ ਅਤੇ ਸਰਪੰਚ ਕੁਲਵੰਤ ਕੌਰ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਦੂਜਾ ਖੂਨਦਾਨ ਕੈਂਪ ਧੰਨ-ਧੰਨ ਮਾਤਾ ਗੁਜਰ ਕੌਰ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਹਰਦੇਵ ਸਿੰਘ ਸਰਾਂ ਗਰੁੱਪ ਬਲੱਡ ਸੈਂਟਰ ਮਾਨਸਾ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਕੈਂਪ ਵਿਚ ਵਿਸ਼ੇਸ਼ ਤੌਰ 'ਤੇ 35 ਵਾਰ ਖੂਨ ਦੇ ਚੁੱਕੇ ਆਮ ਆਦਮੀ ਪਾਰਟੀ ਦੇ ਸੀਨੀਅਰੀ ਆਗੂ ਵਿਸ਼ੇਸ਼ ਤੌਰ 'ਤੇ ਪਹੁੰਚੇ, ਜਿਨ੍ਹਾਂ ਨੇ ਇਸ ਕੈਂਪ ਦੇ ਪ੍ਰਬੰਧਕਾਂ ਦੀ ਸ਼ਲਾਂਘਾ ਕੀਤੀ। ਉਨ੍ਹਾਂ ਕਿਹਾ ਕਿ ਦਾਨ ਕੀਤਾ ਗਿਆ ਖੂਨ ਕੀਮਤੀ ਜਾਨਾਂ ਨੂੰ ਬਚਾਉਣ ਵਿਚ ਸਹਾਈ ਹੁੰਦਾ ਹੈ। ਹਰ ਇਨਸਾਨ ਨੂੰ ਵੱਧ ਤੋਂ ਵੱਧ ਖੂਨ ਦਾਨ ਕਰਨਾ ਚਾਹੀਦਾ ਹੈ। ਜਿਸ ਨਾਲ ਸਰੀਰ ਵਿਚ ਤਾਜ਼ਗੀ ਆਉਂਦੀ ਹੈ।
ਉਨ੍ਹਾਂ ਕਿਹਾ ਕਿ ਆਪਣੀ ਕੌਮ ਲਈ ਪਰਿਵਾਰ ਵਾਰਨ ਵਾਲੇ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਮਾਤਾ ਗੁਜਰ ਕੌਰ ਜੀ, ਸਾਹਿਬਜ਼ਾਦਿਆਂ ਨੂੰ ਸਮਰਪਿਤ ਕੈਂਪ ਲਗਾਉਣਾ ਵੀ ਇਕ ਸੱਚੀ ਸ਼ਰਧਾਂਜਲੀ ਹੈ। ਇਸ ਮੌਕੇ ਸਰਪੰਚ ਕੁਲਵੰਤ ਕੌਰ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਹਰਜੀਤ ਸਿੰਘ ਦੰਦੀਵਾਲ, ਮੈਂਬਰ ਸ਼ਿਮਲਾ ਦੇਵੀ, ਧਰਮਪਾਲ, ਡਾ. ਭਰਪੂਰ ਸਿੰਘ, ਭਗਵੰਤ ਸ਼ਰਮਾ, ਕੈਪਟਨ ਦਰਸ਼ਨ ਸਿੰਘ ਤੋਂ ਇਲਾਵਾ ਹੋਰਨਾਂ ਨੇ ਵੀ ਚਰਨਜੀਤ ਸਿੰਘ ਅੱਕਾਂਵਾਲੀ ਦਾ ਕੈਂਪ ਵਿਚ ਪਹੁੰਚਣ 'ਤੇ ਸਨਮਾਨ ਕਰਕੇ ਧੰਨਵਾਦ ਕੀਤਾ।
ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਦੁੱਧ ਤੇ ਬਿਸਕੁੱਟਾਂ ਦਾ ਲੰਗਰ ਲਗਾਇਆ
NEXT STORY