ਵੈੱਬ ਡੈਸਕ: 18 ਸਤੰਬਰ ਨੂੰ ਮੰਗਲ ਗ੍ਰਹਿ ਕਰਕ ਰਾਸ਼ੀ ਵਿਚ ਦਾਖ਼ਲ ਹੋਣ ਜਾ ਰਿਹਾ ਹੈ। ਕਰਕ ਰਾਸ਼ੀ ਵਿਚ ਪਹਿਲਾਂ ਤੋਂ ਹੀ ਗੁਰੂ ਗ੍ਰਹਿ ਮੌਜੂਦ ਹੈ, ਜਿਸ ਕਾਰਨ ਉੱਥੇ ਮੰਗਲ ਅਤੇ ਗੁਰੂ ਦੀ ਯੁਤੀ ਬਣੇਗੀ।
ਜੋਤਿਸ਼ ਸ਼ਾਸਤਰ ਦੇ ਅਨੁਸਾਰ, ਮੰਗਲ ਗ੍ਰਹਿ ਨੂੰ ਊਰਜਾ, ਹਿੰਮਤ, ਜ਼ਮੀਨ-ਜਾਇਦਾਦ ਅਤੇ ਮਿਹਨਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਦੂਜੇ ਪਾਸੇ, ਗੁਰੂ ਗ੍ਰਹਿ ਨੂੰ ਗਿਆਨ, ਧਨ, ਤਰੱਕੀ ਅਤੇ ਚੰਗੀ ਕਿਸਮਤ ਦਾ ਕਾਰਕ ਮੰਨਿਆ ਜਾਂਦਾ ਹੈ। ਇਨ੍ਹਾਂ ਦੋਵਾਂ ਗ੍ਰਹਿਆਂ ਦੇ ਇਕੱਠੇ ਆਉਣ ਦਾ ਅਸਰ ਸਾਰੀਆਂ 12 ਰਾਸ਼ੀਆਂ 'ਤੇ ਪਵੇਗਾ, ਪਰ 4 ਰਾਸ਼ੀਆਂ ਅਜਿਹੀਆਂ ਹਨ ਜਿਨ੍ਹਾਂ ਲਈ ਇਹ ਸਮਾਂ ਬਹੁਤ ਹੀ ਲਾਭਦਾਇਕ ਅਤੇ ਸ਼ੁਭ ਸਾਬਤ ਹੋ ਸਕਦਾ ਹੈ। ਇਨ੍ਹਾਂ ਰਾਸ਼ੀਆਂ ਵਾਲਿਆਂ ਲਈ ਵੱਡੇ ਧਨ ਲਾਭ ਦੇ ਯੋਗ ਬਣ ਰਹੇ ਹਨ।
1. ਮੇਖ ਰਾਸ਼ੀ (Aries): ਕਰੀਅਰ ਅਤੇ ਪੈਸੇ ਦੇ ਮਾਮਲੇ ਵਿਚ ਇਹ ਸਮਾਂ ਬਹੁਤ ਵਧੀਆ ਰਹੇਗਾ। ਨੌਕਰੀ ਕਰਨ ਵਾਲੇ ਲੋਕਾਂ ਨੂੰ ਤਰੱਕੀ ਜਾਂ ਨਵੀਂ ਨੌਕਰੀ ਦੇ ਵਧੀਆ ਮੌਕੇ ਮਿਲ ਸਕਦੇ ਹਨ। ਲੋਕ ਤੁਹਾਡੇ ਕੰਮ ਦੀ ਤਾਰੀਫ਼ ਕਰਨਗੇ। ਵਪਾਰੀਆਂ ਨੂੰ ਕੋਈ ਵੱਡਾ ਪ੍ਰਾਜੈਕਟ ਜਾਂ ਫਾਇਦੇ ਵਾਲਾ ਸੌਦਾ ਮਿਲ ਸਕਦਾ ਹੈ ਅਤੇ ਪ੍ਰਾਪਰਟੀ ਦੇ ਕੰਮਾਂ ਵਿਚ ਵੀ ਲਾਭ ਹੋਣ ਦੀ ਉਮੀਦ ਹੈ।
2. ਕਰਕ ਰਾਸ਼ੀ (Cancer): ਕਿਉਂਕਿ ਇਹ ਮੇਲ ਕਰਕ ਰਾਸ਼ੀ ਵਿਚ ਹੀ ਹੋ ਰਿਹਾ ਹੈ, ਇਸ ਲਈ ਇਸ ਰਾਸ਼ੀ ਦੇ ਲੋਕਾਂ ਵਿਚ ਆਤਮਵਿਸ਼ਵਾਸ ਵਧੇਗਾ। ਕੰਮ-ਕਾਰ ਜਾਂ ਨੌਕਰੀ ਵਿਚ ਅੱਗੇ ਵਧਣ ਦੇ ਨਵੇਂ ਰਸਤੇ ਖੁੱਲ੍ਹਣਗੇ ਅਤੇ ਫਸਿਆ ਹੋਇਆ ਪੈਸਾ ਵਾਪਸ ਮਿਲ ਸਕਦਾ ਹੈ। ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਅਤੇ ਵਿਆਹੁਤਾ ਜੀਵਨ ਦੇ ਰਿਸ਼ਤਿਆਂ ਵਿਚ ਮਜ਼ਬੂਤੀ ਆਵੇਗੀ।
3. ਬ੍ਰਿਸ਼ਚਿਕ ਰਾਸ਼ੀ (Scorpio): ਬ੍ਰਿਸ਼ਚਿਕ ਰਾਸ਼ੀ ਦਾ ਸੁਆਮੀ ਮੰਗਲ ਗ੍ਰਹਿ ਹੈ, ਇਸ ਲਈ ਇਹ ਬਦਲਾਅ ਤੁਹਾਡੇ ਲਈ ਬਹੁਤ ਖ਼ਾਸ ਰਹੇਗਾ। ਤੁਹਾਨੂੰ ਕਿਸਮਤ ਦਾ ਪੂਰਾ ਸਾਥ ਮਿਲੇਗਾ ਅਤੇ ਨੌਕਰੀ ਵਿੱਚ ਤਰੱਕੀ ਦੇ ਨਾਲ-ਨਾਲ ਵਪਾਰ ਵਧਾਉਣ ਦੇ ਮੌਕੇ ਮਿਲਣਗੇ। ਵਿਦੇਸ਼ੀ ਕੰਮਾਂ ਨਾਲ ਜੁੜੇ ਲੋਕਾਂ ਨੂੰ ਕੋਈ ਚੰਗੀ ਖ਼ਬਰ ਮਿਲ ਸਕਦੀ ਹੈ ਅਤੇ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਚੰਗੇ ਨਤੀਜੇ ਮਿਲਣਗੇ।
4. ਮੀਨ ਰਾਸ਼ੀ (Pisces): ਮੀਨ ਰਾਸ਼ੀ ਦਾ ਸੁਆਮੀ ਗੁਰੂ ਗ੍ਰਹਿ ਹੈ। ਇਸ ਮੇਲ ਸਦਕਾ ਤੁਹਾਡੇ ਕਰੀਅਰ ਵਿਚ ਸਫਲਤਾ ਮਿਲੇਗੀ ਅਤੇ ਕਮਾਈ ਦੇ ਨਵੇਂ ਸਾਧਨ ਬਣਨਗੇ। ਕਾਰੋਬਾਰੀਆਂ ਨੂੰ ਨਵੇਂ ਗਾਹਕਾਂ ਅਤੇ ਵੱਡੇ ਸੌਦਿਆਂ ਤੋਂ ਫਾਇਦਾ ਹੋਵੇਗਾ। ਨਿਵੇਸ਼ ਕਰਨ ਨਾਲ ਲਾਭ ਮਿਲੇਗਾ ਅਤੇ ਪਿਆਰ ਦੇ ਰਿਸ਼ਤਿਆਂ ਵਿੱਚ ਮਿਠਾਸ ਵਧੇਗੀ।
ਬੁੱਧ ਦੇ ਗੋਚਰ ਨਾਲ ਆਏਗਾ ਪੈਸਾ ! ਇਸ ਹਫ਼ਤੇ ਮਾਲਾਮਾਲ ਹੋ ਜਾਣਗੇ ਇਨ੍ਹਾਂ 4 ਰਾਸ਼ੀਆਂ ਵਾਲੇ ਲੋਕ
NEXT STORY