ਵੈੱਬ ਡੈਸਕ- ਅੱਜਕੱਲ੍ਹ ਪੈਰ 'ਚ ਕਾਲਾ ਧਾਗ਼ਾ ਪਹਿਨਣਾ ਕਾਫ਼ੀ ਆਮ ਹੋ ਗਿਆ ਹੈ। ਕੁਝ ਲੋਕ ਇਸ ਨੂੰ ਫੈਸ਼ਨ ਮੰਨ ਕੇ ਵੀ ਪਾਉਂਦੇ ਹਨ ਤਾਂ ਕਈ ਲੋਕ ਇਸ ਨੂੰ ਬੁਰੀ ਨਜ਼ਰ ਤੋਂ ਬਚਣ ਦਾ ਉਪਾਅ ਮੰਨਦੇ ਹਨ। ਹਾਲਾਂਕਿ ਜੋਤਿਸ਼ ਸ਼ਾਸਤਰ 'ਚ ਕਾਲੇ ਧਾਗੇ ਨੂੰ ਸ਼ਨੀ ਦੇਵ ਅਤੇ ਰਾਹੁ-ਕੇਤੁ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਅਜਿਹੀ ਮਾਨਤਾ ਹੈ ਕਿ ਕਾਲਾ ਧਾਗਾ ਹਰ ਵਿਅਕਤੀ ਲਈ ਅਨੁਕੂਲ ਨਹੀਂ ਹੁੰਦਾ ਅਤੇ ਕੁਝ ਰਾਸ਼ੀਆਂ ਦੇ ਲੋਕਾਂ ਨੂੰ ਇਸ ਨੂੰ ਪਹਿਨਣ ਤੋਂ ਬਚਣਾ ਚਾਹੀਦਾ। ਹਾਲਾਂਕਿ ਇਹ ਜੋਤਿਸ਼ ਮਾਨਤਾਵਾਂ ਹਨ ਅਤੇ ਇਨ੍ਹਾਂ ਦੇ ਵਿਗਿਆਨੀ ਪ੍ਰਮਾਣ ਉਪਲੱਬਧ ਨਹੀਂ ਹਨ। ਆਓ ਜਾਣਦੇ ਹਾਂ ਕਿਹੜੀਆਂ 4 ਰਾਸ਼ੀਆਂ ਦੇ ਲੋਕਾਂ ਲਈ ਕਾਲਾ ਧਾਗਾ ਪਹਿਨਣਾ ਸ਼ੁੱਭ ਨਹੀਂ ਮੰਨਿਆ ਜਾਂਦਾ ਹੈ।
1. ਮੇਸ਼ ਰਾਸ਼ੀ
ਇਸ ਰਾਸ਼ੀ ਦਾ ਸਵਾਮੀ ਮੰਗਲ ਹੈ। ਜੋਤਿਸ਼ ਮਾਨਤਾ ਅਨੁਸਾਰ ਮੰਗਲ ਅਤੇ ਸ਼ਨੀ ਵਿਰੋਧੀ ਗ੍ਰਹਿ ਮੰਨੇ ਜਾਂਦੇ ਹਨ। ਅਜਿਹੇ 'ਚ ਮੇਸ਼ ਰਾਸ਼ੀ ਦੇ ਲੋਕਾਂ ਲਈ ਕਾਲਾ ਧਾਗਾ ਹਮੇਸ਼ਾ ਅਨੁਕੂਲ ਨਹੀਂ ਮੰਨਿਆ ਜਾਂਦਾ। ਮਾਨਤਾ ਹੈ ਕਿ ਇਸ ਨੂੰ ਪਹਿਨਣ ਨਾਲ ਕੁਝ ਲੋਕਾਂ 'ਚ ਗੁੱਸਾ, ਚਿੜਚਿੜਾਪਨ ਜਾਂ ਬੇਚੈਨੀ ਵਧ ਸਕਦੀ ਹੈ। ਨਾਲ ਹੀ ਕੰਮ 'ਚ ਰੁਕਾਵਟ ਆਉਣ ਵਰਗੀ ਸਥਿਤੀ ਵੀ ਬਣ ਸਕਦੀ ਹੈ।
2. ਸਿੰਘ ਰਾਸ਼ੀ
ਇਸ ਰਾਸ਼ੀ ਦਾ ਸਵਾਮੀ ਸੂਰਜ ਹੈ। ਸ਼ਨੀ ਅਤੇ ਸੂਰਜ 'ਚ ਗਹਿਰੀ ਦੁਸ਼ਮਣੀ ਹੈ, ਇਸ ਲਈ ਸਿੰਘ ਰਾਸ਼ੀ ਦੇ ਲੋਕ ਜਦੋਂ ਕਾਲਾ ਧਾਗਾ ਪਹਿਨਣ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ। ਮਾਨਤਾ ਹੈ ਕਿ ਇਸ ਨਾਲ ਕਰੀਅਰ 'ਚ ਰੁਕਾਵਟ, ਆਤਮਵਿਸ਼ਵਾਸ 'ਚ ਕਮੀ ਜਾਂ ਮਾਨ-ਸਨਮਾਨ ਨਾਲ ਜੁੜੀਆਂ ਪਰੇਸ਼ਾਨੀਆਂ ਹੋ ਸਕਦੀਆਂ ਹਨ।
3. ਬ੍ਰਿਸ਼ਚਕ ਰਾਸ਼ੀ
ਇਸ ਰਾਸ਼ੀ ਦੇ ਸਵਾਮੀ ਵੀ ਮੰਗਲ ਹਨ। ਇਸ ਲਈ ਇਸ ਰਾਸ਼ੀ ਵਾਲਿਆਂ ਨੂੰ ਵੀ ਕਾਲਾ ਧਾਗਾ ਪਹਿਨਣ ਨੂੰ ਲੈ ਕੇ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ। ਜੋਤਿਸ਼ ਮਾਨਤਾਵਾਂ ਅਨੁਸਾਰ, ਕਾਲਾ ਧਾਗਾ ਇਨ੍ਹਾਂ ਲਈ ਮਾਨਸਿਕ ਅਸ਼ਾਂਤੀ ਜਾਂ ਆਰਥਿਕ ਪਰੇਸ਼ਾਨੀਆਂ ਦਾ ਕਾਰਨ ਬਣ ਸਕਦਾ ਹੈ। ਹਾਲਾਂਕਿ ਇਸ ਦਾ ਪ੍ਰਭਾਵ ਵਿਅਕਤੀ ਦੀ ਜਨਮ ਕੁੰਡਲੀ 'ਚ ਗ੍ਰਹਿਆਂ ਦੀ ਸਥਿਤੀ 'ਤੇ ਵੀ ਨਿਰਭਰ ਮੰਨਿਆ ਜਾਂਦਾ ਹੈ।
4. ਕਰਕ ਰਾਸ਼ੀ
ਕਰਕ ਰਾਸ਼ੀ ਦੇ ਸਵਾਮੀ ਚੰਦਰਮਾ ਹਨ, ਜਿਨ੍ਹਾਂ ਨੂੰ ਮਨ ਅਤੇ ਭਾਵਨਾਵਾਂ ਦਾ ਕਾਰਕ ਮੰਨਿਆ ਜਾਂਦਾ ਹੈ। ਉੱਥੇ ਹੀ ਕਾਲੇ ਰੰਗ ਦਾ ਸੰਬੰਧ ਸ਼ਨੀ ਨਾਲ ਮੰਨਿਆ ਜਾਂਦਾ ਹੈ। ਜੋਤਿਸ਼ ਅਨੁਸਾਰ, ਸ਼ਨੀ ਅਤੇ ਚੰਦਰਮਾ ਦੀ ਊਰਜਾ ਦਾ ਮੇਲ ਕਰਕ ਰਾਸ਼ੀ ਦੇ ਲੋਕਾਂ ਲਈ ਅਨੁਕੂਲ ਨਹੀਂ ਮੰਨਿਆ ਜਾਂਦਾ। ਅਜਿਹੀ ਮਾਨਤਾ ਹੈ ਕਿ ਕਾਲਾ ਧਾਗਾ ਪਹਿਨਣ ਨਾਲ ਤਣਾਅ, ਬੇਚੈਨੀ ਅਤੇ ਨਕਾਰਾਤਮਕ ਵਿਚਾਰ ਵਧ ਸਕਦੇ ਹਨ।
ਨੋਟ : ਇਸ ਖ਼ਬਰ 'ਚ ਦਿੱਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ 'ਤੇ ਅਧਾਰਤ ਹੈ। ਇੱਥੇ ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਜਗ ਬਾਣੀ ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ।
ਜਨਮਾਸ਼ਟਮੀ 'ਤੇ ਸ਼੍ਰੀ ਕ੍ਰਿਸ਼ਨ ਨੂੰ ਚੜ੍ਹਾਓ ਇਹ ਚੀਜ਼ਾਂ, ਬਦਲ ਜਾਵੇਗੀ ਕਿਸਮਤ ! ਘਰ 'ਚ ਆਵੇਗਾ ਸੁਖ-ਸ਼ਾਂਤੀ
NEXT STORY