Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUL 17, 2026

    11:47:41 AM

  • tariff bill

    ਭਾਰਤ 'ਤੇ 100 ਫ਼ੀਸਦੀ ਟੈਰਿਫ ਲਗਾਉਣ ਦੀ ਤਿਆਰੀ 'ਚ...

  • pm modi visit

    PM ਮੋਦੀ ਦੇ ਦੌਰੇ ਤੋਂ ਪਹਿਲਾਂ ਬੰਬ ਬਲਾਸਟ ਦੀ ਧਮਕੀ...

  • us airstrikes on iran

    ਅਮਰੀਕਾ ਅਤੇ ਈਰਾਨ ਵਿਚਾਲੇ ਜੰਗ ਤੇਜ਼! ਅਮਰੀਕੀ ਹਵਾਈ...

  • punjab painful death of two innocents

    ਪੰਜਾਬ: ਦੋ ਮਾਸੂਮਾਂ ਦੀ ਦਰਦਨਾਕ ਮੌਤ, ਇਕੋ ਘਰ ਵਿਛੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਮੁਸ਼ਕਲਾਂ ਦੇ ਵਿਚਾਲੇ ਮੋਦੀ ਦੀ ਮੈਰਾਥਨ

BLOG News Punjabi(ਬਲਾਗ)

ਮੁਸ਼ਕਲਾਂ ਦੇ ਵਿਚਾਲੇ ਮੋਦੀ ਦੀ ਮੈਰਾਥਨ

  • Edited By Anmol Tagra,
  • Updated: 13 Jun, 2026 05:39 PM
Blog
modi marathon
  • Share
    • Facebook
    • Tumblr
    • Linkedin
    • Twitter
  • Comment

ਨਰਿੰਦਰ ਮੋਦੀ ਭਾਰਤ ’ਤੇ ਲਗਾਤਾਰ ਸਭ ਤੋਂ ਲੰਬੇ ਸਮੇਂ ਤੱਕ ਸ਼ਾਸਨ ਕਰਨ ਵਾਲੇ ਪ੍ਰਧਾਨ ਮੰਤਰੀ ਬਣ ਗਏ ਹਨ। 2024 ’ਚ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ ਮੋਦੀ ਨੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਬਰਾਬਰੀ ਕੀਤੀ ਸੀ, ਤਾਂ ਹੁਣ ਪ੍ਰਧਾਨ ਮੰਤਰੀ ਵਜੋਂ ਕਾਰਜਕਾਲ ਦੇ ਮਾਮਲੇ ’ਚ ਉਨ੍ਹਾਂ ਦਾ ਰਿਕਾਰਡ ਤੋੜ ਦਿੱਤਾ ਹੈ। 1989 ਤੋਂ ਬਾਅਦ ਦੇਸ਼ ਜਿਸ ਸਿਆਸੀ ਅਸਥਿਰਤਾ ’ਚੋਂ ਗੁਜ਼ਰਿਆ, ਉਸ ਦੇ ਮੱਦੇਨਜ਼ਰ ਇੰਨਾ ਲੰਬਾ ਪ੍ਰਧਾਨ ਮੰਤਰੀ ਕਾਰਜਕਾਲ ਮਹਿਜ਼ ਅੰਕੜਿਆਂ ਦੀ ਗੱਲ ਨਹੀਂ ਹੈ।

ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਲਈ ਇਸ ਦੇ ਗੂੜ੍ਹੇ ਅਰਥ ਹਨ। ਮੋਦੀ ਆਜ਼ਾਦ ਭਾਰਤ ’ਚ ਜਨਮੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਹਨ। ਕੇਂਦਰ ’ਚ ਗੈਰ-ਕਾਂਗਰਸੀ ਸਰਕਾਰਾਂ ਦੀ ਅਗਵਾਈ ਤਾਂ ਮੋਰਾਰਜੀ ਭਾਈ ਦੇਸਾਈ, ਚੌਧਰੀ ਚਰਨ ਸਿੰਘ, ਵਿਸ਼ਵਨਾਥ ਪ੍ਰਤਾਪ ਸਿੰਘ, ਚੰਦਰਸ਼ੇਖਰ, ਐੱਚ.ਡੀ. ਦੇਵਗੌੜਾ ਅਤੇ ਇੰਦਰ ਕੁਮਾਰ ਗੁਜਰਾਲ ਨੇ ਵੀ ਕੀਤੀ ਪਰ ਉਹ ਮੂਲ ਰੂਪ ’ਚ ਕਾਂਗਰਸੀ ਹੀ ਸਨ। ਸਹੀ ਅਰਥਾਂ ’ਚ ਦੇਸ਼ ਦੇ ਪਹਿਲੇ ਗੈਰ-ਕਾਂਗਰਸੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਬਣੇ। ਉਨ੍ਹਾਂ ਦੇ ਪ੍ਰਧਾਨ ਮੰਤਰੀ ਕਾਰਜਕਾਲ ’ਚ ਦੇਸ਼ ਨੇ ਦੂਜਾ ਪ੍ਰਮਾਣੂ ਪ੍ਰੀਖਣ ਵੀ ਕੀਤਾ ਪਰ ਗੱਠਜੋੜ ਸਹਿਯੋਗੀਆਂ ’ਤੇ ਟਿਕੀਆਂ ਉਨ੍ਹਾਂ ਦੀਆਂ ਸਰਕਾਰਾਂ ਹਿਚਕੋਲੇ ਜ਼ਿਆਦਾ ਖਾਂਦੀਆਂ ਰਹੀਆਂ। ਪਹਿਲੀ ਵਾਰ ਤਾਂ ਬਹੁਮਤ ਸਾਬਤ ਕੀਤੇ ਬਿਨਾਂ ਹੀ 13 ਦਿਨਾਂ ’ਚ ਵਿਦਾ ਹੋ ਗਈ, ਜਦੋਂ ਕਿ ਦੂਜੀ ਵਾਰ 13 ਮਹੀਨੇ ਚੱਲ ਸਕੀ। ਤੀਜੀ ਵਾਰ ਵਾਜਪਾਈ ਸਰਕਾਰ ਕੁਝ ਅਟੱਲ ਨਜ਼ਰ ਆ ਰਹੀ ਸੀ ਤਾਂ ‘ਸ਼ਾਈਨਿੰਗ ਇੰਡੀਆ’ ਦੀ ਆਤਮ-ਮੁਗਧਤਾ ’ਚ ਸਮੇਂ ਤੋਂ ਪਹਿਲਾਂ ਚੋਣਾਂ ਦੀ ਸ਼ਿਕਾਰ ਹੋ ਗਈ।

ਉਸ ਤੋਂ ਬਾਅਦ ਲਗਾਤਾਰ 10 ਸਾਲ ਕਾਂਗਰਸ ਦੀ ਅਗਵਾਈ ਵਾਲੇ ਯੂ. ਪੀ. ਏ. ਸ਼ਾਸਨ ਅਤੇ ਭਾਜਪਾ ਦੀਆਂ 2 ਵਾਰ ਚੋਣ ਹਾਰਾਂ ਦੇ ਮੱਦੇਨਜ਼ਰ ਦੇਖੀਏ ਤਾਂ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਚਿਹਰਾ ਬਣਾਉਣ ਤੋਂ ਬਾਅਦ ਬਦਲੀ ਦੇਸ਼ ਦੀ ਸਿਆਸੀ ਤਸਵੀਰ ਦਾ ਸਹੀ ਮਹੱਤਵ ਸਮਝਿਆ ਜਾ ਸਕਦਾ ਹੈ। ਦੇਸ਼ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਕਾਂਗਰਸ 2014 ਦੀਆਂ ਲੋਕ ਸਭਾ ਚੋਣਾਂ ’ਚ ਮਹਿਜ਼ 44 ਸੀਟਾਂ ’ਤੇ ਸਿਮਟ ਗਈ ਤਾਂ 4 ਦਹਾਕਿਆਂ ਦੇ ਲੰਬੇ ਅੰਤਰਾਲ ਤੋਂ ਬਾਅਦ ਕਿਸੇ ਇਕ ਦਲ ਦੇ ਰੂਪ ’ਚ ਭਾਜਪਾ ਸਪੱਸ਼ਟ ਬਹੁਮਤ ਹਾਸਲ ਕਰਨ ’ਚ ਸਫ਼ਲ ਹੋ ਗਈ।

ਦਰਅਸਲ ’ਚ 2014 ਦਾ ਚੋਣ ਨਤੀਜਾ ਕੇਂਦਰ ’ਚ ਸੱਤਾ ਪਰਿਵਰਤਨ ਨਾਲੋਂ ਜ਼ਿਆਦਾ ਦੇਸ਼ ’ਚ ਸਿਆਸਤ ਦਾ ਪਰਿਵਰਤਨ ਸੀ, ਜੋ ਹੁਣ ਲਗਾਤਾਰ ਤੀਜੀ ਵਾਰ ਕੇਂਦਰ ’ਚ ਮੋਦੀ ਸਰਕਾਰ ਅਤੇ ਦੇਸ਼ ਦੇ ਤਿੰਨ-ਚੌਥਾਈ ਰਾਜਾਂ ’ਚ ਭਾਜਪਾ ਜਾਂ ਐੱਨ. ਡੀ. ਏ. ਸਰਕਾਰ ਦੇ ਰੂਪ ’ਚ ਸਾਡੇ ਸਾਹਮਣੇ ਹੈ। ਇਸ ਲਈ ਮੋਦੀ ਦੇ ਪ੍ਰਧਾਨ ਮੰਤਰੀ ਕਾਰਜਕਾਲ ਦੇ 12 ਸਾਲ ਸਿਰਫ਼ ਇਕ ਅੰਕੜਾ ਨਹੀਂ, ਦੇਸ਼ ਦੇ ਸਿਆਸੀ ਦ੍ਰਿਸ਼ ’ਚ ਫ਼ੈਸਲਾਕੁੰਨ ਬਦਲਾਅ ਵੀ ਹੈ। ਮੁੱਖ ਸ਼ਾਸਕ ਦਲ ਦੇ ਰੂਪ ’ਚ ਭਾਜਪਾ ਨੇ ਕਾਂਗਰਸ ਦੀ ਜਗ੍ਹਾ ਲੈ ਲਈ ਹੈ ਪਰ ਸਰਗਰਮ ਅਤੇ ਪ੍ਰਭਾਵਸ਼ਾਲੀ ਵਿਰੋਧੀ ਧਿਰ ਵਜੋਂ ਕਾਂਗਰਸ ਅਜੇ ਤੱਕ ਭਾਜਪਾ ਦੀ ਜਗ੍ਹਾ ਲੈਂਦੀ ਨਹੀਂ ਦਿਸਦੀ। 2014 ’ਚ 44 ਸੀਟਾਂ ’ਤੇ ਸਿਮਟੀ ਕਾਂਗਰਸ ਵਿਰੋਧੀ ਗੱਠਜੋੜ ‘ਇੰਡੀਆ’ ਬਣਾ ਕੇ 2024 ’ਚ ਆਪਣੀਆਂ ਸੀਟਾਂ 99 ਤੱਕ ਪਹੁੰਚਾਉਣ ’ਚ ਤਾਂ ਸਫ਼ਲ ਰਹੀ ਪਰ ਗੱਠਜੋੜ ਧਰਮ ਤੋਂ ਲੈ ਕੇ ਜ਼ਿੰਮੇਵਾਰ ਵਿਰੋਧੀ ਧਿਰ ਤੱਕ ਦੀ ਭੂਮਿਕਾ ਨਿਭਾਉਣ ’ਚ ਨਾਕਾਮ ਹੀ ਨਜ਼ਰ ਆਉਂਦੀ ਹੈ।

ਬੇਸ਼ੱਕ 2019 ਦੀਆਂ ਲੋਕ ਸਭਾ ਚੋਣਾਂ ’ਚ 282 ਤੋਂ ਵੀ ਅੱਗੇ 303 ਸੀਟਾਂ ਤੱਕ ਪਹੁੰਚ ਗਈ ਭਾਜਪਾ 2024 ’ਚ 240 ਸੀਟਾਂ ’ਤੇ ਹੀ ਰੁਕ ਗਈ ਪਰ ਐਨ ਚੋਣਾਂ ਤੋਂ ਪਹਿਲਾਂ ਚੰਦਰਬਾਬੂ ਨਾਇਡੂ ਦੀ ਤੇਲਗੂ ਦੇਸ਼ਮ ਪਾਰਟੀ ਅਤੇ ਨਿਤੀਸ਼ ਕੁਮਾਰ ਦੇ ਜਨਤਾ ਦਲ ਯੂਨਾਈਟਿਡ ਦੀ ਐੱਨ. ਡੀ. ਏ. ’ਚ ਵਾਪਸੀ ਸੱਤਾ ਦੀ ਹੈਟ੍ਰਿਕ ਲਈ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦਾ ਮਾਸਟਰ ਸਟ੍ਰੋਕ ਸਾਬਤ ਹੋਈ।

ਚੁਣੌਤੀਆਂ ਪਿਛਲੇ ਕਾਰਜਕਾਲਾਂ ’ਚ ਵੀ ਪੇਸ਼ ਆਈਆਂ ਸਨ ਪਰ ਮੋਦੀ ਸਰਕਾਰ ਕਈ ਮੋਰਚਿਆਂ ’ਤੇ ਇਤਿਹਾਸਕ ਦਿਸ਼ਾ-ਬਦਲਾਅ ’ਚ ਸਫ਼ਲ ਰਹੀ ਹੈ। ਧਾਰਾ 370 ਦੀ ਸਮਾਪਤੀ, ਤਿੰਨ ਤਲਾਕ ਪ੍ਰਥਾ ਦੀ ਸਮਾਪਤੀ, ਅਯੁੱਧਿਆ ’ਚ ਰਾਮ ਮੰਦਰ ਨਿਰਮਾਣ ਅਤੇ ਸਮਾਨ ਨਾਗਰਿਕ ਸੰਹਿਤਾ ਸਿਆਸੀ ਮੁੱਦੇ ਤਾਂ ਦਹਾਕਿਆਂ ਤੋਂ ਰਹੇ ਪਰ ਉਨ੍ਹਾਂ ਨੂੰ ਮੁਕਾਮ ਤੱਕ ਮੋਦੀ ਸਰਕਾਰ ਨੇ ਹੀ ਪਹੁੰਚਾਇਆ। ਰਾਜ ਸਭਾ ’ਚ ਬਹੁਮਤ ਤੋਂ ਬਿਨਾਂ ਅਜਿਹੇ ਦਿਸ਼ਾ-ਬਦਲੂ ਫ਼ੈਸਲੇ ਸਰਕਾਰ ਦੇ ਦ੍ਰਿੜ੍ਹ ਸੰਕਲਪ ਦੇ ਨਾਲ-ਨਾਲ ਕੁਸ਼ਲ ਸਿਆਸੀ ਪ੍ਰਬੰਧਨ ਦਾ ਪ੍ਰਮਾਣ ਵੀ ਹਨ। ਵਿਧਾਨਪਾਲਿਕਾ ’ਚ 33 ਫ਼ੀਸਦੀ ਮਹਿਲਾ ਰਾਖਵਾਂਕਰਨ 2029 ਤੋਂ ਹੀ ਲਾਗੂ ਕਰਨ ਦੇ ਇਰਾਦਿਆਂ ’ਤੇ ਹੱਦਬੰਦੀ ਬਿੱਲ ਡਿੱਗਣ ਨਾਲ ਬ੍ਰੇਕ ਤਾਂ ਲੱਗੀ ਹੈ ਪਰ ਖ਼ਾਸ ਕਰ ਕੇ ਪੱਛਮੀ ਬੰਗਾਲ ਜਿੱਤ ਤੋਂ ਬਾਅਦ ਤੇਜ਼ੀ ਨਾਲ ਬਦਲਦੇ ਸਿਆਸੀ ਸਮੀਕਰਨਾਂ ’ਚ ਉਹ ਬ੍ਰੇਕ ਇਸੇ ਸਾਲ ਹਟ ਜਾਵੇ ਤਾਂ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ। ‘ਇਕ ਦੇਸ਼, ਇਕ ਚੋਣ’ ਦੀ ਦਿਸ਼ਾ ’ਚ ਵੀ ਸਰਕਾਰ ਅੱਗੇ ਵਧ ਹੀ ਰਹੀ ਹੈ।

ਗੱਲ ਪੱਛਮੀ ਬੰਗਾਲ ਦੀ ਹੋ ਰਹੀ ਹੈ ਤਾਂ ਮੋਦੀ ਰਾਜ ’ਚ ਭਾਜਪਾ ਦੇ ਸਿਆਸੀ ਵਿਸਤਾਰ ’ਤੇ ਵੀ ਨਜ਼ਰ ਮਾਰਨੀ ਜ਼ਰੂਰੀ ਹੈ। ਪੂਰਵਵਰਤੀ ਜਨਸੰਘ ਦੇ 1977 ’ਚ ਜਨਤਾ ਪਾਰਟੀ ’ਚ ਰਲੇਵੇਂ ਤੋਂ ਬਾਅਦ 1980 ’ਚ ਨਵਾਂ ਅਵਤਾਰ ਲੈਣ ਵਾਲੀ ਭਾਜਪਾ ਅਗਲੀਆਂ ਲੋਕ ਸਭਾ ਚੋਣਾਂ ’ਚ ਮਹਿਜ਼ 2 ਸੀਟਾਂ ’ਤੇ ਸਿਮਟ ਗਈ ਸੀ। ਉਸੇ ਚੋਣ ’ਚ ਰਾਜੀਵ ਗਾਂਧੀ ਦੀ ਅਗਵਾਈ ’ਚ ਕਾਂਗਰਸ 400 ਤੋਂ ਵੀ ਵੱਧ ਸੀਟਾਂ ਜਿੱਤਣ ’ਚ ਸਫ਼ਲ ਰਹੀ ਸੀ, ਜੋ ਕਦੇ ਕਿਸੇ ਪ੍ਰਧਾਨ ਮੰਤਰੀ ਅਤੇ ਦਲ ਨੂੰ ਨਹੀਂ ਮਿਲੀਆਂ। ਜ਼ਾਹਿਰ ਹੈ, ਅਜਿਹੀ ਨਿਰਾਸ਼ਾਜਨਕ ਸ਼ੁਰੂਆਤ ਤੋਂ ਬਾਅਦ ਕੇਂਦਰੀ ਸੱਤਾ ਤੱਕ ਦਾ ਸਫ਼ਰ ਆਸਾਨ ਤਾਂ ਹਰਗਿਜ਼ ਨਹੀਂ ਰਿਹਾ। ਕਦੇ ਸ਼ਹਿਰੀ ਉੱਚ-ਵਰਗ ਦੀ ਪਾਰਟੀ ਕਹੀ ਜਾਣ ਵਾਲੀ ਭਾਜਪਾ ਦੀ ਸੱਤਾ ਦਾ ਕਮਲ ਅੱਜ ਉੱਤਰ-ਪੂਰਬ ਤੋਂ ਲੈ ਕੇ ਪੱਛਮੀ ਭਾਰਤ ਤੱਕ ਖਿੜ ਰਿਹਾ ਹੈ। ਗੁਜਰਾਤ ’ਚ ਉਹ ਦਹਾਕਿਆਂ ਤੋਂ ਸੱਤਾ ’ਚ ਹੈ, ਤਾਂ ਹਰਿਆਣਾ ਵਰਗੇ ਰਾਜ ’ਚ ਵੀ ਉਸ ਨੇ ਸੱਤਾ ਦੀ ‘ਹੈਟ੍ਰਿਕ’ ਦਾ ਚਮਤਕਾਰ ਕਰ ਦਿਖਾਇਆ ਹੈ। ਉੱਤਰ ਪ੍ਰਦੇਸ਼ ’ਚ ਵੀ ਅਗਲੇ ਸਾਲ ਸੱਤਾ ਦੀ ਹੈਟ੍ਰਿਕ ’ਚ ਸ਼ਾਇਦ ਹੀ ਕਿਸੇ ਨੂੰ ਕੋਈ ਸ਼ੱਕ ਹੋਵੇ।

ਬਿਹਾਰ ’ਚ ਪਹਿਲੇ ਭਾਜਪਾਈ ਮੁੱਖ ਮੰਤਰੀ ਦਾ ਸੁਪਨਾ ਸਾਕਾਰ ਹੋ ਚੁੱਕਾ ਹੈ ਤਾਂ ਸ਼ਿਆਮਾ ਪ੍ਰਸਾਦ ਮੁਖਰਜੀ ਦੀ ਜਨਮ ਭੂਮੀ ਬੰਗਾਲ ’ਚ ਵੀ ਪਿਛਲੇ ਮਹੀਨੇ ਭਾਰੀ ਬਹੁਮਤ ਨਾਲ ਭਾਜਪਾ ਦੀ ਸਰਕਾਰ ਸੱਤਾ ’ਚ ਆ ਚੁੱਕੀ ਹੈ। ਹਾਂ, ਦੱਖਣੀ ਭਾਰਤ ’ਚ ਸੱਤਾ ਦਾ ਸੁੰਨਾਪਣ ਜ਼ਰੂਰ ਰੜਕਦਾ ਹੋਵੇਗਾ ਪਰ ਉੱਥੋਂ ਦੀਆਂ ਵੱਖਰੀਆਂ ਜ਼ਮੀਨੀ ਸਿਆਸੀ ਲੋੜਾਂ ਨੂੰ ਸਮਝੇ ਬਿਨਾਂ ਅਤੇ ਉਸ ਦੇ ਅਨੁਕੂਲ ਲੰਬੇ ਸਮੇਂ ਦੀ ਰਣਨੀਤੀ ਬਣਾਏ ਬਿਨਾਂ ਉੱਥੇ ਕਮਲ ਖਿੜਨਾ ਮੁਸ਼ਕਲ ਹੈ। ਦੱਖਣੀ ਭਾਰਤ ਦੀ ਸਿਆਸਤ ਦਾ ਪ੍ਰਵੇਸ਼ ਦੁਆਰ ਕਹੇ ਜਾਣ ਵਾਲੇ ਕਰਨਾਟਕ ’ਚ ਕਮਲ ਖਿੜਿਆ ਵੀ ਸੀ, ਪਰ ਉਸ ਦੇ ਮੁਰਝਾ ਜਾਣ ’ਚ ਬਾਗਬਾਨਾਂ (ਸਥਾਨਕ ਆਗੂਆਂ) ਦੀਆਂ ਗ਼ਲਤੀਆਂ ਵੀ ਘੱਟ ਨਹੀਂ ਰਹੀਆਂ। ਫਿਰ ਵੀ ਮੁਸ਼ਕਲਾਂ ਦੇ ਵਿਚਾਲੇ ਮੋਦੀ ਦੀ ਇਹ ਮੈਰਾਥਨ ਭਾਰਤੀ ਸਿਆਸਤ ਦਾ ਇਕ ਇਤਿਹਾਸਕ ਅਧਿਆਇ ਹੈ।

— ਰਾਜ ਕੁਮਾਰ ਸਿੰਘ

(ਈਮੇਲ: journalistrksingh@gmail.com)


 

  • Narendra Modi
  • PM Modi

‘ਕਦੋਂ ਰੁਕੇਗਾ ਸੜਕ ਹਾਦਸਿਆਂ ਨਾਲ’ ਮੌਤਾਂ ਦਾ ਸਿਲਸਿਲਾ!

NEXT STORY

Stories You May Like

  • djokovic reaches wimbledon semifinals by winning marathon match
    ਜੋਕੋਵਿਚ ਮੈਰਾਥਨ ਮੁਕਾਬਲਾ ਜਿੱਤ ਕੇ ਵਿੰਬਲਡਨ ਦੇ ਸੈਮੀਫਾਈਨਲ ’ਚ ਪੁੱਜਾ
  • modi new zealand visit
    PM ਮੋਦੀ ਦੀ ਫੇਰੀ ਨੇ ਭਾਰਤੀਆਂ ਲਈ ਖੋਲ੍ਹ'ਤੇ ਨਿਊਜ਼ੀਲੈਂਡ ਦੇ ਦਰਵਾਜ਼ੇ
  • melbourne meets modi event
    'ਮੈਲਬੌਰਨ ਮੀਟਸ ਮੋਦੀ' ਸਮਾਗਮ ਲਈ ਭਾਰਤੀ ਭਾਈਚਾਰੇ 'ਚ ਭਾਰੀ ਉਤਸ਼ਾਹ; ਹਜ਼ਾਰਾਂ  ਲੋਕਾਂ ਦੇ ਪਹੁੰਚਣ ਦੀ ਉਮੀਦ
  • ketan agarwal  mother  pm modi  letter
    ਪੁਣੇ ਦੇ ਕਾਰੋਬਾਰੀ ਕੇਤਨ ਅਗਰਵਾਲ ਦੀ ਮਾਂ ਨੇ PM ਮੋਦੀ ਨੂੰ ਲਿੱਖਿਆ ਪੱਤਰ, ਇਨਸਾਫ਼ ਦੀ ਕੀਤੀ ਅਪੀਲ
  • india new zealand ties strengthened during pm modi  s auckland visit
    ਪ੍ਰਧਾਨ ਮੰਤਰੀ ਮੋਦੀ ਦੇ ਆਕਲੈਂਡ ਦੌਰੇ ਨਾਲ ਭਾਰਤ-ਨਿਊਜ਼ੀਲੈਂਡ ਦੇ ਸਬੰਧਾਂ ਨੂੰ ਮਿਲੀ ਮਜ਼ਬੂਤੀ
  • melbourne resonates with modi modi slogans
    'ਮੋਦੀ-ਮੋਦੀ' ਦੇ ਨਾਅਰਿਆਂ ਨਾਲ ਗੂੰਜਿਆ ਮੈਲਬੌਰਨ, ਸ਼ਾਨਦਾਰ ਹੋਏ ਸਵਾਗਤ 'ਤੇ PM ਨੇ ਕਹੀ ਇਹ ਗੱਲ
  • narendra modi to visit new zealand
    ਨਰਿੰਦਰ ਮੋਦੀ ਅਗਲੇ ਹਫ਼ਤੇ ਜਾਣਗੇ ਨਿਊਜ਼ੀਲੈਂਡ!
  • narendra modi india world new economy
    ਭਾਰਤ ਦੁਨੀਆ ਨੂੰ ਵਿਕਾਸ ਦਾ ਨਵਾਂ ਮਾਡਲ ਦੇ ਰਿਹਾ ਹੈ : PM ਮੋਦੀ
  • charanjit channi s big statement after meeting with the high command
    ਹਾਈਕਮਾਂਡ ਨਾਲ ਮੀਟਿੰਗ ਮਗਰੋਂ ਚੰਨੀ ਦੇ ਬਦਲੇ ਤੇਵਰ, ਦਿੱਤਾ ਵੱਡਾ ਬਿਆਨ
  • players made their name shine in the mr india competition
    ਜਲੰਧਰ ਦੇ ਖਿਡਾਰੀਆਂ ਨੇ ਚਮਕਾਇਆ ਮਿਸਟਰ ਇੰਡੀਆ ਮੁਕਾਬਲੇਬਾਜ਼ੀ 'ਚ ਆਪਣਾ ਨਾਂ,...
  • pm narendra modi jalandhar visit today
    ਪ੍ਰਧਾਨ ਮੰਤਰੀ ਮੋਦੀ ਦਾ ਜਲੰਧਰ ਦੌਰਾ ਅੱਜ, ਕੈਂਟ ਰੇਲਵੇ ਸਟੇਸ਼ਨ ਤੇ ਕਰੋੜਾਂ ਦੇ...
  • pm modi jalandhar closed many roads route map
    PM ਮੋਦੀ ਦੀ ਜਲੰਧਰ ਫੇਰੀ: ਬੰਦ ਰਹਿਣਗੇ ਇਹ ਰਸਤੇ, ਘਰੋਂ ਨਿਕਲਣ ਤੋਂ ਪਹਿਲਾਂ ਚੈਕ...
  • sho  s chair vacant in lambra police station
    ਥਾਣਾ ਲਾਂਬੜਾ ’ਚ ਐੱਸ. ਐੱਚ. ਓ. ਦੀ ਕੁਰਸੀ ਖਾਲੀ: ਪੈਂਡਿੰਗ ਜਾਂਚਾਂ ’ਤੇ ਲੱਗੀ...
  • kewal singh dhillon launches cleanliness drive to welcome pm modi
    PM ਮੋਦੀ ਦੇ ਸਵਾਗਤ 'ਚ ਕੇਵਲ ਸਿੰਘ ਢਿੱਲੋਂ ਨੇ ਚਲਾਇਆ ਸਵੱਛਤਾ ਅਭਿਆਨ
  • tomorrow pm modi inaugurate works worth more than rs 5400 crore in jalandhar
    PM ਮੋਦੀ ਨੇ ਕਰ 'ਤਾ ਐਲਾਨ! ਜਲੰਧਰ 'ਚ ਹੋਵੇਗਾ 5400 ਕਰੋੜ ਦੇ ਕੰਮਾਂ ਦਾ ਉਦਘਾਟਨ
  • pm modi s visit to jalandhar tomorrow dgp reviews security arrangements
    PM ਮੋਦੀ ਦਾ ਜਲੰਧਰ ਦੌਰਾ ਭਲਕੇ! DGP ਨੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ,...
Trending
Ek Nazar
indigo flight toilet paper

ਜਹਾਜ਼ 'ਚ 'ਬੰਬ'! ਉਡਾਣ ਤੋਂ ਪਹਿਲਾਂ ਇੰਡੀਗੋ ਦੇ ਯਾਤਰੀਆਂ ਦੀ ਮੁੱਠੀ 'ਚ ਆ...

another famous couple is separating after 15 years of marriage

ਵਿਆਹ ਦੇ 15 ਸਾਲ ਬਾਅਦ ਵੱਖ ਹੋ ਰਿਹੈ ਇਕ ਹੋਰ ਮਸ਼ਹੂਰ ਜੋੜਾ ! ਕੀਤਾ ਤਲਾਕ ਲੈਣ ਦੈ...

aamir khan says 3 idiots was not based on sonam wangchuk

ਆਮਿਰ ਖਾਨ ਦਾ ਦਾਅਵਾ, ਸੋਨਮ ਵਾਂਗਚੁਕ 'ਤੇ ਆਧਾਰਿਤ ਨਹੀਂ ਹੈ '3 Idiots'

leopard terror in badala village in hajipur heifer hunted

ਪਿੰਡ ਬਡਾਲਾ 'ਚ ਤੇਂਦੂਏ ਦੀ ਦਹਿਸ਼ਤ! ਵੱਛੀ ਨੂੰ ਬਣਾਇਆ ਸ਼ਿਕਾਰ, ਹੈਰਾਨ ਕਰਦੀ...

tarsem jassar  s film   dastar   gets approval from censor board

ਤਰਸੇਮ ਜੱਸੜ ਦੀ ਫ਼ਿਲਮ 'ਦਸਤਾਰ' ਨੂੰ ਸੈਂਸਰ ਬੋਰਡ ਵੱਲੋਂ ਮਨਜ਼ੂਰੀ, ਭਲਕੇ...

jagannath   rath yatra

ਪਾਕਿਸਤਾਨ 'ਚ ਨਿਕਲੀ ਭਗਵਾਨ ਜਗਨਨਾਥ ਦੀ ਰੱਥ ਯਾਤਰਾ, ਭਗਤੀ 'ਚ ਡੁੱਬੇ ਸ਼ਰਧਾਲੂ

how much did diljit dosanjh charge to play the role of khalra in satluj

'ਸਤਲੁਜ' 'ਚ ਖਾਲੜਾ ਦਾ ਕਿਰਦਾਰ ਨਿਭਾਉਣ ਲਈ ਦਿਲਜੀਤ ਨੇ ਕਿੰਨੀ ਲਈ ਫ਼ੀਸ ? ਜਵਾਬ...

new prime minister

ਯੂਕਰੇਨ 'ਚ ਵੱਡਾ ਸਰਕਾਰੀ ਫੇਰਬਦਲ, ਸੇਰਹੀ ਕੋਰੇਤਸਕੀ ਨੂੰ ਨਵੇਂ ਪ੍ਰਧਾਨ ਮੰਤਰੀ...

coins featuring trump image

ਟਰੰਪ ਦੀ ਤਸਵੀਰ ਵਾਲੇ ਇੱਕ ਡਾਲਰ ਦੇ ਯਾਦਗਾਰੀ 'ਸਿੱਕੇ' ਦਾ ਉਤਪਾਦਨ ਸ਼ੁਰੂ

fire in house

ਪਾਕਿਸਤਾਨ 'ਚ ਵੱਡਾ ਹਾਦਸਾ, ਇੱਕੋ ਪਰਿਵਾਰ ਦੇ ਛੇ ਮੈਂਬਰਾਂ ਦੀ ਹੋਈ ਮੌਤ

modi new zealand visit

PM ਮੋਦੀ ਦੀ ਫੇਰੀ ਨੇ ਭਾਰਤੀਆਂ ਲਈ ਖੋਲ੍ਹ'ਤੇ ਨਿਊਜ਼ੀਲੈਂਡ ਦੇ ਦਰਵਾਜ਼ੇ

japan defense minister visit to india

ਜਲਦ ਭਾਰਤ ਆਉਣਗੇ ਜਾਪਾਨ ਦੇ ਰੱਖਿਆ ਮੰਤਰੀ, ਹੋਣਗੇ ਅਹਿਮ ਸਮਝੌਤੇ

wildfires in canada

ਕੈਨੇਡਾ ਦੇ ਜੰਗਲਾਂ 'ਚ ਅੱਗ ਦਾ ਤਾਂਡਵ: ਆਸਮਾਨ ਹੋਇਆ ਪੀਲਾ

bill introduced to impose 100 us tariffs on five nations including india

ਭਾਰਤ ਸਣੇ 5 ਦੇਸ਼ਾਂ 'ਤੇ '100 ਫ਼ੀਸਦੀ ਟੈਰਿਫ਼ ਬੰਬ' ਸੁੱਟਣ ਦੀ ਤਿਆਰੀ 'ਚ ਅਮਰੀਕਾ...

incident in showroom

ਖਰੀਦਦਾਰੀ 'ਚ ਰੁੱਝੇ ਰਹੇ ਮਾਪੇ, ਪਹਿਲੀ ਮੰਜ਼ਿਲ ਦੀ ਰੇਲਿੰਗ ਤੋਂ ਡਿੱਗ ਪਈ 4...

new trend for enjoy trip

ਬ੍ਰਿਟੇਨ ਤੋਂ ਭਾਰਤ ਤੱਕ ਨਵਾਂ ਰੁਝਾਨ; ਲੋਕ ਅੱਧੀ ਕੀਮਤ 'ਤੇ ਲੈ ਰਹੇ ਪੂਰੇ ਟ੍ਰਿਪ...

govt considering amendment in it rules for ott platforms action against zee5

'ਸਤਲੁਜ' ਦੇ ਬਿਨਾਂ ਸੈਂਸਰ Zee5 'ਤੇ ਰਿਲੀਜ਼ ਮਗਰੋਂ ਵੱਡੇ ਐਕਸ਼ਨ ਦੀ ਤਿਆਰੀ 'ਚ...

canada pgp program

ਹੁਣ ਮਾਪਿਆਂ ਨੂੰ ਪੱਕੇ ਤੌਰ 'ਤੇ ਕੈਨੇਡਾ ਨਹੀਂ ਬੁਲਾ ਸਕਣਗੇ ਪੰਜਾਬੀ ! ਕਾਰਨੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • ram mandir chori
      ਚੰਦਾ ਚੋਰੀ : ਭਾਜਪਾ ’ਤੇ ਨੈਤਿਕ ਜਵਾਬਦੇਹੀ ਦਾ ਬੋਝ
    • education and employment
      ਰੋਜ਼ਗਾਰ ਲਾਇਕ ਸਿੱਖਿਆ ਲਈ ਪੁਰਾਣੇ ਡਿਗਰੀ ਢਾਂਚੇ ’ਚ ਬਦਲਾਅ ਜ਼ਰੂਰੀ
    • modi government train revolution
      ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹਰਿਆਣਾ ਬਣਿਆ ਆਧੁਨਿਕ ਰੇਲ ਕ੍ਰਾਂਤੀ...
    • rising crimes of robbing the unemployed by promising them jobs
      ਬੇਰੁਜ਼ਗਾਰਾਂ ਨੂੰ ਨੌਕਰੀ ਦਾ ਝਾਂਸਾ ਦੇ ਕੇ ਲੁੱਟਣ ਦੇ ਵਧ ਰਹੇ ਅਪਰਾਧ!
    • lawrance bishnoi usa
      ਅਮਰੀਕਾ ਨੇ ਲਾਰੈਂਸ ਬਿਸ਼ਨੋਈ ’ਤੇ ਮੁਕੱਦਮਾ ਕਿਉਂ ਚਲਾਇਆ?
    • satluj movie impact
      ਕੀ ‘ਸਤਲੁਜ’ ਪੰਜਾਬ ਵਿਧਾਨ ਸਭਾ ਚੋਣਾਂ ਦੀ ਸਿਆਸੀ ਪਟਕਥਾ ਬਦਲ ਦੇਵੇਗੀ?
    • women jobs
      ਬਹੁਤ ਸਾਰੀਆਂ ਔਰਤਾਂ ਆਪਣੇ ਘਰ ਅਤੇ ਬੱਚਿਆਂ ਦੇ ਕਾਰਨ ਨੌਕਰੀ ਨਹੀਂ ਕਰ ਸਕਦੀਆਂ
    • up elections
      ਯੂ.ਪੀ. ਚੋਣਾਂ ਲਈ ਭਾਜਪਾ ਅਤੇ ਵਿਰੋਧੀ ਧਿਰ ਦੀਆਂ ਤਿਆਰੀਆਂ
    • he committed the crime again after being released on bail
      ‘ਜ਼ਮਾਨਤ ’ਤੇ ਛੁੱਟਣ ’ਤੇ ਕੀਤਾ ਫਿਰ ਜੁਰਮ’ ਛੂਟਤੀ ਨਹੀਂ ਕਾਫਿਰ ਮੂੰਹ ਕੋ ਲਗੀ ਹੂਈ!
    • satluj movie history
      ਸਤਲੁਜ ਅਤੇ ਇਤਿਹਾਸ ਨੂੰ ਯਾਦ ਰੱਖਣ ਦੀ ਜ਼ਿੰਮੇਵਾਰੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +