Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JUL 30, 2026

    8:17:23 AM

  • pm modi instagram 10 5 crore followers

    ਸੋਸ਼ਲ ਮੀਡੀਆ ’ਤੇ ‘PM ਮੋਦੀ ਨੰਬਰ-1’, 10.5 ਕਰੋੜ...

  • punjab bandh school holiday update

    ਭਲਕੇ ਪੰਜਾਬ ਬੰਦ ਦੌਰਾਨ ਸਕੂਲਾਂ ਵਿਚ ਛੁੱਟੀ ਬਾਰੇ...

  • punjab congress chief warrents

    ਕਾਂਗਰਸ ਦੇ ਕੌਮੀ ਪ੍ਰਧਾਨ ਦੀ ਪੰਜਾਬ 'ਚ ਹੋਵੇਗੀ...

  • dilip gavit wins gold

    CWG 2026: ਭਾਰਤ ਦੀ ਬੱਲੇ-ਬੱਲੇ, ਦਿਲੀਪ ਗਾਵਿਤ ਨੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਤਾਲਿਬਾਨੀ ਮਾਨਸਿਕਤਾ ਵਾਲੀਆਂ ਸ਼ਕਤੀਆਂ ਨੂੰ ਪੂਰੀ ਤਾਕਤ ਨਾਲ ਰੋਕਣਾ ਹੋਵੇਗਾ

BLOG News Punjabi(ਬਲਾਗ)

ਤਾਲਿਬਾਨੀ ਮਾਨਸਿਕਤਾ ਵਾਲੀਆਂ ਸ਼ਕਤੀਆਂ ਨੂੰ ਪੂਰੀ ਤਾਕਤ ਨਾਲ ਰੋਕਣਾ ਹੋਵੇਗਾ

  • Updated: 26 Aug, 2021 03:27 AM
Blog
the taliban minded forces must be stopped by force
  • Share
    • Facebook
    • Tumblr
    • Linkedin
    • Twitter
  • Comment

ਮੰਗਤ ਰਾਮ ਪਾਸਲਾ
ਅਫਗਾਨਿਸਤਾਨ ’ਤੇ ‘ਤਾਲਿਬਾਨ’ ਵਲੋਂ ਫਿਰ ਤੋਂ ਕਬਜ਼ਾ ਕਰ ਲੈਣ ਉਪਰੰਤ ਇਸ ਖਿੱਤੇ ਸਮੇਤ ਸਾਰੀ ਦੁਨੀਆ ਅੰਦਰ ਧਾਰਮਿਕ ਕੱਟੜਤਾ ਦੀ ਸਿਖਲਾਈ ਪ੍ਰਾਪਤ ਅੱਤਵਾਦੀਆਂ ਦੇ ਖ਼ਤਰੇ ਬਾਰੇ ਚੁੰਝ ਚਰਚਾ ਜ਼ੋਰਾਂ ’ਤੇ ਹੈ। ਅਮਰੀਕਨ ਸਾਮਰਾਜ ਨੇ ਆਪਣੇ ਮੁਫ਼ਾਦਾਂ ਲਈ ਜਿਸ ਢੰਗ ਨਾਲ ਅਫਗਾਨਿਸਤਾਨ ਦੇ ਅੰਦਰੂਨੀ ਮਾਮਲਿਆਂ ’ਚ ਸਿੱਧੀ ਦਖ਼ਲਅੰਦਾਜ਼ੀ ਕੀਤੀ ਤੇ ਹੁਣ ਅਫਗਾਨਿਸਤਾਨ ਦੀ ਤਬਾਹੀ ਕਰ ਕੇ ਜਿਸ ਤਰੀਕੇ ਨਾਲ ਆਪਣੀਆਂ ਫੌਜਾਂ ਦੀ ਅਫਗਾਨ ਧਰਤੀ ਤੋਂ ਵਾਪਸੀ ਕੀਤੀ ਹੈ, ਉਸਨੇ ਇਸ ‘ਮਹਾਸ਼ਕਤੀ’ ਦੇ ਅੰਦਰੂਨੀ ਖੋਖਲੇਪਨ ਤੇ ਦੋਗਲੇਪਨ ਨੂੰ ਜਗ ਜ਼ਾਹਿਰ ਕਰ ਦਿੱਤਾ ਹੈ।

ਡਾ. ਨਜ਼ੀਬ ਉਲਾ ਦੀ ਅਗਵਾਈ ਹੇਠਲੀ ਅਫਗਾਨਿਸਤਾਨ ਦੀ ਅਗਾਂਹਵਧੂ ਸਰਕਾਰ ਨੂੰ ਖਤਮ ਕਰਨ ਲਈ ‘ਅਲਕਾਇਦਾ’ ਨਾਮੀ ‘ਮਹਿਸਾਸੁਰ’ ਰਾਖਸ਼ਸ ਨੂੰ ਪੈਦਾ ਕੀਤਾ ਗਿਆ, ਪਾਲਿਆ ਗਿਆ ਤੇ ਫਿਰ ਅਫਗਾਨ ਸਰਕਾਰ ਨੂੰ ਡੇਗਣ ਲਈ ਵਰਤੋਂ ਕੀਤੀ ਗਈ। ਅਗਲੇ ਪੜਾਅ ’ਚ ਜਦੋਂ ਤਾਲਿਬਾਨੀ (ਅਲਕਾਇਦਾ ਦਾ ਬਦਲਿਆ ਨਾਂ) ਸੱਤਾ ਨੇ ਆਪਣਾ ਖੂਨੀ ਦੌਰ ਸ਼ੁਰੂ ਕਰ ਦਿੱਤਾ, ਤਾਂ ਨਾਟੋ ਸੈਨਾਵਾਂ ਨੇ ਇਸ ਆਪ ਸਿਰਜੇ ‘ਦੈਂਤ’ ਨੂੰ ਭਸਮ ਕਰਨ ਦੇ ਬਹਾਨੇ ਅਫਗਾਨਿਸਤਾਨ ਦੀ ਧਰਤੀ ’ਤੇ ਚੜ੍ਹਾਈ ਕਰ ਦਿੱਤੀ। ਅਫਗਾਨ ਲੋਕਾਂ ਨੂੰ ‘ਤਾਲਿਬਾਨ’ ਵਿਰੁੱਧ ਜੰਗ ਵਿਚ ਸ਼ਾਮਿਲ ਕਰਨ ਲਈ ਅਰਬਾਂ ਡਾਲਰ ਚੋਣਾਂ ਉਪਰ ਖਰਚ ਕਰ ਕੇ ਆਪਣੀ ਹੱਥਠੋਕਾ ਸਰਕਾਰ ਬਣਾਈ ਗਈ। ਅਮਰੀਕਾ ਵਲੋਂ ਪਿਛਲੇ 20 ਸਾਲਾਂ ’ਚ 1 ਟ੍ਰਿਲੀਅਨ ਡਾਲਰ ਖਰਚ ਕਰ ਕੇ 3 ਲੱਖ ਅਫਗਾਨ ਫੌਜ ਖੜ੍ਹੀ ਕੀਤੀ ਗਈ, ਜਿਸ ਨੇ ਨਾਟੋ ਫੌਜਾਂ ਨਾਲ ਮਿਲਕੇ ‘ਤਾਲਿਬਾਨ’ ਦਾ ਮੁਕਾਬਲਾ ਕਰਨਾ ਸੀ।

ਪ੍ਰੰਤੂ ਜਿਉਂ ਹੀ ਤਾਲਿਬਾਨਾਂ ਨੇ ਕਾਬੁਲ ਵੱਲ ਪੇਸ਼ਕਦਮੀ ਆਰੰਭੀ, ਅਫਗਾਨ ਫੌਜ ਦੇ ਵੱਡੇ ਹਿੱਸੇ ਨੇ ਹਥਿਆਰਾਂ ਸਮੇਤ ‘ਤਾਲਿਬਾਨ’ ਅੱਗੇ ਆਤਮ-ਸਮਰਪਣ ਕਰ ਦਿੱਤਾ ਹੈ। ਲੋਕਾਂ ਸਿਰ ਆਪਣੀ ਹੱਥਠੋਕਾ ਸਰਕਾਰ ਥੋਪਣ ਤੇ ਸਾਰੀ ਫੌਜੀ ਤਾਕਤ ਝੋਕਣ ਦੇ ਬਾਵਜੂਦ ਵੀ ਹੁਣ ਜਦੋਂ ‘ਤਾਲਿਬਾਨੀ’ ਖੂੰਖਾਰ ਗਿਰੋਹ ਆਪਣੀ ਖੇਡ ਜਾਰੀ ਰੱਖਦਿਆਂ ਨਵੀਆਂ ਪੇਸ਼ਕਦਮੀਆਂ ਰਾਹੀਂ ਅੱਗੇ ਵਧਣ ਲੱਗਾ ਤਾਂ ਉਸੇ ‘ਸ਼ਕਤੀਸ਼ਾਲੀ’ ਅਮਰੀਕਾ ਨੇ ਆਪਣੀਆਂ ਧਾੜਵੀ ਫੌਜਾਂ ਨੂੰ ਦੁੰਮ-ਦਬਾ ਕੇ ਅਫਗਾਨਿਸਤਾਨ ’ਚੋਂ ਭੱਜਣ ਦੇ ਹੁਕਮ ਦੇ ਦਿੱਤੇ।

ਇਸ ਘਟਨਾ ਨਾਲ ਪਾਕਿਸਤਾਨ ਦੀ ਹਮਾਇਤ ਨਾਲ ਫਰਵਰੀ 2020 ਨੂੰ ਕੀਤਾ ਅਮਰੀਕਾ-ਤਾਲਿਬਾਨ ਸਮਝੌਤਾ (ਦੋਹਾ ਡੀਲ) ਵੀ ਕੁਝ ਨਾ ਸੁਆਰ ਸਕਿਆ, ਜਿਹੜਾ ਡੋਨਾਲਡ ਟਰੰਪ ਦੇ ਕਾਰਜਕਾਲ ’ਚ ਅਫਗਾਨ ਅੰਦਰਲੇ ਵੱਖ-ਵੱਖ ਧੜਿਆਂ ਵਿਚਕਾਰ ਰਾਜਸੀ ਸਮਝੌਤੇ ਲਈ ਗੱਲਬਾਤ ਰਾਹੀਂ ਪੱਕੀ ਤੇ ਵਿਸਤਰਤ ਜਗਬੰਦੀ ਲਈ ਕੀਤਾ ਗਿਆ ਸੀ। ਬੇਕਸੂਰ ਅਫਗਾਨੀ ਨਾਗਰਿਕਾਂ ਨੂੰ ‘ਤਾਲਿਬਾਨਾਂ’ ਦੇ ਹਥਿਆਰਾਂ ਸਾਹਮਣੇ ਖੜ੍ਹੇ ਕਰ ਕੇ ਮੌਤ ਦੇ ਮੂੰਹ ਧਕੇਲਣ ਲਈ ਦੁਨੀਆ ਭਰ ’ਚ ਸਾਮਰਾਜੀ ਅਮਰੀਕਾ ਦੀ ਥੂ-ਥੂ ਹੋ ਰਹੀ ਹੈ।

‘ਤਾਲਿਬਾਨ’ ਨੂੰ ਕਿਸੇ ਵਿਸ਼ੇਸ਼ ਧਰਮ, ਜਾਤ, ਨਸਲ ਜਾਂ ਰੰਗ ਦੇ ਲੋਕਾਂ ਨਾਲ ਜੋੜ ਕੇ ਦੇਖਣਾ ਤਰਕਸੰਗਤ ਨਹੀਂ ਹੋਵੇਗਾ, ਬਲਕਿ ਇਸ ਵਿਵਹਾਰ ਨੂੰ ‘ਤਾਲਿਬਾਨੀ ਮਾਨਸਿਕਤਾ’’ ਕਿਹਾ ਜਾਣਾ ਚਾਹੀਦਾ ਹੈ, ਜੋ ਕਿਸੇ ਵਿਸ਼ੇਸ਼ ਧਰਮ ਜਾਂ ਨਸਲ ਦੇ ਹਿੱਤਾਂ ਦੀ ਰਾਖੀ ਦੇ ਨਾਮ ’ਤੇ ਮਨੁੱਖਤਾ ਦੇ ਖੂਨ ਦੀ ਪਿਆਸੀ ਬਣ ਜਾਂਦੀ ਹੈ। ਇਹ ਮਾਨਸਿਕਤਾ ਅਮਰੀਕਾ ਦੇ ਸਮੁੱਚੇ ਸਰਕਾਰੀ ਤੰਤਰ ਤੇ ਪਾਕਿਸਤਾਨੀ ਹਾਕਮਾਂ ’ਚ ਵੀ ਪਾਈ ਜਾਂਦੀ ਹੈ। ਅਮਰੀਕਾ ਅੰਦਰ ਕਾਲੇ ਲੋਕਾਂ ਉਪਰ ਜਿਸ ਢੰਗ ਨਾਲ ਵਹਿਸ਼ੀ ਹਮਲੇ ਕੀਤੇ ਜਾਂਦੇ ਹਨ, ਸਭ ਉਸੇ ਮਾਨਸਿਕਤਾ ਦਾ ਸਿੱਟਾ ਹੈ।

ਅਫਗਾਨਿਸਤਾਨ ਅੰਦਰ ਅਮਰੀਕਨ ਤੇ ਨਾਟੋ ਫੌਜਾਂ ਵਲੋਂ ਸਿੱਧਾ ਦਖ਼ਲ ਤਾਲਿਬਾਨ ਨਾਲ ਲੜਨ ਦੇ ਨਾਂ ’ਤੇ ਉਸ ਧਰਤੀ ਦੇ ਕੁਦਰਤੀ ਖਜ਼ਾਨੇ ਲੁੱਟਣ ਤੇ ਇਸ ਖਿੱਤੇ ਅੰਦਰ ਆਪਣੇ ਰਾਜਨੀਤਕ ਹਿੱਤਾਂ ਦੀ ਪੂਰਤੀ ਕਰਨ ਲਈ ਦਿੱਤਾ ਗਿਆ। ਹੁਣ ਅਫਗਾਨਿਸਤਾਨ ਦੇ ਸਾਧਾਰਨ ਨਾਗਰਿਕਾਂ ਨੂੰ ਉਨ੍ਹਾਂ ਹੀ ਤਾਲਿਬਾਨਾਂ ਦੇ ਹਵਾਲੇ ਕਰ ਕੇ ਅਮਰੀਕਨ ਫੌਜਾਂ ਵਾਪਸ ਜਾ ਰਹੀਆਂ ਹਨ, ਜਿਨ੍ਹਾਂ ਦੇ ਖਾਤਮੇ ਦਾ ਇਹ ਸਾਮਰਾਜੀ ਸ਼ਕਤੀਆਂ ਦਾਅਵਾ ਕਰਦੀਆਂ ਸਨ। ਅਸਲ ’ਚ ਅਫਗਾਨਿਸਤਾਨ ਪ੍ਰਤੀ ਅਮਰੀਕਨ (ਸਮੇਤ ਨਾਟੋ) ਵਿਦੇਸ਼ ਨੀਤੀ ਪੂਰੀ ਤਰ੍ਹਾਂ ਅਸਫਲ ਸਿੱਧ ਹੋਈ ਹੈ, ਜਿਸ ਨਾਲ ਅਮਰੀਕਾ ਦਾ ਚਿਹਰਾ ਹਮੇਸ਼ਾ-ਹਮੇਸ਼ਾ ਲਈ ਦਾਗ਼ਦਾਰ ਬਣਿਆ ਰਹੇਗਾ।

‘ਤਾਲਿਬਾਨੀ ਮਾਨਸਿਕਤਾ’ ਭਾਰਤ ਦੇ ਵੱਖ-ਵੱਖ ਭਾਗਾਂ ਅੰਦਰ ਫਿਰਕੂ ਤੱਤਾਂ ਹੱਥੋਂ ਧਾਰਮਿਕ ਕੱਟੜਵਾਦੀ ਨਜ਼ਰੀਏ ਅਧੀਨ ਨਿਹੱਥੇ ਤੇ ਬੇਕਸੂਰ ਲੋਕਾਂ ਦੀਆਂ ਹੱਤਿਆਵਾਂ ਦੇ ਰੂਪ ’ਚ ਵੀ ਦੇਖੀ ਜਾ ਸਕਦੀ ਹੈ। ਸੰਸਾਰ ਭਰ ’ਚ ‘ਤਾਲਿਬਾਨੀ ਮਾਨਸਿਕਤਾ’ ਵੱਖ-ਵੱਖ ਰੂਪਾਂ, ਰੰਗਾਂ ਤੇ ਧਰਮਾਂ ਦੇ ਨਾਂ ਹੇਠ ਕੰਮ ਕਰਦੀ ਹੈ ਤੇ ਮਨੁੱਖ ਨੂੰ ਮਨੁੱਖ ਦੇ ਵੈਰੀ ਬਣਾ ਕੇ ਉਸਦੇ ਖੂਨ ਦੀ ਹੋਲੀ ਖੇਡਦੀ ਹੈ। ‘ਤਾਲਿਬਾਨ’ ਚਾਹੁੰਦਾ ਹੈ ਕਿ ਲੋਕ ਉਸਦੇ ਜ਼ੁਲਮਾਂ ਨੂੰ ਦੇਖ ਕੇ ਖੌਫ਼ਜ਼ਦਾ ਹੋ ਜਾਣ ਤੇ ਉਸਦੇ ਹੁਕਮਾਂ ਅਨੁਸਾਰ ਪਹਿਰਾਵਾ ਪਹਿਨਣ, ਖੁਰਾਕ ਖਾਣ ਅਤੇ ਸੱਭਿਆਚਾਰਕ ਤੇ ਸਮਾਜਿਕ ਪ੍ਰਕਿਰਿਆਵਾਂ ਨੂੰ ਸਵੀਕਾਰ ਕਰਨ। ਅਫਗਾਨਿਸਤਾਨ ਅੰਦਰ ਤਾਲਿਬਾਨ ਵਲੋਂ ਮੁਸਲਮਾਨ ਔਰਤਾਂ ਨੂੰ ਫਿਰ ਤੋਂ ਪੂਰੀ ਤਰ੍ਹਾਂ ਗੁਲਾਮ ਤੇ ਇਕ ਬਾਜ਼ਾਰ ਦੀ ਵਿਕਾਊ ਵਸਤੂ ਬਣਾਉਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ। ਜਿਸ ਢੰਗ ਨਾਲ ਸਾਧਾਰਨ ਔਰਤਾਂ, ਬੱਚਿਆਂ ਤੇ ਦੂਸਰੇ ਨਾਗਰਿਕਾਂ ਨੂੰ ਸ਼ਰੇ ਬਾਜ਼ਾਰ ਬੇਤਰਸੀ ਨਾਲ ਮਾਰਨ-ਕੁੱਟਣ ਦੀਆਂ ਖਬਰਾਂ ਟੀ.ਵੀ. ਚੈਨਲਾਂ ਤੇ ਅਖਬਾਰਾਂ ’ਚ ਦਿਖਾਈਆਂ ਜਾਂਦੀਆਂ ਹਨ, ਉਹ ਸੱਚਮੁੱਚ ਹੀ ਅਣਮਨੁੱਖੀ ਤੇ ਡਰਾਉਣਾ ਹੈ। ‘ਤਾਲਿਬਾਨ’ ਨਵੇਂ ਰੰਗਰੂਟਾਂ ਨੂੰ ਭਰਤੀ ਕਰਨ ਵਾਸਤੇ ਜਿਹੜੀ ਸਿੱਖਿਆ ਦਿੰਦੇ ਹਨ, ਅਸਲ ’ਚ ਉਹ ਉਨ੍ਹਾਂ ਨੂੰ ‘ਅਨਪੜ੍ਹ’ ਬਣਾਉਣ ਦਾ ਹੀ ਇਕ ਢੰਗ ਹੈ।

ਜਿਸ ਤਰ੍ਹਾਂ ਅਫਗਾਨਿਸਤਾਨ ਦੀ ਫੌਜ ਤੇ ਅਫਸਰਸ਼ਾਹੀ ਦੇ ਵੱਡੇ ਹਿੱਸੇ ਨੇ ਤਾਲਿਬਾਨੀ ਹਤਿਆਰਿਆਂ ਸਾਹਮਣੇ ਹਥਿਆਰ ਸੁੱਟ ਕੇ ਆਮ ਲੋਕਾਂ ਦੀ ਜਾਨ-ਮਾਲ ਦੀ ਰਾਖੀ ਪ੍ਰਤੀ ਆਪਣੀ ਬਣਦੀ ਜ਼ਿੰਮੇਵਾਰੀ ਨੂੰ ਤਿਲਾਂਜਲੀ ਦੇ ਦਿੱਤੀ ਹੈ, ਇਸੇ ਤਰ੍ਹਾਂ ਭਾਰਤ ਦੀ ਪੁਲਸ, ਦੂਸਰੇ ਅਰਧ ਸੈਨਿਕ ਬਲਾਂ, ਅਫਸਰਸ਼ਾਹੀ ਤੇ ਨਿਆਪਾਲਿਕਾ ਦੇ ਇਕ ਹਿੱਸੇ ਨੇ ਵੀ ਸ਼ਸਤਰਧਾਰੀ ਸੱਜੇ ਪੱਖੀ ਹੜਦੁੰਗੀਆਂ ਦੀਆਂ ਹਿੰਸਕ ਤੇ ਸਮਾਜ ਵਿਰੋਧੀ ਕਾਰਵਾਈਆਂ ਵੱਲ ‘‘ਮੂਕ ਦਰਸ਼ਕਾਂ’’ ਵਾਲਾ ਵਤੀਰਾ ਧਾਰਨ ਕੀਤਾ ਹੋਇਆ ਹੈ। ਇਸ ਸਥਿਤੀ ’ਚ ਸਾਡੇ ਸਮਾਜ ਅੰਦਰ ਫਿਰਕੂ ਵੰਡ, ਅਸਹਿਨਸ਼ੀਲਤਾ ਤੇ ਆਪਸੀ ਬੇਭਰੋਸਗੀ ਦੀ ਸਥਿਤੀ ਪੈਦਾ ਹੁੰਦੀ ਜਾ ਰਹੀ ਹੈ।

ਤਾਲਿਬਾਨ ਦੇ ਸੱਤਾ ਉਪਰ ਕਬਜ਼ੇ ਨਾਲ ਇਸ ਸਮੁੱਚੇ ਖਿੱਤੇ, ਤੇ ਖਾਸਕਰ ਭਾਰਤ ਦੀਆਂ ਸੁਰੱਖਿਆ ਚਿੰਤਾਵਾਂ ਵੱਧ ਗਈਆਂ ਹਨ। ਸਾਡੇ ਦੇਸ਼ ਦੀ ਅਜੋਕੀ ਵਿਦੇਸ਼ ਨੀਤੀ ਵੀ ਅਮਰੀਕਨ ਤਰਜੀਹਾਂ ਨੂੰ ਧਿਆਨ ’ਚ ਰੱਖ ਕੇ ਬਣਾਈ ਗਈ ਹੈ, ਜਿਸ ਨਾਲ ਸਥਿਤੀ ਹੋਰ ਵੀ ਚਿੰਤਾਜਨਕ ਬਣੀ ਹੋਈ ਹੈ। ਅਸੀਂ ਕਈ ਪਾਸਿਆਂ ਤੋਂ ਭਾਰਤ ਪ੍ਰਤੀ ਦੁਸ਼ਮਣੀ ਭਰੇ ਸੰਬੰਧਾਂ ਵਾਲੀਆਂ ਸ਼ਕਤੀਆਂ ਨਾਲ ਘਿਰੇ ਹੋਏ ਹਾਂ, ਜਿਨ੍ਹਾਂ ’ਚੋਂ ਕਈਆਂ ਨੂੰ ਤਾਂ ਸਾਡੀ ਸਰਕਾਰ ਦੀ ਆਪਣੀ ਨਾਲਾਇਕੀ ਤੇ ਇਕਪਾਸੜ ਪਹੁੰਚ ਨੇ ਸਾਡੇ ਵਿਰੋਧ ’ਚ ਲਿਆ ਖੜ੍ਹਾ ਕਰ ਦਿਤਾ ਹੈ।

ਸਾਡੀ ਵਿਦੇਸ਼ ਨੀਤੀ ਨੂੰ ਭਾਰਤੀ ਹਿੱਤਾਂ ਦੇ ਅਨੁਕੂਲ ਤੇ ਸੰਸਾਰ ਸ਼ਾਂਤੀ ਦੇ ਅਲੰਬਰਦਾਰ ਵਜੋਂ ਨਵੇਂ ਸਿਰਿਓਂ ਨਿਰਧਾਰਤ ਕਰਨ ਦੀ ਜ਼ਰੂਰਤ ਹੈ। ਇਸ ਤੋਂ ਵੀ ਜ਼ਿਆਦਾ ਜ਼ਰੂਰਤ ਹੈ ਕਿ ਦੇਸ਼ ਅੰਦਰ ਕਿਸੇ ਵੀ ‘ਤਾਲਿਬਾਨੀ ਮਾਨਸਿਕਤਾ’ ਵਾਲੀ ਸ਼ਕਤੀ ਜਾਂ ਸੰਗਠਨ ਨੂੰ ਕਿਸੇ ਕਿਸਮ ਦੀਆਂ ਹਿੰਸਕ, ਫਿਰਕੂ ਤੇ ਸੰਕੀਰਨਤਾ ਵਾਲੀਆਂ ਕਾਰਵਾਈਆਂ ਜਾਂ ਪ੍ਰਚਾਰ ਕਰਨ ਤੋਂ ਪੂਰੀ ਸ਼ਕਤੀ ਨਾਲ ਰੋਕਣਾ ਹੋਵੇਗਾ ਤੇ ਧਰਮ-ਨਿਰਪੱਖਤਾ, ਜਮਹੂਰੀਅਤ ਤੇ ਬਰਾਬਰਤਾ ਦੇ ਅਸੂਲਾਂ ਪ੍ਰਤੀ ਪ੍ਰਤੀਬੱਧਤਾ ਨੂੰ ਮੁੜ ਦੁਹਰਾਉਣਾ ਤੇ ਮਜ਼ਬੂਤ ਕਰਨ ਹੋਵੇਗਾ।

  • Taliban-minded
  • forces
  • ਤਾਲਿਬਾਨੀ ਮਾਨਸਿਕਤਾ
  • ਸ਼ਕਤੀਆਂ

ਕਾਬੁਲ ’ਚ ਭਾਰਤ ਦੀ ਭੂਮਿਕਾ ਸਿਫਰ ਕਿਉਂ

NEXT STORY

Stories You May Like

  • one person arrested with drug pills
    ਨਸ਼ੇ ਵਾਲੀਆਂ ਗੋਲ਼ੀਆਂ ਸਣੇ 1 ਵਿਅਕਤੀ ਗ੍ਰਿਫ਼ਤਾਰ
  • strict on advertisements made with ai asci releases draft rules will apply
    AI ਨਾਲ ਬਣੇ ਇਸ਼ਤਿਹਾਰਾਂ 'ਤੇ ਸਖ਼ਤੀ: ASCI ਨੇ ਜਾਰੀ ਕੀਤਾ ਡਰਾਫਟ, ਕੰਟੈਂਟ 'ਤੇ ਵੀ ਲਾਗੂ ਹੋਵੇਗਾ ਨਿਯਮ
  • drug laced pills  police officer  accused arrested
    ਹੈਰੋਇਨ ਅਤੇ ਨਸ਼ੇ ਵਾਲੀਆਂ ਗੋਲੀਆਂ ਸਮੇਤ 3 ਪੁਲਸ ਅੜਿੱਕੇ
  • kidnapping in ludhiana
    ਤਾਲਿਬਾਨੀ ਜ਼ੁਲਮ! ਨਾਬਾਲਗ ਨੂੰ ਅਗਵਾ ਕਰ ਢਾਹਿਆ ਤਸ਼ੱਦਦ, ਵਾਇਰਲ ਕੀਤੀ ਵੀਡੀਓ
  • national unity under sri akal takht sahib is our greatest strength
    ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਾਬਿਆ ਕੌਮੀ ਏਕਤਾ ਹੀ ਸਾਡੀ ਸਭ ਤੋਂ ਵੱਡੀ ਤਾਕਤ: ਜਥੇਦਾਰ ਗੜਗੱਜ
  • these things with tea are equivalent to poison
    'ਜ਼ਹਿਰ' ਦੇ ਬਰਾਬਰ ਹਨ ਚਾਹ ਦੇ ਨਾਲ ਵਾਲੀਆਂ ਇਹ ਚੀਜ਼ਾਂ ! ਸਿਹਤ ਨੂੰ ਹੋ ਸਕਦੈ ਗੰਭੀਰ ਨੁਕਸਾਨ
  • comedy drama series  adarsh   baal vidyalaya
    ਸੀਰੀਜ਼ ਦੇ ਅਸਲੀ ਸਿਤਾਰੇ ਬੱਚੇ, ਮਾਸੂਮੀਅਤ ਹੀ ਸ਼ੋਅ ਦੀ ਤਾਕਤ
  • accenture changes the salary increase rule  employees will benefit
    Accenture ਨੇ ਬਦਲਿਆ ਤਨਖਾਹ ਵਾਧੇ ਦਾ ਨਿਯਮ, ਕਰਮਚਾਰੀਆਂ ਨੂੰ ਹੋਵੇਗਾ ਇਸਦਾ ਫਾਇਦਾ ਹੋਵੇਗਾ
  • punjab bandh school holiday update
    ਭਲਕੇ ਪੰਜਾਬ ਬੰਦ ਦੌਰਾਨ ਸਕੂਲਾਂ ਵਿਚ ਛੁੱਟੀ ਬਾਰੇ ਜਥੇਬੰਦੀਆਂ ਨੇ ਕਰ'ਤਾ ਵੱਡਾ...
  • now traffic police will be able to control traffic even in the rain
    ਹੁਣ ਬਰਸਾਤ ’ਚ ਵੀ ਟ੍ਰੈਫਿਕ ਕੰਟਰੋਲ ਕਰ ਸਕੇਗੀ ਟ੍ਰੈਫਿਕ ਪੁਲਸ, ਰੇਨਕੋਟ ਅਤੇ...
  • even a 14 year sentence could not improve harpal singh
    14 ਸਾਲ ਦੀ ਸਜ਼ਾ ਵੀ ਨਾ ਸੁਧਾਰ ਸਕੀ ਹਰਪਾਲ ਸਿੰਘ ਨੂੰ, ਜੇਲ੍ਹ 'ਚੋਂ ਆਉਂਦਿਆਂ ਹੀ...
  • bpeo office clerk arrested for accepting bribe
    5 ਹਜ਼ਾਰ ਰਿਸ਼ਵਤ ਲੈਂਦਾ BPEO ਦਫ਼ਤਰ ਦਾ ਕਲਰਕ ਗ੍ਰਿਫ਼ਤਾਰ
  • djjs guru purnima
    ਗੁਰੂ ਪੂਰਨਿਮਾ ਮੌਕੇ ਪੰਜ ਲੱਖ ਤੋਂ ਵੱਧ ਸ਼ਰਧਾਲੂ ਸਰਵ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ...
  • heavy rain and storm in punjab alert issued
    ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਭਾਰੀ ਮੀਂਹ! ਆਵੇਗਾ ਹਨ੍ਹੇਰੀ-ਤੂਫ਼ਾਨ,...
  • new regarding jalandhar bandh call
    ਭਲਕੇ ਜਲੰਧਰ ਰਹੇਗਾ ਬੰਦ ਜਾਂ ਖੁੱਲ੍ਹਾ! ਪੜ੍ਹੋ ਵੱਡੀ ਅਪਡੇਟ
  • five suspects including avtar singh arrested
    ਥਾਈਲੈਂਡ 'ਚ 3 ਭਾਰਤੀਆਂ ਨੂੰ ਅਗਵਾ ਕਰਨ ਦੇ ਦੋਸ਼ 'ਚ ਜਲੰਧਰ ਦੇ ਅਵਤਾਰ ਸਿੰਘ ਸਮੇਤ...
Trending
Ek Nazar
silver price falls

ਮੁੱਧੇ ਮੂੰਹ ਡਿੱਗੀ ਚਾਂਦੀ, 6 ਮਹੀਨਿਆਂ 'ਚ ਕੀਮਤ ਹੋਈ ਅੱਧੀ; ਜਾਣੋ ਨਵੇਂ ਰੇਟ

missile attack on american

ਅਮਰੀਕੀ ਫੌਜਾਂ 'ਤੇ  ਈਰਾਨ ਦੇ ਮਿਜ਼ਾਈਲ ਹਮਲਾ ਕੀਤੇ ਨਾਕਾਮ

fine imposed on indian origin

ਭਾਰਤੀ ਮੂਲ ਦੇ ਵਿਅਕਤੀ 'ਤੇ ਆਪਣੇ ਪੁੱਤਰਾਂ ਦੀ ਜਾਨ ਨੂੰ ਖ਼ਤਰੇ 'ਚ ਪਾਉਣ ਲਈ...

missiles shot down

ਈਰਾਨ ਤੋਂ ਦਾਗੀਆਂ ਪੰਜ ਮਿਜ਼ਾਈਲਾਂ ਕੀਤੀਆਂ ਢੇਰ : ਜਾਰਡਨ ਦਾ ਦਾਅਵਾ

earthquake in japan

ਜਾਪਾਨ ਭੂਚਾਲ : ਮਰਨ ਵਾਲਿਆਂ ਦੀ ਗਿਣਤੀ 18 ਹੋਈ

wife of famous actor demands rs 40 lakh as maintenance allowance

ਮਸ਼ਹੂਰ ਅਦਾਕਾਰ ਤੋਂ ਪਤਨੀ ਨੇ ਗੁਜ਼ਾਰੇ ਭੱਤੇ ਵਜੋਂ ਮੰਗੇ 40 ਲੱਖ ਰੁਪਏ ! ਹੁਣ...

fisheries agreement

ਚੀਨ ਨੇ ਮੱਛੀ ਉਦਯੋਗ ਸਬੰਧੀ ਸਮਝੌਤੇ 'ਤੇ ਦਸਤਖ਼ਤ ਕਰਨ ਤੋਂ ਕੀਤਾ ਇਨਕਾਰ

action on mosques

ਫਰਾਂਸ ਨੇ ਕੱਟੜਪੰਥੀ ਮਸਜਿਦਾਂ ਨੂੰ ਕਰ'ਤਾ ਬੰਦ

political upheaval

ਵਿਕਟੋਰੀਆ 'ਚ ਵੱਡਾ ਸਿਆਸੀ ਉਲਟਫ਼ੇਰ ! ਜੈਸਿੰਟਾ ਐਲਨ ਦੇ ਅਸਤੀਫ਼ੇ ਤੋਂ ਬਾਅਦ ਬੈਨ...

after his wife now the badshah s mother in law shares cryptic posts

'ਰੱਬ ਤੁਹਾਡੀ ਮੌਤ ਨੂੰ ਮੁਸ਼ਕਲ ਬਣਾ ਦੇਵੇਗਾ'; ਪਤਨੀ ਤੋਂ ਬਾਅਦ ਹੁਣ ਬਾਦਸ਼ਾਹ ਦੀ...

famous actor passes away

ਮਨੋਰੰਜਨ ਇਡੰਸਟਰੀ 'ਚ ਪਸਰਿਆ ਮਾਤਮ, ਮਸ਼ਹੂਰ ਅਦਾਕਾਰ ਨੇ ਛੱਡੀ ਦੁਨੀਆ, ਬ੍ਰਿਟੇਨ 'ਚ...

us lawmakers

ਦੋ ਅਮਰੀਕੀ ਸੰਸਦ ਮੈਂਬਰਾਂ ਨੇ ਪਾਕਿਸਤਾਨ ਦੇ ਫੌਜ ਮੁਖੀ ਨਾਲ ਕੀਤੀ ਮੁਲਾਕਾਤ

pok polls

PoK ਚੋਣਾਂ : ਪਹਿਲੇ ਪੜਾਅ 'ਚ ਸ਼ਰੀਫ਼ ਦੀ ਪੀਐਮਐਲ-ਐਨ ਨੇ ਜਿੱਤੀਆਂ 9 ਸੀਟਾਂ

us iran talks

ਮਹਾਂਯੁੱਧ ਰੋਕਣ ਦੀ ਕੋਸ਼ਿਸ਼ ! ਅਮਰੀਕਾ ਅਤੇ ਈਰਾਨ ਵਿਚਾਲੇ ਮੁੜ ਗੱਲਬਾਤ ਕਰਾਉਣ ਦੀਆਂ...

tension in pok

PoK 'ਚ ਵਧਿਆ ਤਣਾਅ;  ਪੁਲਸ ਫਾਇਰਿੰਗ 'ਚ 20 ਤੋਂ ਵੱਧ ਮੌਤਾਂ, ਦਰਜਨਾਂ ਜ਼ਖਮੀ

minorities n bangladesh

ਬੰਗਲਾਦੇਸ਼ 'ਚ ਘੱਟ ਗਿਣਤੀਆਂ 'ਤੇ ਕਹਿਰ; 6 ਮਹੀਨਿਆਂ 'ਚ 824 ਘਟਨਾਵਾਂ ਦਰਜ

monsoon in pakistan

ਪਾਕਿਸਤਾਨ 'ਚ ਹੜ੍ਹ ਨੇ ਮਚਾਈ ਤਬਾਹੀ, ਮੌਤਾਂ ਦੀ ਗਿਣਤੀ 100 ਤੋਂ ਪਾਰ

heavy rain  next 4 days  weather

28, 29, 30, 31 ਜੁਲਾਈ ਨੂੰ ਪਵੇਗਾ ਬਹੁਤ ਭਾਰੀ ਮੀਂਹ! IMD ਵਲੋਂ ਤੇਜ਼...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • elders in danger
      ਪਰਿਵਾਰ ਤੋਂ ਬਿਨਾਂ ਜਾਨ ਦੇ ਜੋਖ਼ਮ 'ਚ ਬਜ਼ੁਰਗ
    • student protest
      ‘ਵਿਦਿਆਰਥੀ ਅੰਦੋਲਨ’ : ਇਸ ਨੂੰ ਸਾਵਧਾਨੀ ਨਾਲ ਸੰਭਾਲਣ ਦੀ ਲੋੜ
    • patients are losing their lives delays of ambulances
      ‘ਐਂਬੂਲੈਂਸਾਂ ਦੀ ਖਸਤਾ ਹਾਲਤ ਅਤੇ ਲੇਟ-ਲਤੀਫੀ ਨਾਲ’ ਮਰੀਜ਼ਾਂ ਦੀ ਜਾ ਰਹੀ ਜਾਨ!
    • government and social media
      ਸਰਕਾਰ ਦੀ ਵਿਵਸਥਾ ਕਿਵੇਂ ਸੁਧਰੇ ?
    • india s future
      ਜ਼ੋਰ-ਜ਼ੋਰ ਦੇ ਨਾਅਰਿਆਂ ਜਾਂ ਵੱਡੀ ਭੀੜ ਨਾਲ ਨਹੀਂ ਬਣੇਗਾ ਭਾਰਤ ਦਾ ਭਵਿੱਖ
    • pradhan vs rahul gandhi
      ਪ੍ਰਧਾਨ ਦਾ ਨੁਕਸਾਨ ਕੀ ਰਾਹੁਲ ਦਾ ਫਾਇਦਾ ਹੈ?
    • footpath encroachments
      ਫੁੱਟਪਾਥ ’ਤੇ ਕਿਸ ਦਾ ਅਧਿਕਾਰ...?
    • the problem of obesity growing among indian children is worrying
      ‘ਭਾਰਤੀ ਬੱਚਿਆਂ ’ਚ ਵਧ ਰਹੀ’ ਮੋਟਾਪੇ ਦੀ ਸਮੱਸਿਆ ਚਿੰਤਾਜਨਕ!
    • time for a complete overhaul of the indian education and examination
      ਸਮਾਂ ਹੈ ਭਾਰਤੀ ਸਿੱਖਿਆ ਤੇ ਪ੍ਰੀਖਿਆ ਪ੍ਰਣਾਲੀ ਦੇ ਮੁਕੰਮਲ ਕਾਇਆਕਲਪ ਦਾ
    • jantar mantar protest
      ਜੰਤਰ-ਮੰਤਰ ਅੰਦੋਲਨ ਕਈ ਖਤਰਨਾਕ ਸਵਾਲ ਵੀ ਖੜ੍ਹੇ ਕਰਦਾ ਹੈ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +