ਬਟਾਲਾ/ਨੌਸ਼ਹਿਰਾ ਮੱਝਾ ਸਿੰਘ (ਗੋਰਾਇਆ) : ਐਕਸਾਈਜ਼ ਵਿਭਾਗ ਨੇ ਸਰਕਲ ਬਟਾਲਾ ਤੇ ਫ਼ਤਹਿਗੜ੍ਹ ਚੂੜੀਆਂ ਦੇ ਪਿੰਡਾਂ ’ਚੋਂ ਸਰਚ ਅਭਿਆਨ ਤਹਿਤ 400 ਲੀਟਰ ਲਾਹਣ ਅਤੇ 50 ਬੋਤਲਾਂ ਦੇਸੀ ਸ਼ਰਾਬ ਬਰਾਮਦ ਕੀਤੀ। ਸਰਕਲ ਜੀ. ਐੱਮ. ਤਜਿੰਦਰਪਾਲ ਸਿੰਘ ਤੇਜ਼ੀ ਅਤੇ ਸਰਕਲ ਇੰਚਾਰਜ ਗੁੱਲੂ ਮਰੜ ਨੇ ਦੱਸਿਆ ਕਿ ਈ. ਟੀ. ਓ. ਐਕਸਾਈਜ਼ ਦਵਿੰਦਰ ਸਿੰਘ, ਐਕਸਾਈਜ਼ ਇੰਸਪੈਕਟਰ ਗੁਰਬਿੰਦਰ ਸਿੰਘ, ਇੰਸਪੈਕਟਰ ਵਿਜੇ ਕੁਮਾਰ, ਇੰਸਪੈਕਟਰ ਅਨਿਲ ਕੁਮਾਰ, ਐਕਸਾਈਜ਼ ਪੁਲਸ ਸਟਾਫ ਇੰਚਾਰਜ ਏ. ਐੱਸ. ਆਈ. ਸਰੂਪ ਸਿੰਘ, ਏ. ਐੱਸ. ਆਈ. ਬਲਵਿੰਦਰ ਸਿੰਘ ’ਤੇ ਆਧਾਰਿਤ ਰੇਡ ਟੀਮ ਨੇ ਪਿੰਡ ਕੋਟਲਾ ਨਵਾਬ ਦੇ ਖਾਲੀ ਪਲਾਟਾਂ ਦੀਆਂ ਝਾੜੀਆਂ ’ਚੋਂ ਛਾਪੇਮਾਰੀ ਕੀਤੀ ਤਾਂ 1 ਲੋਹੇ ਅਤੇ 1 ਪਲਾਸਟਿਕ ਦੇ ਡਰੱਮ ’ਚੋਂ 400 ਲੀਟਰ ਲਾਹਣ ਅਤੇ ਇਕ ਪਲਾਸਟਿਕ ਕੈਨ ’ਚੋਂ 50 ਬੋਤਲਾਂ ਦੇਸੀ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ।
ਇਸ ਮੌਕੇ ਇੰਚਾਰਜ ਪਰਮਜੀਤ ਰਿਆਲੀ ਕਲਾਂ, ਹੌਲਦਾਰ ਨਰਿੰਦਰ, ਹੌਲਦਾਰ ਗਗਨ, ਸਿਪਾਹੀ ਮਨਦੀਪ ਸਿੰਘ, ਕਾਕਾ, ਸੋਨੂੰ ਮੰਗੀਆ, ਇੰਚਾਰਜ ਦਲਬੀਰ ਸਿੰਘ ਤਲਵੰਡੀ, ਗਗਨਦੀਪ ਸਿੰਘ, ਹਰਿੰਦਰ ਸਿੰਘ ਆਦਿ ਹਾਜ਼ਰ ਸਨ।
'ਪੁਸ਼ਪਾ 2' ਨੇ 'ਜਵਾਨ' ਸਮੇਤ ਸਾਰੀਆਂ ਹਿੰਦੀ ਫ਼ਿਲਮਾਂ ਦਾ ਤੋੜਿਆ ਰਿਕਾਰਡ
NEXT STORY