ਲੁਧਿਆਣਾ (ਜੋਸ਼ੀ) : ਲੁਧਿਆਣਾ ਦੇ ਜ਼ਿਲ੍ਹਾ ਪਰਿਸ਼ਦ ਭਵਨ ਵਿਖੇ ਪੰਜਾਬ ਸਟੇਟ ਡੀਅਰ 50 ਵੀਕਲੀ ਲਾਟਰੀ ਦੀ ਸ਼ੁਰੂਆਤ ਸ਼ਾਨਦਾਰ ਢੰਗ ਨਾਲ ਕੀਤੀ ਗਈ। ਜਾਣਕਾਰੀ ਦਿੰਦੇ ਵਿਭਾਗ ਦੇ ਗੁਰਮੀਤ ਸਿੰਘ ਅਤੇ ਅਮਿਤ ਨੇ ਦੱਸਿਆ ਕਿ ਪੰਜਾਬ ਰਾਜ 'ਚ ਲਾਟਰੀ ਪ੍ਰੇਮੀਆਂ ਦੀ ਵਿਸ਼ੇਸ਼ ਮੰਗ 'ਤੇ ਡੀਅਰ 50 ਵੀਕਲੀ ਲਾਟਰੀ ਸੋਮਵਾਰ 28 ਜੁਲਾਈ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦੇ ਅਧਿਕਾਰਤ ਵਿਤਰਕ ਬਿਗਸਟਾਰ ਜੀ ਸਰਵਿਸਿਜ਼ ਐੱਲ. ਐੱਲ. ਪੀ. ਦੇ ਵਰਿੰਦਰ ਖੱਤਰੀ ਨੇ ਦੱਸਿਆ ਕਿ ਹੁਣ ਗਾਹਕ ਸਿਰਫ 50 ਰੁਪਏ 'ਚ ਆਪਣੀ ਕਿਸਮਤ ਅਜ਼ਮਾ ਸਕਦਾ ਹੈ ਅਤੇ ਰੋਜ਼ਾਨਾ 25 ਲੱਖ ਰੁਪਏ ਦੇ ਪਹਿਲੇ ਇਨਾਮ ਸਮੇਤ ਕਈ ਹੋਰ ਇਨਾਮ ਜਿੱਤ ਸਕਦਾ ਹੈ।
ਇਹ ਵੀ ਪੜ੍ਹੋ : 20 ਮਿੰਟਾਂ 'ਚ ਪੱਕਾ ਲਾਇਸੈਂਸ! ਪੰਜਾਬ ਸਰਕਾਰ ਦਾ ਇਤਿਹਾਸਕ ਫ਼ੈਸਲਾ, CM ਮਾਨ ਨੇ ਦਿੱਤੀ ਮਨਜ਼ੂਰੀ
ਵਰਿੰਦਰ ਖੱਤਰੀ ਨੇ ਕਿਹਾ ਕਿ ਇਸ ਲਾਟਰੀ ਸਕੀਮ 'ਚ 5 ਸੀਰੀਜ਼ 'ਚ ਟਿਕਟਾਂ ਉਪੱਲਬਧ ਹਨ ਅਤੇ ਇਸਦੇ ਆਖ਼ਰੀ ਇਨਾਮ ਲਈ ਕੁੱਲ 800 ਨੰਬਰ ਕੱਢੇ ਜਾਣਗੇ। ਇਸ ਕਾਰਨ ਗਾਹਕ ਨੂੰ ਜੇਤੂ ਬਣਨ ਦੇ ਵੱਧ ਤੋਂ ਵੱਧ ਮੌਕੇ ਮਿਲਦੇ ਹਨ। ਲਾਟਰੀ ਦਾ ਡਰਾਅ 28 ਜੁਲਾਈ 2025 ਤੋਂ ਰੋਜ਼ਾਨਾ ਸ਼ਾਮ 6 ਵਜੇ ਕੱਢਿਆ ਜਾਵੇਗਾ ਤੇ ਟਿਕਟ ਦੀ ਕੀਮਤ 50 ਰੁਪਏ ਹੈ।
ਇਹ ਵੀ ਪੜ੍ਹੋ : ਪੰਜਾਬ ਦੇ 17 ਹਜ਼ਾਰ ਰਾਸ਼ਨ ਡਿਪੂਆਂ ਨਾਲ ਜੁੜੀ ਵੱਡੀ ਖ਼ਬਰ, ਮੁਫ਼ਤ ਰਾਸ਼ਨ ਨੂੰ ਲੈ ਕੇ...
ਇਸ ਡਰਾਅ ਨੂੰ ਯੂ-ਟਿਊਬ 'ਤੇ ਵੀ ਲਾਈਵ ਦੇਖਿਆ ਜਾ ਸਕਦਾ ਹੈ। ਇਹ ਟਿਕਟ ਪੰਜਾਬ ਦੇ ਸਾਰੇ ਕਾਊਂਟਰਾਂ 'ਤੇ ਉਪਲੱਬਧ ਹੈ। ਇਸ ਮੌਕੇ ਲੁਧਿਆਣਾ ਦੇ ਸਟਾਕਿਸਟ ਭਨੋਟ ਐਂਟਰਪ੍ਰਾਈਜ਼ਿਜ਼ ਦੇ ਸ਼ਾਮ ਸੁੰਦਰ ਭਨੋਟ ਪੂਜਾ ਲਾਟਰੀ ਏਜੰਸੀ ਦੇ ਰਾਜੇਸ਼ ਸ਼ਰਮਾ, ਸੋਮਨਾਥ ਏਜੰਸੀ ਦੇ ਸੁਸ਼ੀਲ ਸ਼ਰਮਾ ਤੇ ਪੰਜਾਬ ਰਾਜ ਲਾਟਰੀ ਵਿਭਾਗ ਦੇ ਅਧਿਕਾਰੀ ਜੈ ਸ਼ੰਕਰ ਤਿਵਾੜੀ ਵੀ ਮੌਜੂਦ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਮੀਂਹ ਬਾਰੇ ਨਵੀਂ ਅਪਡੇਟ! ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ
NEXT STORY