ਗੁਰਦਾਸਪੁਰ (ਗੁਰਪ੍ਰੀਤ) : ਜ਼ਹਿਰੀਲੀ ਸ਼ਰਾਬ ਨਾਲ ਕਈ ਜਾਨਾਂ ਜਾ ਚੁੱਕੀਆਂ ਹਨ ਲੇਕਿਨ ਇਸ ਕਾਲੇ ਧੰਦੇ ਕਰਨ ਵਾਲੇ ਲੋਕ ਬਾਜ਼ ਨਹੀਂ ਆ ਰਹੇ। ਉੱਥੇ ਹੀ ਆਬਕਾਰੀ ਵਿਭਾਗ ਨੂੰ ਮਿਲੀ ਗੁਪਤ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਜਦ ਬਟਾਲਾ ਦੇ ਨੇੜਲੇ ਪਿੰਡ ਖਤੀਬਾ 'ਚ ਰੇਡ ਕੀਤੀ ਗਈ ਤਾਂ ਵਿਭਾਗ ਦੇ ਅਧਿਕਾਰੀ ਤੇ ਪੁਲਸ ਪਾਰਟੀ ਇਹ ਦੇਖ ਹੈਰਾਨ ਰਹਿ ਗਈ ਕਿ ਪਿੰਡ 'ਚ ਸਥਿਤ ਸਰਕਾਰੀ ਸਕੂਲ ਦੀ ਬਿਲਡਿੰਗ ਦੀ ਛੱਤ ਉੱਤੇ ਲਾਹਣ ਦੇ ਡਰੱਮ ਰੱਖੇ ਹੋਏ ਸਨ।
ਉੱਥੇ ਹੀ ਪੁਲਸ ਵੱਲੋਂ ਪਿੰਡ 'ਚ ਹੋਰ ਸ਼ੱਕੀ ਥਾਂਵਾਂ 'ਤੇ ਜਦ ਭਾਲ ਕੀਤੀ ਤਾਂ ਇਕ ਡਰਮ 'ਚ ਦੇਸੀ ਅਲਕੋਹਲ ਵੀ ਬਰਾਮਦ ਹੋਈ, ਜਿਸ ਤੋਂ ਕਈ ਬੋਤਲਾ ਸ਼ਰਾਬ ਤਿਆਰ ਕੀਤੀ ਜਾਣੀ ਸੀ। ਉੱਥੇ ਹੀ ਮਿਲੀ ਨਾਜਾਇਜ਼ ਸ਼ਰਾਬ ਨੂੰ ਪੁਲਸ ਅਤੇ ਆਬਕਾਰੀ ਵਿਭਾਗ ਵੱਲੋਂ ਜ਼ਬਤ ਕਰ ਅਗਲੀ ਕਾਨੂੰਨੀ ਕਾਰਵਾਈ ਕਰਦੇ ਹੋਏ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਹੁਸ਼ਿਆਰਪੁਰ-ਜਲੰਧਰ ਮਾਰਗ ‘ਤੇ ਦਰਦਨਾਕ ਸੜਕ ਹਾਦਸਾ, ਲੜਕੀ ਦੀ ਮੌਤ ਤੇ ਮਾਂ ਗੰਭੀਰ ਜ਼ਖਮੀ
NEXT STORY