ਮੁੰਬਈ : ਬਾਲੀਵੁੱਡ ਦੀਆਂ ਦੋ ਅਦਾਕਾਰਾਂ ਜੈਕਲੀਨ ਫਰਨਾਡੀਜ਼ ਅਤੇ ਲੀਸਾ ਹੇਡਨ ਦੀ ਲੜਾਈ ਦੀ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਇਹ ਦੋਵੇਂ ਇਕ-ਦੂਜੇ ਨਾਲ ਛਿੱਤਰੋਂ-ਛਿੱਤਰੀ ਹੋ ਰਹੀਆਂ ਹਨ। ਇਨ੍ਹਾਂ ਦੀ ਇਹ ਵੀਡੀਓ ਕਿਸੇ ਹੋਰ ਨੇ ਨਹੀਂ ਸਗੋਂ ਖਿਲਾੜੀ ਕੁਮਾਰ ਅਕਸ਼ੈ ਕੁਮਾਰ ਨੇ ਪੋਸਟ ਕੀਤੀ ਹੈ। ਅਕਸ਼ੈ ਨੇ ਇਨ੍ਹਾਂ ਦੋਹਾਂ ਦੀ ਲੜਾਈ ਦਾ ਵੀਡੀਓ ਬਣਾ ਕੇ ਟਵਿੱਟਰ 'ਤੇ ਪੋਸਟ ਕਰ ਦਿੱਤਾ ਹੈ। ਅਸਲ 'ਚ ਜੈਕਲੀਨ-ਲੀਸਾ ਵਿਚਕਾਰ ਇਹ ਲੜਾਈ ਏਅਰਪੋਰਟ 'ਤੇ ਹਵਾਈ ਜਹਾਜ਼ ਚੜ੍ਹਦੇ ਸਮੇਂ ਹੋਈ। ਇਸ ਦੌਰਾਨ ਕਦੀ ਜੈਕਲੀਨ ਲੀਸਾ ਨੂੰ ਨੀਚੇ ਖੀਚਦੀ ਸੀ ਅਤੇ ਕਦੀ ਲੀਸਾ ਜੈਕਲੀਨ ਨੂੰ ਲੱਤ ਮਾਰ ਕੇ ਥੱਲੇ ਸੁਟੱਦੀ ਸੀ।
ਕੁਝ ਵੀ ਸੋਚਣ ਤੋਂ ਪਹਿਲਾਂ ਇਹ ਦੱਸ ਦੇਣਾ ਦਈਏਂ ਕਿ ਇਹ ਸਭ ਕੁਝ ਇਕ ਮਖੌਲ ਸੀ। ਅਕਸ਼ੈ ਨੇ ਇਸ ਵੀਡੀਓ ਨਾਲ ਟਵਿੱਟਰ 'ਤੇ ਲਿਖਿਆ, ''ਜੈਕਲੀਨ ਅਤੇ ਲੀਸਾ ਵਿਚਕਾਰ ਸਲਮਾਨ ਖਾਨ ਦੀ ਅਗਲੀ ਫਿਲਮ 'ਕਿੱਕ 2' ਲਈ ਮੁਕਾਬਲੇ ਚੱਲ ਰਿਹਾ ਹੈ।
ਨੂੰਹ ਐਸ਼ਵਰਿਆ ਦੇ ਪਰਪਲ ਲਿਪਸ 'ਤੇ ਹੋ ਰਹੀ ਚਰਚਾ 'ਤੇ ਬਿਗ ਬੀ ਨੇ ਤੋੜੀ ਚੁੱਪੀ, ਕਿਹਾ...
NEXT STORY