ਨਵੀਂ ਦਿੱਲੀ (ਭਾਸ਼ਾ) – ਪ੍ਰਮੁੱਖ ਡੇਅਰੀ ਫਰਮ ਅਮੂਲ ਨੇ ਕਿਹਾ ਕਿ ਭਾਰਤੀ ਵਿਗਿਆਪਨ ਮਾਪਦੰਡ ਪਰਿਸ਼ਦ (ਏ. ਐੱਸ. ਸੀ. ਆਈ.) ਨੇ ਕੰਪਨੀ ਦੇ ਇਕ ਵਿਗਿਆਪਨ ਖਿਲਾਫ ਦਾਇਰ ਤਿੰਨ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਹੈ, ਜਿਸ ’ਚ ਕਿਹਾ ਗਿਆ ਸੀ ਕਿ ਸੋਇਆ ਡ੍ਰਿੰਕਸ ਵਰਗੇ ਪਲਾਂਟ ਆਧਾਰਿਤ ਉਤਪਾਦ ਦੁੱਧ ਨਹੀਂ ਹਨ। ਅਮੂਲ ਬ੍ਰਾਂਡ ਦੇ ਤਹਿਤ ਉਤਪਾਦ ਵੇਚਣ ਵਾਲੀ ਗੁਜਰਾਤ ਸਹਿਕਾਰੀ ਮਿਲਕ ਮਾਰਕੀਟਿੰਗ ਸੰਘ ਲਿਮਟਿਡ (ਜੀ. ਸੀ. ਐੱਮ. ਐੱਮ. ਐੱਫ.) ਨੇ ਇਕ ਬਿਆਨ ’ਚ ਕਿਹਾ ਕਿ ਉਕਤ ਤਿੰਨ ਸ਼ਿਕਾਇਤਾਂ ਬਿਊਟੀ ਵਿਦਾਊਟ ਕਰੂਅਲਟੀ (ਬੀ. ਡਬਲਯੂ. ਸੀ.), ਪੀਪਲ ਫਾਰ ਐਥੀਕਲ ਟ੍ਰੀਟਮੈਂਟ ਆਫ ਐਨੀਮਲਸ (ਪੇਟਾ) ਅਤੇ ਸ਼ਰਣ ਇੰਡੀਆ ਨੇ ਦਾਇਰ ਕੀਤੀਆਂ ਸਨ। ਅਮੂਲ ਵਲੋਂ ਇਹ ਵਿਗਿਆਪਨ 24 ਮਾਰਚ ਨੂੰ ਲੋਕ ਹਿੱਤ ’ਚ ਜਾਰੀ ਕੀਤੇ ਗਏ ਸਨ, ਜਿਨ੍ਹਾਂ ਦੇ ਖਿਲਾਫ ਏ. ਐੱਸ. ਸੀ. ਆਈ. ਕੋਲ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਸਨ।
ਵਿਸ਼ਵ ਪੱਧਰੀ ਬਣੇਗਾ ਇਹ ਸਟੇਸ਼ਨ, ਪ੍ਰਾਜੈਕਟ ਹਾਸਲ ਕਰਨ ਦੀ ਦੌੜ 'ਚ ਅਡਾਨੀ!
NEXT STORY