ਮੋਗਾ/ਕਪੂਰਥਲਾ (ਵੈੱਬ ਡੈਸਕ)- ਮੋਗਾ ਦੇ ਬਾਘਾ ਪੁਰਾਣਾ ਵਿਖੇ ਕਤਲ ਕੀਤੇ ਗਏ ਸਰਪੰਚ ਹਰਵਿੰਦਰ ਸਿੰਘ ਉਰਫ਼ ਹੈੱਪੀ ਦੇ ਮਾਮਲੇ ਵਿਚ ਨਵਾਂ ਮੋੜ ਸਾਹਮਣੇ ਆਇਆ ਹੈ। ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਂਝੀ ਕਰਦਿਆਂ ਬਾਘਾ ਪੁਰਾਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ 'ਤੇ ਬਹੁਤ ਹੀ ਸੰਗੀਨ ਦੋਸ਼ ਲਗਾਏ ਹਨ। ਸੁਖਪਾਲ ਖਹਿਰਾ ਵੱਲੋਂ ਸਾਂਝੀ ਕੀਤੀ ਗਈ ਵੀਡੀਓ 'ਚ ਵਿਖਾਈ ਦੇ ਰਹੀ ਔਰਤ ਨੇ ਵਿਧਾਇਕ ਅਤੇ ਉਨ੍ਹਾਂ ਦੇ ਸਾਥੀਆਂ 'ਤੇ ਹੈੱਪੀ ਸਰਪੰਚ ਦੇ ਕਤਲ ਅਤੇ ਉਸ ਨਾਲ ਜਬਰ-ਜ਼ਿਨਾਹ ਕਰਨ ਦੇ ਇਲਜ਼ਾਮ ਲਗਾਏ ਹਨ।
ਇਸ ਮਾਮਲੇ ਨੂੰ ਲੈ ਕੇ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਪੁਲਸ ਦੇ ਡੀ. ਜੀ. ਪੀ. ਦੀ ਕਾਰਜਪ੍ਰਣਾਲੀ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਸਿੱਧੇ ਤੌਰ 'ਤੇ ਪੁੱਛਿਆ ਹੈ ਕਿ ਕੀ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਵਿੱਚ ਆਪਣੇ ਹੀ ਵਿਧਾਇਕ ਅਤੇ ਉਸ ਦੇ ਕਰਿੰਦਿਆਂ ਵਿਰੁੱਧ ਕਾਰਵਾਈ ਕਰਨ ਦੀ ਹਿੰਮਤ ਹੈ।
ਇਹ ਵੀ ਪੜ੍ਹੋ: ਕੈਨੇਡਾ 'ਚ ਕਤਲ ਕੀਤੀ ਨੈਂਸੀ ਗਰੇਵਾਲ ਦੇ ਮਾਮਲੇ 'ਚ ਨਵਾਂ ਮੋੜ! ਇਸ ਗੈਂਗਸਟਰ ਨੇ ਲਈ ਜ਼ਿੰਮੇਵਾਰੀ, ਪੋਸਟ ਪਾ ਕੇ ਕਿਹਾ...

ਖਹਿਰਾ ਨੇ ਪੰਜਾਬ ਪੁਲਸ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੀ ਪੁਲਸ ਸਿਰਫ਼ ਆਮ ਆਦਮੀ ਪਾਰਟੀ ਦੇ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਲਈ ਹੀ ਰਹਿ ਗਈ ਹੈ ਜਾਂ ਫਿਰ ਸੱਤਾਧਾਰੀ ਧਿਰ ਦੇ ਆਗੂਆਂ 'ਤੇ ਲੱਗੇ ਇਨ੍ਹਾਂ ਗੰਭੀਰ ਇਲਜ਼ਾਮਾਂ ਦੀ ਵੀ ਨਿਰਪੱਖ ਜਾਂਚ ਹੋਵੇਗੀ। ਫਿਲਹਾਲ ਇਨ੍ਹਾਂ ਦੋਸ਼ਾਂ ਨੇ ਸੂਬੇ ਦੀ ਸਿਆਸਤ ਵਿੱਚ ਨਵਾਂ ਹੰਗਾਮਾ ਖੜ੍ਹਾ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਜੰਗਲ ਰਾਜ, ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ 'ਤੇ ਫੇਲ੍ਹ: ਪ੍ਰਤਾਪ ਬਾਜਵਾ
ਕੀ ਕਹਿੰਦੀ ਹੈ ਵੀਡੀਓ 'ਚ ਔਰਤ
ਰੋਂਦੇ ਹੋਏ ਇਕ ਔਰਤ ਵੀਡੀਓ ਵਿਚ ਇਹ ਕਹਿੰਦੀ ਵਿਖਾਈ ਦੇ ਰਹੀ ਹੈ ਕਿ ਕਤਲ ਕੀਤੇ ਗਏ ਸਰਪੰਚ ਹਰਪਿੰਦਰ ਸਿੰਘ ਉਰਫ਼ ਹੈੱਪੀ ਨੇ ਉਸ ਦੀ ਇੱਜ਼ਤ ਬਚਾਈ ਸੀ। ਔਰਤ ਵੱਲੋਂ ਸਰਵਣ ਬਰਾੜ ਨਾਂ ਦੇ ਵਿਅਕਤੀ 'ਤੇ ਜਬਰ-ਜ਼ਿਨਾਹ ਦੇ ਗੰਭੀਰ ਦੋਸ਼ ਲਗਾਏ ਹਨ। ਔਰਤ ਇਹ ਵੀ ਕਹਿੰਦੀ ਹੈ ਕਿ ਵਿਧਾਇਕ ਆਪਣੇ ਬੰਦਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਅਜਿਹਾ ਨਹੀਂ ਹੋਣਾ। ਉਹ ਕਹਿੰਦੀ ਹੈ ਕਿ ਮੈਨੂੰ ਫੋਨ 'ਤੇ ਧਮਕੀਆਂ ਮਿਲਦੀਆਂ ਰਹੀਆਂ ਹਨ ਕਿ ਅਸੀਂ ਤੁਹਾਨੂੰ ਮਾਰ ਦੇਣਾ ਹੈ। ਜੇ ਕਿਤੇ ਤੂੰ ਮਿਲੀ ਤਾਂ ਤੈਨੂੰ ਮਾਰ ਦੇਣਾ ਜਾਂ ਹੈੱਪੀ ਮਿਲਿਆ ਤਾਂ ਉਸ ਨੂੰ ਵੀ ਮਾਰ ਦੇਣਾ ਹੈ। ਮੇਰੇ ਨਾਲ ਕੱਲ੍ਹ ਹੈੱਪੀ ਦੀ ਗੱਲ ਹੋਈ ਸੀ। ਹੈੱਪੀ ਮੈਨੂੰ ਨਰਕ ਵਿਚੋਂ ਕੱਢ ਕੇ ਲਿਆਇਆ ਸੀ। ਹੈੱਪੀ ਅੱਜ ਬਾਘਾ ਪੁਰਾਣਾ ਤੋਂ ਆਪਣੇ ਬੱਚਿਆਂ ਦੀ ਦਵਾਈ ਲੈਣ ਆਇਆ ਸੀ। ਔਰਤ ਨੇ ਦੱਸਿਆ ਕਿ ਉਹ ਹੈੱਪੀ ਦੀ ਪਤਨੀ ਦੀ ਦੋਸਤ ਸੀ, ਜਿਸ ਕਰਕੇ ਉਹ ਹੈੱਪੀ ਦੇ ਸੰਪਰਕ ਵਿਚ ਆਈ ਸੀ। ਉਸ ਨੇ ਕਿਹਾ ਕਿ ਵਿਧਾਇਕ ਨੇ ਹੈੱਪੀ ਦਾ ਕਤਲ ਕਰਵਾ ਕੇ ਬਹੁਤ ਹੀ ਗਲਤ ਕੀਤਾ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਨੈਸ਼ਨਲ ਹਾਈਵੇਅ 'ਤੇ ਧਮਾਕਾ! ਅਸਮਾਨ ਤੱਕ ਉੱਠੀਆਂ ਅੱਗ ਦੀਆਂ ਲਪਟਾਂ, ਮਚੀ ਹਫ਼ੜਾ-ਦਫ਼ੜੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ 'ਚ ਇਕ ਹੋਰ ਕਤਲ, ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠਣ ਦਾ ਹੱਕਦਾਰ ਨਹੀਂ ਭਗਵੰਤ ਮਾਨ: ਸੁਖਬੀਰ ਬਾਦਲ
NEXT STORY