ਨਵੀਂ ਦਿੱਲੀ— ਦੇਸ਼ 'ਚ 100 ਕੰਪਨੀਆਂ ਨੇ ਬਾਜ਼ਾਰ ਮੁਲਾਂਕਣ ਦੇ ਆਧਾਰ 'ਤੇ ਪਿਛਲੇ 5 ਸਾਲਾਂ 'ਚ 38.9 ਲੱਖ ਕਰੋੜ ਰੁਪਏ ਦੀ ਸੰਪਤੀ ਨਿਰਮਤ ਕੀਤੀ ਹੈ। ਇਨ੍ਹਾਂ ਸਾਰਿਆਂ 'ਚ ਟਾਟਾ ਕੰਸਲਟੈਂਸੀ ਸਰਵਿਸ ਲਗਾਤਾਰ 5ਵੇਂ ਸਾਲ ਦੀ ਸੰਪਤੀ 'ਚ ਸਭ ਤੋਂ ਉੱਤੇ ਰਹੀ ਹੈ। ਪ੍ਰਮੁੱਖ ਬ੍ਰੋਕਰੇਜ ਕੰਪਨੀ ਮੋਤੀਲਾਲ ਓਸਵਾਲ ਦੀ 22ਵੀਂ ਸਾਲਾਨਾ ਸੰਪਤੀ ਨਿਰਮਾਣ ਅਧਿਐਨ ਰਿਪੋਰਟ ਮੁਤਾਬਕ ਸੰਪਤੀ ਬਣਾਉਣ ਦੇ ਮਾਮਲੇ 'ਚ ਟੀ.ਸੀ.ਐੱਸ. ਸਿਖਰ 'ਤੇ ਰਹੀ ਹੈ।
ਸਾਲ 2012 ਤੋਂ 2017 ਵਿਚਾਲੇ ਕੰਪਨੀ ਨੇ ਕਰੀਬ 2.50 ਲੱਖ ਕਰੋੜ ਰੁਪਏ ਦੀ ਸੰਪਤੀ ਦਾ ਨਿਰਮਾਣ ਕੀਤਾ ਹੈ। ਇਸ ਮਾਮਲੇ 'ਚ ਦੂਜੇ ਸਥਾਨ 'ਤੇ ਐੱਚ.ਡੀ.ਐੱਫ.ਸੀ. ਬੈਂਕ ਰਿਹਾ ਅਤੇ ਤੀਸਰੇ ਸਥਾਨ 'ਤੇ ਰਿਲਾਇੰਸ ਇੰਡਸਟਰੀ ਰਹੀ ਜਿਸ ਨੇ 1.89 ਲੱਖ ਕਰੋੜ ਰੁਪਏ ਦੀ ਸੰਪਤੀ ਦੀ ਨਿਰਮਾਣ ਕੀਤਾ ਹੈ।
ਟਾਟਾ ਮੋਟਰਸ ਦੀ ਵੈਸ਼ਵਿਕ ਵਿਕਰੀ ਨਵੰਬਰ 'ਚ 22 ਫੀਸਦੀ ਵਧ ਕੇ 1,12,743 ਪਹੁੰਚੀ
NEXT STORY