ਮੁੰਬਈ — ਨਿੱਜੀ ਖੇਤਰ ਕੋਟਕ ਮਹਿੰਦਰਾ ਬੈਂਕ ਨੇ ਦਿਵਾਲੀਆ ਟਰੈਵਲ ਕੰਪਨੀ ਕੌਕਸ ਐਂਡ ਕਿੰਗਜ਼ (Cox&Kings) ਦੇ ਖਿਲਾਫ 170 ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਲਗਾਇਆ ਹੈ। ਇਸ ਤੋਂ ਪਹਿਲਾਂ ਕੋਕਸ ਐਂਡ ਕਿੰਗਜ਼ ਨੂੰ ਕਰਜ਼ਾ ਦੇਣ ਵਾਲੇ ਬੈਂਕਾਂ ਦੇ ਇੱਕ ਸਮੂਹ ਨੇ ਮੁੰਬਈ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ ਨੂੰ ਸ਼ਿਕਾਇਤ ਕੀਤੀ ਸੀ। ਉਨ੍ਹਾਂ ਨੇ ਕੰਪਨੀ 'ਤੇ ਧੋਖਾਧੜੀ ਕਰਨ ਦਾ ਦੋਸ਼ ਲਾਇਆ ਹੈ।
ਇਸ ਸਬੰਧ ਵਿਚ ਮੁਢਲੀ ਜਾਂਚ ਚੱਲ ਰਹੀ ਹੈ ਪਰ ਮੁੰਬਈ ਪੁਲਸ ਨੇ ਕੋਟਕ ਬੈਂਕ ਦੀ ਸ਼ਿਕਾਇਤ ਦੇ ਅਧਾਰ 'ਤੇ ਕੇਸ ਦਰਜ ਕੀਤਾ ਸੀ। ਕੇਸ ਆਰਥਿਕ ਅਪਰਾਧ ਸ਼ਾਖਾ ਨੂੰ ਭੇਜਿਆ ਗਿਆ ਹੈ। ਇੰਡਸਇੰਡ ਬੈਂਕ ਨੇ ਵੀ ਕੰਪਨੀ 'ਤੇ 240 ਕਰੋੜ ਰੁਪਏ ਦੀ ਧੋਖਾਧੜੀ ਦਾ ਦੋਸ਼ ਲਗਾਇਆ ਹੈ। ਆਰਥਿਕ ਅਪਰਾਧ ਸ਼ਾਖਾ ਵੀ ਇਸਦੀ ਜਾਂਚ ਕਰ ਰਹੀ ਹੈ।ਕੇਸ ਬਾਰੇ ਜਾਣਕਾਰੀ ਰੱਖਣ ਵਾਲੇ ਇੱਕ ਅਧਿਕਾਰੀ ਨੇ ਕਿਹਾ ਕਿ ਅਸੀਂ ਸ਼ਿਕਾਇਤ ਦੇ ਆਧਾਰ 'ਤੇ ਜਾਂਚ ਕੀਤੀ ਹੈ। ਪੀਡਬਲਯੂਸੀ ਦੁਆਰਾ ਤਿਆਰ ਕੀਤੀ ਆਡਿਟ ਰਿਪੋਰਟ ਨੂੰ ਵੀ ਦੇਖਿਆ। ਅਸੀਂ ਮਹਿਸੂਸ ਕਰਦੇ ਹਾਂ ਕਿ ਇੰਡਸਇੰਡ ਬੈਂਕ ਦੀ ਸ਼ਿਕਾਇਤ ਜਾਇਜ਼ ਹੈ। ਮੁਢਲੀ ਜਾਂਚ ਜਲਦੀ ਹੀ ਐਫ.ਆਈ.ਆਰ. ਵਿਚ ਬਦਲ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ- ਜਾਣੋ ਕਿਵੇਂ ਡਾਕਘਰ ਨੇ ਅੰਬ-ਸੰਤਰੇ ਅਤੇ ਜਾਨਵਰਾਂ ਦੀ ਖ਼ੁਰਾਕ ਤੋਂ ਕਮਾਏ ਕਰੋੜਾਂ ਰੁਪਏ
ਕਾਊਂਟਰ ਐਫ.ਆਈ.ਆਰ.
ਕੋਕਸ ਐਂਡ ਕਿੰਗਜ਼ ਦੇ ਪ੍ਰਮੋਟਰ ਅਜੇ ਅਜੀਤ ਪੀਟਰ ਕੇਲਕਰ ਨੇ ਵੀ ਬੈਂਕਾਂ ਅਤੇ ਕੰਪਨੀ ਪ੍ਰਬੰਧਨ ਵਿਚ ਸ਼ਾਮਲ ਕਈ ਅਧਿਕਾਰੀਆਂ ਖ਼ਿਲਾਫ਼ ਐਫ.ਆਈ.ਆਰ. ਦਰਜ ਕੀਤੀ ਹੈ। ਉਨ੍ਹਾਂ ਨੇ ਇਨ੍ਹਾਂ ਲੋਕਾਂ 'ਤੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੇ ਕੋਕਸ ਐਂਡ ਕਿੰਗਜ਼ ਅਤੇ ਇਸ ਨਾਲ ਜੁੜੇ ਲੋਕਾਂ ਨੂੰ 5,500 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਪਹੁੰਚਾਇਆ ਹੈ। ਕੌਕਸ ਐਂਡ ਕਿੰਗਜ਼ ਇਸ ਸਮੇਂ ਕਾਰਪੋਰੇਟ ਇਨਸੋਲਵੈਂਸੀ ਰੈਜ਼ੋਲਿਊਸ਼ਨ ਦੀ ਪ੍ਰਕਿਰਿਆ ਤੋਂ ਗੁਜ਼ਰ ਰਹੇ ਹਨ। ਪਿਛਲੇ ਮਹੀਨੇ ਈ.ਡੀ. ਨੇ ਯੈੱਸ ਬੈਂਕ ਘੁਟਾਲੇ ਦੇ ਸੰਬੰਧ ਵਿਚ ਕਾਕਸ ਐਂਡ ਕਿੰਗਜ਼ ਸਮੂਹ ਦੇ 5 ਟਿਕਾਣਿਆਂ ਤੇ ਛਾਪਾ ਮਾਰਿਆ ਸੀ।
ਇਹ ਵੀ ਪੜ੍ਹੋ- ਹੁਣ ਦਾਲ ਅਤੇ ਸਬਜ਼ੀ 'ਚ 'ਹਿੰਗ' ਦਾ ਤੜਕਾ ਲਗਾਉਣਾ ਪਵੇਗਾ ਮਹਿੰਗਾ, ਜਾਣੋ ਕਿਉਂ
ਪੰਜਾਬ ਦੇ ਸੋਨਾਲੀਕਾ ਟਰੈਕਟਰਾਂ ਦੀ ਮਚੀ ਧੁੰਮ, ਤੋੜੇ ਸਾਰੇ ਰਿਕਾਰਡ
NEXT STORY