ਨਵੀਂ ਦਿੱਲੀ- ਮਿਡਲ ਈਸਟ 'ਚ ਚੱਲ ਰਹੇ ਭਿਆਨਕ ਯੁੱਧ ਅਤੇ ਇਰਾਨ-ਅਮਰੀਕਾ ਦਰਮਿਆਨ ਵਧਦੇ ਤਣਾਅ ਨੇ ਭਾਰਤ ਵਿੱਚ ਤੇਲ ਸਪਲਾਈ ਚੇਨ 'ਤੇ ਗੰਭੀਰ ਅਸਰ ਪਾਉਣਾ ਸ਼ੁਰੂ ਕਰ ਦਿੱਤਾ ਹੈ। ਦੇਸ਼ ਦੀਆਂ ਪ੍ਰਮੁੱਖ ਤੇਲ ਮਾਰਕੀਟਿੰਗ ਕੰਪਨੀਆਂ ਨੇ ਇੱਕ ਵੱਡਾ ਫੈਸਲਾ ਲੈਂਦਿਆਂ ਪੈਟਰੋਲ ਪੰਪ ਡੀਲਰਾਂ ਨੂੰ ਦਿੱਤੀ ਜਾਣ ਵਾਲੀ 'ਕ੍ਰੈਡਿਟ' (ਉਧਾਰ) ਦੀ ਸਹੂਲਤ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ।
ਹੁਣ ਪੈਟਰੋਲ ਪੰਪ ਮਾਲਕਾਂ ਨੂੰ ਤੇਲ ਦੀ ਸਪਲਾਈ ਲੈਣ ਲਈ ਪਹਿਲਾਂ ਭੁਗਤਾਨ ਕਰਨਾ ਪਵੇਗਾ। ਇਸ ਸਖ਼ਤ ਫੈਸਲੇ ਦੇ ਪਿੱਛੇ ਕਈ ਵੱਡੇ ਕਾਰਨ ਹਨ। ਗਲੋਬਲ ਪੱਧਰ 'ਤੇ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਉਤਾਰ-ਚੜ੍ਹਾਅ ਹੋ ਰਿਹਾ ਹੈ। ਕੰਪਨੀਆਂ ਨੂੰ ਡਰ ਹੈ ਕਿ ਤੇਜ਼ੀ ਨਾਲ ਵਧਦੀਆਂ ਕੀਮਤਾਂ ਕਾਰਨ ਉਨ੍ਹਾਂ ਦਾ 'ਵਰਕਿੰਗ ਕੈਪੀਟਲ' ਪ੍ਰਭਾਵਿਤ ਹੋ ਸਕਦੀ ਹੈ। ਇਸ ਤੋਂ ਇਲਾਵਾ ਇਰਾਨ 'ਤੇ ਅਮਰੀਕੀ ਅਤੇ ਇਜ਼ਰਾਈਲੀ ਹਮਲਿਆਂ ਕਾਰਨ ਤੇਲ ਸਪਲਾਈ ਦੇ ਅਹਿਮ ਰੂਟ, ਜਿਵੇਂ ਕਿ ਹਾਰਮੁਜ਼ ਸਟ੍ਰੇਟ ਖ਼ਤਰੇ ਵਿੱਚ ਹਨ। ਉਧਾਰ ਦੀ ਸਹੂਲਤ ਬੰਦ ਹੋਣ ਕਾਰਨ ਛੋਟੇ ਪੈਟਰੋਲ ਪੰਪ ਮਾਲਕਾਂ ਲਈ ਤੇਲ ਦਾ ਸਟਾਕ ਬਣਾਈ ਰੱਖਣਾ ਮੁਸ਼ਕਲ ਹੋ ਸਕਦਾ ਹੈ। ਜੇਕਰ ਉਨ੍ਹਾਂ ਕੋਲ ਤੁਰੰਤ ਭੁਗਤਾਨ ਲਈ ਪੈਸੇ ਨਹੀਂ ਹੋਣਗੇ, ਤਾਂ ਪੰਪ 'ਤੇ ਤੇਲ ਦੀ ਕਿੱਲਤ ਹੋ ਸਕਦੀ ਹੈ।
ਇਹ ਵੀ ਪੜ੍ਹੋ- ਜੰਗ ਵਿਚਾਲੇ UAE 'ਚ 19 ਭਾਰਤੀ ਗ੍ਰਿਫ਼ਤਾਰ ! ਜਾਣੋ ਕਿਉਂ ਹੋਈ ਇਹ ਸਖ਼ਤ ਕਾਰਵਾਈ
ਭਾਵੇਂ ਸਰਕਾਰ ਨੇ ਅਜੇ ਕੀਮਤਾਂ ਵਿੱਚ ਸਿੱਧਾ ਵਾਧਾ ਨਹੀਂ ਕੀਤਾ ਹੈ, ਪਰ ਸਪਲਾਈ ਚੇਨ ਵਿੱਚ ਇਸ ਤਰ੍ਹਾਂ ਦੀ ਸਖ਼ਤੀ ਆਉਣ ਵਾਲੇ ਦਿਨਾਂ ਵਿੱਚ ਤੇਲ ਦੀਆਂ ਕੀਮਤਾਂ ਵਧਣ ਜਾਂ ਪੰਪਾਂ 'ਤੇ ਲੰਬੀਆਂ ਲਾਈਨਾਂ ਲੱਗਣ ਦਾ ਸੰਕੇਤ ਦੇ ਰਹੀ ਹੈ। ਵਿਦੇਸ਼ ਮੰਤਰਾਲੇ ਅਤੇ ਤੇਲ ਮੰਤਰਾਲਾ ਲਗਾਤਾਰ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ। ਭਾਰਤ ਆਪਣੀ ਲੋੜ ਦਾ 80 ਫ਼ੀਸਦੀ ਤੋਂ ਵੱਧ ਤੇਲ ਦਰਾਮਦ ਕਰਦਾ ਹੈ, ਜਿਸ ਵਿੱਚੋਂ ਵੱਡਾ ਹਿੱਸਾ ਮੱਧ-ਪੂਰਬ ਤੋਂ ਆਉਂਦਾ ਹੈ। ਤੇਲ ਕੰਪਨੀਆਂ ਦਾ ਇਹ ਕਦਮ ਆਪਣੇ ਆਰਥਿਕ ਨੁਕਸਾਨ ਨੂੰ ਘੱਟ ਕਰਨ ਅਤੇ ਤੇਲ ਦੇ ਭੰਡਾਰ ਨੂੰ ਸੁਰੱਖਿਅਤ ਰੱਖਣ ਲਈ ਚੁੱਕਿਆ ਗਿਆ ਇੱਕ 'ਰੱਖਿਆਤਮਕ' ਕਦਮ ਮੰਨਿਆ ਜਾ ਰਿਹਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਾਰੇ ਕੈਬਨਿਟ ਰੈਂਕ ਖ਼ਤਮ, ਤਨਖਾਹਾਂ 'ਤੇ ਵੀ ਰੋਕ; ਸੁੱਖੂ ਸਰਕਾਰ ਦਾ ਵੱਡਾ ਫੈਸਲਾ
NEXT STORY