ਬਿਜ਼ਨੈਸ ਡੈਸਕ- ਕੈਲੰਡਰ ਸਾਲ 2022 'ਚ ਕਰੀਬ 2.8 ਕਰੋੜ ਨਵੇਂ ਡੀਮੈਟ ਖਾਤੇ ਜੁੜੇ ਅਤੇ ਇਸ ਦੇ ਨਾਲ ਹੀ ਦਸੰਬਰ ਅੰਤ ਤੱਕ ਡੀਮੈਟ ਖਾਤਿਆਂ ਦੀ ਗਿਣਤੀ ਵਧ ਕੇ 10.83 ਕਰੋੜ ਹੋ ਗਈ। ਪਿਛਲੇ ਸਾਲ ਦੇ ਮੁਕਾਬਲੇ 34.3 ਫੀਸਦੀ ਦਾ ਇਹ ਵਾਧਾ ਹੌਲੀ ਸੀ। ਇਸ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ 2021 'ਚ 3.08 ਕਰੋੜ ਨਵੇਂ ਡੀਮੈਟ ਖਾਤੇ ਖੋਲ੍ਹੇ ਸਨ ਜੋ ਉਸ ਤੋਂ ਪਿਛਲੇ ਸਾਲ ਦੇ ਮੁਕਾਬਲੇ 62 ਫੀਸਦੀ ਦਾ ਵਾਧਾ ਸੀ। ਇਸ ਉਦਯੋਗ ਦੀਆਂ ਕੰਪਨੀਆਂ ਦਾ ਕਹਿਣਾ ਹੈ ਕਿ ਵੱਡੇ ਆਧਾਰ ਨੂੰ ਦੇਖਦੇ ਹੋਏ 2023 'ਚ ਇਨ੍ਹਾਂ ਖਾਤਿਆਂ ਦੀ ਰਫ਼ਤਾਰ ਹੋਰ ਨਰਮ ਪੈ ਸਕਦੀ ਹੈ। ਇਸ ਤੋਂ ਇਲਾਵਾ ਉਤਾਰ-ਚੜ੍ਹਾਅ ਵਧਣ, ਕਮਜ਼ੋਰ ਪ੍ਰਤੀਫਲ ਅਤੇ ਸਮਾਲਕੈਪ 'ਚ ਗਿਰਾਵਟ ਨਾਲ ਨਵੇਂ ਨਿਵੇਸ਼ਕਾਂ ਦੀ ਧਾਰਨਾ 'ਤੇ ਅਸਰ ਪੈ ਸਕਦਾ ਹੈ। ਕੋਵਿਡ ਲਾਗ ਤੋਂ ਬਾਅਦ ਨਵੇਂ ਨਿਵੇਸ਼ਕ ਖਾਤਿਆਂ ਦੀ ਗਿਣਤੀ ਕਰੀਬ ਤਿੰਨ ਗੁਣਾ ਹੋ ਗਈ ਹੈ।
ਸ਼ੁੱਧ ਪ੍ਰਤੱਖ ਟੈਕਸ ਕੁਲੈਕਸ਼ਨ ਟੀਚੇ ਦਾ 87 ਫੀਸਦੀ
NEXT STORY