Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUN 27, 2026

    6:14:43 PM

  • electricity consumers electricity department

    ਬਿਜਲੀ ਖਪਤਕਾਰਾਂ ਨੂੰ ਖ਼ੁਸ਼ਖ਼ਬਰੀ, ਲਿਆ ਗਿਆ ਇਹ...

  • weather will change in punjab on july 1

    ਪੰਜਾਬ 'ਚ 1 ਜੁਲਾਈ ਨੂੰ ਬਦਲੇਗਾ ਮੌਸਮ, 15...

  • foreign connection behind petrol bomb attack in bathinda

    ਬਠਿੰਡਾ 'ਚ ਪੈਟਰੋਲ ਬੰਬ ਹਮਲੇ ਪਿੱਛੇ ਵਿਦੇਸ਼ੀ...

  • vadilal s matter reaches high court

    Vadilal ਕੰਪਨੀ ਦਾ ਵਧਿਆ ਪਰਿਵਾਰਕ ਵਿਵਾਦ, ਬੰਬਈ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਮੇਰਾ 12x5=48 ਹੋਵੇ ਜਾਂ 60 ਪਰ ਭਗਵੰਤ ਮਾਨ ਦਾ ਪ੍ਰਦਰਸ਼ਨ 100 ਫ਼ੀਸਦੀ ਜ਼ੀਰੋ ਹੈ : ਰਾਜਾ ਵੜਿੰਗ

PUNJAB News Punjabi(ਪੰਜਾਬ)

ਮੇਰਾ 12x5=48 ਹੋਵੇ ਜਾਂ 60 ਪਰ ਭਗਵੰਤ ਮਾਨ ਦਾ ਪ੍ਰਦਰਸ਼ਨ 100 ਫ਼ੀਸਦੀ ਜ਼ੀਰੋ ਹੈ : ਰਾਜਾ ਵੜਿੰਗ

  • Edited By Anmol Tagra,
  • Updated: 17 Mar, 2026 12:19 PM
Jalandhar
raja warring exlusive interview
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਰਮਨਦੀਪ ਸਿੰਘ ਸੋਢੀ)- ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਮੰਨਦੇ ਨੇ ਕਿ 2027 ਵਿਚ ਲੋਕ ਤਖ਼ਤਾ ਪਲਟਣ ਦੀ ਤਿਆਰੀ ਕਰੀ ਬੈਠੇ ਹਨ ਤੇ ਯਕੀਨਨ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ। ਉਨ੍ਹਾਂ ਮੁਤਾਬਕ ਅਕਾਲੀ ਦਲ ਤੇ ਭਾਜਪਾ ਦੀ ਤਕਰਾਰ ਪੱਕੀ ਹੋ ਗਈ ਹੈ ਤੇ ਭਾਜਪਾ ਨੇ ਅਸਿੱਧੇ ਤਰੀਕੇ ‘ਆਪ’ ਨਾਲ ਸਮਝੌਤਾ ਕਰ ਲਿਆ ਹੈ। ਪੰਜਾਬ ਦੀ ਕਾਨੂੰਨ-ਵਿਵਸਥਾ, ਕਰਜ਼ੇ ਤੇ ਹੋਰ ਵਿਸ਼ਿਆਂ ’ਤੇ ਉਨ੍ਹਾਂ ਵਿਸਥਾਰ ਨਾਲ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼-

• ਪੰਜਾਬ ਦੇ ਮੌਜੂਦਾ ਹਾਲਾਤ ਨੂੰ ਕਿਵੇਂ ਵੇਖਦੇ ਹੋ?

ਪੰਜਾਬ ਅੱਜ ਵੱਡੇ ਆਰਥਿਕ ਸੰਕਟ ਵਿਚ ਜਾ ਰਿਹਾ ਹੈ, ਜਿਸ ਲਈ ਸਾਰੀਆਂ ਸਿਆਸੀ ਜ਼ਮਾਤਾਂ ਹੀ ਜ਼ਿੰਮੇਵਾਰ ਹਨ ਪਰ ਪਿਛਲੇ 5 ਸਾਲਾਂ ਦਰਮਿਆਨ ਜੋ ਕੁਝ ਹੋਇਆ, ਉਹ ਉਮੀਦ ਤੋਂ ਪਰ੍ਹੇ ਹੈ। ਪੰਜਾਬ ਕਾਫ਼ੀ ਦੇਰ ਤੋਂ ਕਰਜ਼ੇ ਥੱਲੇ ਹੈ ਤੇ ਇਹ ਕਰਜ਼ਾ ਲਗਾਤਾਰ ਵਧਦਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਨੇ ਬਿਨਾਂ ਲੋੜ ਤੋਂ ਕੁਝ ਸਕੀਮਾਂ ਸ਼ੁਰੂ ਕੀਤੀਆਂ, ਜਿਸ ਨਾਲ ਸਥਿਤੀ ਹੋਰ ਵਿਗੜਦੀ ਗਈ। ਸਰਕਾਰ ਨੇ ਆਮਦਨ ਨਾ ਵਧਾ ਕੇ ਕਰਜ਼ਾ ਵਧਾ ਲਿਆ ਹੈ। ਜਿਸ ਘਰ ਦੀ ਕਮਾਈ ਤੋਂ ਵੱਧ ਵਿਆਜ ਹੋ ਜਾਵੇ, ਉਸ ਦਾ ਡੁੱਬਣਾ ਤੈਅ ਹੈ। ਭਗਵੰਤ ਮਾਨ ਤੋਂ ਨਾ ਕੋਈ ਮੈਡੀਕਲ ਕਾਲਜ, ਨਾ ਕੋਈ ਨਵਾਂ ਸਕੂਲ ਅਤੇ ਨਾ ਹੀ ਕੋਈ ਨਵਾਂ ਹਸਪਤਾਲ ਬਣਿਆ। ਜੇ ਸਾਡੇ ਰਾਜ ਵਿਚ 5 ਸਾਲਾਂ ਦੌਰਾਨ 75 ਹਜ਼ਾਰ ਕਰੋੜ ਰੁਪਏ ਕਰਜ਼ਾ ਚੜ੍ਹਿਆ ਤਾਂ ਉਸ ਨਾਲ ਲੋਕਾਂ ਲਈ ਸਕੂਲ-ਕਾਲਜ, ਹਸਪਤਾਲ ਤੇ ਹੋਰ ਚੀਜ਼ਾਂ ਵੀ ਬਣਾਈਆਂ ਗਈਆਂ। ਅਸੀਂ 15 ਹਜ਼ਾਰ ਕਰੋੜ ਰੁਪਏ ਸਾਲਾਨਾ ਕਰਜ਼ਾ ਲੈਂਦੇ ਸੀ ਪਰ ਇਹ 33 ਹਜ਼ਾਰ ਕਰੋੜ ਰੁਪਏ ਲੈ ਰਹੇ ਹਨ ਪਰ ਇਨਫ੍ਰਾਸਟ੍ਰਕਚਰ ਨਹੀਂ ਬਣਾਇਆ। ਅੱਜ ਕਾਨੂੰਨ-ਵਿਵਸਥਾ ਦਾ ਇੰਨਾ ਮਾੜਾ ਹਾਲ ਹੋ ਗਿਆ ਕਿ ਰੋਜ਼ ਕਤਲ ਹੋ ਰਹੇ ਹਨ ਪਰ ਅਫਸੋਸ ਕਿ ਸਰਕਾਰ ਸਿਰਫ ਝੂਠੇ ਪ੍ਰਚਾਰ ਵਿਚ ਲੱਗੀ ਹੋਈ ਹੈ।

• ਤੁਸੀਂ ਮੁੱਖ ਮੰਤਰੀ ਹੁੰਦੇ ਤਾਂ ਪੰਜਾਬ ਨੂੰ ਕਰਜ਼ੇ ਤੋਂ ਕਿਵੇਂ ਬਚਾਉਂਦੇ?

ਸਰਕਾਰੀ ਪੈਸੇ ਦੀ ਬਰਬਾਦੀ ਰੋਕਣ ਦੀ ਲੋੜ ਹੈ। ਮੁਫ਼ਤ ਸਬਸਿਡੀਆਂ ਨਾਲੋਂ ਜ਼ਰੂਰੀ ਹੈ ਸਹੀ ਨੀਤੀ। ਉਦਾਹਰਣ ਵਜੋਂ, ਜੇਕਰ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੀ ਬਜਾਏ 24 ਘੰਟੇ ਸਸਤੀ ਬਿਜਲੀ ਦਿੱਤੀ ਜਾਂਦੀ, ਤਾਂ ਨਾ ਤਾਂ ਬਿਜਲੀ ਵਿਭਾਗ ’ਤੇ ਵਾਧੂ ਬੋਝ ਪੈਂਦਾ ਤੇ ਨਾ ਹੀ ਕਿਸਾਨਾਂ ਨੂੰ ਪਾਣੀ ਪੂਰਾ ਕਰਨ ਲਈ ਵਾਧੂ ਮੋਟਰਾਂ ਲਾਉਣ ਲਈ ਕਰਜ਼ਾ ਚੁੱਕਣਾ ਪੈਂਦਾ। ਇਸ ਨਾਲ ਨਾ ਸਿਰਫ਼ ਅੱਜ ਸਾਡਾ 25-26 ਹਜ਼ਾਰ ਕਰੋੜ ਰੁਪਏ ਸਬਸਿਡੀ ਦਾ ਬਚ ਜਾਂਦਾ, ਸਗੋਂ ਉਸ ਤੋਂ ਮਾਲੀਆ ਵੀ ਆਉਂਦਾ ਤੇ ਸਾਡਾ ਪਾਣੀ ਵੀ ਬਚਦਾ। ਇਸ ਤੋਂ ਇਲਾਵਾ ਸਿਆਸੀ ਮੁਫ਼ਾਦਾਂ ਲਈ ਬਣਾਏ ਗਏ ਵਾਧੂ ਜ਼ਿਲੇ, ਵਾਧੂ ਮਾਰਕੀਟ ਕਮੇਟੀਆਂ, ਕਈ ਬੇਲੋੜੀਆਂ ਇਮਾਰਤਾਂ ’ਤੇ ਸਿਰਫ ਸਰਕਾਰੀ ਪੈਸੇ ਨੂੰ ਬਰਬਾਦ ਕੀਤਾ ਗਿਆ। ਇਸੇ ਤਰ੍ਹਾਂ ਆਮ ਆਦਮੀ ਕਲੀਨਿਕ ਬਣਾਉਣ ਦੀ ਬਜਾਏ ਮੌਜੂਦਾ ਹਸਪਤਾਲਾਂ ਨੂੰ ਮਲਟੀਸਪੈਸ਼ਲਿਟੀ ਹਸਪਤਾਲ ਬਣਾਇਆ ਜਾ ਸਕਦਾ ਸੀ। ਪੰਜਾਬ ਨੂੰ ਬਚਾਉਣ ਲਈ ਕੁਝ ਕੌੜੇ ਘੁੱਟ ਭਰਨ ਦੀ ਲੋੜ ਹੈ, ਨਹੀਂ ਤਾਂ ਪੰਜਾਬ ਡੁੱਬ ਜਾਵੇਗਾ। ਸਰਕਾਰਾਂ ਨੂੰ ਗਰੀਬਾਂ ਦੀ ਭਲਾਈ ਜ਼ਰੂਰ ਕਰਨੀ ਚਾਹੀਦੀ ਹੈ ਪਰ ਇਨ੍ਹਾਂ ਸਕੀਮਾਂ ਦੇ ਨਾਂ ’ਤੇ ਹੋਣ ਵਾਲੀ ਪੈਸੇ ਦੀ ਬਰਬਾਦੀ ਨੂੰ ਰੋਕਿਆ ਜਾਣਾ ਬਹੁਤ ਜ਼ਰੂਰੀ ਹੈ। ਆਮ ਆਦਮੀ ਪਾਰਟੀ ਦੀ ਮੁਕਤਸਰ ਰੈਲੀ ਵਿਚ ਤਕਰੀਬਨ ਢਾਈ ਕਰੋੜ ਰੁਪਏ ਸਰਕਾਰੀ ਖਜ਼ਾਨੇ ਵਿਚੋਂ ਵਰਤੇ ਗਏ, ਜਦਕਿ ਇਹ ਸਿਆਸੀ ਰੈਲੀ ਸੀ ਤੇ ਇਸ ਦਾ ਖਰਚਾ ਪਾਰਟੀ ਵੱਲੋਂ ਹੀ ਚੁੱਕਿਆ ਜਾਣਾ ਚਾਹੀਦਾ ਸੀ।

• ਭਾਜਪਾ ਦੀ ਪੰਜਾਬ ਰੈਲੀ ਬਾਰੇ ਕੀ ਕਹੋਗੇ?

ਇਸ ਰੈਲੀ ਦੌਰਾਨ ਉਨ੍ਹਾਂ ਨੇ ਪੰਜਾਬ ਵਿਚ ਇਕੱਲੇ ਚੋਣ ਲੜਨ ਦਾ ਐਲਾਨ ਕੀਤਾ ਪਰ ਇਸ ਬਾਰੇ ਅਜੇ ਤਕ ਸੁਖਬੀਰ ਬਾਦਲ ਦੀ ਕੋਈ ਸਪੱਸ਼ਟ ਟਿੱਪਣੀ ਨਹੀਂ ਆਈ। ਉਹ ਚਾਹੁੰਦੇ ਸਨ ਕਿ ਕਿਸੇ ਤਰ੍ਹਾਂ ਭਾਜਪਾ ਨਾਲ ਗੱਠਜੋੜ ਹੋ ਜਾਵੇ। ਸੁਨੀਲ ਜਾਖੜ ਵੀ ਚਾਹੁੰਦੇ ਸਨ ਕਿ ਅਕਾਲੀ ਦਲ ਨਾਲ ਗੱਠਜੋੜ ਹੋ ਜਾਵੇ ਪਰ ਹੁਣ ਉਹ ਇਸ ਬਾਰੇ ਖੁੱਲ੍ਹ ਕੇ ਨਹੀਂ ਬੋਲਦੇ। ਇਹ ਵੀ ਕਿਆਸਅਰਾਈਆਂ ਹਨ ਕਿ ਅੰਦਰਖਾਤੇ ਭਾਜਪਾ ਤੇ ਆਮ ਆਦਮੀ ਪਾਰਟੀ ਦਾ ਸਮਝੌਤਾ ਹੋ ਗਿਆ ਹੈ ਕਿ ਗੁਜਰਾਤ ਵਿਚ ‘ਆਪ’ ਭਾਜਪਾ ਨੂੰ ਜਿਤਾ ਦੇਵੇ ਤੇ ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਇਕੱਲਿਆਂ ਚੋਣ ਲੜ ਕੇ ਆਮ ਆਦਮੀ ਪਾਰਟੀ ਦੀ ਕਾਂਗਰਸ ਨੂੰ ਰੋਕਣ ਵਿਚ ਮਦਦ ਕਰੇਗੀ। ਕੇਜਰੀਵਾਲ ਵੱਲੋਂ ਕੇਸ ਖ਼ਤਮ ਹੋਣ ਮਗਰੋਂ ਸਿਰਫ ਗਾਂਧੀ ਪਰਿਵਾਰ ਖ਼ਿਲਾਫ਼ ਕੀਤੀ ਜਾ ਰਹੀ ਬਿਆਨਬਾਜ਼ੀ ਤੋਂ ਵੀ ਅਜਿਹੇ ਹੀ ਸੰਕੇਤ ਮਿਲਦੇ ਹਨ।

• ਰਾਹੁਲ ਗਾਂਧੀ ਵੱਲੋਂ ‘ਟੀਮ ਪਲੇਅਰ’ ਬਣਨ ਦੀ ਨਸੀਹਤ ਨੇ ਕਾਂਗਰਸ ਦੇ ਕਾਟੋ-ਕਲੇਸ਼ ’ਤੇ ਮੋਹਰ ਨਹੀਂ ਲਾਈ?

ਕਾਂਗਰਸ ਪਾਰਟੀ ਵਿਚ ਕੋਈ ਕਲੇਸ਼ ਨਹੀਂ ਹੈ। ਹਾਂ, ਹਰ ਪਰਿਵਾਰ ਤੇ ਪਾਰਟੀ ਵਿਚ ਵਖਰੇਵੇਂ ਜ਼ਰੂਰ ਹੁੰਦੇ ਹਨ। ਰਾਹੁਲ ਗਾਂਧੀ ਵੱਲੋਂ ਸਾਰਿਆਂ ਨੂੰ ਇਕੱਠੇ ਹੋ ਕੇ ਪੰਜਾਬ ਦੀ ਲੜਾਈ ਲੜਨ ਦੀ ਗੱਲ ਆਖੀ ਗਈ ਹੈ, ਜੋ ਬਹੁਤ ਚੰਗਾ ਹੈ ਤੇ ਸਾਰਿਆਂ ਨੇ ਹੀ ਉਸ ਗੱਲ ਦਾ ਸਵਾਗਤ ਵੀ ਕੀਤਾ ਹੈ। ਉਨ੍ਹਾਂ ਆਖਿਆ ਹੈ ਕਿ ਜੇ ਅਸੀਂ ਇਕ ਟੀਮ ਵਾਂਗ ਲੜਾਂਗੇ ਤਾਂ ਜ਼ਰੂਰ ਜਿੱਤਾਂਗੇ ਤੇ ਪੰਜਾਬ ਦੇ ਲੋਕਾਂ ਦੀ ਭਲਾਈ ਕਰ ਸਕਾਂਗੇ।

• ਸੁਖਪਾਲ ਖਹਿਰਾ ਦੇ ਬਿਆਨ ਅਤੇ ਵਿਧਾਨ ਸਭਾ ਵਿਵਾਦ ਬਾਰੇ ਕੀ ਕਹੋਗੇ?

ਮੈਂ ਇਸ ਬਿਆਨ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ। ਆਮ ਆਦਮੀ ਪਾਰਟੀ ਵੱਲੋਂ ਬੇਵਜ੍ਹਾ ਕੋਈ ਮੁੱਦਾ ਬਣਾ ਲਿਆ ਜਾਂਦਾ ਹੈ, ਤਾਂ ਜੋ ਅਸਲ ਮੁੱਦੇ ’ਤੇ ਗੱਲਬਾਤ ਨਾ ਹੋ ਸਕੇ। ਜਿਸ ਤਰ੍ਹਾਂ ਵਿਧਾਨ ਸਭਾ ਚੱਲਣੀ ਚਾਹੀਦੀ ਸੀ, ਉਸ ਤਰ੍ਹਾਂ ਨਹੀਂ ਚੱਲੀ। ਉਨ੍ਹਾਂ ਨੇ ਬੇਵਜ੍ਹਾ ਮੁੱਦਾ ਖੜ੍ਹਾ ਕਰ ਕੇ ਬਜਟ ਸੈਸ਼ਨ ਦੇ 5 ਦਿਨ ਲੰਘਾ ਲਏ। ਸਾਨੂੰ ਪੰਜਾਬ ਦੀ ਗੱਲ ਕਰਨ ਦਾ ਮੌਕਾ ਹੀ ਨਹੀਂ ਦਿੱਤਾ ਗਿਆ। ਸਰਕਾਰ ਸਾਡੇ ਬਿਆਨਾਂ ਨੂੰ ਤੋੜ-ਮਰੋੜ ਕੇ ਲੋਕਾਂ ਦੇ ਮਨਾਂ ’ਤੇ ਗਲਤ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰਦੀ ਹੈ, ਇਸ ਲਈ ਸਾਨੂੰ ਸੋਚ-ਸਮਝ ਕੇ ਹੀ ਬਿਆਨਬਾਜ਼ੀ ਕਰਨੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਨੂੰ ਕੋਈ ਮੌਕਾ ਨਾ ਮਿਲੇ। ਇਹ ਬਹੁਤ ਹੇਠਲੇ ਪੱਧਰ ਦੀ ਸਿਆਸਤ ਹੈ। ਜਿਵੇਂ ਮਹਿਲਾ ਵਿਧਾਇਕਾਂ ਵੱਲੋਂ ਸਾਡੇ ਵਿਧਾਇਕ ਨੂੰ ਧੱਕੇ ਮਾਰੇ ਜਾ ਰਹੇ ਹਨ ਜਾਂ ਵਿੱਤ ਮੰਤਰੀ ਵੱਲੋਂ ਵਿਧਾਨ ਸਭਾ ਦੇ ਅੰਦਰ ਬਦਮਾਸ਼ੀ ਕੀਤੀ ਜਾ ਰਹੀ ਹੈ, ਉਹ ਬਹੁਤ ਗਲਤ ਹੈ।

• ਮੁੱਖ ਮੰਤਰੀ ਤੁਹਾਡੇ ਪਹਾੜੇ ਵਾਲੇ ਬਿਆਨ ਦਾ ਮਜ਼ਾਕ ਉਡਾਉਂਦੇ ਹਨ, ਕੀ ਕਹੋਗੇ?

ਭਗਵੰਤ ਮਾਨ ਕਦੋਂ ਕੀ ਕਹਿ ਦੇਣ, ਇਸ ਬਾਰੇ ਰੱਬ ਨੂੰ ਵੀ ਨਹੀਂ ਪਤਾ ਹੁੰਦਾ। ਮੇਰਾ 12x5=48 ਜਾਂ 60 ਹੋਣਾ ਕੋਈ ਮਾਅਨੇ ਨਹੀਂ ਰੱਖਦਾ ਪਰ ਭਗਵੰਤ ਮਾਨ ਦਾ ਪ੍ਰਦਰਸ਼ਨ ਪੰਜਾਬ ਲਈ 100 ਫ਼ੀਸਦੀ ਜ਼ੀਰੋ ਹੈ। ਤੁਸੀਂ ਮੁੱਖ ਮੰਤਰੀ ਹੋਣ ਦੇ ਨਾਤੇ ਪੰਜਾਬ ਲਈ ਕੁਝ ਵੀ ਨਹੀਂ ਕੀਤਾ। ਇਹ ਲੋਕ ਸਭਾ ਚੋਣਾਂ ਵਿਚ 13-0 ਦੇ ਦਾਅਵੇ ਕਰਦੇ ਸੀ ਪਰ ਤਿੰਨ ਸੀਟਾਂ ਹੀ ਜਿੱਤ ਸਕੇ। ਮੈਂ ਸਿਰਫ ਇੰਨਾ ਆਖ ਰਿਹਾ ਹਾਂ ਕਿ ਜੇ ਸਾਡੀ ਸਰਕਾਰ ਆਉਂਦੀ ਹੈ ਤਾਂ ਮੈਂ ਮੁੱਖ ਮੰਤਰੀ ਜਾਂ ਮੰਤਰੀ ਬਣਨ ਦਾ ਦਾਅਵੇਦਾਰ ਨਹੀਂ ਹਾਂ, ਇਹ ਫ਼ੈਸਲਾ ਹਾਈ ਕਮਾਨ ਦੇ ਹੁੰਦਾ ਹੈ। ਇਸ ਗੱਲ ’ਤੇ ਇਨ੍ਹਾਂ ਨੂੰ ਕੀ ਇਤਰਾਜ਼ ਹੈ। ਭਗਵੰਤ ਮਾਨ ਨੂੰ ਗਲਤਫ਼ਹਿਮੀ ਹੈ ਕਿ ਉਹ ਪੱਕੇ ਤੌਰ ’ਤੇ ਮੁੱਖ ਮੰਤਰੀ ਬਣ ਗਿਆ ਹੈ, ਥੋੜ੍ਹਾ ਸਮਾਂ ਰਹਿ ਗਿਆ ਜਨਤਾ ਪਲਟਾ ਮਾਰਨ ਨੂੰ ਤਿਆਰ ਹੈ।

• ਤੁਹਾਡੇ ਬਾਰੇ ਧਾਰਨਾ ਹੈ ਕਿ ਤੁਸੀਂ ਮੁੱਖ ਮੰਤਰੀ ਕੋਲੋਂ ਡਰਦੇ ਹੋ?

ਨਾ ਮੈਂ ਪਹਿਲਾਂ ਸੁਖਬੀਰ ਬਾਦਲ ਜਾਂ ਬਿਕਰਮ ਮਜੀਠੀਆ ਤੋਂ ਡਰਦਾ ਸੀ ਤੇ ਨਾ ਅੱਜ ਭਗਵੰਤ ਮਾਨ ਜਾਂ ਕਿਸੇ ਹੋਰ ਤੋਂ ਡਰਦਾ ਹਾਂ। ਮੁੱਖ ਮੰਤਰੀ ਭਗਵੰਤ ਮਾਨ ਕਾਂਗਰਸ ਸਰਕਾਰ ਵੇਲੇ ਬੱਸਾਂ ਦੀਆਂ ਬਾਡੀਆਂ ਰਾਜਸਥਾਨ ਤੋਂ ਬਣਵਾਏ ਜਾਣ ਦੀ ਗੱਲ ਕਰਦੇ ਸੀ ਤੇ ਕਹਿੰਦੇ ਸੀ ਕਿ ਘਪਲਾ ਹੋਇਆ ਹੈ ਪਰ ਬੱਸਾਂ ਦੀਆਂ ਬਾਡੀਆਂ ਤਾਂ ਅੱਜ ਵੀ ਰਾਜਸਥਾਨ ਤੋਂ ਹੀ ਬਣ ਰਹੀਆਂ ਹਨ। ਦਰਅਸਲ ਹਰ ਮਸਲੇ ਦਾ ਜਵਾਬ ਉਸੇ ਵੇਲੇ ਨਹੀਂ ਦਿੱਤਾ ਜਾ ਸਕਦਾ, ਕੁਝ ਗੱਲਾਂ ਸਮਾਂ ਆਉਣ ’ਤੇ ਆਪੇ ਹੀ ਸਪੱਸ਼ਟ ਹੋ ਜਾਂਦੀਆਂ ਹਨ। ਨਿਯਮਾਂ ਮੁਤਾਬਕ ਇਨ੍ਹਾਂ ਬੱਸਾਂ ਦੀਆਂ ਬਾਡੀਆਂ ਲਈ ਇਕ ਲਾਇਸੈਂਸ ਦੀ ਲੋੜ ਹੁੰਦੀ ਹੈ, ਜੋ ਇੱਥੇ ਕਿਸੇ ਕੋਲ ਨਹੀਂ ਹੈ। ਮੈਂ ਅੱਜ ਵੀ ਕਹਿੰਦਾ ਹਾਂ ਕਿ ਮੈਨੂੰ ਕਿਸੇ ਦਾ ਕੋਈ ਡਰ ਨਹੀਂ ਹੈ ਪਰ ਪੰਜਾਬ ਦੇ ਮਾੜੇ ਹਾਲਾਤ ਦਾ ਫਿਕਰ ਬਹੁਤ ਹੈ।

• ਅੰਮ੍ਰਿਤਾ ਵੜਿੰਗ ਮੁਕਤਸਰ ਤੇ ਰਾਜਾ ਵੜਿੰਗ ਗਿੱਦੜਬਾਹੇ ਤੋਂ ਚੋਣ ਲੜਨਗੇ?

ਗਿੱਦੜਬਾਹਾ ਮੇਰੀ ਕਰਮ ਭੂਮੀ ਹੈ ਤੇ ਮੈਂ ਉੱਥੋਂ ਚੋਣ ਲੜਨੀ ਚਾਹੁੰਦਾ ਹਾਂ ਪਰ ਅੰਤਿਮ ਫ਼ੈਸਲਾ ਹਾਈ ਕਮਾਨ ਦਾ ਹੁੰਦਾ ਹੈ। ਸਾਡੇ ਸ਼ੁੱਭਚਿੰਤਕ ਸਾਡੇ ਬਾਰੇ ਬਹੁਤ ਸਾਰੀਆਂ ਚਰਚਾਵਾਂ ਕਰਦੇ ਹਨ। ਰਹੀ ਗੱਲ ਮੇਰੀ ਜਾਂ ਪਤਨੀ ਦੀ ਤਾਂ ਸਿਆਸਤ ਵਿਚ ਇੱਛਾ ਰੱਖਣੀ ਕੋਈ ਗੁਨਾਹ ਤਾਂ ਹੈ ਨਹੀਂ, ਇੱਛਾ ਹੈ ਪਰ ਆਖ਼ਰੀ ਫ਼ੈਸਲਾ ਹਾਈ ਕਮਾਨ ਦੀ ਮਰਜ਼ੀ ਅਨੁਸਾਰ ਹੋਵੇਗਾ। ਇਸ ਉਪਰੰਤ ਜਦੋਂ ਉਨ੍ਹਾਂ ਕੋਲੋਂ ਲੁਧਿਆਣਾ ਦੇ ਭਵਿੱਖ ਬਾਰੇ ਪੁੱਛਿਆ ਗਿਆ ਤਾਂ ਹੱਸਦੇ ਹੋਏ ਜਵਾਬ ਸੀ ਕਿ ਲੁਧਿਆਣਾ ਤੇ ਗਿੱਦੜਬਾਹਾ ਨਾਲੋ-ਨਾਲ ਚਲਦੇ ਰਹਿਣਗੇ।

ਸੁਖਬੀਰ ਤੇ ਮਜੀਠੀਆ ਨੂੰ ਸੀਰੀਅਸ ਪਾਲਿਟਿਕਸ ਕਰਨ ਦੀ ਲੋੜ

ਅਸੀਂ ਤਾਂ ਚਾਹੁੰਦੇ ਹਾਂ ਕਿ ਅਕਾਲੀ ਦਲ ਮੁੜ ਖੜ੍ਹਾ ਹੋਵੇ, ਜੋ ਇਸ ਵੇਲੇ ਬਿਲਕੁਲ ਹੀ ਡਿੱਗਿਆ ਪਿਆ ਹੈ। ਅਕਾਲੀ ਦਲ ਦਾ ਥੋੜ੍ਹਾ ਉੱਠਣਾ ਫ਼ਾਇਦੇਮੰਦ ਹੈ ਪਰ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ 10 ਸਾਲ ਪਹਿਲਾਂ ਵਾਲਾ ਅੰਦਾਜ਼ ਹੀ ਦਿਖਾ ਰਹੇ ਹਨ। ਉਹ ਭਗਵੰਤ ਮਾਨ ਵਾਂਗ ਮਜ਼ਾਕੀਆ ਲਹਿਜਾ ਅਪਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜਿਸ ਤਰ੍ਹਾਂ ਮਜੀਠੀਆ ਵੱਲੋਂ ਮੁੱਛਾਂ ਨੂੰ ਵੱਟ ਦਿੱਤੇ ਜਾ ਰਹੇ ਹਨ ਜਾਂ ਮੇਰੇ ਬਾਰੇ ਜੋ ਕੁਝ ਆਖਿਆ ਜਾ ਰਿਹਾ ਹੈ, ਇਨ੍ਹਾਂ ਚੀਜ਼ਾਂ ਨੂੰ ਲੋਕ ਪਸੰਦ ਨਹੀਂ ਕਰਦੇ। ਮੇਰਾ ਮੰਨਣਾ ਕਿ ਮਜੀਠੀਆ ਨੂੰ ਕਾਮੇਡੀ ਛੱਡ ਕੇ ਸੀਰੀਅਸ ਰਾਜਨੀਤੀ ਕਰਨੀ ਚਾਹੀਦੀ ਹੈ। ਇਸ ਸਭ ਨਾਲ ਫ਼ਾਇਦੇ ਦੀ ਜਗ੍ਹਾ ਹੋਰ ਜ਼ਿਆਦਾ ਨੁਕਸਾਨ ਹੋਵੇਗਾ। ਸੁਖਬੀਰ ‘ਸੀਪ ਦੇ 10 ਲੱਖ’ ਦੇਣ ਦੀ ਬਜਾਏ ਲੋਕਾਂ ਨੂੰ ਵਿਜ਼ਨ ਕਿਉਂ ਨਹੀਂ ਦੇ ਰਹੇ ?

  • Raja Warring
  • Raja Warring Interview
  • Raja Warring on Jagbani
  • Punjab Politics

ਹੈਦਰਾਬਾਦ ’ਚ ਗੁਰਦੁਆਰਾ ਸਾਹਿਬ ਦੀ ਜਗ੍ਹਾ ’ਤੇ ਜਬਰੀ ਕਬਜ਼ੇ ਦਾ ਸ਼੍ਰੋਮਣੀ ਕਮੇਟੀ ਨੇ ਲਿਆ ਨੋਟਿਸ

NEXT STORY

Stories You May Like

  • heavy rain next 48 hours monsoon
    Heavy Rain : ਅਗਲੇ 48 ਘੰਟੇ ਅਹਿਮ! ਮਾਨਸੂਨ ਤਬਾਹੀ, 19 ਸੂਬਿਆਂ 'ਚ ਮੌਸਮ ਵਿਭਾਗ ਦਾ ਅਲਰਟ
  • imbalance between imports  exports has become a challenge
    ਵਧ ਰਿਹਾ ਹੈ ਦੇਸ਼ ਦਾ ਵਪਾਰ ਪਰ ਦਰਾਮਦ-ਬਰਾਮਦ ਦਾ ਅਸੰਤੁਲਨ ਬਣਿਆ ਵੱਡੀ ਚੁਣੌਤੀ
  • you cannot fool all the people all the time  raja warring
    ਤੁਸੀਂ ਪੰਜਾਬ ਦੇ ਲੋਕਾਂ ਨੂੰ ਹਰ ਸਮੇਂ ਮੂਰਖ ਨਹੀਂ ਬਣਾ ਸਕਦੇ : ਰਾਜਾ ਵੜਿੰਗ
  • amazon ceo meets modi  announces investment of  48 billion in 5 years
    Amazon ਦੇ CEO ਨੇ ਮੋਦੀ ਨਾਲ ਕੀਤੀ ਮੁਲਾਕਾਤ, 5 ਸਾਲਾਂ 'ਚ 48 ਅਰਬ ਡਾਲਰ ਦੇ ਨਿਵੇਸ਼ ਦਾ ਕੀਤਾ ਐਲਾਨ
  • cbi  ias officer arrested  60 crore scam
    60 ਕਰੋੜ ਦੇ ਘਪਲੇ 'ਚ ਸੀਨੀਅਰ IAS ਅਧਿਕਾਰੀ ਗ੍ਰਿਫ਼ਤਾਰ ! CBI ਨੇ ਹਰਿਆਣਾ 'ਚ ਕੀਤੀ ਵੱਡੀ ਕਾਰਵਾਈ
  • beetroot is a panacea for diseases
    BP ਦੀ ਸਮੱਸਿਆ ਹੋਵੇ ਜਾਂ ਖ਼ੂਨ ਦੀ ਕਮੀ, ਕਈ ਬਿਮਾਰੀਆਂ ਦਾ ਰਾਮਬਾਣ ਇਲਾਜ ਹੈ 'ਚੁਕੰਦਰ'
  • india us deal could be finalised in 48 hours
    48 ਘੰਟਿਆਂ 'ਚ ਭਾਰਤ-US ਦੀ ਡੀਲ ਹੋ ਸਕਦੀ ਹੈ ਫਾਈਨਲ! ਹਾਈ ਲੈਵਲ ਮੀਟਿੰਗ 'ਤੇ ਟਿਕੀਆਂ ਨਜ਼ਰਾਂ
  • ram mandir 60 kg silver  missing
    Silver Missing : ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਦੌਰਾਨ ਭੇਂਟ ਕੀਤੀ 60 ਕਿਲੋ ਚਾਂਦੀ ਗਾਇਬ, SIT ਵਲੋਂ ਜਾਂਚ ਤੇਜ਼
  • weather will change in punjab on july 1
    ਪੰਜਾਬ 'ਚ 1 ਜੁਲਾਈ ਨੂੰ ਬਦਲੇਗਾ ਮੌਸਮ, 15 ਜ਼ਿਲ੍ਹਿਆਂ 'ਚ ਅਲਰਟ ਜਾਰੀ
  • man dies after getting electrocuted while lighting a lantern in jalandhar
    ਜਲੰਧਰ 'ਚ ਲੈਂਟਰ ਪਾਉਂਦੇ ਸਮੇਂ ਕਰੰਟ ਲੱਗਣ ਕਾਰਨ ਵਿਅਕਤੀ ਦੀ ਮੌਤ
  • electricity consumers electricity department
    ਬਿਜਲੀ ਖਪਤਕਾਰਾਂ ਨੂੰ ਖ਼ੁਸ਼ਖ਼ਬਰੀ, ਲਿਆ ਗਿਆ ਇਹ ਵੱਡਾ ਫ਼ੈਸਲਾ
  • daljit cheema on jagbani
    ਅਕਾਲੀ-ਭਾਜਪਾ ਗੱਠਜੋੜ ਬਾਰੇ ਸਮਾਂ ਹੀ ਦੱਸੇਗਾ : ਡਾ. ਦਲਜੀਤ ਸਿੰਘ ਚੀਮਾ
  • major firing outside chawla mobile point in jalandhar
    ਜਲੰਧਰ: ਚਾਵਲਾ ਮੋਬਾਇਲ ਪੁਆਇੰਟ ਬਾਹਰ ਗੋਲ਼ੀਆਂ ਚੱਲਣ ਦੇ ਮਾਮਲੇ 'ਚ ਵੱਡੀ ਅਪਡੇਟ!...
  • bloody clash between wrestlers in chhinj mela shahkot
    ਪੰਜਾਬ: ਛਿੰਝ ਮੇਲਾ ਬਣਿਆ ਜੰਗ ਦਾ ਮੈਦਾਨ! ਪਹਿਲਵਾਨਾਂ 'ਚ ਖ਼ੂਨੀ ਟਕਰਾਅ, ਚੱਲੀਆਂ...
  • major action taken against 84 teachers of jalandhar salary stopped
    ਪੰਜਾਬ ਦੇ 84 ਅਧਿਆਪਕਾਂ 'ਤੇ ਡਿੱਗੀ ਗਾਜ! ਰੋਕੀ ਗਈ ਤਨਖ਼ਾਹ, ਜਾਣੋ ਵਜ੍ਹਾ
  • government holiday in punjab on monday
    ਪੰਜਾਬ 'ਚ ਸੋਮਵਾਰ ਨੂੰ ਸਰਕਾਰੀ ਛੁੱਟੀ
Trending
Ek Nazar
heavy vehicle movement banned on banga mukandpur road

ਨਵਾਂਸ਼ਹਿਰ 'ਚ ਇਨ੍ਹਾਂ ਵਾਹਨਾਂ 'ਤੇ 25 ਅਗਸਤ ਤੱਕ ਲੱਗੀ ਵੱਡੀ ਪਾਬੰਦੀ, ਸਖ਼ਤ...

has hardik pandya really secretly married mahika sharma

ਹਾਰਦਿਕ ਪੰਡਯਾ ਨੇ ਚੁੱਪ-ਚੁਪੀਤੇ ਕਰਵਾ ਲਿਆ ਵਿਆਹ ? ਮਾਹਿਕਾ ਨੇ ਸਿੰਦੂਰ ਨਾਲ ਭਰੀ...

veteran filmmaker k  bhagyaraj passes away at 73

ਦਿੱਗਜ ਐਕਟਰ-ਡਾਇਰੈਕਟਰ ਦੀ ਹਾਰਟ ਅਟੈਕ ਕਾਰਨ ਮੌਤ ! 73 ਸਾਲ ਦੀ ਉਮਰ 'ਚ ਲਏ...

horrific collision between high speed car and scooter

ਤੇਜ਼ ਰਫਤਾਰ ਕਾਰ ਤੇ ਸਕੂਟਰੀ ਵਿਚਾਲੇ ਭਿਆਨਕ ਟੱਕਰ, ਮਾਸੂਮ ਕੁੜੀ ਦੀ ਮੌਕੇ 'ਤੇ...

heavy rain next 6 days monsoon

ਅਗਲੇ 6 ਦਿਨ ਭਾਰੀ! ਬਦਲੇਗਾ ਮੌਸਮ ਦਾ ਮਿਜਾਜ਼, 16 ਸੂਬਿਆਂ 'ਚ ਤੇਜ਼...

freedom to travel to any country without a visa

ਬਿਨਾਂ Visa ਦੇ ਕਿਸੇ ਵੀ ਦੇਸ਼ ਜਾ ਸਕਦਾ ਇਕ ਸ਼ਖਸ! ਤੁਹਾਨੂੰ ਪਤਾ ਹੈ ਕੌਣ

mother daughter throat

ਘਰੇਲੂ ਝਗੜੇ ਨੇ ਧਾਰਿਆ ਖੂਨੀ ਰੂਪ: ਮਾਂ ਨੇ ਆਪਣੀ ਧੀ ਦਾ ਕੀਤਾ ਕਤਲ, ਫਿਰ ਖੁਦ...

son gave his own father  s betel nut to get a government job

ਸਰਕਾਰੀ ਨੌਕਰੀ ਲੈਣ ਲਈ ਪੁੱਤ ਨੇ ਦੇ'ਤੀ ਆਪਣੇ ਹੀ ਪਿਓ ਦੀ ਸੁਪਾਰੀ! ਹੈਰਾਨ ਕਰ...

veteran actor passes away

ਮਸ਼ਹੂਰ ਸ਼ੋਅ 'ਸ਼ਕਤੀਮਾਨ' 'ਚ ਨਜ਼ਰ ਆ ਚੁੱਕੇ ਦਿੱਗਜ ਅਦਾਕਾਰ ਦਾ ਦਿਹਾਂਤ

gold silver price

ਮੂਧੇ ਮੂੰਹ ਡਿੱਗੀਆਂ ਸੋਨੇ ਦੀਆਂ ਕੀਮਤਾਂ ! 16,000 ਤੱਕ ਹੋ ਗਿਆ ਸਸਤਾ, ਜਾਣੋ ਹੁਣ...

wife talking another man phone night character

'ਪਤਨੀ ਰਾਤ ਨੂੰ ਕਿਸੇ ਬੰਦੇ ਨਾਲ ਗੱਲ ਕਰੇ ਤਾਂ ਚਰਿੱਤਰ ’ਤੇ ਸ਼ੱਕ ਨਹੀਂ ਕਰ...

amitabh  s heroine quits acting and sells chicken

ਐਕਟਿੰਗ ਛੱਡ ਚਿਕਨ ਵੇਚ ਰਹੀ ਅਮਿਤਾਭ ਦੀ ਹੀਰੋਇਨ

this famous actress had her leg amputated at the age of 15

15 ਸਾਲ ਦੀ ਉਮਰ 'ਚ ਕੱਟਣੀ ਪਈ ਸੀ ਇਸ ਮਸ਼ਹੂਰ ਅਦਾਕਾਰਾ ਦੀ ਲੱਤ, ਫਿਰ ਇੰਝ ਬਣੀ...

making passport has become expensive

ਪਾਸਪੋਰਟ ਬਣਵਾਉਣਾ ਹੋ ਗਿਆ ਮਹਿੰਗਾ ! ਕੇਂਦਰ ਸਰਕਾਰ ਨੇ ਵਧਾਈ ਫੀਸ, ਜਾਣੋ ਹੁਣ...

heavy rains expected for next 3 4 days

ਅਗਲੇ 3-4 ਦਿਨ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ...

good news for lpg customers government removed all restrictions on supply

LPG ਗਾਹਕਾਂ ਲਈ Good News ! ਸਰਕਾਰ ਨੇ ਸਪਲਾਈ 'ਤੇ ਲੱਗੀਆਂ ਸਾਰੀਆਂ ਪਾਬੰਦੀਆਂ...

property in saudi arabia

ਸਾਊਦੀ ਅਰਬ ਤੋਂ ਭਾਰਤੀਆਂ ਲਈ ਚੰਗੀ ਖ਼ਬਰ, ਜਾਇਦਾਦ ਖਰੀਦਣਾ ਹੋਇਆ ਸੌਖਾ; ਨਵਾਂ...

teesta river

ਚੀਨ, ਬੰਗਲਾਦੇਸ਼ 'ਤੀਸਤਾ ਨਦੀ' ਪ੍ਰਬੰਧਨ 'ਤੇ ਸਹਿਯੋਗ ਨੂੰ ਮਜ਼ਬੂਤ ​​ਕਰਨ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • foreign connection behind petrol bomb attack in bathinda
      ਬਠਿੰਡਾ 'ਚ ਪੈਟਰੋਲ ਬੰਬ ਹਮਲੇ ਪਿੱਛੇ ਵਿਦੇਸ਼ੀ ਕੁਨੈਕਸ਼ਨ! ਗ੍ਰਿਫ਼ਤਾਰ...
    • sgpc president dhami opposes amendment to hazur sahib act
      SGPC ਨੇ 5 ਜੁਲਾਈ ਨੂੰ ਸੱਦਿਆ ਵੱਡਾ ਪੰਥਕ ਇਕੱਠ
    • property registration noc
      ਜ਼ਮੀਨਾਂ ਦੀਆਂ ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਅਹਿਮ ਖ਼ਬਰ!
    • demand for recruitment of ayurvedic doctors is increasing
      ਆਯੁਰਵੈਦਿਕ ਡਾਕਟਰਾਂ ਦੀ ਭਰਤੀ ਦੀ ਮੰਗ ਤੇਜ਼, ਨੌਜਵਾਨਾਂ ਲਈ ਰੁਜ਼ਗਾਰ ਦੀ ਮੰਗ ਵਧੀ
    • will there be an akali bjp alliance in punjab or not
      ਪੰਜਾਬ 'ਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ? ਕੇਵਲ ਸਿੰਘ ਢਿੱਲੋਂ ਨੇ ਦਿੱਤਾ...
    • fir case
      5 ਤੋਲ ਸੋਨਾ ਤੇ 20 ਤੋਲੇ ਚਾਂਦੀ ਚੋਰੀ, ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ
    • electricity consumers electricity department
      ਬਿਜਲੀ ਖਪਤਕਾਰਾਂ ਨੂੰ ਖ਼ੁਸ਼ਖ਼ਬਰੀ, ਲਿਆ ਗਿਆ ਇਹ ਵੱਡਾ ਫ਼ੈਸਲਾ
    • big regarding bhakra and thin dams in punjab
      ਪੰਜਾਬ 'ਚ ਭਾਖੜਾ ਤੇ ਥੀਨ ਡੈਮਾਂ ਨੂੰ ਲੈ ਕੇ ਵੱਡੀ ਅਪਡੇਟ, ਪਾਣੀ ਦੇ ਤਾਜ਼ਾ...
    • daljit cheema on jagbani
      ਅਕਾਲੀ-ਭਾਜਪਾ ਗੱਠਜੋੜ ਬਾਰੇ ਸਮਾਂ ਹੀ ਦੱਸੇਗਾ : ਡਾ. ਦਲਜੀਤ ਸਿੰਘ ਚੀਮਾ
    • it s time for a big change in punjab congress
      ਪੰਜਾਬ ਕਾਂਗਰਸ 'ਚ ਅੱਜ ਵੱਡੇ ਫੇਰਬਦਲ ਦੀ ਘੜੀ! ਹਾਈਕਮਾਨ ਵਲੋਂ ਖੋਲ੍ਹਿਆ ਜਾ ਸਕਦੈ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +