ਨਵੀਂ ਦਿੱਲੀ (ਇੰਟ.) – ਕੋਰੋਨਾ ਕਾਲ ’ਚ ਜ਼ਬਰਦਸਤ ਘਾਟਾ ਝੱਲ ਚੁੱਕਾ ਸਟੀਲ ਖੇਤਰ ਜਿਵੇਂ-ਤਿਵੇਂ ਪਟੜੀ ’ਤੇ ਪਰਤ ਰਿਹਾ ਸੀ ਪਰ ਇਸ ’ਤੇ ਇਕ ਵਾਰ ਮੁੜ ਸੰਕਟ ਦੇ ਬੱਦਲ ਮੰਡਰਾਉਣ ਲੱਗੇ ਹਨ। ਆਇਰਨ ਓਰ ਅਤੇ ਸਟੀਲ ਦੀਆਂ ਕੀਮਤਾਂ ’ਚ ਵਾਧੇ ਤੋਂ ਬਾਅਦ ਜਿਥੇ ਵੱਡੀਆਂ ਸਟੀਲ ਕੰਪਨੀਆਂ ਮੁਨਾਫਾ ਕਮਾ ਰਹੀਆਂ ਹਨ ਉਥੇ ਹੀ ਛੋਟੀਆਂ ਕੰਪਨੀਆਂ ਬੰਦ ਹੋਣ ਕੰਢੇ ਪਹੁੰਚ ਗਈਆਂ ਹਨ।
ਇਸ ਕਾਰਣ ਐਂਗਲ, ਟੀ. ਐੱਮ. ਟੀ., ਸਟੀਲ ਚਾਦਰ, ਆਟੋ ਪਾਰਟਸ, ਨਟ-ਬੋਲਟ ਅਤੇ ਕਿੱਲ ਵਰਗੇ ਸਾਮਾਨ ਦੀ ਕਿੱਲਤ ਹੋਣ ਦਾ ਖਦਸ਼ਾ ਹੈ। ਉਦਯੋਗ ਦੇ ਜਾਣਕਾਰਾਂ ਮੁਤਾਬਕ ਛੋਟੇ ਸਟੀਲ ਪਲਾਂਟਸ 60-70 ਫੀਸਦੀ ਸਮਰੱਥਾ ’ਤੇ ਕੰਮ ਕਰ ਰਹੇ ਹਨ। ਜੇ ਆਇਰਨ ਓਰ ਦੀਆਂ ਕੀਮਤਾਂ ’ਚ ਲਗਾਮ ਨਾ ਲੱਗੀ ਤਾਂ ਉਤਪਾਦਨ ਸਮਰੱਥਾ 40 ਫੀਸਦੀ ਹੇਠਾਂ ਆ ਸਕਦੀ ਹੈ। ਛੱਤੀਸਗੜ੍ਹ ਅਤੇ ਝਾਰਖੰਡ ’ਚ ਸਭ ਤੋਂ ਵੱਧ ਮਿਨੀ ਸਟੀਲ ਪਲਾਂਟਸ ਹਨ।
ਇਹ ਵੀ ਪਡ਼੍ਹੋ : ਕੀ ਬੰਦ ਹੋਣਗੇ 5,10 ਅਤੇ 100 ਰੁਪਏ ਦੇ ਪੁਰਾਣੇ ਨੋਟ? ਜਾਣੋ RBI ਦੀ ਯੋਜਨਾ
ਛੱਤੀਸਗੜ੍ਹ ’ਚ 600 ਤੋਂ ਵੱਧ ਸਪੰਜ ਆਇਰਨ, ਫਰਨੇਸ ਅਤੇ ਰੋਲਿੰਗ ਮਿੱਲ੍ਹਾਂ
ਛੱਤੀਸਗੜ੍ਹ ਦਾ ਦੇਸ਼ ਦੇ ਸਟੀਲ ਉਤਪਾਦਨ ’ਚ ਚੌਥਾ ਸਥਾਨ ਹੈ। ਇਥੇ ਭਿਲਾਈ ਸਟੀਲ ਪਲਾਂਟ ਸਮੇਤ ਲਗਭਗ 600 ਤੋਂ ਵੱਧ ਸਪੰਜ ਆਇਰਨ, ਫਰਨੇਸ ਅਤੇ ਰੋਲਿੰਗ ਮਿੱਲ੍ਹਾਂ ਹਨ। ਉਥੇ ਹੀ ਝਾਰਖੰਡ ’ਚ 50 ਫਰਨੇਸ ਮਿੱਲ੍ਹ ਅਤੇ ਸਪੰਜ ਆਇਰਨ ਮਿੱਲ੍ਹਾਂ ਹਨ। ਛੱਤੀਸਗੜ੍ਹ ਮਿਨੀ ਸਟੀਲ ਪਲਾਂਟ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਸੁਰਾਨਾ ਮੁਤਾਬਕ ਆਇਰਨ ਓਰ ’ਚ ਉਛਾਲ ਅਤੇ ਬਰਾਮਦ ਮੰਗ ਵਧਣ ਨਾਲ 8 ਜਨਵਰੀ ਨੂੰ ਸਟੀਲ ਦੇ ਰੇਟ 58,000 ਰੁਪਏ ਪ੍ਰਤੀ ਟਨ ਦੀ ਰਿਕਾਰਡ ਉਚਾਈ ’ਤੇ ਪਹੁੰਚ ਗਏ ਹਨ। ਹੁਣ ਇਹ 39,000 ਰੁਪਏ ਪ੍ਰਤੀ ਟਨ ਤੋਂ ਹੇਠਾਂ ਹੈ।
ਇਹ ਵੀ ਪਡ਼੍ਹੋ : ਸਾਲ 2020 ’ਚ ਸਭ ਤੋਂ ਵੱਧ ਵਿਕੀ ਮਾਰੂਤੀ ਸੁਜ਼ੂਕੀ ਦੀ ਇਹ ਕਾਰ, 15 ਸਾਲਾਂ ਤੋਂ ਕੋਈ ਨਹੀਂ ਦੇ ਸਕਿਆ ਟੱਕਰ
ਪਿਛਲੇ ਸਾਲ ਆਇਰਨ ਓਰ ਦਾ ਬੇਸਿਕ ਰੇਟ 2,500-2,600 ਰੁਪਏ ਪ੍ਰਤੀ ਟਨ ਸੀ। ਹੁਣ ਇਹ 7,000 ਰੁਪਏ ਪ੍ਰਤੀ ਟਨ ਤੋਂ ਵੱਧ ਦਾ ਹੋ ਗਿਆ ਹੈ। ਇਸ ’ਚ ਰਾਇਲਟੀ, ਜੀ. ਐੱਸ. ਟੀ. ਭਾੜਾ ਜੋੜ ਦਈਏ ਤਾਂ ਆਇਰਨ ਓਰ 12,000 ਰੁਪਏ ਪ੍ਰਤੀ ਟਨ ਦੇ ਭਾਅ ’ਤੇ ਮਿਲ ਰਿਹਾ ਹੈ। ਮੰਗ ਘਟਣ ਨਾਲ ਲੋਹੇ ਦੇ ਰੇਟ ਵੀ ਲਗਾਤਾਰ ਡਿਗ ਰਹੇ ਹਨ। ਬੀਤੇ 14 ਸਾਲ ’ਚ ਆਇਰਨ ਓਰ ਦੇ ਬੇਸਿਕ ਰੇਟ ਰਿਕਾਰਡ ’ਚ 29 ਫੀਸਦੀ ਤੱਕ ਗਿਰਾਵਟ ਆ ਚੁੱਕੀ ਹੈ।
ਇਹ ਵੀ ਪਡ਼੍ਹੋ : ਟ੍ਰੇਨ ਯਾਤਰੀਆਂ ਨੂੰ ਹੁਣ ਨਹੀਂ ਚੁੱਕਣਾ ਪਏਗਾ ਭਾਰੀ ਸਮਾਨ, ਰੇਲਵੇ ਵਿਭਾਗ ਕਰੇਗਾ ਇਸ ਦਾ ਪ੍ਰਬੰਧ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸਬਜ਼ੀਆਂ ਤੋਂ ਬਾਅਦ ਮਹਿੰਗੇ ਹੋਣ ਲੱਗੇ ਦਾਲ-ਚੌਲ ਤੋਂ ਲੈ ਕੇ ਆਟਾ-ਤੇਲ
NEXT STORY