ਨਵੀਂ ਦਿੱਲੀ—ਦੇਰੀ ਅਤੇ ਹੋਰ ਕਾਰਨਾਂ ਨਾਲ 150 ਕਰੋੜ ਰੁਪਏ ਜਾਂ ਉਸ ਤੋਂ ਜ਼ਿਆਦਾ ਦੀ ਲਾਗਤ ਦੇ 355 ਬੁਨਿਆਦੀ ਢਾਂਚਾ ਖੇਤਰ ਦੇ ਪ੍ਰਾਜੈਕਟਾਂ ਦੀ ਲਾਗਤ 'ਚ 3.88 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਇਕ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਸੰਖਿਅਕੀ ਅਤੇ ਪ੍ਰੋਗਰਾਮ ਲਾਗੂ ਮੰਤਰਾਲੇ 150 ਕਰੋੜ ਰੁਪਏ ਜਾਂ ਉਸ ਤੋਂ ਜ਼ਿਆਦਾ ਦੀ ਲਾਗਤ ਦੇ ਪ੍ਰਾਜੈਕਟਾਂ ਦੀ ਨਿਗਰਾਨੀ ਕਰਦਾ ਹਾਂ। ਕੁੱਲ 1.623 ਪ੍ਰਾਜੈਕਟਾਂ 'ਚ 355 ਦੀ ਲਾਗਤ ਵਧ ਗਈ ਹੈ ਜਦੋਂਕਿ 522 'ਚ ਦੇਰੀ ਹੋਈ ਹੈ।
ਮੰਤਰਾਲੇ ਦੀ ਜੁਲਾਈ 2019 ਦੀ ਰਿਪੋਰਟ ਮੁਤਾਬਕ 1,623 ਪ੍ਰਾਜੈਕਟਾਂ ਦੀ ਮੂਲ ਲਾਗਤ 19,33,390.22 ਕਰੋੜ ਰੁਪਏ ਸੀ। ਹੁਣ ਇਨ੍ਹਾਂ ਪ੍ਰਾਜੈਕਟਾਂ ਦੇ ਪੂਰਾ ਹੋਣ ਦੀ ਅਨੁਮਾਨਿਤ ਲਾਗਤ 23,21,502.84 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਇਸ ਤਰ੍ਹਾਂ ਪ੍ਰਾਜੈਕਟਾਂ ਦੀ ਕੁੱਲ ਲਾਗਤ 'ਚ 3,88,112.62 ਕਰੋੜ ਰੁਪਏ ਜਾਂ 20.07 ਫੀਸਦੀ ਦਾ ਵਾਧਾ ਹੋਇਆ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਜੁਲਾਈ 2019 ਤੱਕ ਇਨ੍ਹਾਂ ਪ੍ਰਾਜੈਕਟਾਂ 'ਤੇ ਕੁੱਲ 9,47,571.45 ਕਰੋੜ ਰੁਪਏ ਖਰਚ ਹੋਏ ਹਨ। ਇਨ੍ਹਾਂ ਪ੍ਰਾਜੈਕਟਾਂ ਦੀ ਅਨੁਮਾਨਿਤ ਲਾਗਤ ਦਾ 40.82 ਫੀਸਦੀ ਬੈਠਦਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਜੇਕਰ ਪ੍ਰਾਜੈਕਟਾਂ 'ਚ ਦੇਰੀ ਦਾ ਆਕਲਨ ਉਨ੍ਹਾਂ ਨੂੰ ਪੂਰਾ ਕਰਨ ਦੀ ਨਵੀਂ ਸਮੇਂ ਸੀਮਾ ਨਾਲ ਕੀਤਾ ਜਾਵੇ, ਤਾਂ ਦੇਰੀ ਵਾਲੇ ਪ੍ਰਾਜੈਕਟਾਂ ਦੀ ਗਿਣਤੀ ਘੱਟ ਕੇ 451 ਰਹਿ ਜਾਵੇਗੀ। ਦੇਰੀ ਵਾਲੇ ਪ੍ਰਾਜੈਕਟਾਂ 'ਚੋਂ 187 'ਚ ਇਕ ਤੋਂ 12 ਮਹੀਨੇ, 121 'ਚੋਂ 13 ਤੋਂ 24 ਮਹੀਨੇ, 132 'ਚ 25 ਤੋਂ 60 ਮਹੀਨੇ ਅਤੇ 112 'ਚੋਂ 61 ਜਾਂ ਉਸ ਤੋਂ ਜ਼ਿਆਦਾ ਮਹੀਨੇ ਦੀ ਦੇਰੀ ਹੈ। ਇਨ੍ਹਾਂ 552 ਪ੍ਰਾਜੈਕਟਾਂ 'ਚੋਂ ਹਰੇਕ 'ਚ ਔਸਤਨ 29.07 ਮਹੀਨੇ ਦੀ ਦੇਰੀ ਹੋਈ ਹੈ।
ਸੈਂਸੈਕਸ ਦੀਆਂ ਟਾਪ 10 'ਚੋਂ ਚਾਰ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 55,682 ਕਰੋੜ ਘਟਿਆ
NEXT STORY