ਜਲੰਧਰ, (ਮਹੇਸ਼)- ਗੁਰੂ ਹਰਗੋਬਿੰਦ ਹਸਪਤਾਲ ਬਸਤੀ ਸ਼ੇਖ ਦੇ ਚੇਅਰਮੈਨ ਅਤੇ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਪਿੰਡ ਹਜ਼ਾਰਾ ਦੇ ਸੰਸਥਾਪਕ ਜਥੇਦਾਰ ਸੁਰਜੀਤ ਸਿੰਘ ਚੀਮਾ ਜਿਨ੍ਹਾਂ ਦਾ ਬੀਤੇ ਦਿਨ ਸਵਰਗਵਾਸ ਹੋ ਗਿਆ ਸੀ। ਉਨ੍ਹਾਂ ਦੇ ਅੰਤਿਮ ਸੰਸਕਾਰ ਦੀ ਰਸਮ ਅੱਜ ਮਾਡਲ ਟਾਊਨ ਜਲੰਧਰ ਦੇ ਸ਼ਮਸ਼ਾਨਘਾਟ ਵਿਖੇ ਹੋਈ। ਇਸ ਮੌਕੇ ਪਹਿਲਾਂ ਗ੍ਰੰਥੀ ਸਿੰਘ ਵੱਲੋਂ ਸੁਰਜੀਤ ਸਿੰਘ ਚੀਮਾ ਦੀ ਸੰਸਕਾਰ ਦੀ ਰਸਮ ਦੀ ਅਰਦਾਸ ਕੀਤੀ ਗਈ। ਉਪਰੰਤ ਜਥੇਦਾਰ ਸੁਰਜੀਤ ਸਿੰਘ ਚੀਮਾ ਨੂੰ ਮੁੱਖ ਅਗਨੀ ਦੇਣ ਦੀ ਰਸਮ ਉਨ੍ਹਾਂ ਦੇ ਸਪੁੱਤਰ ਹਰਸ਼ਰਨ ਸਿੰਘ ਚੀਮਾ, ਰਵਿੰਦਰਪਾਲ ਸਿੰਘ ਚੀਮਾ ਤੇ ਪੋਤਰੇ ਜੁਗਰਾਜ ਸਿੰਘ ਚੀਮਾ ਵੱਲੋਂ ਨਿਭਾਈ ਗਈ।
ਪੰਜਾਬ ਕੇਸਰੀ ਗਰੁੱਪ ਵੱਲੋਂ ਮੁੱਖ ਸੰਪਾਦਕ ਵਿਜੇ ਚੋਪੜਾ ਤੇ ਅਵਿਨਾਸ਼ ਚੋਪੜਾ ਸੰਯੁਕਤ ਸੰਪਾਦਕ ਵੱਲੋਂ ਵੀ ਜਥੇਦਾਰ ਚੀਮਾ ਦੀ ਮੌਤ ਤੇ ਡੂੰਘਾ ਦੁੱਖ ਪ੍ਰਗਟ ਕਰਦੇ ਹੋਏ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਗਈ ਹੈ। ਸੰਸਕਾਰ ਦੀ ਰਸਮ ਮੌਕੇ ਤੇ ਪੁੱਜੇ ਸਾਬਕਾ ਕੈਬਨਿਟ ਮੰਤਰੀ ਦਲਜੀਤ ਸਿੰਘ ਚੀਮਾ, ਸਾਬਕਾ ਐਮ.ਪੀ ਮਹਿੰਦਰ ਸਿੰਘ ਕੇ.ਪੀ, ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਸਾਬਕਾ ਵਿਧਾਇਕ ਕੇ.ਡੀ ਭੰਡਾਰੀ, ਨਿਤਿਨ ਭਗਤ, ਕੁਲਵੰਤ ਸਿੰਘ ਮੰਨਣ ਐਸ.ਜੀ.ਪੀ,ਸੀ ਮੈਂਬਰ, ਇਕਬਾਲਪ੍ਰੀਤ ਸਿੰਘ ਸਾਬਕਾ ਡੀ.ਜੀ.ਪੀ, ਉਪਿੰਦਰ ਸਿੰਘ ਘੁੰਮਣ ਸਾਬਕਾ ਐਸਐਸਪੀ, ਬੇਅੰਤ ਸਿੰਘ ਸਰਹੱਦੀ ਸੰਪਾਦਕ ਸਿਮਰਨ ਵੀਕਲੀ, ਗੁਰਭਜਨ ਸਿੰਘ ਗਿੱਲ ਸਾਹਿੱਤਕਾਰ ਲੁਧਿਆਣਾ, ਅਮਰਜੀਤ ਸਿੰਘ ਕਿਸ਼ਨਪੁਰਾ, ਮਹਿੰਦਰ ਸਿੰਘ ਬਿਨਾਕਾ, ਹਰਜੀਤ ਕੌਰ ਤਲਵੰਡੀ, ਡਾ. ਪਰਮਜੀਤ ਸਿੰਘ ਮਰਵਾਹ, ਜਸਵਿੰਦਰ ਸਿੰਘ ਧੋਗੜੀ, ਤਜਿੰਦਰ ਸਿੰਘ ਪ੍ਰਦੇਸੀ, ਯਾਦਵਿੰਦਰ ਸਿੰਘ ਰੰਧਾਵਾ, ਤਜਿੰਦਰ ਸਿੰਘ ਸੋਹਲ, ਅਮਰਜੀਤ ਸਿੰਘ, ਸਰਬਜੀਤ ਸਿੰਘ ਕਾਹਲੋਂ, ਨਰਿੰਦਰ ਸਿੰਘ ਰੌਕੀ, ਆਰ.ਕੇ ਗਾਂਧੀ, ਬੱਬੂ ਪਾਇਲਟ, ਇੰਦਰਪਾਲ ਸਿੰਘ, ਡਾ. ਨੇਹਾ, ਹਰਜੀਤ ਸਿੰਘ ਐਡਵੋਕੇਟ, ਚਰਨਜੀਤ ਸਿੰਘ ਸਰਾਫ, ਬਲਵਿੰਦਰ ਸਿੰਘ ਸਰਾਫ, ਕੁਲਵੰਤਵੀਰ ਸਿੰਘ ਵੱਲੋਂ ਸ. ਸੁਰਜੀਤ ਸਿੰਘ ਚੀਮਾ ਦੇ ਸਪੁੱਤਰ ਹਰਸ਼ਰਨ ਸਿੰਘ ਚੀਮਾ, ਰਵਿੰਦਰਪਾਲ ਸਿੰਘ ਚੀਮਾ ਤੇ ਪੋਤਰੇ ਜੁਗਰਾਜ ਸਿੰਘ ਚੀਮਾ, ਭਰਾ ਜਸਵਿੰਦਰ ਸਿੰਘ, ਹਰਪਾਲ ਸਿੰਘ ਚੀਮਾ, ਰਾਜਵੀਰ ਸਿੰਘ ਬਾਜਵਾ, ਭੁਪਿੰਦਰ ਸਿੰਘ ਮੱਕੜ, ਜਸਵਿੰਦਰ ਸਿੰਘ ਮੱਕੜ, ਇਕਬਾਲ ਸਿੰਘ ਢੀਡਸਾ, ਕੁਲਵਿੰਦਰ ਸਿੰਘ ਚੀਮਾ, ਦਵਿੰਦਰ ਸਿੰਘ ਰਹੇਜਾ ਆਦਿ ਪਰਿਵਾਰਕ ਮੈਂਬਰਾਂ ਨਾਲ ਗਹਿੱਰੇ ਦੁੱਖ ਦਾ ਪ੍ਰਗਟਾਵਾ ਕੀਤਾ।
ਇਥੇ ਦੱਸਣਯੋਗ ਹੈ ਕਿ ਸ. ਸੁਰਜੀਤ ਸਿੰਘ ਚੀਮਾ ਸਿੱਖ ਪੰਥ ਦੀ ਸਤਿਕਾਰਤ ਹਸਤੀ ਸਨ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਸਾਬਕਾ ਸੀਨੀਅਰ ਮੈਂਬਰ, ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਸੀਨੀਅਰ ਮੈਂਬਰ, ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਦੀ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਅਤੇ ਗੁਰੂ ਹਰਿਗੋਬਿੰਦ ਹਸਪਤਾਲ ਦੇ ਪਿਛਲੇ 50 ਸਾਲਾਂ ਤੋਂ ਵੱਧ ਸਮੇਂ ਤੱਕ ਚੇਅਰਮੈਨ ਦੇ ਤੌਰ ਤੇ ਸੇਵਾ ਨਿਭਾਉਣ ਵਾਲੇ ਅਤੇ ਅਨੇਕਾਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੀ ਸਰਪ੍ਰਸਤੀ ਕਰਨ ਵਾਲੇ ਇਨਸਾਨ ਸਨ। ਜੋ ਕਿ 91 ਸਾਲ ਦੀ ਉਮਰ ਵਿੱਚ ਅਕਾਲ ਪੁਰਖ ਦੇ ਚਰਨਾਂ ਵਿੱਚ ਬਿਰਾਜੇ ਹਨ।
ਰੂਪਨਗਰ ਪੁਲਸ ਨੇ 385 ਕਿੱਲੋ ਚੂਰਾ ਪੋਸਤ ਸਮੇਤ 2 ਤਸਕਰ ਕੀਤੇ ਕਾਬੂ, ਅੰਨ੍ਹੇ ਕਤਲ ਦੀ ਗੁੱਥੀ ਵੀ ਸੁਲਝਾਈ
NEXT STORY