ਨਵੀਂ ਦਿੱਲੀ - ਬਾਈਕ ਤੇ ਕਾਰ ਚਲਾਉਣਾ ਕੋਈ ਬੱਚਿਆਂ ਦੀ ਖੇਡ ਨਹੀਂ ਪਰ ਹਾਲ ਹੀ ਵਿੱਚ ਇੱਕ 4 ਸਾਲ ਦੇ ਬੱਚੇ ਨੇ ਇਹ ਸਾਬਤ ਕਰ ਦਿੱਤਾ ਹੈ। ਕੇਰਲ ਦੇ ਬੱਚੇ ਨੂੰ ਰਾਇਲ ਐਨਫੀਲਡ ਕਲਾਸਿਕ 350 ਬਾਈਕ ਦੀ ਸਵਾਰੀ ਕਰਦੇ ਹੋਏ ਦੇਖਿਆ ਗਿਆ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਬਦਰੀਨਾਥ ਧਾਮ 'ਚ ਕੀਤੀ ਪੂਜਾ, ਦਾਨ ਕੀਤੇ 5 ਕਰੋੜ ਰੁਪਏ
ਵੀਡੀਓ 'ਚ 4 ਸਾਲ ਦਾ ਬੱਚਾ ਰਾਇਲ ਐਨਫੀਲਡ ਕਲਾਸਿਕ 350 ਬਾਈਕ ਦੀ ਸਵਾਰੀ ਕਰਦਾ ਨਜ਼ਰ ਆ ਰਿਹਾ ਹੈ। ਬੱਚੇ ਨੇ ਸੁਰੱਖਿਆ ਲਈ ਹੈਲਮੇਟ ਵੀ ਪਾਇਆ ਹੋਇਆ ਹੈ। ਉਹ ਰਾਈਡਰਜ਼ ਆਊਟਫਿਟ 'ਚ ਪਰਫੈਕਟ ਸਟਾਈਲ 'ਚ ਨਜ਼ਰ ਆ ਰਿਹਾ ਹੈ। ਉਸ ਦੇ ਕੋਲ ਇਕ ਵਿਅਕਤੀ ਖੜ੍ਹਾ ਨਜ਼ਰ ਆ ਰਿਹਾ ਹੈ, ਜੋ ਬੁਲੇਟ ਚਲਾਉਣ ਵਿਚ ਉਸ ਦੀ ਮਦਦ ਕਰ ਰਿਹਾ ਹੈ। ਇਸ ਵੀਡੀਓ ਨੂੰ ਕਾਫੀ ਦੇਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : P20 Summit 'ਚ ਬੋਲੇ PM ਮੋਦੀ- ਵਿਸ਼ਵ ਲਈ ਵੱਡੀ ਚੁਣੌਤੀ ਹੈ ਅੱਤਵਾਦ; ਡੈਲੀਗੇਟਾਂ ਨੂੰ ਕੀਤੀ ਖ਼ਾਸ ਅਪੀਲ
ਤੁਹਾਨੂੰ ਦੱਸ ਦੇਈਏ ਕਿ ਸਾਨੂੰ ਅਜਿਹੀਆਂ ਚੀਜ਼ਾਂ ਦਾ ਪ੍ਰਚਾਰ ਨਹੀਂ ਕਰਨਾ ਚਾਹੀਦਾ। ਛੋਟੇ ਬੱਚਿਆਂ ਨਾਲ ਅਜਿਹਾ ਰਿਸਕ ਲੈਣਾ ਖਤਰਨਾਕ ਸਾਬਤ ਹੋ ਸਕਦਾ ਹੈ। ਬੱਚਾ ਮੋਟਰ ਸਾਈਕਲ ਚਲਾਉਣ ਲਈ ਅਜੇ ਬਹੁਤ ਛੋਟਾ ਹੈ।
ਇਹ ਵੀ ਪੜ੍ਹੋ : ਹੁਣ ਪਹਿਲਾਂ ਹੀ ਪਤਾ ਲੱਗ ਸਕੇਗਾ ਕਿ ਕਿਥੇ ਆਉਣਗੇ ਹੜ੍ਹ ਤੇ ਕਿੱਥੇ ਪਵੇਗਾ ਸੋਕਾ, ਬਦਲ ਜਾਵੇਗੀ ਦੁਨੀਆ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੀਤਾਰਮਨ ਦਾ ਵੱਡਾ ਬਿਆਨ, ਕਿਹਾ-ਇਜ਼ਰਾਈਲ ਯੁੱਧ ਕਾਰਨ ਕੱਚੇ ਤੇਲ ਨੂੰ ਲੈ ਕੇ ਮੁੜ ਪੈਦਾ ਹੋਈਆਂ ਚਿੰਤਾਵਾਂ
NEXT STORY