ਮੈਕਸੀਕੋ ਸਿਟੀ: ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਵਧਦੀ ਵਰਤੋਂ ਜਿੱਥੇ ਇਨਸਾਨਾਂ ਲਈ ਸਹੂਲਤਾਂ ਪੈਦਾ ਕਰ ਰਹੀ ਹੈ, ਉੱਥੇ ਹੀ ਹੁਣ ਇਹ ਸਾਈਬਰ ਅਪਰਾਧੀਆਂ ਲਈ ਇੱਕ ਖ਼ਤਰਨਾਕ ਹਥਿਆਰ ਬਣਦੀ ਜਾ ਰਹੀ ਹੈ। ਮੈਕਸੀਕੋ ਤੋਂ ਆਈ ਇੱਕ ਹੈਰਾਨ ਕਰਨ ਵਾਲੀ ਰਿਪੋਰਟ ਅਨੁਸਾਰ, ਹੈਕਰਾਂ ਨੇ ਐਂਥਰੋਪਿਕ (Anthropic) ਦੇ AI ਚੈਟਬੋਟ 'ਕਲਾਉਡ' (Claude) ਦੀ ਮਦਦ ਨਾਲ ਸਰਕਾਰੀ ਏਜੰਸੀਆਂ ਦਾ ਲਗਭਗ 150GB ਸੰਵੇਦਨਸ਼ੀਲ ਡੇਟਾ ਚੋਰੀ ਕਰ ਲਿਆ ਹੈ।
ਕਿਵੇਂ ਹੋਈ ਇਹ ਵੱਡੀ ਚੋਰੀ?
ਬਲੂਮਬਰਗ ਦੀ ਰਿਪੋਰਟ ਮੁਤਾਬਕ, ਹੈਕਰਾਂ ਨੇ ਇਸ ਟਾਪ AI ਟੂਲ ਨੂੰ ਸਪੈਨਿਸ਼ ਭਾਸ਼ਾ ਵਿੱਚ ਨਿਰਦੇਸ਼ (ਪ੍ਰੋਂਪਟ) ਦਿੱਤੇ ਤਾਂ ਜੋ ਉਹ ਸਰਕਾਰੀ ਸਿਸਟਮ ਦੀਆਂ ਕਮੀਆਂ ਦੀ ਪਛਾਣ ਕਰ ਸਕੇ। ਇਜ਼ਰਾਈਲੀ ਸਾਈਬਰ ਸੁਰੱਖਿਆ ਫਰਮ 'ਗੈਂਬਿਟ ਸਿਕਿਓਰਿਟੀ' ਦੇ ਖੋਜਕਰਤਾਵਾਂ ਨੇ ਖੁਲਾਸਾ ਕੀਤਾ ਹੈ ਕਿ ਇਹ ਹੈਕਿੰਗ ਦਸੰਬਰ 2025 ਵਿੱਚ ਸ਼ੁਰੂ ਹੋਈ ਸੀ ਅਤੇ ਲਗਭਗ ਇੱਕ ਮਹੀਨੇ ਤੱਕ ਚੱਲਦੀ ਰਹੀ। ਹੈਕਰਾਂ ਨੇ ਸਿੱਧੇ ਤੌਰ 'ਤੇ ਮੈਕਸੀਕੋ ਦੇ ਟੈਕਸ ਵਿਭਾਗ ਅਤੇ ਚੋਣ ਵਿਭਾਗ ਦੇ ਸਿਸਟਮਾਂ ਵਿੱਚ ਸੰਨ੍ਹ ਲਗਾਈ।
ਕੀ-ਕੀ ਹੋਇਆ ਚੋਰੀ?
ਚੋਰੀ ਕੀਤੇ ਗਏ ਡੇਟਾ ਵਿੱਚ ਬੇਹੱਦ ਨਿੱਜੀ ਤੇ ਮਹੱਤਵਪੂਰਨ ਜਾਣਕਾਰੀ ਸ਼ਾਮਲ ਹੈ। ਇਸ ਵਿਚ ਲਗਭਗ 19.5 ਕਰੋੜ ਟੈਕਸ ਦਾਤਾਵਾਂ ਦੇ ਰਿਕਾਰਡ, ਵੋਟਿੰਗ ਡੇਟਾਬੇਸ ਤੇ ਨਾਗਰਿਕ ਰਜਿਸਟਰੀ ਦਸਤਾਵੇਜ਼, ਸਰਕਾਰੀ ਕਰਮਚਾਰੀਆਂ ਦੇ ਕ੍ਰੈਡਿਟ ਅਤੇ ਹੋਰ ਨਿੱਜੀ ਵੇਰਵੇ ਮੌਸੂਦ ਸਨ।
AI: ਵਰਦਾਨ ਜਾਂ ਸਰਾਪ?
ਖੋਜਕਰਤਾਵਾਂ ਦਾ ਮੰਨਣਾ ਹੈ ਕਿ ਇਸ ਹਮਲੇ ਪਿੱਛੇ ਕਿਸੇ ਵਿਦੇਸ਼ੀ ਸਰਕਾਰ ਦਾ ਹੱਥ ਨਹੀਂ ਹੈ, ਬਲਕਿ ਇਹ ਆਮ ਅਪਰਾਧੀਆਂ ਦਾ ਕੰਮ ਜਾਪਦਾ ਹੈ। ਪਰ ਇਸ ਘਟਨਾ ਨੇ ਦੁਨੀਆ ਭਰ ਵਿੱਚ AI ਦੀ ਦੁਰਵਰਤੋਂ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ। ਮਾਹਿਰਾਂ ਅਨੁਸਾਰ, ਜੇਕਰ AI ਦੀ ਗਲਤ ਵਰਤੋਂ ਕੀਤੀ ਜਾਵੇ ਤਾਂ ਇਸ ਨਾਲ ਜੈਵਿਕ ਹਥਿਆਰ (Biological Weapons) ਤੱਕ ਬਣਾਏ ਜਾ ਸਕਦੇ ਹਨ। ਹਾਲ ਹੀ ਵਿੱਚ ਅਮੇਜ਼ਨ ਦੇ ਖੋਜਕਰਤਾਵਾਂ ਨੇ ਵੀ ਦੱਸਿਆ ਸੀ ਕਿ ਹੈਕਰਾਂ ਨੇ AI ਦੀ ਮਦਦ ਨਾਲ ਦਰਜਨਾਂ ਦੇਸ਼ਾਂ ਵਿੱਚ 600 ਤੋਂ ਵੱਧ ਫਾਇਰਵਾਲਾਂ (ਸੁਰੱਖਿਆ ਦੀਵਾਰਾਂ) ਨੂੰ ਤੋੜਿਆ ਹੈ। ਇਹ ਘਟਨਾ ਇੱਕ ਸਖ਼ਤ ਚੇਤਾਵਨੀ ਹੈ ਕਿ ਕਿਵੇਂ AI ਹੁਣ ਡਿਜੀਟਲ ਅਪਰਾਧਾਂ ਲਈ ਇੱਕ ਪ੍ਰਮੁੱਖ ਸੰਦ ਬਣ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਵੱਡੀ ਖ਼ਬਰ : ਸਮੂਹਿਕ ਕਬਰਾਂ 'ਚੋਂ 171 ਲਾਸ਼ਾਂ ਬਰਾਮਦ
NEXT STORY