ਨਵੀਂ ਦਿੱਲੀ- ਭਿਆਨਕ ਆਰਥਿਕ ਸੰਕਟ ਤੋਂ ਪਰੇਸ਼ਾਨ ਪਾਕਿਸਤਾਨ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਸਥਿਤੀ ਇਥੇ ਤੱਕ ਪਹੁੰਚ ਗਈ ਹੈ ਕਿ ਵਿਦੇਸ਼ਾਂ ਤੋਂ ਮਿਲੀ ਮਦਦ ਅਤੇ ਰਾਹਤ ਸਮੱਗਰੀ ਵੀ ਚੋਰੀ ਹੋ ਰਹੀ ਹੈ। ਦਰਅਸਲ ਰੂਸ ਨੇ ਪਾਕਿਸਤਾਨ ਦੀ ਮੌਜੂਦਾ ਹਾਲਤ 'ਤੇ ਤਰਸ ਖਾ ਕੇ 40 ਹਜ਼ਾਰ ਟਨ ਤੋਂ ਜ਼ਿਆਦਾ ਕਣਕ ਮਦਦ ਦੇ ਤੌਰ 'ਤੇ ਦਿੱਤੀ ਸੀ। ਪਰ ਇਹ ਕਣਕ ਲੋੜਵੰਦ ਲੋਕਾਂ ਤੱਕ ਨਹੀਂ ਪਹੁੰਚੀ ਸਗੋਂ ਚੋਰੀ ਹੋ ਗਈ ਹੈ। ਪਾਕਿਸਤਾਨ ਸਰਕਾਰ ਨੇ ਇਸ ਮਾਮਲੇ 'ਚ ਸਖ਼ਤੀ ਨਾਲ ਐਕਸ਼ਨ ਲੈਂਦੇ ਹੋਏ ਆਪਣੇ 67 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਨਾਲ ਹੀ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਹੈ। ਇਸ ਨੋਟਿਸ 'ਚ ਅਧਿਕਾਰੀਆਂ ਤੋਂ ਪੁੱਛਿਆ ਗਿਆ ਹੈ ਕਿ ਕਿਸ ਦੇ ਇਸ਼ਾਰਿਆਂ 'ਤੇ ਕਣਕ ਚੋਰੀ ਹੋਈ ਹੈ, ਇਸ ਦਾ ਜਵਾਬ ਦਿਓ।
ਇਹ ਵੀ ਪੜ੍ਹੋ- ਏਅਰ ਇੰਡੀਆ ਨੇ ਫਿਰ ਦਿੱਤਾ VRS ਦਾ ਆਫ਼ਰ, 2100 ਕਰਮਚਾਰੀਆਂ ਨੂੰ ਮਿਲੇਗਾ ਮੌਕਾ
ਭੋਜਨ ਦੀ ਕਮੀ ਤੋਂ ਪਰੇਸ਼ਾਨ ਲੋਕ ਸੜਕਾਂ 'ਤੇ ਕਰ ਰਹੇ ਹਨ ਪ੍ਰਦਰਸ਼ਨ
ਪਾਕਿਸਤਾਨੀ ਮੀਡੀਆ ਰਿਪੋਰਟਾਂ ਦੇ ਮੁਤਾਬਕ ਕਥਿਤ ਤੌਰ 'ਤੇ ਸਿੰਧ ਖੁਰਾਕ ਵਿਭਾਗ ਦੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਸਿੰਧ ਪ੍ਰਾਂਤ ਦੇ 10 ਜ਼ਿਲ੍ਹਿਆਂ 'ਚ ਸਥਿਤੀ ਸਰਕਾਰੀ ਗੋਦਾਮਾਂ ਤੋਂ ਲਗਭਗ 40,392 ਟਨ ਕਣਕ ਚੋਰੀ ਹੋ ਗਈ ਹੈ। ਰੂਸ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਪਾਕਿਸਤਾਨ ਨੂੰ 50 ਹਜ਼ਾਰ ਟਨ ਕਣਕ ਦੀ ਸਪਲਾਈ ਕੀਤੀ ਸੀ। ਪਾਕਿਸਤਾਨ 'ਚ ਭੋਜਨ ਦੀ ਕਮੀ ਨੂੰ ਲੈ ਕੇ ਲੋਕ ਸੜਕਾਂ 'ਤੇ ਪ੍ਰਦਰਸ਼ਨ ਕਰ ਰਹੇ ਹਨ, ਕਈ ਲੋਕ ਭੁੱਖਮਰੀ ਦੀ ਕਗਾਰ 'ਤੇ ਪਹੁੰਚ ਗਏ ਹਨ।
ਇਹ ਵੀ ਪੜ੍ਹੋ-ਵਿਦੇਸ਼ੀ ਮੁਦਰਾ ਭੰਡਾਰ 2.4 ਅਰਬ ਡਾਲਰ ਘੱਟ ਕੇ 560 ਅਰਬ ਡਾਲਰ 'ਤੇ
ਰੂਸ ਨੇ ਮਨੁੱਖੀ ਆਧਾਰ 'ਤੇ ਪਾਕਿਸਤਾਨ ਨੂੰ ਇੰਨੀ ਵੱਡੀ ਰਾਹਤ ਦਿੱਤੀ ਸੀ। ਪਾਕਿਸਤਾਨੀ ਅਧਿਕਾਰੀਆਂ ਦੇ ਅਨੁਸਾਰ ਮਾਸਕੋ ਨੌ ਮਾਲਵਾਹਕ ਜਹਾਜ਼ਾਂ ਦੇ ਮਾਧਿਅਮ ਨਾਲ ਪਾਕਿਸਤਾਨ ਨੂੰ 450,000 ਟਨ ਕਣਕ ਦੀ ਸਪਲਾਈ ਕਰਨ ਦੀ ਯੋਜਨਾ ਬਣਾ ਰਿਹਾ ਹੈ।
ਇਹ ਵੀ ਪੜ੍ਹੋ- IDBI ਬੈਂਕ ਨੂੰ ਵੇਚਣ ਦੀ ਤਿਆਰੀ ’ਚ ਸਰਕਾਰ
ਪਾਕਿਸਤਾਨ ਦੇ ਇਨ੍ਹਾਂ ਜ਼ਿਲ੍ਹਿਆਂ ਦੇ ਅਧਿਕਾਰੀਆਂ 'ਤੇ ਡਿੱਗੀ ਗਾਜ
ਦਿ ਨਿਊਜ਼ ਅਖ਼ਬਾਰ ਦੇ ਮੁਤਾਬਕ ਘਪਲੇ 'ਚ ਕਥਿਤ ਤੌਰ 'ਤੇ ਸ਼ਾਮਲ ਜਿਨ੍ਹਾਂ ਅਧਿਕਾਰੀਆਂ ਨੂੰ ਮੁਅੱਤਲ ਕੀਤਾ ਗਿਆ ਸੀ, ਉਨ੍ਹਾਂ 'ਚੋਂ ਫੂਡ ਸੁਪਰਵਾਈਜ਼ਰ ਅਤੇ 18 ਫੂਡ ਇੰਸਪੈਕਟਰ ਸ਼ਾਮਲ ਹਨ। ਇਸ 'ਚ ਕਿਹਾ ਗਿਆ ਹੈ ਕਿ ਦਾਦੂ, ਲਰਕਾਨਾ, ਸ਼ਹੀਦ ਬੇਨਜ਼ੀਰਾਬਾਦ, ਕੰਬਰ-ਸ਼ਾਹਦਾਦਕੋਟ, ਜੈਕੋਬਾਬਾਦ, ਖੈਰਪੁਰ, ਸੁੱਕਰ, ਘੋਟਕੀ, ਸੰਗਰ ਅਤੇ ਮੀਰਪੁਰਖਾਸ ਜ਼ਿਲ੍ਹਿਆਂ 'ਚ ਸਥਿਤ ਗੋਦਾਮਾਂ ਤੋਂ ਕਣਕ ਚੋਰੀ ਕੀਤੀ ਗਈ ਸੀ। 'ਦਿ ਡਾਨ' ਦੀ ਰਿਪੋਰਟ ਮੁਤਾਬਕ ਰੂਸ ਤੋਂ ਕਣਕ ਦੀ ਸਪਲਾਈ 31 ਮਾਰਚ ਤੱਕ ਪੂਰੀ ਹੋ ਜਾਵੇਗੀ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਵਿਦੇਸ਼ੀ ਮੁਦਰਾ ਭੰਡਾਰ 2.4 ਅਰਬ ਡਾਲਰ ਘੱਟ ਕੇ 560 ਅਰਬ ਡਾਲਰ 'ਤੇ
NEXT STORY