ਇੰਟਰਨੈਸ਼ਨਲ ਡੈਸਕ- ਇਰਾਨ ਜੰਗ ਕਾਰਨ ਦੁਨੀਆ ਭਰ 'ਚ ਤੇਲ ਤੇ ਗੈਸ ਦੀ ਕਿੱਲਤ ਦੇਖੀ ਜਾ ਰਹੀ ਹੈ। ਇਸੇ ਦੌਰਾਨ ਬੰਗਲਾਦੇਸ਼ ਪੈਟਰੋਲੀਅਮ ਕਾਰਪੋਰੇਸ਼ਨ (BPC) ਨੇ ਐਲਾਨ ਕੀਤਾ ਹੈ ਕਿ ਦੇਸ਼ ਵਿੱਚ ਡੀਜ਼ਲ ਦੀ ਸਪਲਾਈ ਨੂੰ ਸੁਚਾਰੂ ਬਣਾਉਣ ਲਈ ਭਾਰਤ ਤੋਂ ਅਪ੍ਰੈਲ ਤੱਕ 45,000 ਟਨ ਵਾਧੂ ਡੀਜ਼ਲ ਦਰਾਮਦ ਕੀਤਾ ਜਾਵੇਗਾ। ਇਹ ਕਦਮ ਖਾਸ ਤੌਰ 'ਤੇ 'ਈਦ' ਦੇ ਤਿਉਹਾਰ ਅਤੇ ਪੱਛਮੀ ਏਸ਼ੀਆ (ਮੱਧ-ਪੂਰਬ) ਵਿੱਚ ਚੱਲ ਰਹੇ ਸੰਘਰਸ਼ ਕਾਰਨ ਪੈਦਾ ਹੋਏ ਈਂਧਨ ਸੰਕਟ ਨੂੰ ਦੇਖਦਿਆਂ ਚੁੱਕਿਆ ਗਿਆ ਹੈ।
ਬੀ.ਪੀ.ਸੀ. ਦੇ ਜਨਰਲ ਮੈਨੇਜਰ ਮੁਹੰਮਦ ਮੁਰਸ਼ਿਦ ਹੁਸੈਨ ਆਜ਼ਾਦ ਨੇ ਦੱਸਿਆ ਕਿ 5,000 ਟਨ ਡੀਜ਼ਲ ਦੀ ਖੇਪ ਪਹਿਲਾਂ ਹੀ ਬੰਗਲਾਦੇਸ਼ ਪਹੁੰਚ ਚੁੱਕੀ ਹੈ ਅਤੇ ਹੋਰ 5,000 ਟਨ 18-19 ਮਾਰਚ ਤੱਕ ਪਹੁੰਚਣ ਦੀ ਉਮੀਦ ਹੈ। 40,000 ਟਨ ਡੀਜ਼ਲ ਦੀ ਇੱਕ ਹੋਰ ਖੇਪ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ, ਜੋ ਕਿ ਐਲ.ਸੀ. (LC) ਅਤੇ ਹੋਰ ਕਾਨੂੰਨੀ ਫਾਰਮੈਲਿਟੀਜ਼ ਪੂਰੀਆਂ ਹੋਣ ਤੋਂ ਬਾਅਦ ਅਪ੍ਰੈਲ ਤੱਕ ਬੰਗਲਾਦੇਸ਼ ਪਹੁੰਚ ਜਾਵੇਗੀ।
ਇਹ ਵੀ ਪੜ੍ਹੋ- 'ਛੇਤੀ ਖ਼ਾਲੀ ਕਰ ਦਿਓ ਦੁਬਈ ਦੇ ਇਹ ਇਲਾਕੇ..!', ਜੰਗ ਵਿਚਾਲੇ ਇਰਾਨ ਨੇ ਦੇ'ਤੀ ਵੱਡੇ ਹਮਲੇ ਦੀ ਚਿਤਾਵਨੀ
ਇਹ ਸਪਲਾਈ 'ਬੰਗਲਾਦੇਸ਼-ਇੰਡੀਆ ਫ੍ਰੈਂਡਸ਼ਿਪ ਪਾਈਪਲਾਈਨ' ਰਾਹੀਂ ਆ ਰਹੀ ਹੈ, ਜਿਸ ਦਾ ਉਦਘਾਟਨ ਮਾਰਚ 2023 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਤਤਕਾਲੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਕੀਤਾ ਸੀ। ਇਸ ਪਾਈਪਲਾਈਨ ਰਾਹੀਂ ਭਾਰਤ ਦੀ 'ਨੁਮਾਲੀਗੜ੍ਹ ਰਿਫਾਇਨਰੀ ਲਿਮਟਿਡ' ਤੋਂ ਸਿੱਧਾ ਬੰਗਲਾਦੇਸ਼ ਦੇ ਪਰਬਤੀਪੁਰ ਡਿਪੂ ਤੱਕ ਡੀਜ਼ਲ ਪਹੁੰਚਾਇਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਪਿਛਲੀ ਅੰਤਰਿਮ ਸਰਕਾਰ ਦੌਰਾਨ ਇਹ ਸਪਲਾਈ ਰੋਕ ਦਿੱਤੀ ਗਈ ਸੀ, ਪਰ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਦੀ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਇਸ ਨੂੰ ਮੁੜ ਚਾਲੂ ਕੀਤਾ ਗਿਆ ਹੈ।
ਮੱਧ-ਪੂਰਬ ਵਿੱਚ ਜੰਗ ਕਾਰਨ ਪੈਦਾ ਹੋਈ ਦਹਿਸ਼ਤ ਦੇ ਚੱਲਦਿਆਂ ਲੋਕਾਂ ਵੱਲੋਂ ਪੈਟਰੋਲ ਪੰਪਾਂ 'ਤੇ ਕੀਤੀ ਜਾ ਰਹੀ 'ਪੈਨਿਕ ਬਾਇੰਗ' ਨੂੰ ਰੋਕਣ ਲਈ ਸਰਕਾਰ ਨੇ ਈਂਧਨ ਦੀ ਵਿਕਰੀ 'ਤੇ ਰਾਸ਼ਨਿੰਗ ਲਗਾ ਦਿੱਤੀ ਸੀ। ਹੁਣ, ਈਦ ਦੇ ਤਿਉਹਾਰ ਨੂੰ ਦੇਖਦਿਆਂ ਤਾਂ ਜੋ ਲੋਕ ਆਪਣੇ ਪਿੰਡਾਂ ਨੂੰ ਆਸਾਨੀ ਨਾਲ ਜਾ ਸਕਣ, ਸਰਕਾਰ ਨੇ ਇਹ ਰਾਸ਼ਨਿੰਗ ਦੀ ਪਾਬੰਦੀ ਹਟਾ ਦਿੱਤੀ ਹੈ। ਇਹ ਫੈਸਲਾ ਬੰਗਲਾਦੇਸ਼ ਵਿੱਚ ਈਂਧਨ ਦੀ ਸਪਲਾਈ ਨੂੰ ਸਥਿਰ ਕਰਨ ਅਤੇ ਜਨਤਕ ਪਰੇਸ਼ਾਨੀ ਨੂੰ ਘੱਟ ਕਰਨ ਵਿੱਚ ਵੱਡੀ ਭੂਮਿਕਾ ਨਿਭਾਏਗਾ।
ਇਹ ਵੀ ਪੜ੍ਹੋ- PM ਨੇਤਨਯਾਹੂ ਦੀ ਮੌਤ ਦੀਆਂ ਖ਼ਬਰਾਂ ਵਿਚਾਲੇ ਇਜ਼ਰਾਈਲੀ ਸਰਕਾਰ ਨੇ ਜਾਰੀ ਕੀਤਾ ਵੱਡਾ ਬਿਆਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੇਜਰੀਵਾਲ ਨੂੰ ਝਟਕਾ ; ਦਿੱਲੀ ਹਾਈ ਕੋਰਟ ਨੇ ਠੁਕਰਾਈ ਸ਼ਰਾਬ ਘਪਲੇ 'ਚ ਜੱਜ ਬਦਲਣ ਦੀ ਮੰਗ
NEXT STORY