ਨਵੀਂ ਦਿੱਲੀ—ਦੇਸ਼ ’ਚ ਪਿਛਲੇ ਕੁਝ ਦਿਨਾਂ ਤੋਂ ਫਲਾਈਟ ’ਚ ਪਿਸ਼ਾਬ ਕਰਨ ਦਾ ਮਾਮਲਾ ਸੁਰਖੀਆਂ ’ਚ ਹੈ। ਇਸ ਦੌਰਾਨ ਗੋ ਫਸਟ ਏਅਰਲਾਈਨਜ਼ ਦੀ ਵੱਡੀ ਗ਼ਲਤੀ ਸਾਹਮਣੇ ਆਈ ਹੈ। ਗੋ ਏਅਰ ਦੀ ਜੀ8-116 ਬੈਂਗਲੁਰੂ-ਦਿੱਲੀ ਫਲਾਈਟ 55 ਯਾਤਰੀਆਂ ਤੋਂ ਬਿਨਾਂ ਰਵਾਨਾ ਹੋ ਗਈ। ਦੂਜੇ ਪਾਸੇ ਬੈਂਗਲੁਰੂ ਏਅਰਪੋਰਟ ’ਤੇ ਸੋਮਵਾਰ ਨੂੰ ਯਾਤਰੀਆਂ ਨੂੰ ਲਏ ਬਿਨਾਂ ਉਡਾਣ ਭਰਨ ਦੇ ਮਾਮਲੇ ’ਚ ਗੋ ਫਸਟ ਨੇ ਯਾਤਰੀਆਂ ਤੋਂ ਮੁਆਫੀ ਮੰਗੀ ਹੈ। ਗੋ ਫਸਟ ਨੇ ਮੰਗਲਵਾਰ ਨੂੰ ਕਿਹਾ ਕਿ ਉਡਾਣ ਭਰਨ ਤੋਂ ਪਹਿਲਾਂ ਤੋਂ ਯਾਤਰੀਆਂ ਦੀ ਜਾਂਚ ਦੌਰਾਨ ਲਾਪਰਵਾਹੀ ਕਾਰਨ ਹੀ ਇਹ ਘਟਨਾ ਵਾਪਰੀ ਹੈ।
ਇਹ ਖ਼ਬਰ ਵੀ ਪੜ੍ਹੋ : ਭਾਰਤ ਦੇ ਬੀੜੀ ਮਜ਼ਦੂਰ ਨੇ ਸਖ਼ਤ ਮਿਹਨਤ ਨਾਲ ਬਦਲੀਆਂ ਕਿਸਮਤ ਦੀਆਂ ਲਕੀਰਾਂ, ਅਮਰੀਕਾ ’ਚ ਜਾ ਕੇ ਬਣਿਆ ਜੱਜ
ਏਅਰਲਾਈਨ ਕੰਪਨੀ ਨੇ ਇਸ ਮਾਮਲੇ ਦੀ ਜਾਂਚ ਦਾ ਹੁਕਮ ਦਿੰਦੇ ਹੋਏ ਘਟਨਾ ਨਾਲ ਜੁੜੇ ਸਾਰੇ ਕਰਮਚਾਰੀਆਂ ਨੂੰ ਆਪਣੇ ਰੋਸਟਰ ਤੋਂ ਹਟਾ ਦਿੱਤਾ ਹੈ। ਇਸ ਤੋਂ ਪਹਿਲਾਂ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (DGCA) ਵੀ ਕੰਪਨੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਚੁੱਕਾ ਹੈ। ਕਿਫ਼ਾਇਤੀ ਏਅਰਲਾਈਨ ਸੇਵਾ ਕੰਪਨੀ ਨੇ ਇਕ ਬਿਆਨ ’ਚ ਕਿਹਾ, “ਬੈਂਗਲੁਰੂ ਤੋਂ ਦਿੱਲੀ ਜਾਣ ਵਾਲੀ ਫਲਾਈਟ ਜੀ8-116 ਦੇ ਉਡਾਣ ਭਰਨ ਤੋਂ ਪਹਿਲਾਂ ਯਾਤਰੀਆਂ ਦੀ ਜਾਂਚ ਦੌਰਾਨ ਲਾਪਰਵਾਹੀ ਕਾਰਨ ਪੈਦਾ ਹੋਈ ਸਥਿਤੀ ਲਈ ਅਸੀਂ ਮੁਆਫ਼ੀ ਮੰਗਦੇ ਹਾਂ।’’ ਕੰਪਨੀ ਨੇ ਇਹ ਵੀ ਕਿਹਾ ਕਿ ਯਾਤਰੀਆਂ ਨੂੰ ਦੂਜੀਆਂ ਉਡਾਣਾਂ ਰਾਹੀਂ ਦਿੱਲੀ ਤੇ ਉਸ ਤੋਂ ਬਾਅਦ ਉਨ੍ਹਾਂ ਦੀਆਂ ਮੰਜ਼ਿਲਾਂ ਲਈ ਰਵਾਨਾ ਕੀਤਾ ਗਿਆ। ਗੋ ਫਸਟ ਨੇ ਕਿਹਾ ਕਿ ਉਸ ਨੇ ਇਸ ਮਾਮਲੇ ਤੋਂ ਪ੍ਰਭਾਵਿਤ ਸਾਰੇ ਯਾਤਰੀਆਂ ਨੂੰ ਅਗਲੇ 12 ਮਹੀਨਿਆਂ ’ਚ ਘਰੇਲੂ ਉਡਾਣ ਦੀ ਇਕ ਟਿਕਟ ਮੁਫ਼ਤ ਦੇਵੇਗਾ। ਇਸ ਦੇ ਨਾਲ ਹੀ ਕੰਪਨੀ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੰਪਨੀ ਨੇ ਇਸ ਤੋਂ ਬਾਅਦ ਕਿਹਾ ਕਿ ਜਾਂਚ ਜਾਰੀ ਰਹਿਣ ਤਕ ਸਾਰੇ ਸਬੰਧਿਤ ਕਰਮਚਾਰੀਆਂ ਨੂੰ ਰੋਸਟਰ ਤੋਂ ਹਟਾ ਦਿੱਤਾ ਗਿਆ ਹੈ।
ਚੀਨ ਦੇ ਮੁਕਬਾਲੇ ਵਿਦੇਸ਼ੀ ਨਿਵੇਸ਼ਕਾਂ ਵਧ ਆਕਰਸ਼ਿਤ ਕਰੇਗਾ ਭਾਰਤੀ ਬਾਜ਼ਾਰ
NEXT STORY