Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, AUG 12, 2026

    10:44:18 AM

  • notices issued to 1 38 lakh voters under sir

    SIR ਤਹਿਤ 1.38 ਲੱਖ ਵੋਟਰਾਂ ਨੂੰ ਨੋਟਿਸ ਜਾਰੀ,...

  • rahul gandhi  punjab congress

    ਪਾਰਟੀ 'ਚ ਕਲੇਸ਼ ਵਿਚਾਲੇ ਰਾਹੁਲ ਗਾਂਧੀ ਦੀ ਸਪੈਸ਼ਲ...

  • incident with boat full of passengers

    ਇੰਡੋਨੇਸ਼ੀਆ 'ਚ ਯਾਤਰੀਆਂ ਨਾਲ ਭਰੀ ਕਿਸ਼ਤੀ 'ਚ ਲੱਗੀ...

  • stock market

    ਲਾਲ ਨਿਸ਼ਾਨ 'ਚ ਖੁੱਲ੍ਹਾ ਸ਼ੇਅਰ ਬਾਜ਼ਾਰ ! ਸੈਂਸੈਕਸ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • Jalandhar
  • ਭਾਰਤ ਦੇ ਬੀੜੀ ਮਜ਼ਦੂਰ ਨੇ ਸਖ਼ਤ ਮਿਹਨਤ ਨਾਲ ਬਦਲੀਆਂ ਕਿਸਮਤ ਦੀਆਂ ਲਕੀਰਾਂ, ਅਮਰੀਕਾ ’ਚ ਜਾ ਕੇ ਬਣਿਆ ਜੱਜ

INTERNATIONAL News Punjabi(ਵਿਦੇਸ਼)

ਭਾਰਤ ਦੇ ਬੀੜੀ ਮਜ਼ਦੂਰ ਨੇ ਸਖ਼ਤ ਮਿਹਨਤ ਨਾਲ ਬਦਲੀਆਂ ਕਿਸਮਤ ਦੀਆਂ ਲਕੀਰਾਂ, ਅਮਰੀਕਾ ’ਚ ਜਾ ਕੇ ਬਣਿਆ ਜੱਜ

  • Updated: 10 Jan, 2023 05:45 AM
Jalandhar
beedi worker ndia changed fortunes hard work america and became a judge
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਇੰਟਰਨੈਸ਼ਨਲ ਡੈਸਕ)-ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਸੁਰੇਂਦਰਨ ਕੇ. ਪਟੇਲ ਟੈਕਸਾਸ ’ਚ ਜ਼ਿਲ੍ਹਾ ਜੱਜ ਨਿਯੁਕਤ ਕੀਤੇ ਗਏ ਹਨ। ਕੇਰਲ ਦੇ ਇਕ ਗਰੀਬ ਮਜ਼ਦੂਰ ਪਰਿਵਾਰ ਵਿਚ ਜਨਮੇ ਸੁਰੇਂਦਰਨ ਦੀ ਸਫ਼ਲਤਾ ਦੀ ਕਹਾਣੀ ਕਿਸੇ ਫਿਲਮ ਵਾਂਗ ਲੱਗਦੀ ਹੈ। ਸੁਰੇਂਦਰਨ ਨੇ 10ਵੀਂ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ ਸੀ ਅਤੇ ਬੀੜੀ ਬਣਾਉਣ ਵਾਲੇ ਮਜ਼ਦੂਰ ਬਣ ਗਏ ਸਨ। ਅਮਰੀਕਾ ਜਾਣ ਤੋਂ ਬਾਅਦ ਉਨ੍ਹਾਂ ਦੀ ਕਿਸਮਤ ਪਲਟ ਗਈ।

ਇਹ ਖ਼ਬਰ ਵੀ ਪੜ੍ਹੋ : ਸੰਘਣੀ ਧੁੰਦ ਦਾ ਕਹਿਰ, ਭਿਆਨਕ ਸੜਕ ਹਾਦਸੇ ਨੇ ਘਰ ’ਚ ਵਿਛਾਏ ਸੱਥਰ

ਮੁਸ਼ਕਿਲ ਹਾਲਾਤ ’ਚ ਕੀਤੀ ਗ੍ਰੈਜੂਏਸ਼ਨ

ਮੀਡੀਆ ਰਿਪੋਰਟ ਮੁਤਾਬਕ ਸੁਰੇਂਦਰਨ ਦੇ ਪਟੇਲ ਦਾ ਜਨਮ ਕੇਰਲ ਦੇ ਕਾਸਰਗੋਡ ’ਚ ਇਕ ਦਿਹਾੜੀ ਮਜ਼ਦੂਰ ਦੇ ਘਰ ਹੋਇਆ ਸੀ। ਸੁਰੇਂਦਰਨ ਦਾ ਬਚਪਨ ਬੇਹੱਦ ਗ਼ਰੀਬੀ ’ਚੋਂ ਲੰਘਿਆ। ਉਹ ਆਪਣੀ ਭੈਣ ਨਾਲ ਬੀੜੀ ਬਣਾਉਣ ਦਾ ਕੰਮ ਕਰਦੇ ਸਨ। ਘਰ ਦੇ ਹਾਲਾਤ ਖ਼ਰਾਬ ਹੋਣ ਕਾਰਨ ਉਨ੍ਹਾਂ ਨੇ 10ਵੀਂ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ ਤੇ ਫੁੱਲ ਟਾਈਮ ਬੀੜੀ ਮਜ਼ਦੂਰ ਬਣ ਗਏ। ਹਾਲਾਂਕਿ ਪੜ੍ਹਾਈ ’ਚ ਇਕ ਸਾਲ ਦੀ ਬ੍ਰੇਕ ਹੋਣ ਤੋਂ ਬਾਅਦ ਉਨ੍ਹਾਂ ਨੇ ਫਿਰ ਤੋਂ ਪੜ੍ਹਾਈ ਸ਼ੁਰੂ ਕੀਤੀ। ਉਨ੍ਹਾਂ ਦਾ ਦਾਖ਼ਲਾ ਇਕ ਮੈਮੋਰੀਅਲ ਗਵਰਨਮੈਂਟ ਕਾਲਜ ’ਚ ਹੋਇਆ। ਉਹ ਹੁਣ ਵੀ ਬੀੜੀ ਬਣਾਉਣ ਦਾ ਕੰਮ ਕਰਦੇ ਸਨ, ਇਸ ਲਈ ਕਾਲਜ ’ਚ ਉਨ੍ਹਾਂ ਨੂੰ ਪ੍ਰੀਖਿਆ ਵਿਚ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ ਗਈ, ਪਰ ਇਸਦੇ ਬਾਅਦ ਉਨ੍ਹਾਂ ਨੇ ਕਾਲਜ ਦੇ ਟੀਚਰਾਂ ਤੋਂ ਪ੍ਰੀਖਿਆ ਵਿਚ ਬੈਠਣ ਦੀ ਇਜਾਜ਼ਤ ਮੰਗੀ।

ਇਹ ਖ਼ਬਰ ਵੀ ਪੜ੍ਹੋ : ਪੰਜਾਬੀਆਂ ਲਈ ਮਾਣ ਵਾਲੀ ਗੱਲ, ਨਡਾਲਾ ਦੀ ਦਿਲ ਕੁਮਾਰੀ ਆਸਟ੍ਰੇਲੀਅਨ ਪੁਲਸ ’ਚ ਹੋਈ ਭਰਤੀ

ਕਾਲੀਕਟ ਗਵਰਮੈਂਟ ਲਾਅ ਕਾਲਜ ਤੋਂ ਕੀਤੀ ਐੱਲ. ਐੱਲ. ਬੀ.

ਮੀਡੀਆ ਨੂੰ ਦਿੱਤੀ ਇਕ ਇੰਟਰਵਿਊ ਵਿਚ ਵਿਚ ਪਟੇਲ ਕਹਿੰਦੇ ਹਨ ਕਿ ਜੇਕਰ ਮੈਂ ਟੀਚਰਾਂ ਨੂੰ ਦੱਸਦਾ ਕਿ ਉਹ ਬੀੜੀ ਬਣਾਉਣ ਵਾਲੇ ਮਜ਼ਦੂਰ ਹਨ ਤਾਂ ਟੀਚਰ ਦੇ ਮਨ ’ਚ ਉਨ੍ਹਾਂ ਲਈ ਹਮਦਰਦੀ ਹੁੰਦੀ ਪਰ ਮੈਂ ਇਸ ਬਾਰੇ ਗੱਲ ਨਾ ਕਰਦੇ ਹੋਏ ਟੀਚਰਾਂ ਨੂੰ ਕਿਹਾ ਕਿ ਜੇਕਰ ਪ੍ਰੀਖਿਆ ’ਚ ਮੇਰੇ ਚੰਗੇ ਨੰਬਰ ਨਹੀਂ ਆਏ ਤਾਂ ਮੈਂ ਪੜ੍ਹਾਈ ਛੱਡ ਦੇਵਾਂਗਾ। ਹਾਲਾਂਕਿ ਜਦੋਂ ਨਤੀਜਾ ਆਇਆ ਤਾਂ ਉਹ ਟਾਪਰ ਸਨ। ਇਸ ਤੋਂ ਬਾਅਦ ਟੀਚਰਾਂ ਨੇ ਉਨ੍ਹਾਂ ਨੂੰ ਬਹੁਤ ਸਪੋਰਟ ਕੀਤਾ। ਇਸ ਕਾਰਨ ਉਨ੍ਹਾਂ ਨੇ ਗ੍ਰੈਜੂਏਸ਼ਨ ’ਚ ਵੀ ਟਾਪ ਕੀਤਾ। ਉਹ ਵਕੀਲ ਬਣਨ ਦਾ ਸੁਫ਼ਨਾ ਦੇਖ ਰਹੇ ਸਨ। ਇਸ ਲਈ ਉਹ ਕਾਲੀਕਟ ਗਵਰਨਮੈਂਟ ਲਾਅ ਕਾਲਜ ਤੋਂ ਐੱਲ. ਐੱਲ. ਬੀ. ਕਰਨਾ ਚਾਹੁੰਦੇ ਸਨ ਪਰ ਆਰਥਿਕ ਤੰਗੀ ਕਾਰਨ ਉਨ੍ਹਾਂ ਨੇ ਇਥੇ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਕਾਲਜ ਦੇ ਪਹਿਲੇ ਸਾਲ ਤਾਂ ਉਨ੍ਹਾਂ ਨੂੰ ਕੁਝ ਦੋਸਤਾਂ ਤੋਂ ਮਦਦ ਮਿਲ ਗਈ ਪਰ ਇਸ ਦੇ ਅਗਲੇ ਸਾਲ ਉਨ੍ਹਾਂ ਨੇ ਇਕ ਹੋਟਲ ’ਚ ਹਾਊਸਕੀਪਿੰਗ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਦਿੱਲੀ-ਭੁਵਨੇਸ਼ਵਰ ਏਅਰ ਵਿਸਤਾਰਾ ਫਲਾਈਟ ਦੀ ਐਮਰਜੈਂਸੀ ਲੈਂਡਿੰਗ, ਜਾਣੋ ਕੀ ਹੋਇਆ

ਭਾਰਤ ਤੋਂ ਇੰਝ ਪਹੁੰਚੇ ਅਮਰੀਕਾ

ਸਾਲ 1995 ’ਚ ਕਾਨੂੰਨ ਦੀ ਡਿਗਰੀ ਲੈਣ ਤੋਂ ਬਾਅਦ ਉਨ੍ਹਾਂ ਨੇ ਕੇਰਲ ਦੇ ਹੋਸਡਰਗ ’ਚ ਪ੍ਰੈਕਟਿਸ ਸ਼ੁਰੂ ਕੀਤੀ ਅਤੇ ਲਗਾਤਾਰ ਸਫ਼ਲਤਾ ਪ੍ਰਾਪਤ ਕਰਦੇ ਚਲੇ ਗਏ। ਇਸ ਤੋਂ ਬਾਅਦ ਸਾਲ 2004 ’ਚ ਉਨ੍ਹਾਂ ਨੇ ਸੁਧਾ ਨਾਮੀ ਇਕ ਜੂਨੀਅਰ ਵਕੀਲ ਨਾਲ ਵਿਆਹ ਕਰਵਾ ਲਿਆ। ਬਾਅਦ ’ਚ ਸੁਧਾ ਦੀ ਨੌਕਰੀ ਸਟਾਫ ਨਰਸ ਦੇ ਰੂਪ ’ਚ ਲੱਗ ਗਈ ਅਤੇ ਉਹ ਦਿੱਲੀ ਸ਼ਿਫ਼ਟ ਹੋ ਗਏ। ਦਿੱਲੀ ’ਚ ਹੀ ਉਹ ਸੁਪਰੀਮ ਕੋਰਟ ’ਚ ਪ੍ਰੈਕਟਿਸ ਕਰਨ ਲੱਗੇ। ਇਸ ਤੋਂ ਬਾਅਦ ਉਨ੍ਹਾਂ ਦੀ ਪਤਨੀ ਸੁਧਾ ਦੀ ਨੌਕਰੀ ਅਮਰੀਕਾ ਦੇ ਹਿਊਸਟਨ ’ਚ ਲੱਗ ਗਈ। ਪਤਨੀ ਦੀ ਨੌਕਰੀ ਹਿਊਸਟਨ ’ਚ ਲੱਗਣ ਕਾਰਨ ਦੋਵੇਂ ਅਮਰੀਕਾ ਚਲੇ ਗਏ। ਜਿਥੇ ਸੁਧਾ ਆਪਣੀ ਨੌਕਰੀ ਕਰਦੀ ਪਰ ਸੁਰੇਂਦਰਨ ਪਟੇਲ ਇਕ ਕਰਿਆਨੇ ਦੀ ਦੁਕਾਨ ’ਚ ਕੰਮ ਕਰਦੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਅਮਰੀਕਾ ’ਚ ਬਤੌਰ ਵਕੀਲ ਪ੍ਰੈਕਟਿਸ ਸ਼ੁਰੂ ਕਰ ਦਿੱਤੀ। ਜਿਥੇ ਉਨ੍ਹਾਂ ਨੂੰ ਸਫ਼ਲਤਾ ਮਿਲਣ ਲੱਗੀ। ਉਦੋਂ ਉਨ੍ਹਾਂ ਨੂੰ ਇੰਝ ਲੱਗਾ ਕਿ ਉਹ ਜੱਜ ਬਣ ਸਕਦੇ ਹਨ। ਉਨ੍ਹਾਂ ਦੀ ਪਤਨੀ ਉਥੇ ਨੌਕਰੀ ਵੀ ਸੀ। ਇਸ ਲਈ ਉਨ੍ਹਾਂ ਨੇ ਅਮਰੀਕਾ ਦੀ ਨਾਗਰਿਕਤਾ ਲਈ ਕੋਸ਼ਿਸ਼ ਕੀਤੀ। ਖੁਸ਼ਕਿਸਮਤੀ ਨਾਲ ਸਾਲ 2017 ਵਿਚ ਉਨ੍ਹਾਂ ਨੂੰ ਨਾਗਰਿਕਤਾ ਮਿਲ ਗਈ।

ਪਹਿਲਾਂ ਸਿਆਸਤ, ਉਸ ਤੋਂ ਬਾਅਦ ਬਣੇ ਜੱਜ

ਸਾਲ 2020 ’ਚ ਉਨ੍ਹਾਂ ਨੇ ਜੱਜ ਬਣਨ ਲਈ ਪਹਿਲੀ ਵਾਰ ਕੋਸ਼ਿਸ਼ ਕੀਤੀ। ਹਾਲਾਂਕਿ ਉਦੋਂ ਉਨ੍ਹਾਂ ਨੂੰ ਸਫ਼ਲਤਾ ਨਹੀਂ ਮਿਲੀ ਪਰ ਸੁਰੇਂਦਰਨ ਪਟੇਲ ਨੇ ਹਾਰ ਨਹੀਂ ਮੰਨੀ। ਸਾਲ 2022 ’ਚ ਉਨ੍ਹਾਂ ਨੇ ਇਕ ਵਾਰ ਫਿਰ ਦਾਅਵੇਦਾਰੀ ਪੇਸ਼ ਕੀਤੀ। ਹਾਲਾਂਕਿ ਕਈ ਲੋਕਾਂ ਨੇ ਉਨ੍ਹਾਂ ਨੂੰ ਜੱਜ ਬਣਨ ਦਾ ਸੁਫ਼ਨਾ ਛੱਡਣ ਲਈ ਕਿਹਾ ਪਰ ਉਹ ਨਹੀਂ ਮੰਨੇ। ਸਾਰੀਆਂ ਕੋਸ਼ਿਸ਼ਾਂ ਤੋਂ ਬਾਅਦ ਡੈਮੋਕ੍ਰੇਟਿਕ ਪਾਰਟੀ ਨੇ ਉਨ੍ਹਾਂ ਨੂੰ ਆਪਣਾ ਉਮੀਦਵਾਰ ਐਲਾਨ ਕਰ ਦਿੱਤਾ। ਜਿਥੇ ਚੋਣਾਂ ਵਿਚ ਉਨ੍ਹਾਂ ਨੇ ਵਿਰੋਧੀ ਰਿਬਪਲਿਕਨ ਉਮੀਦਵਾਰ ਨੂੰ ਹਰਾਉਂਦੇ ਹੋਏ ਜਿੱਤ ਦਰਜ ਕੀਤੀ। ਕੁਲ ਮਿਲਾ ਕੇ ਦੇਖੀਏ ਤਾਂ ਇਕ ਗ਼ਰੀਬ ਮਜ਼ਦੂਰ ਪਰਿਵਾਰ ਵਿਚ ਜਨਮ ਲੈਣ ਅਤੇ ਸਮੱਸਿਆਵਾਂ ਨਾਲ ਘਿਰੇ ਹੋਣ ਤੋਂ ਬਾਅਦ ਵੀ ਸੁਰੇਂਦਰਨ ਨੇ ਹਾਰ ਨਹੀਂ ਮੰਨੀ। ਉਹ ਲਗਾਤਾਰ ਮਿਹਨਤ ਕਰਦੇ ਹੋਏ ਸਫ਼ਲਤਾ ਦੇ ਨਵੇਂ ਪੜਾਅ ਸਥਾਪਿਤ ਕਰਦੇ ਜਾ ਰਹੇ ਸਨ। ਸਮੇਂ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ ਅਤੇ ਹੁਣ ਉਹ ਅਮਰੀਕਾ ਸੂਬੇ ਟੈਕਸਾਸ ਦੇ 240ਵੇਂ ਜ਼ਿਲ੍ਹਾ ਜੱਜ ਬਣ ਗਏ ਹਨ।

  • India
  • Beedi Mazdoor
  • USA
  • Judge
  • Kerala
  • ਭਾਰਤ
  • ਬੀੜੀ ਮਜ਼ਦੂਰ
  • ਅਮਰੀਕਾ
  • ਜੱਜ
  • ਕੇਰਲ

ਅਗਲੀਆਂ ਚੋਣਾਂ ’ਚ ‘ਸਿਆਸੀ ਇੰਜੀਨੀਅਰਿੰਗ’ ਨਾ ਕਰੇ ਪਾਕਿ ਫ਼ੌਜ : ਇਮਰਾਨ ਖ਼ਾਨ

NEXT STORY

Stories You May Like

  • 4 high courts  30 judges  additional judges  appointed
    ਮਦਰਾਸ ਸਮੇਤ 4 ਹਾਈ ਕੋਰਟਾਂ ’ਚ 30 ਜੱਜ ਤੇ ਐਡੀਸ਼ਨਲ ਜੱਜ ਕੀਤੇ ਨਿਯੁਕਤ
  • google becomes india  s most attractive employer  tata group at second
    ਗੂਗਲ ਬਣਿਆ ਭਾਰਤ ਦਾ ਸਭ ਤੋਂ ਆਕਰਸ਼ਕ ਇੰਪਲਾਇਰ, ਟਾਟਾ ਸਮੂਹ ਦੂਜੇ ਅਤੇ ਐਮਾਜ਼ੋਨ ਤੀਜੇ ਸਥਾਨ ’ਤੇ
  • punjab police officer transfers police transfers
    ਪੰਜਾਬ ਪੁਲਸ ਅਫ਼ਸਰਾਂ ਦੇ ਤਬਾਦਲੇ, ਸਾਹਮਣੇ ਆਈ ਬਦਲੀਆਂ ਦੀ ਸੂਚੀ
  • rbi  s concessional swap facility will bring huge investment into india
    RBI ਦੀ ਰਿਆਇਤੀ ਅਦਲਾ-ਬਦਲੀ ਸਹੂਲਤ ਨਾਲ ਭਾਰਤ ’ਚ ਆਵੇਗਾ 85 ਅਰਬ ਡਾਲਰ ਦਾ ਭਾਰੀ ਨਿਵੇਸ਼
  • indian student in us
    ਅਮਰੀਕਾ 'ਚ ਹਾਈਕਿੰਗ ਟ੍ਰਿਪ ਬਣਿਆ ਆਖਰੀ ਸਫ਼ਰ ! ਭਾਰਤੀ ਵਿਦਿਆਰਥੀ ਦੀ ਲਾਸ਼ ਬਰਾਮਦ
  • fssai cancels licenses of two companies
    ਖਾਣ-ਪੀਣ ਦੀਆਂ ਵਸਤਾਂ 'ਚ ਮਿਲੇ ਜ਼ਿੰਦਾ ਕੀੜੇ, ਉੱਲੀ ਤੇ ਚੂਹਿਆਂ ਦਾ ਮਲ; FSSAI ਨੇ ਦੋ ਕੰਪਨੀਆਂ ਦੇ ਲਾਇਸੈਂਸ ਕੀਤੇ ਰੱ
  • this special scheme of rbi brought 40 81 billion dollars to india
    RBI ਦੀ ਇਸ ਵਿਸ਼ੇਸ਼ ਸਕੀਮ ਨੇ ਭਾਰਤ 'ਚ ਲਿਆਂਦੇ 40.81 ਅਰਬ ਡਾਲਰ, ਜਾਣੋ ਕੀ ਹੈ ਯੋਜਨਾ
  • china  universities  india
    ਚੀਨ ਦੀਆਂ ਯੂਨੀਵਰਸਿਟੀਆਂ ਦੇ ਉਭਾਰ ਤੋਂ ਸਿੱਖ ਸਕਦਾ ਹੈ ਭਾਰਤ
  • transfers in punjab
    ਪੰਜਾਬ 'ਚ ਅਫ਼ਸਰਾਂ ਦੇ ਹੋ ਗਏ ਤਬਾਦਲੇ! ਜਲੰਧਰ ਨਗਰ ਨਿਗਮ ਕਮਿਸ਼ਨਰ ਦੀ ਵੀ ਹੋਈ...
  • heavy rains to occur in punjab on friday
    ਪੰਜਾਬ 'ਚ ਸ਼ੁੱਕਰਵਾਰ ਨੂੰ ਪਵੇਗਾ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ ਲਈ ਚਿਤਾਵਨੀ...
  • canada pr
    ਕੈਨੇਡਾ ਦੀ PR ਲੈਣ  ਦੇ ਚਾਹਵਾਨ ਪੰਜਾਬੀ ਨੌਜਵਾਨਾਂ ਲਈ ਅਹਿਮ ਖ਼ਬਰ
  • 70 percent work of sports hub completed
    ਸਪੋਰਟਸ ਹੱਬ ਦਾ 70 ਫ਼ੀਸਦੀ ਕੰਮ ਪੂਰਾ, ਕਮਿਸ਼ਨਰ ਨੇ 30 ਸਤੰਬਰ ਤੱਕ ਕੰਮ ਖ਼ਤਮ ਕਰਨ...
  • double blow to jalandhar corporation
    ਜਲੰਧਰ ਨਿਗਮ ’ਤੇ ਦੂਹਰੀ ਮਾਰ: 22 ਕਰੋੜ ਖਾਤਿਆਂ ’ਚ ਫਸੇ, ਹੁਣ 37 ਕਰੋੜ ਦੀ...
  • power cut today
    ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਅੱਜ ਬਿਜਲੀ ਰਹੇਗੀ ਬੰਦ, ਲੱਗੇਗਾ ਲੰਬਾ power cut
  • major terror attack plot foiled in punjab accused arrested with hand grenade
    ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ! ਹੈਂਡ ਗ੍ਰਨੇਡ ਸਮੇਤ ਇਕ...
  • discussions of alliances in punjab politics ahead of 2027 assembly elections
    2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਗਠਜੋੜ ਦੀਆਂ...
Trending
Ek Nazar
red alert amid forecast of heavy rain

ਭਾਰੀ ਬਾਰਿਸ਼ ਦੀ ਭਵਿੱਖਬਾਣੀ,  ਬੀਜਿੰਗ ਨੇ 'ਰੈੱਡ ਅਲਰਟ' ਕਰ'ਤਾ ਜਾਰੀ

ebola in congo

ਕਾਂਗੋ 'ਚ ਇਬੋਲਾ ਦਾ ਕਹਿਰ, ਹੁਣ ਤੱਕ 2,000 ਲੋਕਾਂ ਦੀ ਗਈ ਜਾਨ

iran us conflict

ਈਰਾਨ ਨੇ ਖ਼ੁਦ ਨੂੰ ਇੱਕ "ਅਜਿੱਤ ਸ਼ਕਤੀ" ਕੀਤਾ ਹੈ ਸਾਬਤ : ਅਰਾਘਚੀ

immigrants must obey law

ਕਾਨੂੰਨ ਦੀ ਪਾਲਣਾ ਲਾਜ਼ਮੀ : ਇਟਲੀ ਤੇ ਡੈਂਨਮਾਰਕ ਦੀਆਂ ਪ੍ਰਧਾਨ ਮੰਤਰੀਆਂ ਦਾ...

miners in south africa

ਦੱਖਣੀ ਅਫ਼ਰੀਕਾ 'ਚ ਮ੍ਰਿਤਕ ਮਿਲੇ 14 ਖਾਣ ਮਜ਼ਦੂਰ

indian origin cfo sentenced

ਅਮਰੀਕਾ: ਰਿਸ਼ਵਤਖੋਰੀ ਦੇ ਮਾਮਲੇ 'ਚ ਭਾਰਤੀ ਮੂਲ ਦੇ ਸੀਐਫਓ ਨੂੰ ਸੁਣਾਈ ਗਈ ਸਜ਼ਾ

police officers in france

ਫਰਾਂਸ 'ਚ ਪੁਲਿਸ ਮੁਲਾਜ਼ਮਾਂ 'ਤੇ ਅੱਤਵਾਦੀ ਹਮਲਾ; ਚਾਕੂਆਂ ਨਾਲ ਕੀਤੇ ਕਈ ਵਾਰ

govinda s wife s big statement on being seen with rumored girlfriend

'ਉਸਦੀ ਬੁੱਧੀ ਭ੍ਰਿਸ਼ਟ ਹੋ ਗਈ ਹੈ...'; ਰੂਮਰਡ ਗਰਲਫ੍ਰੈਂਡ ਨਾਲ ਦੇਖੇ ਜਾਣ 'ਤੇ...

indian embassy in slovenia

ਖਾਲਿਸਤਾਨੀ ਕੱਟੜਪੰਥੀਆਂ ਨੇ ਸਲੋਵੇਨੀਆ 'ਚ ਭਾਰਤੀ ਦੂਤਾਵਾਸ 'ਚ ਕੀਤੀ ਭੰਨਤੋੜ,...

sue trump administration

ਸਾਬਕਾ ਹਵਾਈ ਸੈਨਾ ਸਕੱਤਰ ਫ੍ਰੈਂਕ ਕੇਂਡਲ ਟਰੰਪ ਪ੍ਰਸ਼ਾਸਨ 'ਤੇ ਕਰਨਗੇ ਮੁਕੱਦਮਾ

shehnaaz gill accidentally swallows nose ring during shoot

ਖ਼ਤਰੇ 'ਚ ਪਈ ਸ਼ਹਿਨਾਜ਼ ਗਿੱਲ ਦੀ ਜਾਨ ! ਸ਼ੂਟਿੰਗ ਦੌਰਾਨ ਅਚਾਨਕ...

students school bus fire driver police

ਵਿਦਿਆਰਥੀਆਂ ਨਾਲ ਭਰੀ ਸਕੂਲ ਬੱਸ ਨੂੰ ਲੱਗ ਗਈ ਅੱਗ ! ਧਊਆ ਪਿੰਡ 'ਚ ਮਚ ਗਿਆ...

kumar sanu takes a playful dig at udit narayan  s kiss row

'ਨਾ ਮੈਂ ਚੁੰਮਾ ਦਿੱਤਾ, ਨਾ ਲਿਆ'; ਕੁਮਾਰ ਸਾਨੂ ਨੇ ਉਦਿਤ ਨਾਰਾਇਣ ਦੇ 'ਕਿੱਸ...

700 rupees clash person incident

700 ਰੁਪਏ ਨੂੰ ਲੈ ਕੇ ਹੋਈ ਝੜਪ, ਵਿਅਕਤੀ ਦਾ ਕਰ 'ਤਾ ਕਤਲ, ਦਿੱਲੀ 'ਚ ਫੈਲੀ...

heavy rains alert issued

ਮੰਗਲਵਾਰ ਨੂੰ ਪਵੇਗਾ ਭਾਰੀ ਮੀਂਹ, ਇਨ੍ਹਾਂ ਸੂਬਿਆਂ 'ਚ ਜਾਰੀ ਹੋ ਗਿਆ ਅਲਰਟ

remittances in july 2026

ਜੁਲਾਈ 2026 'ਚ ਪਾਕਿਸਤਾਨ ਨੂੰ ਪ੍ਰਾਪਤ ਹੋਈ 3.6 ਬਿਲੀਅਨ ਡਾਲਰ ਦੀ ਰੇਮੀਟੈਂਸ

60 day grace period

ਹੋਵੇਗਾ ਵੱਡਾ ਨੁਕਸਾਨ! 60 ਦਿਨਾਂ ਦਾ ਗ੍ਰੇਸ ਪੀਰੀਅਡ ਖਤਮ ਕਰਨ ਵਿਰੁੱਧ ਮਾਹਰਾਂ ਨੇ...

iran us talks

ਵਾਰਤਾ 'ਚ ਈਰਾਨ ਇਸ ਪਾਬੰਦੀ ਨੂੰ ਹਟਾਉਣ ਲਈ ਦੇ ਰਿਹੈ ਤਰਜੀਹ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਦੇਸ਼ ਦੀਆਂ ਖਬਰਾਂ
    • ex president court verdict
      ਸਾਬਕਾ ਰਾਸ਼ਟਰਪਤੀ ਨੂੰ 'ਸਜ਼ਾ-ਏ-ਮੌਤ' ! ਸੀਰੀਅਨ ਅਦਾਲਤ ਨੇ ਸੁਣਾਇਆ ਇਤਿਹਾਸਕ...
    • red alert amid forecast of heavy rain
      ਭਾਰੀ ਬਾਰਿਸ਼ ਦੀ ਭਵਿੱਖਬਾਣੀ,  ਬੀਜਿੰਗ ਨੇ 'ਰੈੱਡ ਅਲਰਟ' ਕਰ'ਤਾ ਜਾਰੀ
    • canadian judge overrules decision
      ਕੈਨੇਡੀਅਨ ਜੱਜ ਨੇ ਪੰਜਾਬੀ ਮੂਲ ਦੇ ਵਿਅਕਤੀ ਨੂੰ ਰਿਹਾਅ ਕਰਨ ਦੇ ਫੈਸਲੇ ਨੂੰ ਪਲਟਿਆ
    • punjabi youth in australia
      ਬਿਹਤਰ ਭਵਿੱਖ ਦੀ ਆਸ 'ਚ ਆਸਟ੍ਰੇਲੀਆ ਆਏ ਪੰਜਾਬੀ ਨੌਜਵਾਨ ਨਾਲ ਵਾਪਰਿਆ ਭਾਣਾ
    • ebola in congo
      ਕਾਂਗੋ 'ਚ ਇਬੋਲਾ ਦਾ ਕਹਿਰ, ਹੁਣ ਤੱਕ 2,000 ਲੋਕਾਂ ਦੀ ਗਈ ਜਾਨ
    • indian youth in usa
      ਅਮਰੀਕਾ 'ਚ ਗੰਭੀਰ ਸੜਕ ਹਾਦਸਾ, ਆਂਧਰਾ ਪ੍ਰਦੇਸ਼ ਦੇ ਨੌਜਵਾਨ ਇੰਜੀਨੀਅਰ ਦੀ ਮੌਤ
    • iran us conflict
      ਈਰਾਨ ਨੇ ਖ਼ੁਦ ਨੂੰ ਇੱਕ "ਅਜਿੱਤ ਸ਼ਕਤੀ" ਕੀਤਾ ਹੈ ਸਾਬਤ : ਅਰਾਘਚੀ
    • immigrants must obey law
      ਕਾਨੂੰਨ ਦੀ ਪਾਲਣਾ ਲਾਜ਼ਮੀ : ਇਟਲੀ ਤੇ ਡੈਂਨਮਾਰਕ ਦੀਆਂ ਪ੍ਰਧਾਨ ਮੰਤਰੀਆਂ ਦਾ...
    • balochistan dr maharang baloch sentenced to life imprisonment
      ਬਲੋਚਿਸਤਾਨ: ਡਾ. ਮਹਾਰੰਗ ਬਲੋਚ ਨੂੰ ਉਮਰ ਕੈਦ ਦੀ ਸਜ਼ਾ , ਅੱਤਵਾਦ ਵਿਰੋਧੀ ਅਦਾਲਤ...
    • diabetes treatment
      ਡਾਇਬਟੀਜ਼ ਇਲਾਜ 'ਚ ਨਵੀਂ ਕ੍ਰਾਂਤੀ ! ਹੁਣ AI ਕੈਮਰਾ ਬਚਾਏਗਾ ਸ਼ੂਗਰ ਦੇ ਮਰੀਜ਼ਾਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +