ਮੁੰਬਈ (ਭਾਸ਼ਾ) - ਰਹਿਣ-ਸਹਿਣ ਦੀ ਵੱਧਦੀ ਲਾਗਤ ਅਤੇ ਕਰਮਚਾਰੀਆਂ ਦੀਆਂ ਬਦਲਦੀਆਂ ਇੱਛਾਵਾਂ ਦੌਰਾਨ ਜ਼ਿਆਦਾਤਰ ਕਰਮਚਾਰੀ ਲੰਮੀ ਮਿਆਦ ਦੇ ਲਾਭ ਲਈ ਕੁਝ ਘੱਟ ਤਨਖਾਹ ਲੈਣ ਨੂੰ ਵੀ ਤਿਆਰ ਹਨ। ਇਕ ਰਿਪੋਰਟ ’ਚ ਇਹ ਸਿੱਟਾ ਕੱਢਿਆ ਗਿਆ ਹੈ।
ਇਹ ਵੀ ਪੜ੍ਹੋ : Gold ਖ਼ਰੀਦਣ ਸਮੇਂ Hallmark logo ਦੀ ਥਾਂ ਦੇਖੋ ਇਹ Govt. App, ਨਹੀਂ ਤਾਂ ਸੋਨੇ ਦੀ ਥਾਂ ਖਰੀਦ ਲਓਗੇ ਪਿੱਤਲ!
ਸਟਾਫਿੰਗ ਹੱਲ ਅਤੇ ਮਨੁੱਖ ਸੰਸਾਧਨ ਸੇਵਾ ਪ੍ਰਦਾਤਾ ‘ਜੀਨੀਅਸ ਕੰਸਲਟੈਂਟਸ’ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ 74 ਫੀਸਦੀ ਕਰਮਚਾਰੀ ਲੰਮੀ ਮਿਆਦ ਦੇ ਲਾਭ ਲਈ ਕੁਝ ਘੱਟ ਤਨਖਾਹ ਲੈਣ ਨੂੰ ਵੀ ਤਿਆਰ ਹਨ। ਇਸ ਲੰਮੀ ਮਿਆਦ ਦੇ ਲਾਭ ’ਚ ਸਿਹਤ ਬੀਮਾ, ਰਿਟਾਇਮੈਂਟ ਯੋਜਨਾ ਅਤੇ ਸਿੱਖਿਆ ਲਈ ਸਮਰਥਨ ਸ਼ਾਮਲ ਹਨ।
ਇਹ ਵੀ ਪੜ੍ਹੋ : LIC ਨੇ ਬਣਾਇਆ ਗਿੰਨੀਜ਼ ਵਰਲਡ ਰਿਕਾਰਡ; ਦੇਸ਼ ਭਰ ਦੇ 4,52,839 ਏਜੰਟਾਂ ਨੇ ਮਿਲ ਕੇ ਰਚਿਆ ਇਤਿਹਾਸ
ਜੀਨੀਅਸ ਕੰਸਲਟੈਂਟਸ ਦੀ ਰਿਪੋਰਟ ਦੇਸ਼ ਭਰ ਦੇ ਵੱਖ-ਵੱਖ ਖੇਤਰਾਂ ਦੇ 1,139 ਕਰਮਚਾਰੀਆਂ ਵੱਲੋਂ ਮਿਲੀਆਂ ਟਿੱਪਣੀਆਂ ’ਤੇ ਆਧਾਰਿਤ ਹੈ। ਸਿਰਫ 32 ਫੀਸਦੀ ਕਰਮਚਾਰੀਆਂ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਮੌਜੂਦਾ ਲਾਭ ਪੈਕੇਜ ਪ੍ਰਭਾਵੀ ਰੂਪ ਨਾਲ ਉਨ੍ਹਾਂ ਦੇ ਵਿੱਤੀ ਕਲਿਆਣ ਦਾ ਸਮਰਥਨ ਕਰਦਾ ਹੈ। ਉਥੇ ਹੀ 61 ਫੀਸਦੀ ਕਰਮਚਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਮਿਲਣ ਵਾਲੇ ਲਾਭ ਸਮਰੱਥ ਨਹੀਂ ਹਨ। ਪ੍ਰੈੱਸ ਕਾਨਫਰੰਸ ’ਚ ਸ਼ਾਮਲ 54 ਫੀਸਦੀ ਤੋਂ ਜ਼ਿਆਦਾ ਕਰਮਚਾਰੀਆਂ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਕਲਿਆਣ ਪ੍ਰੋਗਰਾਮਾਂ ਨੂੰ ਲਾਗੂ ਕਰਦੇ ਸਮੇਂ ਮਾਨਸਿਕ ਅਤੇ ਵਿੱਤੀ ਸਿਹਤ ਨੂੰ ਪਹਿਲ ਨਹੀਂ ਦਿੰਦੀ ਹੈ।
ਇਹ ਵੀ ਪੜ੍ਹੋ : ਫਲਾਈਟ ਦੇ ਟੇਕਆਫ-ਲੈਂਡਿੰਗ ਦੇ ਸਮੇਂ ਬਾਰੀਆਂ ਦੇ ਸ਼ੈੱਡਜ਼ ਬੰਦ ਰੱਖਣ ਦੇ ਹੁਕਮ,ਫੋਟੋਗ੍ਰਾਫੀ-ਵੀਡੀਓਗ੍ਰਾਫੀ ’ਤੇ ਪਾਬੰਦੀ
ਇਹ ਵੀ ਪੜ੍ਹੋ : ED ਦੀ ਵੱਡੀ ਕਾਰਵਾਈ, UCO Bank ਦੇ ਸਾਬਕਾ MD ਕੋਲੋਂ ਮਿਲੀ 75 ਕਰੋੜ ਦੀ ਜਾਇਦਾਦ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
3.4 ਲੱਖ ਕਰੋੜ ਦਾ ਮੁਨਾਫਾ, ਸ਼ੇਅਰ ਬਾਜ਼ਾਰ 'ਚ ਜਸ਼ਨ ਦਾ ਮਾਹੌਲ, ਆਰਥਿਕਤਾ ਦੇ ਮੋਰਚੇ 'ਤੇ ਖੁਸ਼ਖਬਰੀ
NEXT STORY