ਮੁੰਬਈ–ਅਗਲੇ ਦੋ ਸਾਲ ’ਚ ਕੰਮ ਦਾ ਦਬਾਅ ਜਾਂ ਵਧੇਰੇ ਕੰਮ ਦਾ ਬੋਝ (ਬਰਨਆਊਟ), ਕੰਮ ਦੇ ਘੰਟਿਆਂ ’ਚ ਲਚੀਲੇਪਨ ਦੀ ਕਮੀ ਕਾਰਨ ਵੱਡੀ ਗਿਣਤੀ ’ਚ ਮਹਿਲਾ ਕਰਮਚਾਰੀਆਂ ਨੇ ਨੌਕਰੀ ਛੱਡਣ ਦੀ ਯੋਜਨਾ ਬਣਾਈ ਹੈ। ਇਕ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਕੌਮਾਂਤਰੀ ਪੱਧਰ ’ਤੇ ਕੋਵਿਡ-19 ਮਹਾਮਾਰੀ ਦਰਮਿਆਨ ਵੱਡੀ ਗਿਣਤੀ ’ਚ ਕਰਮਚਾਰੀਆਂ ਦੇ ਨੌਕਰੀ ਛੱਡਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਵਿਸ਼ੇਸ਼ ਤੌਰ ’ਤੇ ਮਹਿਲਾ ਕਰਮਚਾਰੀਆਂ ਵਲੋਂ ਲਗਾਤਾਰ ਨੌਕਰੀ ਛੱਡਣ ਦਾ ਸਿਲਸਿਲਾ ਜਾਰੀ ਹੈ।
ਡੇਲਾਇਟ ਦੀ ‘ਔਰਤਾਂ@ਕੰਮ-2022 : ਇਕ ਗਲੋਬਲ ਦ੍ਰਿਸ਼’ ਰਿਪੋਰਟ ਮੁਤਾਬਕ ਲਗਭਗ 56 ਫੀਸਦੀ ਔਰਤਾਂ ਦਾ ਕਹਿਣਾ ਹੈ ਕਿ ਇਕ ਸਾਲ ਪਹਿਲਾਂ ਦੀ ਤੁਲਨਾ ’ਚ ਉਨ੍ਹਾਂ ਦਾ ਤਨਾਅ ਦਾ ਪੱਧਰ ਉੱਚਾ ਸੀ ਅਤੇ ਕਰੀਬ ਅੱਧੀਆਂ ਔਰਤਾਂ ਕੰਮ ਦੇ ਬੋਝ ਕਾਰਨ ਥਕਾਵਟ ਮਹਿਸੂਸ ਕਰ ਰਹੀਆਂ ਹਨ। ਇਹ ਰਿਪੋਰਟ ਨਵੰਬਰ 2021 ਤੋਂ ਫਰਵਰੀ 2022 ਦਰਮਿਆਨ 10 ਦੇਸ਼ਾਂ ’ਚ ਸਰਵੇ ’ਤੇ ਆਧਾਰਿਤ ਹੈ। ਇਸ ’ਚ 5000 ਔਰਤਾਂ ਦੇ ਵਿਚਾਰ ਲਏ ਗਏ। ਇਨ੍ਹਾਂ ’ਚੋਂ 500 ਔਰਤਾਂ ਭਾਰਤ ਦੀਆਂ ਹਨ। ਸਰਵੇਖਣ ’ਚ ਸ਼ਾਮਲ ਅੱਧੀਆਂ ਤੋਂ ਵੱਧ ਔਰਤਾਂ ਅਗਲੇ 2 ਸਾਲਾਂ ’ਚ ਆਪਣੇ ਮਾਲਕਾਂ ਨੂੰ ਛੱਡਣਾ ਚਾਹੁੰਦੀਆਂ ਹਨ। ਇਨ੍ਹਾਂ ’ਚੋਂ ਸਿਰਫ 9 ਫੀਸਦੀ ਔਰਤਾਂ ਨੇ ਹੀ ਆਪਣੇ ਮੌਜੂਦਾ ਮਾਲਕ ਨਾਲ 5 ਸਾਲ ਤੋਂ ਵੱਧ ਸਮੇਂ ਤੱਕ ਕੰਮ ਕਰਨ ਦੀ ਯੋਜਨਾ ਬਣਾਈ ਹੈ।
ਸੇਬੀ ਨੇ ਨਿਵੇਸ਼ਕਾਂ ਦੇ ਧਨ ਦੀ ਵਸੂਲੀ ਲਈ ਗ੍ਰੀਨ ਟੱਚ ਪ੍ਰਾਜੈਕਟ ਅਤੇ ਹੋਰ ਦੀਆਂ ਜਾਇਦਾਦਾਂ ਕੀਤੀਆਂ ਕੁਰਕ
NEXT STORY