ਨੈਸ਼ਨਲ ਡੈਸਕ - ਤੀਵਰ ਤਕਨੀਕੀ ਵਿਕਾਸ ਅਗਲੇ ਪੰਜ ਸਾਲ ’ਚ ਇਨਸਾਨ ਨੂੰ ਕਈ ਸੁਪਰ ਪਾਵਰਸ ਨਾਲ ਲੈਸ ਕਰ ਦੇਵੇਗਾ। ਇਕ ਆਮ ਇਨਸਾਨ ਉਦੋਂ ਮਹਾਭਾਰਤ ਦੇ ਭੀਮ ਵਾਂਗ ਭਾਰ ਚੁੱਕਣ ਅਤੇ ਸੰਜੇ ਵਾਂਗ ਕਾਫੀ ਦੂਰ ਤੱਕ ਦੇਖਣ ਦੇ ਸਮਰੱਥ ਹੋਵੇਗਾ। ਅਜਿਹਾ ਮਸ਼ੀਨ ਤੇ ਮਨੁੱਖ ਦੇ ਮੇਲ ਅਤੇ ਦਿਮਾਗ ਤੇ ਕੰਪਿਊਟਰ ਨਾਲ ਜੁੜਨ ਨਾਲ ਹੋਵੇਗਾ। ਵਿਗਿਆਨੀਆਂ ਦਾ ਕਹਿਣਾ ਹੈ ਕਿ ਸਾਲ 2030 ਤੱਕ ਇਨਸਾਨ ਕੋਲ ਕਈ ਤਰ੍ਹਾਂ ਦੀਆਂ ਸੁਪਰ ਹਿਊਮਨ ਸ਼ਕਤੀਆਂ ਹੋਣਗੀਆਂ।
ਗੂਗਲ ਦੇ ਇੰਜੀਨੀਅਰ ਰਹੇ ਟੇਕ ਪਾਇਓਨੀਅਰ ਰੇ ਕੁਰਜ਼ਵੇਲ ਅਨੁਸਾਰ ਮਨੁੱਖ ਅਤੇ ਮਸ਼ੀਨ ਦਾ ਮੇਲ ਕਰਵਾਉਣ ਦੀ ਦਿਸ਼ਾ ’ਚ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਬ੍ਰੇਨ ਅਤੇ ਕੰਪਿਊਟਰ ਦਾ ਮੇਲ ਪੂਰਾ ਹੁੰਦੇ ਹੀ ਡਿਜੀਟਲ ਇੰਟੈਲੀਜੈਂਸ ’ਤੇ ਮਨੁੱਖ ਦਾ ਸਿੱਧਾ ਅਕਸੈੱਸ ਹੋਵੇਗਾ। ਨਿਊਰਲਿੰਕ ਨੇ ਇਸ ਦਿਸ਼ਾ ’ਚ ਕਾਫੀ ਤਰੱਕੀ ਕੀਤੀ ਹੈ। ਅਗਲੇ ਪੰਜ ਸਾਲ ’ਚ ਸਾਡੇ ਕੋਲ ਕਈ ਤਰ੍ਹਾਂ ਦੀਆਂ ਤਕਨੀਕੀ ਸ਼ਕਤੀਆਂ ਹੋਣਗੀਆਂ। ਇਨਸਾਨ ਨੂੰ ਅਮਰ ਬਣਾਉਣ ਦੀ ਦਿਸ਼ਾ ’ਚ ਕੰਮ 2030 ਤੋਂ ਸ਼ੁਰੂ ਹੋ ਜਾਵੇਗਾ ਅਤੇ 2045 ਤੱਕ ਉਸ ਨੂੰ ਪੂਰੀ ਤਰ੍ਹਾਂ ਮਸ਼ੀਨ ਨਾਲ ਮਰਜ ਕਰ ਦਿੱਤਾ ਜਾਵੇਗਾ।
ਐਕਸੋਸਕੇਲਟਨ : 20 ਗੁਣਾ ਭਾਰ ਚੁੱਕੇਗਾ
ਸਾਲ 2030 ਤੱਕ ਰੋਬੋਟਿਕ ਐਕਸੋਸਕੇਲਟਨ ਇਨਸਾਨ ਨੂੰ ਕਈ ਗੁਣਾ ਭਾਰ ਚੁੱਕਣ ਦੇ ਸਮਰੱਥ ਬਣਾ ਦੇਣਗੇ। ਇਨ੍ਹਾਂ ਦੀ ਮਦਦ ਨਾਲ ਕੋਈ ਵੀ ਵਿਅਕਤੀ ਭਾਰੀ ਤੋਂ ਭਾਰੀ ਚੀਜ਼ ਚੁੱਕ ਸਕੇਗਾ। ਇਸ ਨਾਲ ਫੌਜੀ ਬੇਹੱਦ ਸ਼ਕਤੀਸ਼ਾਲੀ ਬਣ ਜਾਣਗੇ । ਅਮਰੀਕੀ ਰੋਬੋਟਿਕ ਕੰਪਨੀ ਸਰਕੋਸ ਰੋਬੋਟਿਕਸ ਪਹਿਲਾਂ ਹੀ ਇਕ ਰੋਬੋਟਿਕ ਐਕਸੋਸਕੇਲਟਨ ਦਾ ਪ੍ਰਦਰਸ਼ਨ ਕਰ ਚੁੱਕੀ ਹੈ, ਜੋ ਮਨੁੱਖ ਨੂੰ 20 ਗੁਣਾ ਜ਼ਿਆਦਾ ਭਾਰ ਚੁੱਕਣ ਦੇ ਸਮਰੱਥ ਬਣਾਉਂਦਾ ਹੈ। ਜੇਕਰ ਕੋਈ 60 ਕਿਲੋਗ੍ਰਾਮ ਭਾਰ ਚੁੱਕ ਸਕਦਾ ਹੈ ਤਾਂ ਇਸ ਸੂਟ ਨੂੰ ਪਹਿਨ ਕੇ ਉਹ 1200 ਕਿਲੋਗ੍ਰਾਮ ਭਾਰ ਚੁੱਕ ਸਕਦਾ ਹੈ। ਇਸ ਸੂਟ ਨੂੰ 17 ਸਾਲ ਦੀ ਖੋਜ ਤੋਂ ਬਾਅਦ 17.5 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ।
1200 ਕਿਲੋਗ੍ਰਾਮ ਭਾਰ ਚੁੱਕ ਸਕੇਗਾ 60 ਕਿਲੋ ਭਾਰ ਚੁੱਕਣ ਵਾਲਾ
ਖੂਨ ਦੇ ਪ੍ਰਵਾਹ ’ਚ ਮੌਜੂਦ ਨੈਨੋਬੋਟਸ ਪ੍ਰਦਾਨ ਕਰਨਗੇ ਸੁਪਰ ਹੀਲਿੰਗ ਅਤੇ ਅਮਰਤਾ
ਅਗਲੇ ਪੰਜ ਸਾਲ ’ਚ ਇਨਸਾਨ ਦੇ ਖੂਨ ਦੇ ਪ੍ਰਵਾਹ ’ਚ ਸੂਖਮ ਨੈਨੋਬੋਟਸ ਹੋਣਗੇ। ਇਹ ਹਰ ਬੀਮਾਰੀ ਅਤੇ ਸੱਟ ਦਾ ਤੁਰੰਤ ਇਲਾਜ ਕਰਨਗੇ। ਇੱਥੋਂ ਤੱਕ ਕਿ ਕੈਂਸਰ ਨੂੰ ਤੁਰੰਤ ਪਛਾਣ ਕਰਕੇ ਖਤਮ ਕਰਨਗੇ। ਇਸ ਤਰ੍ਹਾਂ ਸਰੀਰ ਦੇ ਖੂਨ ਦੇ ਪ੍ਰਵਾਹ ’ਚ ਇਹ ਲਗਾਤਾਰ ਜਾਂਚ ਕਰਦੇ ਹੋਏ ਟਿਸ਼ੂਆਂ ਦੀ ਮੁਰੰਮਤ ਕਰਨਗੇ ਅਤੇ ਬੀਮਾਰੀਆਂ ਤੋਂ ਬਚਾਉਣਗੇ। ਕਿਸੇ ਡਾਕਟਰ ਕੋਲ ਸਲਾਹ ਲੈਣ ਦੀ ਕੋਈ ਲੋੜ ਨਹੀਂ ਹੋਵੇਗੀ। ਇਹ ਸੁਪਰ ਹੀਲਿੰਗ ਉਸ ਨੂੰ ਅਮਰਤਾ ਵੱਲ ਲੈ ਜਾਵੇਗੀ।

ਸੁਪਰ ਵਿਜ਼ਨ
ਵਿਗਿਆਨੀ ਅਜਿਹੇ ਕੰਟੈਕਟ ਲੈਂਜ਼ ਬਣਾ ਰਹੇ ਹਨ, ਜਿਨ੍ਹਾਂ ਰਾਹੀਂ ਇਨਫ੍ਰਾਰੈੱਡ ਵਿਜ਼ਨ ਮਿਲੇਗਾ। ਇਨ੍ਹਾਂ ਦੀ ਮਦਦ ਨਾਲ ਇਨਸਾਨ ਡਿਜੀਟਲ ਵਸਤੂਆਂ ਨੂੰ ਮਹਿਸੂਸ ਕਰ ਸਕਣਗੇ। ਇਨ੍ਹਾਂ ਲੈਂਜ਼ ਦੀ ਮਦਦ ਨਾਲ ਇਨਸਾਨ ਬਹੁਤ ਜ਼ਿਆਦਾ ਦੂਰੀ ਦੀਆਂ ਚੀਜ਼ਾਂ ਨੂੰ ਵੀ ਸਪੱਸ਼ਟ ਦੇਖ ਸਕਣਗੇ। ਇਹ ਤਕਨੀਕ 2030 ਤੱਕ ਬਾਜ਼ਾਰ ’ਚ ਉਪਲੱਬਧ ਹੋਵੇਗੀ।
ਏ. ਆਈ. ਪਾਵਰਸ
2030 ਤੱਕ ਇਨਸਾਨਾਂ ਕੋਲ ਕਈ ਤਰ੍ਹਾਂ ਦੀਆਂ ਏ. ਆਈ. ਪਾਵਰਸ ਵੀ ਹੋਣਗੀਆਂ। ਸਮਾਰਟ ਚਸ਼ਮਾ ਅਤੇ ਈਅਰਬਡ ਉਨ੍ਹਾਂ ਨੂੰ ਰੀਅਲ ਟਾਈਮ ਸੂਚਨਾਵਾਂ ਦੇਣਗੇ। ਸਵੀਡਿਸ਼ ਕੰਪਨੀ ਐਰਿਕਸਨ ਨੇ ਇਕ ਡਿਜੀਟਲ ਰਿਸਟਬੈਂਡ ਬਣਾਇਆ ਹੈ ਜੋ ਇਨਸਾਨਾਂ ਨੂੰ ਡਿਜੀਟਲ ਵਸਤੂਆਂ ਦਾ ਅਨੁਭਵ ਕਰਵਾਉਂਦਾ ਹੈ।
84 ਲੱਖ ਦੀ ਮਰਸੀਡੀਜ਼ ਬੈਂਜ਼ ਨੂੰ ਇਸ ਸ਼ਖਸ ਨੇ 2.5 ਲੱਖ 'ਚ ਵੇਚ'ਤਾ, ਵਜ੍ਹਾ ਜਾਣ ਤੁਸੀਂ ਵੀ ਰਹਿ ਜਾਓਗੇ ਹੈਰਾਨ
NEXT STORY