ਨਵੀਂ ਦਿੱਲੀ (ਵਾਰਤਾ) : ਕੋਰੋਨਾ ਵਾਇਰਸ 'ਕੋਵਿਡ - 19' ਨਾਲ ਪੀੜਤ ਵਿਅਕਤੀ ਦੇ ਆਸ-ਪਾਸ ਹੋਣ 'ਤੇ ਚੌਕੰਨਾ ਕਰਨ ਵਾਲਾ ਆਰੋਗਿਆ ਸੇਤੂ ਮੋਬਾਇਲ ਐਪ ਹੁਣ ਸਾਰੇ ਜਿਓ ਫੋਨ ਦੇ ਕੇ. ਏ. ਆਈ. ਓ. ਐੱਸ. ਪਲੇਟਫਾਰਮ 'ਤੇ ਵੀ ਉਪਲੱਬਧ ਹੈ। ਆਰੋਗਿਆ ਸੇਤੂ ਐਪ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ।
ਕੋਰੋਨਾ ਸੰਕਟ ਦੀ ਚੁਣੌਤੀ ਨਾਲ ਨਜਿੱਠਣ ਵਿਚ ਕਰੀਬ 11 ਕਰੋੜ ਜਿਓ ਫੋਨ ਇਸਤੇਮਾਲ ਕਰਨ ਵਾਲੇ ਖਪਤਕਾਰ ਵੀ ਹੁਣ ਆਰੋਗਿਆ ਸੇਤੂ ਐਪ ਡਾਊਨਲੋਡ ਕਰਕੇ ਆਪਣਾ ਯੋਗਦਾਨ ਵਾਇਰਸ ਖਿਲਾਫ ਸੰਘਰਸ਼ ਵਿਚ ਦੇ ਸਕਦੇ ਹਨ। ਇਸ ਤੋਂ ਪਹਿਲਾਂ ਆਰੋਗਿਆ ਸੇਤੂ ਐਪ ਸਿਰਫ 50 ਲੱਖ ਜਿਓ ਫੋਨ ਖਪਤਾਕਾਰਾਂ ਲਈ ਹੀ ਉਪਲੱਬਧ ਕਰਾਇਆ ਗਿਆ ਸੀ। ਹੁਣ ਇਹ 11 ਕਰੋੜ ਜਿਓ ਫੋਨ ਖਪਤਾਕਾਰਾਂ ਲਈ ਉਪਲੱਬਧ ਹੈ।
ਚੌਥੀ ਤਿਮਾਹੀ 'ਚ ਮੁਨਾਫਾ ਦੁੱਗਣਾ ਹੋਣ ਨਾਲ ਟਾਟਾ ਪਾਵਰ ਦੇ ਸ਼ੇਅਰ 7 ਫ਼ੀਸਦੀ ਵਧੇ
NEXT STORY