ਟਾਂਡਾ/ਗੁਰਦਾਸਪੁਰ (ਵਰਿੰਦਰ ਪੰਡਿਤ, ਵਿਨੋਦ, ਪਰਮਜੀਤ ਮੋਮੀ)- ਗੁਰਦਾਸਪੁਰ ਵਿੱਚ ਹੋਈ ਸੁਨਿਆਰੇ ਦੇ ਘਰ ਵਿੱਚ ਲੁੱਟ ਦੀ ਵਾਰਦਾਤ ਦੇ ਮਾਮਲੇ ਵਿਚ ਨਵੀਂ ਅਪਡੇਟ ਸਾਹਮਣੇ ਆਈ ਹੈ। ਇਸ ਮਾਮਲੇ ਵਿਚ ਵਾਰਦਾਤ ਨੂੰ ਅੰਜਾਮ ਦੇਣ ਦੌਰਾਨ ਵਰਤੀ ਗਈ ਗੱਡੀ ਪੁਲਸ ਨੇ ਟਾਂਡਾ ਹੁਸ਼ਿਆਰਪੁਰ ਰੋਡ ’ਤੇ ਪਿੰਡ ਪੰਡੋਰੀ ਝਾਵਾ ਤੋਂ ਬਰਾਮਦ ਕੀਤੀ ਹੈ। ਉਥੇ ਹੀ ਇਸ ਮਾਮਲੇ ਵਿਚ ਐੱਸ. ਐੱਚ. ਓ. ਟਾਂਡਾ ਗੁਰਿੰਦਰਜੀਤ ਸਿੰਘ ਨਾਗਰਾ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਗੱਡੀ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਜਾਂਚ ਨੂੰ ਅੱਗੇ ਵਧਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਮੋਗਾ ਸਰਪੰਚ ਕਤਲ ਕਾਂਡ 'ਚ ਨਵਾਂ ਮੋੜ! 'ਆਪ' MLA 'ਤੇ ਗੰਭੀਰ ਇਲਜ਼ਾਮਾਂ ਵਾਲੀ ਵੀਡੀਓ ਖਹਿਰਾ ਨੇ ਕੀਤੀ ਸਾਂਝੀ
ਜ਼ਿਕਰਯੋਗ ਹੈ ਕਿ ਗੁਰਦਾਸਪੁਰ ਵਿਖੇ ਨਗਰ ਸੁਧਾਰ ਟਰੱਸਟ ਦੀ ਸਕੀਮ ਨੰਬਰ-5, ਜੇਲ੍ਹ ਰੋਡ ਵਿੱਚ ਰਹਿੰਦੇ ਜਿਊਲਰ ਵਰੁਣ ਕੁਮਾਰ ਦੇ ਘਰ ਕੁਝ ਅਣਪਛਾਤੇ ਲੋਕ ਨਿਹੰਗ ਬਾਣੇ ਵਿੱਚ ਆਏ ਸਨ ਅਤੇ ਪਰਿਵਾਰ ਨੂੰ ਬੰਧਕ ਬਣਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਸਨ। ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨ 5-6 ਵਿਅਕਤੀ ਨਿਹੰਗ ਬਾਣੇ ਵਿੱਚ ਵਰੁਣ ਕੁਮਾਰ ਪੁੱਤਰ ਮਨੋਹਰ ਲਾਲ ਦੇ ਘਰ ਪਹੁੰਚੇ। ਉਸ ਸਮੇਂ ਘਰ ਦੇ ਬਾਹਰ ਵਰੁਣ ਦਾ ਡਰਾਈਵਰ ਕਾਰ ਧੋ ਰਿਹਾ ਸੀ। ਦੋਸ਼ੀਆਂ ਨੇ ਉਸ ਤੋਂ ਘਰ ਦੇ ਮਾਲਕ ਬਾਰੇ ਪੁੱਛਿਆ ਅਤੇ ਜਦੋਂ ਉਨ੍ਹਾਂ ਨੂੰ ਅੰਦਰ ਲਿਜਾਇਆ ਗਿਆ ਤਾਂ ਉਨ੍ਹਾਂ ਨੇ ਪਿਸਤੌਲਾਂ ਦੀ ਨੋਕ ‘ਤੇ ਘਰ ਦੇ ਸਾਰੇ ਮੈਂਬਰਾਂ ਨੂੰ ਕਾਬੂ ਕਰ ਲਿਆ। ਦੋਸ਼ੀਆਂ ਨੇ ਪਰਿਵਾਰਕ ਮੈਂਬਰਾਂ ਨੂੰ ਰੱਸੀਆਂ ਨਾਲ ਬੰਨ੍ਹ ਦਿੱਤਾ ਅਤੇ ਉਨ੍ਹਾਂ ਦੇ ਮੂੰਹ ‘ਤੇ ਟੇਪ ਲਗਾ ਦਿੱਤੀ।
ਇਹ ਵੀ ਪੜ੍ਹੋ: ਕੈਨੇਡਾ 'ਚ ਕਤਲ ਕੀਤੀ ਨੈਂਸੀ ਗਰੇਵਾਲ ਦੇ ਮਾਮਲੇ 'ਚ ਨਵਾਂ ਮੋੜ! ਇਸ ਗੈਂਗਸਟਰ ਨੇ ਲਈ ਜ਼ਿੰਮੇਵਾਰੀ, ਪੋਸਟ ਪਾ ਕੇ ਕਿਹਾ...
ਇਸ ਤੋਂ ਬਾਅਦ ਲੁਟੇਰਿਆਂ ਨੇ ਘਰ ਵਿੱਚ ਮੌਜੂਦ ਤਿਜੋਰੀ ਵਿੱਚੋਂ ਨਕਦੀ ਰਕਮ ਅਤੇ ਸੋਨੇ ਦੇ ਗਹਿਣੇ ਲੁੱਟ ਲਏ। ਲੁਟੇਰਿਆਂ ਨੇ ਕੁੱਲ੍ਹ 7 ਕਰੋੜ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਵਰੁਣ ਕੁਮਾਰ ਦੀ ਕਾਰ ਵਿੱਚ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਤੋਂ ਬਾਅਦ ਵਰੁਣ ਕੁਮਾਰ ਅਤੇ ਉਸ ਦਾ ਸਾਰਾ ਪਰਿਵਾਰ ਕਾਫ਼ੀ ਸਹਿਮਿਆ ਹੋਇਆ ਹੈ। ਲੁਟੇਰੇ ਘਰ ਵਿੱਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦਾ ਡੀ. ਵੀ. ਆਰ. ਵੀ ਆਪਣੇ ਨਾਲ ਲੈ ਗਏ। ਸੂਤਰਾਂ ਮੁਤਾਬਕ ਲੁਟੇਰੇ ਘਰ ਵਿੱਚੋਂ ਲਗਭਗ 7 ਕਰੋੜ ਰੁਪਏ ਦੇ ਕੈਸ਼ ਅਤੇ ਗਹਿਣੇ ਲੁੱਟ ਕੇ ਲੈ ਗਏ ਹਨ। ਪੁਲਸ ਵੱਲੋਂ ਆਲੇ-ਦੁਆਲੇ ਦੇ ਇਲਾਕਿਆਂ ਦੇ ਸੀ. ਸੀ. ਟੀ. ਵੀ. ਕੈਮਰੇ ਖੰਗਾਲੇ ਜਾ ਰਹੇ ਹਨ ਅਤੇ ਦੋਸ਼ੀਆਂ ਦੀ ਤਲਾਸ਼ ਜਾਰੀ ਹੈ।
ਇਹ ਵੀ ਪੜ੍ਹੋ:ਜਲੰਧਰ ਦੀ ਰਹਿਣ ਵਾਲੀ ਸੀ ਯੂ-ਟਿਊਬਰ ਨੈਂਸੀ ਗਰੇਵਾਲ! ਮਾਂ ਨੇ ਕੈਨੇਡਾ 'ਚ ਹੋਏ ਧੀ ਦੇ ਕਤਲ ਬਾਰੇ ਕੀਤੇ ਵੱਡੇ ਖ਼ੁਲਾਸੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮੁੱਕ ਜਾਣਾ ਪੈਟਰੋਲ ਡੀਜ਼ਲ! ਡਰਦਾ ਬੰਦਾ ਭਰਵਾ ਲੈ ਆਇਆ 1000 ਲੀਟਰ ਦੀ ਟੈਂਕੀ
NEXT STORY