ਨਵੀਂ ਦਿੱਲੀ (ਭਾਸ਼ਾ) - ਅਡਾਨੀ ਐਨਰਜੀ ਸਾਲਿਊਸ਼ਨਜ਼ ਨੇ 1900 ਕਰੋੜ ਰੁਪਏ ਦੇ ਐਂਟਰਪ੍ਰਾਈਜ਼ ਮੁੱਲ ’ਤੇ ਐਸਾਰ ਦੀ ਮਹਾਨ-ਸਿਪਤ ਟ੍ਰਾਂਸਮਿਸ਼ਨ ਸੰਪਤੀ ਦੀ ਅਕਵਾਇਰਮੈਂਟ ਪੂਰੀ ਕਰ ਲਈ ਹੈ।
ਇਹ ਵੀ ਪੜ੍ਹੋ : ਨਕਦੀ ਸੰਕਟ ਦਾ ਸਾਹਮਣਾ ਕਰ ਰਹੀ ਪਾਕਿ ਸਰਕਾਰ , ਘਾਟੇ ਤੋਂ ਉਭਰਨ ਲਈ PM ਨੇ ਕੀਤਾ ਵੱਡਾ ਫ਼ੈਸਲਾ
ਕੰਪਨੀ ਦੇ ਬਿਆਨ ਅਨੁਸਾਰ, ਸ਼ੇਅਰ ਪ੍ਰਾਪਤੀ ਜੂਨ 2022 ਵਿਚ ਦਸਤਖਤ ਕੀਤੇ ਗਏ ਨਿਸ਼ਚਿਤ ਸਮਝੌਤਿਆਂ ਤਹਿਤ ਹੋਈ ਸੀ।
ਬਿਆਨ ’ਚ ਕਿਹਾ ਗਿਆ ਹੈ, ‘‘ਅਡਾਨੀ ਐਨਰਜੀ ਸਾਲਿਊਸ਼ਨਜ਼ ਲਿਮਟਿਡ (ਏ. ਈ. ਐੱਸ. ਐੱਲ.) ਨੇ 1900 ਕਰੋੜ ਰੁਪਏ ਦੇ ਐਂਟਰਪ੍ਰਾਈਜ਼ ਮੁੱਲ ਲਈ ਜ਼ਰੂਰੀ ਰੈਗੂਲੇਟਰੀ ਅਤੇ ਹੋਰ ਮਨਜ਼ੂਰੀਆਂ ਹਾਸਲ ਕਰਨ ਤੋਂ ਬਾਅਦ ਐਸਾਰ ਟਰਾਂਸਕੋ ਲਿਮਟਿਡ ’ਚ 100 ਫੀਸਦੀ ਹਿੱਸੇਦਾਰੀ ਹਾਸਲ ਕਰ ਲਈ ਹੈ।
ਇਹ ਵੀ ਪੜ੍ਹੋ : ਗਰਮੀਆਂ 'ਚ ਘੁੰਮਣ ਲਈ ਯੂਰਪ ਜਾਣਾ ਹੋਇਆ ਮੁਸ਼ਕਲ, ਇਸ ਕਾਰਨ ਵਧੀ ਪਰੇਸ਼ਾਨੀ
ਇਸ ਅਕਵਾਇਰ ਵਿਚ ਮੱਧ ਪ੍ਰਦੇਸ਼ ਵਿਚ ਮਹਾਨ ਨੂੰ ਛੱਤੀਸਗੜ੍ਹ ਵਿਚ ਸਿਪਤ ਪੂਲਿੰਗ ਸਬ-ਸਟੇਸ਼ਨ ਨਾਲ ਜੋੜਨ ਵਾਲੀ ਪੂਰੀ ਤਰ੍ਹਾਂ ਚਾਲੂ 400 ਕੇ. ਵੀ. 673 ਸਰਕਟ ਕਿਲੋਮੀਟਰ ਅੰਤਰਰਾਜੀ ਟਰਾਂਸਮਿਸ਼ਨ ਲਾਈਨ ਸ਼ਾਮਲ ਹੈ।’’
ਇਹ ਪ੍ਰਾਜੈਕਟ ਕੇਂਦਰੀ ਬਿਜਲੀ ਰੈਗੂਲੇਟਰੀ ਕਮਿਸ਼ਨ (ਸੀ. ਈ. ਆਰ. ਸੀ.) ਰੈਗੂਲੇਟਿਡ ਰਿਟਰਨ ਫਰੇਮਵਰਕ ਦੇ ਤਹਿਤ ਕੰਮ ਕਰਦਾ ਹੈ ਅਤੇ ਇਸ ਨੂੰ 22 ਸਤੰਬਰ 2018 ਨੂੰ ਸ਼ੁਰੂ ਕੀਤਾ ਗਿਆ ਸੀ। ਅਡਾਨੀ ਐਨਰਜੀ ਸਾਲਿਊਸ਼ਨਜ਼ ਲਿਮਟਿਡ (ਏ. ਈ. ਐੱਸ. ਐੱਲ.) ਦੀ ਪੂਰਨ ਮਲਕੀਅਤ ਵਾਲੀ ਸਹਾਇਕ ਕੰਪਨੀ ਅਡਾਨੀ ਟ੍ਰਾਂਸਮਿਸ਼ਨ ਸਟੈਪ ਟੂ ਲਿਮਟਿਡ ਨੇ 1900 ਕਰੋੜ ਰੁਪਏ ਵਿਚ ਐਸਾਰ ਟ੍ਰਾਂਸਕੋ ਲਿਮਟਿਡ ’ਚ 100 ਪ੍ਰਤੀਸ਼ਤ ਹਿੱਸੇਦਾਰੀ ਹਾਸਲ ਕਰ ਲਈ ਹੈ।
ਇਹ ਵੀ ਪੜ੍ਹੋ : ਕੈਨੇਡਾ ਐਕਸਪ੍ਰੈਸ ਐਂਟਰੀ ਲਈ ਕਿੰਨਾ ਆਵੇਗਾ ਖਰਚਾ, ਸਰਕਾਰ ਨੇ ਕੀਤਾ ਨਵਾਂ ਐਲਾਨ
ਮਹਾਨ-ਸਿਪਤ ਟ੍ਰਾਂਸਮਿਸ਼ਨ ਨੈੱਟਵਰਕ ਦੀ ਪ੍ਰਾਪਤੀ ਨਾਲ ਮੱਧ ਭਾਰਤ ਵਿਚ 3,373 ਸਰਕਟ ਕਿਲੋਮੀਟਰ ਦੀਆਂ ਚਾਰ ਚਾਰ ਸੰਚਾਲਨ ਸੰਪਤੀਆਂ ਨਾਲ ਏ. ਈ. ਐੱਸ. ਐੱਲ. ਦੀ ਮੌਜੂਦਗੀ ਮਜ਼ਬੂਤ ਹੋਵੇਗੀ।
ਇਹ ਵੀ ਪੜ੍ਹੋ : ਕੈਨੇਡੀਅਨ ਅਦਾਲਤ ਦੀ ਭਾਰਤੀ ਇਮੀਗ੍ਰੇਸ਼ਨ ਕੰਪਨੀ 'ਤੇ ਵੱਡੀ ਕਾਰਵਾਈ, ਲਗਾਈਆਂ ਇਹ ਪਾਬੰਦੀਆਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਲੈਕਲਿਸਟ ਹੋਈ ਅਡਾਨੀ ਗਰੁੱਪ ਦੀ ਇਹ ਕੰਪਨੀ , ਜਾਣੋ ਕੀ ਹੈ ਮਾਮਲਾ?
NEXT STORY