ਨਵੀਂ ਦਿੱਲੀ– ਸਾਬਕਾ ਕਪਤਾਨ ਸੁਨੀਲ ਗਾਵਸਕਰ ਦਾ ਮੰਨਣਾ ਹੈ ਕਿ ਅਕਸ਼ਰ ਪਟੇਲ ਕ੍ਰਿਕਟ ਦੇ ਹਰ ਵਿਭਾਗ ’ਚ ਆਪਣੀ ਸ਼ਾਨਦਾਰ ਕਲਾ ਅਤੇ ਕ੍ਰਿਕਟ ਦੀ ਬਹੁਤ ਚੰਗੀ ਸਮਝ ਰੱਖਣ ਦੇ ਕਾਰਨ ਭਾਰਤ ਦੇ ਮਹਾਨ ਖਿਡਾਰੀਆਂ ’ਚੋਂ ਇਕ ਬਣਨ ਦੀ ਰਾਹ ’ਤੇ ਹੈ ਜਿਸਦੀ ਇਕ ਬੰਨ੍ਹਗੀ ਇੰਗਲੈਂਡ ਵਿਰੁੱਧ ਟੀ-20 ਵਿਸ਼ਵ ਕੱਪ ਸੈਮੀਫਾਈਨਲ ’ਚ ਦੇਖਣ ਨੂੰ ਮਿਲੀ ਜਿਸ ਵਿਚ ਉਸ ਨੇ ਆਪਣੀ ਸ਼ਾਨਦਾਰ ਫੀਲਡਿੰਗ ਨਾਲ ਪ੍ਰਭਾਵਿਤ ਕੀਤਾ।
ਗਾਵਸਕਰ ਨੇ ਕਿਹਾ, ‘‘ਅਕਸ਼ਰ ਨੇ ਬਰੂਕ ਦਾ ਜਿਹੜਾ ਕੈਚ ਫੜਿਆ, ਉਹ ਅਵਿਸ਼ਵਾਸਯੋਗ ਸੀ। ਬਰੂਕ ਮੈਚ ਦਾ ਰੁਖ਼ ਬਦਲ ਸਕਦਾ ਹੈ ਤੇ ਉਸ ਦੀ ਵਿਕਟ ਹਾਸਲ ਕਰਨ ਦੇ ਹਰ ਮੌਕੇ ਦਾ ਫਾਇਦਾ ਚੁੱਕਣਾ ਚਾਹੀਦਾ ਹੈ। ਅਕਸ਼ਰ ਨੇ ਉਹ ਹੀ ਕੀਤਾ। ਉਹ 24 ਮੀਟਰ ਦੌੜਿਆ, ਗੇਂਦ ’ਤੇ ਨਜ਼ਰਾਂ ਰੱਖੀਆਂ, ਖੁਦ ’ਤੇ ਕਾਬੂ ਬਣਾਈ ਰੱਖਿਆ ਤੇ ਕੈਚ ਫੜ ਲਿਆ। ਅਵਿਸ਼ਵਾਸਯੋਗ।’’
ਲਿਓਨਿਲ ਮੈਸੀ ਨੇ ਡੋਨਾਲਡ ਟਰੰਪ ਨੂੰ ਰਤਨਾਂ ਨਾਲ ਜੜੀ ਗੁਲਾਬੀ ਫੁੱਟਬਾਲ ਕੀਤੀ ਭੇਟ
NEXT STORY