ਨਵੀਂ ਦਿੱਲੀ (ਇੰਟ.) – ਐੱਨ. ਡੀ. ਟੀ. ਵੀ. ਨੂੰ ਐਕਵਾਇਰ ਕਰਨ ਤੋਂ ਬਾਅਦ ਗੌਤਮ ਅਡਾਨੀ ਦੀ ਇੱਛਾ ਇਕ ਕੌਮਾਂਤਰੀ ਪੱਧਰ ਦੇ ਮੀਡੀਆ ਬ੍ਰਾਂਡ ਖੜ੍ਹਾ ਕਰਨ ਦੀ ਹੈ। ਅਡਾਨੀ ਦੀ ਨਵੀਂ ਮੀਡੀਆ ਕੰਪਨੀ ਏ. ਐੱਮ. ਜੀ. ਮੀਡੀਆ ਨੈੱਟਵਰਕਸ ਲਿਮ. (ਏ. ਐੱਮ. ਐੱਨ. ਐੱਲ.) ਨੇ ਇਕ ਮਹੀਨਾ ਪਹਿਲਾਂ ਹੀ ਐੱਨ. ਡੀ. ਟੀ. ਵੀ. ਨੂੰ ਐਕਵਾਇਰ ਕੀਤਾ ਸੀ। ਇਕ ਇੰਟਰਵਿਊ ’ਚ ਉਨ੍ਹਾਂ ਨੇ ਿਕਹਾ ਿਕ ਕੌਮਾਂਤਰੀ ਮੀਡੀਆ ਚੈਨਲਾਂ ਦੇ ਮੁਕਾਬਲੇ ਭਾਰਤ ਕੋਲ ਕੋਈ ਵੱਡਾ ਕੌਮਾਂਤਰੀ ਚੈਨਲ ਨਹੀਂ ਹੈ। ਅਡਾਨੀ ਤੋਂ ਇੰਟਰਵਿਊ ’ਚ ਪੁੱਛਿਆ ਗਿਆ ਕਿ ਤੁਸੀਂ ਕਿਉਂ ਇਕ ਮੀਡੀਆ ਕੰਪਨੀ ਨੂੰ ਸੁਤੰਤਰ ਤੌਰ ’ਤੇ ਕੌਮਾਂਤਰੀ ਪਲੇਟਫਾਰਮ ’ਤੇ ਨਹੀਂ ਦੇਖਣਾ ਚਾਹੁੰਦੇ। ਅਡਾਨੀ ਨੇ ਕਿਹਾ ਕਿ ਜੇ ਉਨ੍ਹਾਂ ਦੇ ਸਮੂਹ ਦਾ ਮੁਲਾਂਕਣ ਕੀਤਾ ਜਾਵੇ ਤਾਂ ਅਡਾਨੀ ਸਮੂਹ ਇੰਨਾ ਵੱਡਾ ਹੈ ਕਿ ਕੌਮਾਂਤਰੀ ਮੀਡੀਆ ਗਰੁੱਪ ਬਣਾਉਣਾ ਸਮੂਹ ਲਈ ਛੋਟੀ ਗੱਲ ਹੋਵੇਗੀ। ਦੱਸ ਦਈਏ ਕਿ ਅਡਾਨੀ ਦੁਨੀਆ ਭ ਦੇ ਤੀਜੇ ਸਭ ਤੋਂ ਅਮੀਰ ਉੱਦਮੀ ਹਨ ਅਤੇ ਉਨ੍ਹਾਂ ਦਾ ਨੈੱਟਵਰਥ 128 ਅਰਬ ਡਾਲਰ ਦਾ ਹੈ।
ਐੱਨ. ਡੀ. ਟੀ. ਵੀ. ਦੀ ਐਕਵਾਇਰਮੈਂਟ ਤੋਂ ਪਹਿਲਾਂ ਏ. ਐੱਮ. ਐੱਨ. ਐੱਲ. ਨੇ ਬਿਜ਼ਨੈੱਸ ਨਿਊਜ਼ ਪਲੇਟਫਾਰਮ ਬੀ. ਕਿਊ. ਪ੍ਰਾਈਮ ਨੂੰ ਵੀ ਖਰੀਦ ਲਿਆ ਸੀ। ਬੀ. ਕਿਊ. ਪ੍ਰਾਈਮ ਨੂੰ ਪਹਿਲਾਂ ਬਲੂਮਬਰਗ ਕਵਿੰਟ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਉਨ੍ਹਾਂ ਨੇ ਕਿਹਾ ਕਿ ਐੱਨ. ਡੀ. ਟੀ. ਵੀ. ਨੂੰ ਖਰੀਦਣਾ ਉਨ੍ਹਾਂ ਦੀ ਜ਼ਿੰਮੇਵਾਰੀ ਸੀ ਨਾ ਕਿ ਕੋਈ ਬਿਜ਼ਨੈੱਸ ਨੂੰ ਲੈ ਕੇ ਮੌਕਾ। ਉਨ੍ਹਾਂ ਨੇ ਇਸ ਤੋਂ ਬਾਅਦ ਐੱਨ. ਡੀ. ਟੀ. ਵੀ. ਦੇ ਸੰਸਥਾਪਕ ਪ੍ਰਣਵ ਰਾਏ ਨੂੰ ਕੰਪਨੀ ਦੇ ਮੁਖੀ ਦੇ ਅਹੁਦੇ ’ਤੇ ਬਣੇ ਰਹਿਣ ਦੀ ਪੇਸ਼ਕਸ਼ ਵੀ ਕੀਤੀ। ਸਰਕਾਰ ਦੇ ਪੱਖ ’ਚ ਰਹਿਣ ਨੂੰ ਲੈ ਕੇ ਕੀਤੇ ਗਏ ਸਵਾਲ ’ਤੇ ਉਨ੍ਹਾਂ ਨੇ ਕਿਹਾ ਕਿ ਮੀਡੀਆ ਦੀ ਸੁਤੰਤਰਤਾ ਦਾ ਮਤਲਬ ਇਹ ੈਹ ਕਿ ਜੇ ਸਰਕਾਰ ਨੇ ਕੁੱਝ ਗਲਤ ਕੀਤਾ ਹੋਵੇ ਤਾਂ ਉਸ ਨੂੰ ਗਲਤ ਕਿਹਾ ਜਾਵੇ ਪਰ ਜੇ ਸਰਕਾਰ ਨੇ ਕੁੱਝ ਸਹੀ ਕੀਤਾ ਹੈ ਤਾਂ ਮੀਡੀਆ ਨੂੰ ਉਸ ਨੂੰ ਲੋਕਾਂ ਤੱਕ ਪਹੁੰਚਾਉਣਾ ਚਾਹੀਦਾ ਹੈ।
ਅਡਾਨੀ ਸਮੂਹ ਤਾਜ਼ਾ ਸ਼ੇਅਰ ਜਾਰੀ ਕਰ ਕੇ 20,000 ਕਰੋੜ ਰੁਪਏ ਜੁਟਾਏਗਾ
ਉਦਯੋਗਪਤੀ ਗੌਤਮ ਅਡਾਨੀ ਦੇ ਸਮੂਹ ਨੇ ਕਿਹਾ ਕਿ ਉਹ ਕਾਰੋਬਾਰੀ ਵਿਸਤਾਰ ਲਈ ਇਕਵਿਟੀ ਸ਼ੇਅਰ ਰਾਹੀਂ 20,000 ਕਰੋੜ ਰੁਪਏ ਜੁਟਾਏਗਾ। ਅਡਾਨੀ ਸਮੂਹ ਦਾ ਕਾਰੋਬਾਰ ਬੰਦਰਗਾਹ, ਊਰਜਾ ਤੋਂ ਲੈ ਕੇ ਸੀਮੈਂਟ ਉਦਯੋਗ ਤੱਕ ਫੈਲਿਆ ਹੈ। ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ ਮੁਤਾਬਕ ਅਡਾਨੀ ਐਂਟਰਪ੍ਰਾਈਜਿਜ਼ ਲਿਮਟਿਡ ਤਾਜ਼ਾ ਇਕਵਿਟੀ ਸ਼ੇਅਰ ਦੇ ਇਸ਼ੂ ਰਾਹੀਂ ਧਨ ਜੁਟਾਏਗੀ। ਇਹ ਜਨਤਕ ਪੇਸ਼ਕਸ਼ ਅਡਾਨੀ ਐਂਟਰਪ੍ਰਾਈਜਿਜ਼ ਲਿਮਟਿਡ (ਏ. ਈ. ਐੱਲ.) ਦੀ ਮਦਦ ਕਰੇਗੀ ਜੋ ਸਮੂਹ ਦੀ ਪ੍ਰਮੁੱਖ ਕੰਪਨੀ ਹੈ ਅਤੇ ਇਸ ਸਮੇਂ ਸਿਵਿਲ ਏਵੀਏਸ਼ਨ ਤੋਂ ਲੈ ਕੇ ਡਾਟਾ ਕੇਂਦਰਾਂ ਤੱਕ ਦਾ ਕਾਰੋਬਾਰ ਕਰਦੀ ਹੈ।
ਉੱਤਰੀ ਭਾਰਤ ਦੇ ਮੁਕਾਬਲੇ ਦੱਖਣ ’ਚ ਦੁੱਧ ਸਸਤਾ, ਕੀਮਤਾਂ 'ਚ ਵਾਧੇ ਦਾ ਅਸਰ ਗਰੀਬਾਂ ’ਤੇ
NEXT STORY