ਨਵੀਂ ਦਿੱਲੀ : ਫੈਸ਼ਨ ਦੀ ਦੁਨੀਆ ਵਿੱਚ ਅਕਸਰ ਕੁਝ ਅਜਿਹਾ ਦੇਖਣ ਨੂੰ ਮਿਲਦਾ ਹੈ ਜੋ ਆਮ ਇਨਸਾਨ ਦੀ ਸਮਝ ਤੋਂ ਬਾਹਰ ਹੁੰਦਾ ਹੈ। ਅਜਿਹਾ ਹੀ ਇੱਕ ਮਾਮਲਾ ਹੁਣ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇੱਕ ਮਸ਼ਹੂਰ ਲਗਜ਼ਰੀ ਫੈਸ਼ਨ ਬ੍ਰਾਂਡ 'Vetements' ਨੇ ਇੱਕ ਚਿੱਟੇ ਰੰਗ ਦੀ ਕਮੀਜ਼ ਲਾਂਚ ਕੀਤੀ ਹੈ, ਜਿਸ 'ਤੇ 'ਪ੍ਰੈੱਸ ਨਾਲ ਸੜਨ' (iron burn) ਦਾ ਨਿਸ਼ਾਨ ਬਣਿਆ ਹੋਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ 'ਸੜੀ ਹੋਈ' ਦਿੱਖ ਵਾਲੀ ਕਮੀਜ਼ ਦੀ ਕੀਮਤ ਲਗਭਗ 1 ਲੱਖ ਰੁਪਏ ($1,139) ਰੱਖੀ ਗਈ ਹੈ।
ਕੀ ਹੈ ਖ਼ਾਸ ਗੱਲ?
ਇਸ ਕਮੀਜ਼ ਨੂੰ 'ਵ੍ਹਾਈਟ ਆਇਰਨਿੰਗ ਬਰਨ ਗ੍ਰਾਫਿਕ ਸ਼ਰਟ' (White Ironing Burn Graphic Shirt) ਦਾ ਨਾਂ ਦਿੱਤਾ ਗਿਆ ਹੈ। ਇਹ ਇੱਕ ਸਾਧਾਰਨ ਚਿੱਟੇ ਰੰਗ ਦੀ ਓਵਰਸਾਈਜ਼ਡ ਕਮੀਜ਼ ਹੈ, ਜਿਸਦੀ ਜੇਬ ਦੇ ਉੱਪਰ ਅਜਿਹਾ ਡਿਜ਼ਾਈਨ ਬਣਾਇਆ ਗਿਆ ਹੈ ਜਿਵੇਂ ਕਿ ਕਮੀਜ਼ ਨੂੰ ਪ੍ਰੈੱਸ ਕਰਦੇ ਸਮੇਂ ਜ਼ਿਆਦਾ ਦੇਰ ਗਰਮ ਪ੍ਰੈੱਸ ਰੱਖਣ ਕਾਰਨ ਉਹ ਸੜ ਗਈ ਹੋਵੇ।
ਸੋਸ਼ਲ ਮੀਡੀਆ 'ਤੇ ਉੱਡਿਆ ਮਜ਼ਾਕ
ਜਿਵੇਂ ਹੀ ਇਸ ਕਮੀਜ਼ ਦੀ ਤਸਵੀਰ ਤੇ ਕੀਮਤ ਇੰਟਰਨੈੱਟ 'ਤੇ ਵਾਇਰਲ ਹੋਈ, ਲੋਕਾਂ ਨੇ ਇਸ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ। ਕੁਝ ਯੂਜ਼ਰਸ ਨੇ ਮਜ਼ਾਕੀਆ ਟਿੱਪਣੀਆਂ ਕਰਦਿਆਂ ਲਿਖਿਆ, "ਮੇਰੀ ਮਾਂ ਨੇ ਤਾਂ ਅਜਿਹੀ ਕਮੀਜ਼ ਮੁਫ਼ਤ ਵਿੱਚ ਬਣਾ ਦਿੱਤੀ ਸੀ"। ਇੱਕ ਹੋਰ ਯੂਜ਼ਰ ਨੇ ਕਿਹਾ, "ਹੁਣ ਮੈਨੂੰ ਪਤਾ ਲੱਗਾ ਕਿ ਮੇਰੇ ਘਰ ਵਿੱਚ ਪਿਆ ਕੱਪੜਿਆਂ ਦਾ ਢੇਰ ਅਸਲ ਵਿੱਚ 'ਹਾਈ-ਫੈਸ਼ਨ' ਦਾ ਖਜ਼ਾਨਾ ਹੈ"।
ਲੋਕਾਂ ਨੇ ਦੱਸਿਆ ਪੈਸੇ ਦੀ ਬਰਬਾਦੀ
ਕਈ ਲੋਕਾਂ ਨੇ ਬ੍ਰਾਂਡ ਦੀ ਇਸ Creativity 'ਤੇ ਸਵਾਲ ਚੁੱਕੇ ਹਨ। ਇੱਕ ਯੂਜ਼ਰ ਨੇ ਕਿਹਾ ਕਿ ਇਹ ਫੈਸ਼ਨ ਨਹੀਂ ਬਲਕਿ ਇੱਕ ਮਜ਼ਾਕ ਲੱਗਦਾ ਹੈ। ਲੋਕਾਂ ਦਾ ਮੰਨਣਾ ਹੈ ਕਿ ਸਿਰਫ਼ ਬ੍ਰਾਂਡ ਦੇ ਨਾਂ 'ਤੇ ਸੜੀ ਹੋਈ ਚੀਜ਼ ਨੂੰ ਇੰਨੀ ਮਹਿੰਗੀ ਕੀਮਤ 'ਤੇ ਵੇਚਣਾ ਗਲਤ ਹੈ।
ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਵੱਡੇ ਬ੍ਰਾਂਡ ਨੂੰ ਅਜਿਹੀਆਂ ਚੀਜ਼ਾਂ ਲਈ ਨਿਸ਼ਾਨਾ ਬਣਾਇਆ ਗਿਆ ਹੋਵੇ। ਇਸ ਤੋਂ ਪਹਿਲਾਂ ਵੀ ਕਈ ਲਗਜ਼ਰੀ ਬ੍ਰਾਂਡ 'ਫਟੇ ਹੋਏ' ਜਾਂ 'ਗੰਦੇ' ਦਿਖਣ ਵਾਲੇ ਕੱਪੜੇ ਅਤੇ ਜੁੱਤੇ ਲੱਖਾਂ ਰੁਪਏ ਵਿੱਚ ਵੇਚਣ ਕਾਰਨ ਵਿਵਾਦਾਂ ਵਿੱਚ ਰਹਿ ਚੁੱਕੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਛੱਤੀਸਗੜ੍ਹ ਦੇ ਸਰਕਾਰੀ ਸਕੂਲ ’ਚ ਵਾਪਰੀ ਘਟਨਾ: 35 ਵਿਦਿਆਰਥੀਆਂ ਨੇ ਵੱਢੇ ਆਪਣੇ ਗੁੱਟ
NEXT STORY